ਨੈਸ਼ਨਲ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਦਿੱਲੀ ਫਤਿਹ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 16, 2025 07:02 PM

ਨਵੀਂ ਦਿੱਲੀ-  ਸਿੱਖ ਜਰਨੈਲਾਂ ਵੱਲੋਂ 1783 'ਚ ਕੀਤੀ ਗਈ ਦਿੱਲੀ ਫਤਹਿ ਦਾ ਯਾਦਗਾਰੀ ਦਿਹਾੜਾ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਦੋ ਰੋਜ਼ਾ ਗੁਰਮਤਿ ਸਮਾਗਮ ਦੇ ਪਹਿਲੇ ਦਿਨ ਸ਼ਾਮ ਦੇ ਵਿਸ਼ੇਸ਼ ਦੀਵਾਨ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਜੀਤ ਸਿੰਘ ਜੀ ਦੇ ਜੱਥੇ ਨੇ ਗੁਰਬਾਣੀ ਕੀਰਤਨ ਅਤੇ ਦੂਜੇ ਦਿਨ ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਵਿੰਦਰ ਸਿੰਘ ਬਿੱਟੂ ਤੇ ਜਨਰਲ ਸਕੱਤਰ ਰਾਜਾ ਸਿੰਘ ਨੇ ਸੰਗਤਾਂ ਨੂੰ ਦਿੱਲੀ ਫਤਿਹ ਦਿਹਾੜੇ ਦੀ ਵਧਾਈ ਦਿੰਦਿਆਂ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ। ਰਵਿੰਦਰ ਸਿੰਘ ਬਿੱਟੂ ਨੇ ਅਫਸੋਸ ਜਤਾਇਆ ਕਿ ਸਰਕਾਰਾਂ ਨੇ ਸਾਡੇ ਮਾਣਮੱਤੇ ਇਤਿਹਾਸ ਨੂੰ ਬਣਦਾ ਸਤਿਕਾਰ ਨਹੀਂ ਦਿੱਤਾ, ਜਦੋਂ ਕਿ ਇਸ ਮੁਲਕ ਲਈ ਹਮੇਸ਼ਾ ਸਿੱਖਾਂ ਨੇ ਮੋਹਰੀ ਭੂਮਿਕਾ ਨਿਭਾਈ ਹੈ। ਗੁਰੂ ਨਾਨਕ ਸਾਹਿਬ ਜੀ ਨਾਲ ਸਬੰਧਤ ਤਿੰਨ ਇਤਿਹਾਸਕ ਗੁਰਦੁਆਰਿਆਂ ਦੀ ਹੋਂਦ ਮਿਟਾਉਣ ਦੀਆਂ ਚਾਲਾਂ ਵੀ ਗ਼ਲਤ ਹਨ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇਸ ਮੌਕੇ ਬੋਲਦਿਆਂ ਭਾਈ ਬੀਬਾ ਸਿੰਘ ਖਾਲਸਾ ਸਕੂਲ ਦੇ ਮੈਨੇਜਰ ਡਾਕਟਰ ਪਰਮਿੰਦਰ ਪਾਲ ਸਿੰਘ ਨੇ ਇਤਿਹਾਸਕ ਹਵਾਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਫਤਿਹ ਤੋਂ ਬਾਅਦ ਦਿੱਲੀ 'ਚ 7 ਇਤਿਹਾਸਕ ਗੁਰਦੁਆਰਿਆਂ ਦੀ ਸਥਾਪਨਾ ਤੱਕ ਬਾਬਾ ਬਘੇਲ ਸਿੰਘ ਵੱਲੋਂ ਵਰਤੀ ਗਈ ਕੂਟਨੀਤੀ ਸ਼ਾਨਦਾਰ ਸੀ। ਪਰ ਅਸੀਂ ਇਹ ਇਤਿਹਾਸ ਆਪਣੇ ਲੋਕਾਂ ਤੱਕ ਨਹੀਂ ਪਹੁੰਚਾ ਸਕੇ। ਬਾਬਾ ਬਘੇਲ ਸਿੰਘ ਨੇ ਜਿਥੇ ਜਿੱਤੇ ਹੋਏ ਰਾਜ਼ ਨੂੰ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਸਥਾਨਾਂ ਦੀ ਸਥਾਪਨਾ ਲਈ ਕੁਰਬਾਨ ਕਰਨ ਤੋਂ ਗ਼ੁਰੇਜ਼ ਨਹੀਂ ਕੀਤਾ ਉਥੇ ਹੀ ਖਾਲਸਾ ਫੌਜਾਂ ਦੇ ਵਕਾਰ ਤੇ ਮਾਣ-ਸਤਿਕਾਰ ਨੂੰ ਵੀ ਢਾਹ ਨਹੀਂ ਲੱਗਣ ਦਿੱਤੀ। ਖਾਸਕਰ ਬਿਨਾਂ ਸ਼ਸਤਰ ਚੁੱਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਾਲੇ ਮੁੱਢਲੇ ਸਥਾਨ ਤੋਂ ਮਸਜਿਦ ਦੀ ਤਬਦੀਲੀ ਕਰਵਾਉਣਾ ਕੂਟਨੀਤਕ ਪੈਂਤੜਿਆਂ ਦੀ ਜਿੱਤ ਦਾ ਸਿਖ਼ਰ ਸੀ। ਕਿਉਂਕਿ ਦੱਖਣ ਵੱਲ ਜਾਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਪਾਵਨ ਸਥਾਨ ਉਤੇ ਮੰਜੀ ਸਾਹਿਬ ਸਥਾਨ ਬਣਾ ਕੇ ਗਏ ਸੀ, ਪਰ ਫਿਰਕੂ ਲੋਕਾਂ ਨੂੰ ਉਸ ਸਥਾਨ ਨੂੰ ਮਸਜਿਦ ਬਣਾ ਦਿੱਤਾ ਸੀ। ਜਿਸ ਦੀ ਵਾਪਸ ਗੁਰਦੁਆਰਾ ਰਕਾਬਗੰਜ ਸਾਹਿਬ ਵਜੋਂ ਬਹਾਲੀ ਕਰਨ ਨੂੰ ਇਤਿਹਾਸਕ ਸਰੋਤਾਂ 'ਚ ਖਾਸ ਤਵੱਜੋ ਨਹੀਂ ਮਿਲੀ ਹੈ। ਇਸ ਕਰਕੇ ਇਹ ਕਿਹਾ ਜਾ ਸਕਦਾ ਹੈ ਕਿ ਦਿੱਲੀ ਫਤਿਹ ਦਿਹਾੜਾ ਸਿੱਖ ਇਤਿਹਾਸ ਦਾ ਮਾਣਮੱਤਾ ਤੇ ਸ਼ਾਨਾਮੱਤਾ ਵਰਕਾ ਹੈ, ਜਿਹੜਾ "ਰਾਜ਼ ਕਰੇਗਾ ਖਾਲਸਾ" ਤੇ "ਹਮ ਰਾਖਤ ਪਾਤਸ਼ਾਹੀ ਦਾਵਾ" ਦੀ ਪ੍ਰੋੜਤਾ ਕਰਦਾ ਹੈ। ਨਾਲ ਹੀ ਸਿੱਖਾਂ ਦੀ ਅਜ਼ਾਦ ਹਸਤੀ ਤੇ ਖੁਲਦਿਲੀ ਨੀਅਤ ਦੀ ਗਵਾਹੀ ਭਰਦਾ ਹੈ। ਇਸ ਮੌਕੇ ਜੱਥਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Have something to say? Post your comment

 

ਨੈਸ਼ਨਲ

ਨਿਊਯਾਰਕ ਸਟੇਟ ਸੈਨੇਟ ਵਿੱਚ 1984 ਸਿੱਖ ਨਸਲਕੁਸ਼ੀ ਸਬੰਧੀ ਮਤਾ ਪਾਸ

ਪੰਜਾਬ ਤੋਂ ਤਖਤ ਪਟਨਾ ਸਾਹਿਬ ਆਈ ਸੰਗਤ ਦਾ ਹੋਇਆ ਐਕਸੀਡੈਂਟ, ਪ੍ਰਬੰਧਕ ਕਮੇਟੀ ਨੇ ਕਰਵਾਇਆ ਇਲਾਜ

ਕੁਨਾਲ ਕਮਰਾ ਨੇ ਵਿਵਾਦਤ ਕਮੇਡੀ ਲਈ ਸੁਪਾਰੀ ਲਈ - ਏਕਨਾਥ ਸ਼ਿੰਦੇ

'ਅਮਰੀਕਾ ਕੋਲ ਚੈਟ ਜੀਪੀਟੀ-ਜੈਮਿਨੀ ਹੈ, ਚੀਨ ਕੋਲ ਡੀਪਸੀਕ ਹੈ, ਭਾਰਤ ਕਿੱਥੇ ਖੜ੍ਹਾ ਹੈ?' , ਰਾਘਵ ਚੱਢਾ

ਕੇਂਦਰ ਸਰਕਾਰ ਨੇ ਸੰਸਦ ਮੈਂਬਰਾਂ ਦੀ ਤਨਖਾਹ, ਭੱਤਿਆਂ ਅਤੇ ਪੈਨਸ਼ਨ ਵਿੱਚ ਕੀਤਾ 24 ਪ੍ਰਤੀਸ਼ਤ ਦਾ ਵਾਧਾ

ਕੁਨਾਲ ਕਾਮਰਾ ਦੇ ਮੁੱਦੇ 'ਤੇ, ਕਾਂਗਰਸੀ ਨੇ ਕਿਹਾ, 'ਕਲਾਕਾਰ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਹੈ

ਦਿੱਲੀ ਵਿਧਾਨ ਸਭਾ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ, ਭਾਜਪਾ ਨੇਤਾ ਨੇ ਕਿਹਾ, 'ਅਸੀਂ ਉਨ੍ਹਾਂ ਦਾ ਕਰਜ਼ ਨਹੀਂ ਚੁਕਾ ਸਕਦੇ'

ਗੁਰਦੁਆਰਾ ਰਾਜੋਰੀ ਗਾਰਡਨ ਵਿੱਚ ਲਗਾਇਆ ਗਿਆ ਵਿਸ਼ੇਸ਼ ਸਪਾਈਨ ਹੈਲਥ ਚੈਕਅਪ ਕੈਂਪ

ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ 94ਵੇਂ ਸ਼ਹੀਦੀ ਦਿਵਸ 'ਤੇ ਭੇਟ ਕੀਤੀ ਗਈ ਸ਼ਰਧਾਂਜਲੀ : ਸਤਨਾਮ ਸਿੰਘ ਗੰਭੀਰ

ਜੱਥੇਦਾਰ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 202 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਗਏ ਗੁਰਮਤਿ ਸਮਾਗਮ: ਪਰਮਜੀਤ ਸਿੰਘ ਵੀਰਜੀ