ਮਨੋਰੰਜਨ

ਖ਼ਾਲਸਾ ਕਾਲਜ ਵੂਮੈਨ ਵਿਖੇ ‘ਮਿਰਾਜ਼-3’ ਫ਼ੈਸ਼ਨ ਸ਼ੋਅ ਕਰਵਾਇਆ ਗਿਆ

ਕੌਮੀ ਮਾਰਗ ਬਿਊਰੋ | March 11, 2025 07:59 PM

ਅੰਮ੍ਰਿਤਸਰ -ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਫ਼ੈਸ਼ਨ ਡਿਜ਼ਾਇਨਿੰਗ ਵਿਭਾਗ ਵੱਲੋਂ ‘ਮਿਰਾਜ-3’ ਵਿਸ਼ੇ ’ਤੇ ਫ਼ੈਸ਼ਨ ਸ਼ੋਅ ਕਰਵਾਇਆ ਗਿਆ। ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਫ਼ੈਸ਼ਨ ਸ਼ੋਅ ਮੌਕੇ ਲਿਟਲ ਫ਼ਲਾਵਰ ਸਕੂਲ ਤੋਂ ਡਾਇਰੈਕਟਰ ਸ੍ਰੀਮਤੀ ਤਜਿੰਦਰ ਕੌਰ ਛੀਨਾ ਨੇ ਮੁੱਖ ਮਹਿਮਾਨ ਅਤੇ ਫੈਸ਼ਨ ਡਿਜਾਇਰ ਡਾ. ਨਿਮਰਤ ਕਾਹਲੋਂ, ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਸੁਖਬੀਰ ਕੌਰ ਮਾਹਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਿਨ੍ਹਾਂ ਨੇ ਫ਼ੈਸ਼ਨ ਸ਼ੋ ਦਾ ਆਗਾਜ਼ ਸ਼ਮ੍ਹਾ ਰੌਸ਼ਨ ਕਰ ਕੇ ਕੀਤਾ।

ਇਸ ਤੋਂ ਪਹਿਲਾਂ ਡਾ. ਸੁਰਿੰਦਰ ਕੌਰ ਨੇ ਵਿਭਾਗ ਮੁੱਖੀ ਸ੍ਰੀਮਤੀ ਸ਼ਰੀਨਾ ਮਹਾਜਨ ਨਾਲ ਮਿਲ ਕੇ ਆਏ ਮਹਿਮਾਨਾਂ ਨੂੰ ਪੌਦਾ ਭੇਂਟ ਕਰ ਕੇ ਜੀ ਆਇਆਂ ਕਿਹਾ ਅਤੇ ਫ਼ੈਸ਼ਨ ਸ਼ੋ ਨੂੰ ਕਰਵਾਉਣ ਲਈ ਵਿਭਾਗ ਅਤੇ ਵਿਦਿਆਰਥਣਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ, ਇਸ ਲਈ ਵਿਦਿਆਰਥਣਾਂ ਦੀ ਪ੍ਰਤਿਭਾ ਨੂੰ ਉਭਾਰਣ ਲਈ ਇਸ ਫ਼ੈਸ਼ਨ ਸ਼ੋ ਦਾ ਆਯੋਜਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੋਅ ’ਚ ਬਲੈਕ ਗਾਊਨ ਰਾਊਂਡ, ਸਾੜ੍ਹੀ ਰਾਊਂਡ, ਕਾਲਜ ਤੋਂ ਫਿਲਰ (ਹਰਪ੍ਰੀਤ ਅਤੇ ਹਰਸ਼), ਸੀਮਲੇਸ ਰਾਊਂਡ, ਟਿਊਨਿਕ ਰਾਊਂਡ, ਫਿਲਰ ਸਟੂਡੈਂਟਸ ਸੂਟ, ਕਿਡਸਵੇਅਰ ਰਾਊਂਡ, ਫੁਲਕਾਰੀ ਰਾਊਂਡ, ਲਹਿੰਗਾ ਰਾਊਂਡ ਅਤੇ ਸੋਲੋ ਡਾਂਸ ਆਦਿ ਕਰਵਾਏ ਗਏ।

ਇਸ ਮੌਕੇ ਸ੍ਰੀਮਤੀ ਛੀਨਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਹੁਨਰ ਨਿਖਾਰਣ ਦੇ ਨਾਲ-ਨਾਲ ਰੋਜ਼ਗਾਰ ਦੇ ਜਰੀਆ ਵੀ ਬਣਦੇ ਹਨ। ਉਨ੍ਹਾਂ ਕਿਹਾ ਕਿ ਉਕਤ ਸ਼ੋਅ ਦੌਰਾਨ ਕਈ ਵਿਦਿਆਰਥਣਾਂ ਵੱਲੋਂ ਖ਼ੁਦ ਹੀ ਪਹਿਰਾਵੇ ਨੂੰ ਤਿਆਰ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਖੁਸ਼ੀ ਅਤੇ ਕਾਬਲੀਅਤ ਨੂੰ ਉਭਾਰਣ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਉਕਤ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਕੱਪੜਿਆਂ ਦੇ ਖੂਬਸੂਰਤ ਡਿਜਾਇਨ ਤਿਆਰ ਕਰਕੇ ਆਮਦਨ ਦਾ ਸਾਧਨ ਬਣਾਉਣ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਡਾ. ਕਾਹਲੋਂ ਅਤੇ ਡਾ. ਮਾਹਲ ਨੇ ਵੀ ਆਪਣੇ ਜੀਵਨ ਦੇ ਤਜਰਬੇ ਅਤੇ ਸੰਘਰਸ਼ ਸਬੰਧੀ ਦੱਸਦਿਆਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ’ਚ ਕਾਮਯਾਬੀ ਲਈ ਬਹੁਤ ਹੀ ਸਾਧਨ ਮੁਹੱਈਆ ਹੋ ਚੁੱਕੇ ਹਨ ਅਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਾਧਨਾਂ ਦਾ ਫ਼ਾਇਦਾ ਆਪਣੇ ਭਵਿੱਖ ਨੂੰ ਸੰਵਰਨ ਲਈ ਲੈਣ ਨਾ ਕਿ ਬੇਵਜ੍ਹਾ ਆਪਣਾ ਸਮਾਂ ਬਰਬਾਦ ਕਰਨ।

ਇਸ ਮੌਕੇ ਫ਼ੈਸ਼ਨ ਲੇਬਲ ਸਟੂਡੀਓ ਦੀ ਸੰਸਥਾਪਕ, ਫ਼ਿੱਕੀ ਫਲੋ ਦੀ ਸਾਬਕਾ ਚੇਅਰਪਰਸਨ ਅਤੇ ਅਤੇ ਪ੍ਰਤਿਭਾਸ਼ਾਲੀ ਫ਼ੈਸ਼ਨ ਡਿਜ਼ਾਈਨਰ ਸ੍ਰੀਮਤੀ ਹਿਮਾਨੀ ਅਰੋੜਾ, ਮਸ਼ਹੂਰ ਮੇਕਅੱਪ ਆਰਟਿਸਟ ਤੇ ਅਦਾਕਾਰਾ ਸ੍ਰੀਮਤੀ ਰਵਨੀਤ ਕਪੂਰ ਨੇ ਜੱਜ ਦੀ ਭੂਮਿਕਾ ਨਿਭਾਈ। ਇਸ ਮੌਕੇ ਡਾ. ਰਮਿੰਦਰ ਕੌਰ, ਡਾ. ਸਿਖ਼ਾ ਬਾਗੀ, ਸ੍ਰੀਮਤੀ ਮੀਨਾ ਆਦਿ ਤੋਂ ਇਲਾਵਾ ਹੋਰ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।

ਇਸ ਫ਼ੈਸ਼ਨ ਸ਼ੋਅ ਮੌਕੇ ਸ੍ਰੀਮਤੀ ਛੀਨਾ, ਡਾ. ਸੁਰਿੰਦਰ ਕੌਰ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਇਨਾਮ ਤਕਸੀਮ ਕਰਨ ਤੋਂ ਇਲਾਵਾ ਜੱਜਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਿਦਮਿਕ ਫੀਟ ਡਾਂਸ ਅਕਾਦਮੀ ਅਤੇ ਫੋਕ ਪੰਜਾਬ ਭੰਗੜਾ ਅਕਾਦਮੀ, ਜਲੰਧਰ ਦੇ ਬੱਚਿਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਆਪਣੀ ਕਾਬਲੀਅਤ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ ਗਿਆ।

Have something to say? Post your comment

 

ਮਨੋਰੰਜਨ

ਫਿਲਮ ਅਕਾਲ ਦੀ ਟੀਮ ਨੇ ਦਰਬਾਰ ਸਾਹਿਬ ਮੱਥਾ ਟੇਕਿਆ ਲਿਆ ਆਸ਼ੀਰਵਾਦ

ਨਹੀਂ ਰਹੇ ਅਦਾਕਾਰ ਮਨੋਜ ਕੁਮਾਰ , 87 ਸਾਲ ਦੀ ਉਮਰ ਵਿੱਚ ਦੇਹਾਂਤ

ਗਾਇਕ ਗੁਰਕੀਰਤ ਦਾ " ਮੁੱਛ ਗੁੱਤ" ਗੀਤ ਹੋਇਆ ਚਰਚਿਤ

ਮੈਂ ਮੀਕਾ ਸਿੰਘ ਲਈ 50 ਰੁਪਏ ਵਿੱਚ ਕੰਮ ਕੀਤਾ: ਮੁਕੇਸ਼ ਛਾਬੜਾ

ਪੰਜਾਬੀ ਫਿਲਮ ਟੈਲੀਵਿਜ਼ਨ ਐਕਟਰਜ਼ ਐਸੋਸੀਏਸ਼ਨ ਨੇ ਬੜੇ ਧੂਮ ਧਾਮ ਨਾਲ ਮਨਾਇਆ ਪੰਜਾਬੀ ਸਿਨੇਮਾ ਦਿਵਸ

ਸਟੈਂਡਅੱਪ ਕਾਮੇਡੀਅਨ ਕੁਨਾਲ ਕਾਮਰਾ ਖ਼ਿਲਾਫ਼ ਠਾਣੇ ਵਿੱਚ ਕੇਸ ਦਰਜ

ਨਾਮੀਂ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ "ਵਾਹ ਜ਼ਿੰਦਗੀ !" ਦੀ ਕਾਪੀ ਭੇਂਟ

ਨਾਨਕਸ਼ਾਹੀ ਸਾਲ ਦੇ ਆਗਮਨ ਦਿਵਸ ਨੂੰ ਸਮਰਪਿਤ ਗਾਇਕਾ ਅਸੀਸ ਕੌਰ ਦਾ ਧਾਰਮਿਕ ਗੀਤ 'ਨਾਨਕ ਕਿੱਥੇ ਗਏ' ਰੀਲਿਜ਼

ਸੁਨੰਦਾ ਸ਼ਰਮਾ ਕੇਸ: ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪੁਸ਼ਪਿੰਦਰ ਧਾਲੀਵਾਲ ਗ੍ਰਿਫ਼ਤਾਰ

ਮਹਿਲਾ ਦਿਵਸ: 'ਜਟਾਧਾਰਾ' ਤੋਂ ਸੋਨਾਕਸ਼ੀ ਸਿਨਹਾ ਦੀ 'ਆਕਰਸ਼ਕ ਝਲਕ ਆਈ ਸਾਹਮਣੇ