ਨੈਸ਼ਨਲ

ਜੇਠੂਵਾਲ ਵਿਖੇ "ਸਿੱਖੀ ਸੇਵਾ ਗੁਰਮਤਿ ਵਿਦਿਆਲੇ" ਦਾ ਰਖਿਆ ਗਿਆ ਨੀਂਹ ਪੱਥਰ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 10, 2025 08:17 PM

ਨਵੀਂ ਦਿੱਲੀ -ਪੰਥਕ ਆਗੂ ਭਾਈ ਪਰਮਜੀਤ ਸਿੰਘ ਅਕਾਲੀ ਅਤੇ ਭਾਈ ਰਮਿੰਦਰ ਸਿੰਘ ਖਾਲਸਾ ਆਸਟ੍ਰੇਲੀਆ ਵਲੋਂ ਅੰਮ੍ਰਿਤਸਰ ਬਟਾਲਾ ਰੋਡ ਵਿਖੇ ਗੁਰਮਤਿ ਪ੍ਰਚਾਰ-ਪ੍ਰਸਾਰ ਨੂੰ ਪ੍ਰਫੁਲਿਤ ਕਰਨ ਲਈ "ਸਿੱਖੀ ਸੇਵਾ ਗੁਰਮਤਿ ਵਿਦਿਆਲੇ" ਦਾ ਨੀਂਹ ਪੱਥਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਭੋਗ ਉਪਰੰਤ ਵਿਦਿਆਲੇ ਲਈ ਜਮੀਨ ਦਾਨ ਕਰਨ ਵਾਲੇ ਸਰਦਾਰ ਸਵਰਨ ਸਿੰਘ ਜੀ ਦੇ ਪਰਿਵਾਰ ਕੋਲੋਂ ਅਤੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਭਿੰਡਰਾਂਵਾਲੇ ਮਹਾਂਪੁਰਸ਼ਾਂ ਵਲੋਂ ਮਹਿਤਾ ਚੌਂਕ ਤੋਂ ਪਹੁੰਚੇ ਬਾਬਾ ਅਜੀਤ ਸਿੰਘ ਵਲੋਂ ਰੱਖਿਆ ਗਿਆ। ਇਸ ਮੌਕੇ ਰਾਜਸੀ ਧਾਰਮਿਕ ਸਖਸ਼ੀਅਤਾਂ ਵਲੋਂ ਵੱਡੀ ਪੱਧਰ ਤੇ ਹਾਜਰੀਆਂ ਭਰੀਆਂ ਜਿੰਨਾ ਵਿਚ ਦਮਦਮੀ ਟਕਸਾਲ ਤੋਂ ਪਹੁੰਚੇ ਗਿਆਨੀ ਗੁਰਦੀਪ ਸਿੰਘ, ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਖਡੂਰ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤ ਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਜੀ, ਦਸਮੇਸ਼ ਤਰਨਾ ਦਲ ਜਥੇਬੰਦੀ ਦੇ ਮੁਖੀ ਬਾਬਾ ਮੇਜਰ ਸਿੰਘ ਜੀ ਵਲੋਂ ਭਾਈ ਬੀਹਰ ਸਿੰਘ ਗਿਆਨੀ ਦਲਜੀਤ ਸਿੰਘ ਵਲੋਂ ਭਾਈ ਸਿੱਖ ਯੂਥ ਪਾਵਰ ਆਫ਼ ਪੰਜਾਬ ਤੋਂ ਭਾਈ ਪ੍ਰਦੀਪ ਸਿੰਘ ਲੁਧਿਆਣਾ ਅਤੇ ਬੇਅੰਤ ਨਿਹੰਗ ਸਿੰਘ ਫੌਜਾਂ ਵਲੋਂ ਵਲੋਂ ਹਾਜਰੀ ਲਵਾਈ ਗਈ । ਇਸ ਮੌਕੇ ਗਿਆਨੀ ਤੇਜਬੀਰ ਸਿੰਘ ਦਮਦਮੀ ਟਕਸਾਲ, ਸਮਾਜ ਸੇਵੀ ਬਘੇਲ ਸਿੰਘ ਦੇ ਪਿਤਾ ਜਥੇਦਾਰ ਕ੍ਰਿਪਾਲ ਸਿੰਘ, ਭਾਈ ਹਰਜੋਤ ਸਿੰਘ ਅਕਾਲੀ, ਭਾਈ ਗੁਰਜੀਤ ਸਿੰਘ ਅਕਾਲੀ, ਭਾਈ ਰਾਜਵੀਰ ਸਿੰਘ ਅਕਾਲੀ, ਭਾਈ ਜਗਰੂਪ ਸਿੰਘ, ਸਿਮਰ ਸਿੰਘ ਬੱਗਾ, ਜਗਜੀਤ ਸਿੰਘ ਮਰਹਾਣਾ, ਅਮਨਪ੍ਰੀਤ ਸਿੰਘ ਬੱਲ, ਸਰਪੰਚ ਤਰਸੇਮ ਸਿੰਘ, ਬਿਕਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਪਲਵਿੰਦਰ ਸਿੰਘ, ਦਲਜੀਤ ਸਿੰਘ, ਪ੍ਰਦੀਪ ਸਿੰਘ ਕਿਸਾਨ ਆਗੂ ਕੁਲਬੀਰ ਸਿੰਘ, ਸੈਨਿਕ ਸੰਘਰਸ਼ ਯੂਨੀਅਨ ਆਗੂ ਤਸਵੀਰ ਸਿੰਘ ਫੌਜੀ, ਨੰਬਰਦਾਰ ਜਗਵਿੰਦਰ ਸਿੰਘ, ਗਗਨਦੀਪ ਸਿੰਘ ਬੁੱਟਰ, ਉਸਤਾਦ ਮੰਗਲ ਸਿੰਘ, ਵਿਦਿਆਲੇ ਲਈ ਜਮੀਨ ਦਾਨ ਕਰਨ ਵਾਲੇ ਸਵਰਗੀ ਸਰਦਾਰ ਸਵਰਨ ਸਿੰਘ ਜੀ ਦੇ ਸਮੁੱਚਾ ਪਰਿਵਾਰ ਹਾਜਰ ਸੀ, ਜਿੰਨਾ ਦਾ ਭਾਈ ਪਰਮਜੀਤ ਸਿੰਘ ਅਕਾਲੀ ਵਲੋਂ ਸਨਮਾਨ ਕੀਤਾ ਗਿਆ, ਸਟੇਜ ਸੈਕਟਰੀ ਦੀ ਸੇਵਾ ਪ੍ਰਚਾਰਕ ਭਾਈ ਸ਼ਮਸ਼ੇਰ ਸਿੰਘ ਵਲੋਂ ਨਿਭਾਈ ਗਈ ।

Have something to say? Post your comment

 

ਨੈਸ਼ਨਲ

ਅਦਾਕਾਰਾ ਰਾਣਿਆ ਰਾਓ ਦੇ ਪਿਤਾ ਡੀਜੀਪੀ ਰਾਮਚੰਦਰ ਰਾਓ ਖ਼ਿਲਾਫ਼ ਜਾਂਚ ਦੇ ਹੁਕਮ

ਆਪ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਲੋਕ ਸਭਾ ਵਿੱਚ ਸਰਹੱਦ ਪਾਰ ਤੋਂ ਡਰੱਗ ਤਸਕਰੀ 'ਤੇ ਚਰਚਾ ਲਈ ਮੁਲਤਵੀ ਪ੍ਰਸਤਾਵ ਕੀਤਾ ਪੇਸ਼

ਸਿੱਖਾਂ ਨੇ ਅੱਜ ਦੇ ਦਿਨ ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜੇ ਤੋਂ ਲਾਲ ਕਿਲ੍ਹਾ ਜਿੱਤ ਲਿਆ ਸੀ

ਪੰਜਾਬੀ ਹੈਲਥ ਅਤੇ ਸਿੱਖਿਆ ਓਰਗੇਨਾਇਜੈਸ਼ਨ ਕੈਨੇਡਾ ਵਲੋਂ ਮਹਿਲਾ ਦਿਵਸ ਮਨਾਇਆ ਗਿਆ

ਗਿਆਨੀ ਕੁਲਦੀਪ ਸਿੰਘ ਵਲੋਂ ਕੌਮ ਨੂੰ ਦਿੱਤੇ ਗਏ ਸੁਨੇਹੇ "ਆਓ ਸਾਰੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੇ ਹੋਈਏ" 'ਤੇ ਪਹਿਰਾ ਦੇਣ ਦੀ ਲੋੜ: ਸਰਨਾ

ਧਰਮ ਪਰਿਵਰਤਨ ਵੱਲ ਲਿਜਾਣ ਵਾਲੇ ਅੰਧਵਿਸ਼ਵਾਸਾਂ ਵਿਰੁੱਧ ਕਾਨੂੰਨ ਬਣਾਉਣ ਦੀ ਮੰਗ - ਵਿਕਰਮਜੀਤ ਸਿੰਘ ਸਾਹਨੀ

ਸ਼੍ਰੋਮਣੀ ਕਮੇਟੀ ਦੁਆਰਾ ਜਥੇਦਾਰ ਅਕਾਲ ਤਖਤ ਸਾਹਿਬ ਦਾ ਨਿਸ਼ਕਾਸਨ ਪੰਥ ਵਿਰੋਧੀ: ਜਗਜੋਤ ਸਿੰਘ ਸੋਹੀ

ਗੁਰਦੁਆਰਾ ਗੁਰੂ ਨਾਨਕ ਦਰਬਾਰ ਕੈਨੇਡਾ ਵਿਖ਼ੇ ਦਸਤਾਰ ,ਗੱਤਕਾ ਸਿਖਲਾਈ ਅਤੇ ਗੁਰਮਤਿ ਕਲਾਸਾਂ ਹੋਈਆਂ ਸ਼ੁਰੂ: ਜਸਵਿੰਦਰ ਸਿੰਘ

ਟਾਈਟਲਰ ਵਿਰੁੱਧ ਸਿੱਖ ਕਤਲੇਆਮ ਦੇ ਦਰਜ ਮਾਮਲੇ ਵਿੱਚ ਫੋਰੈਂਸਿਕ ਵਿਭਾਗ ਦੇ ਅਧਿਕਾਰੀ ਐਸ ਇੰਗ੍ਰਾਸਲ ਤੋਂ ਅਦਾਲਤ ਵਿੱਚ ਕਰਾਸ ਜਿਰ੍ਹਾ

ਤਖ਼ਤ ਸਾਹਿਬਾਨ ਦੀ ਸਰਵਉੱਚਤਾ ਨੂੰ ਸਿਆਸਤਦਾਨ ਢਾਅ ਲਗਾ ਰਹੇ ਹਨ-ਪੰਜ ਸਿੰਘ