ਨੈਸ਼ਨਲ

ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਵਿੱਚ ਦਿੱਲੀ ਹਾਈ ਕੋਰਟ ਤੋਂ ਪ੍ਰਗਤੀ ਰਿਪੋਰਟ ਮੰਗੀ: ਗੁਰਲਾਡ ਸਿੰਘ ਕਾਹਲੋਂ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 18, 2025 08:51 PM

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਬੀਤੇ ਦਿਨ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਸੁਣਵਾਈ ਕਰਦਿਆਂ ਦਿੱਲੀ ਹਾਈ ਕੋਰਟ ਤੋਂ ਪ੍ਰਗਤੀ ਰਿਪੋਰਟ ਮੰਗੀ ਹੈ। ਅਦਾਲਤ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਖਾਰਜ ਕੀਤੀਆਂ ਪਟੀਸ਼ਨਾਂ 'ਤੇ ਐਸਐਲਪੀ ਦਾਇਰ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਮਾਮਲੇ ਬਾਰੇ ਜਾਣਕਾਰੀ ਦੇਂਦਿਆ ਸਰਦਾਰ ਗੁਰਲਾਡ ਸਿੰਘ ਕਾਹਲੋਂ ਨੇ ਦਸਿਆ ਕਿ 1984 ਦੇ ਸਿੱਖ ਕਤਲੇਆਮ ਦੌਰਾਨ ਦਿੱਲੀ ਵਿੱਚ ਹੋਏ 51 ਕਤਲਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਸਾਡੇ ਵਲੋਂ 2016 ਵਿਚ ਦਾਇਰ ਕੀਤੀ ਗਈ ਪਟੀਸ਼ਨ 'ਤੇ ਅਦਾਲਤ ਸੁਣਵਾਈ ਕਰ ਰਹੀ ਸੀ। ਉਨ੍ਹਾਂ ਦਸਿਆ ਕਿ ਸਾਡੇ ਵਲੋਂ ਦਾਇਰ ਕੀਤੀ ਗਈ ਪਟੀਸ਼ਨ ਨੇ ਸੁਪਰੀਮ ਕੋਰਟ ਨੂੰ 1984 ਦੇ ਸਿੱਖ ਕਤਲੇਆਮ, ਜਿਨ੍ਹਾਂ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਸੀ, ਦੇ ਮੁੜ ਖੋਲ੍ਹੇ ਗਏ 186 ਮਾਮਲਿਆਂ ਦੀ ਦੁਬਾਰਾ ਤੋ ਜਾਂਚ ਲਈ ਜਸਟਿਸ ਐਸ.ਐਨ. ਢੀਂਗਰਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਦਾ ਗਠਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦਸਿਆ ਕਿ ਪਿਛਲੀ ਸੁਣਵਾਈ ਵਿੱਚ, 17 ਫਰਵਰੀ ਨੂੰ, ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤਾ ਸੀ ਕਿ ਵੱਖ-ਵੱਖ ਐਸਐਲਪੀ ਜਿਨ੍ਹਾਂ ਨੂੰ ਦਾਇਰ ਕੀਤੇ ਜਾਣ ਦੀ ਉਮੀਦ ਹੈ, ਨੂੰ ਸਾਡੇ ਵਲੋਂ ਦਾਇਰ ਮੌਜੂਦਾ ਪਟੀਸ਼ਨ ਦੇ ਨਾਲ ਜੋੜਨ ਲਈ ਭਾਰਤ ਦੇ ਚੀਫ ਜਸਟਿਸ ਦੇ ਸਾਹਮਣੇ ਰੱਖਿਆ ਜਾਵੇ। ਉਨ੍ਹਾਂ ਦਸਿਆ ਕਿ ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਰਜਿਸਟਰੀ ਨੇ ਚਾਰ ਸੁਓ ਮੋਟੂ ਰਿਵੀਜ਼ਨ ਪਟੀਸ਼ਨਾਂ 'ਤੇ ਸਥਿਤੀ ਰਿਪੋਰਟ ਦਾਇਰ ਨਹੀਂ ਕੀਤੀ ਹੈ, ਜਿਨ੍ਹਾਂ ਦਾ ਅਜੇ ਹਾਈ ਕੋਰਟ ਦੁਆਰਾ ਨਿਪਟਾਰਾ ਨਹੀਂ ਕੀਤਾ ਗਿਆ ਹੈ। ਇਸ ਤਰ੍ਹਾਂ, ਇਸਨੇ ਹਾਈ ਕੋਰਟ ਰਜਿਸਟਰੀ ਨੂੰ ਇਸ ਸਬੰਧ ਵਿੱਚ ਪ੍ਰਗਤੀ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਅੰਦਰ ਮਾਮਲੇ ਦੀ ਜ਼ਿਰਹ ਕਰਣ ਵਾਸਤੇ ਸਰਦਾਰ ਗੁਰਲਾਡ ਸਿੰਘ ਕਾਹਲੋਂ ਵਲੋਂ ਸੀਨੀਅਰ ਵਕੀਲ ਐਚਐਸ ਫੂਲਕਾ, ਅਮਰਜੀਤ ਸਿੰਘ ਬੇਦੀ, ਗਗਨਮੀਤ ਸਿੰਘ ਸਚਦੇਵਾ ਅਤੇ ਵਰੁਣ ਚੁੱਘ ਪੇਸ਼ ਹੋਏ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 25 ਮਾਰਚ ਨੂੰ ਹੋਵੇਗੀ।

Have something to say? Post your comment

 

ਨੈਸ਼ਨਲ

ਤਖਤ ਪਟਨਾ ਸਾਹਿਬ ਕਮੇਟੀ ਦੁਆਰਾ ਬੱਚਿਆਂ ਨੂੰ ਤਬਲਾ ਸਿਖਲਾਈ ਲਈ ਕਲਾਸ ਸ਼ੁਰੂ

ਦਿੱਲੀ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸਾਢੇ ਤਿੰਨ ਲੱਖ ਸਹਿਜ ਪਾਠਾਂ ਦੀ ਲੜੀ ਦੀ ਸ਼ੁਰੂਆਤ

ਸਿੱਖ ਫੈਡਰੇਸ਼ਨ ਵੱਲੋਂ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਨਾਨਕ ਪਿਆਉ ਨੇ ਨੌਕਰੀ ਮੇਲਾ ਲਗਾਇਆ

ਸ਼ਾਹਨੂਰ ਪ੍ਰੌਡਕਸ਼ਨ ਵੱਲੋਂ ਦੇਸ਼ ਵਿਦੇਸ਼ ਦੇ ਬੱਚਿਆਂ ਤੇ ਹੋਰਨਾ ਨੂੰ ਗੁਰਬਾਣੀ ਨਾਲ ਜੋੜਨ ਲਈ  ਵਿਸ਼ੇਸ਼ ਧਾਰਮਿਕ ਪ੍ਰਾਜੈਕਟ ਸ਼ੁਰੂ

ਰਾਹੁਲ ਗਾਂਧੀ ਨੇ ਦੋਸ਼ ਨਹੀਂ ਲਗਾਏ -ਸੱਚ ਬੋਲਿਆ ਹੈ - ਸ਼ਿਵ ਸੈਨਾ 

ਮਹਾਰਾਸ਼ਟਰ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਇਤਿਹਾਸਕ ਪੰਜਾਬੀ ਸਭਿਆਚਾਰ ਮੇਲਾ

ਜਦੋਂ ਵੀ ਮੈਂ ਸਦਨ ਵਿੱਚ ਖੜ੍ਹਾ ਹੁੰਦਾ ਹਾਂ, ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ- ਰਾਹੁਲ ਗਾਂਧੀ

ਸ਼ਹਾਦਤਾਂ ਨੂੰ ਯਾਦ ਰੱਖਣ ਦਾ ਫ਼ਰਜ ਅਸੀਂ ਭੁੱਲ ਰਹੇ ਹਾਂ-ਬਾਬਾ ਹਰਦੀਪ ਸਿੰਘ ਮਹਿਰਾਜ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆ ਸੰਬੰਧੀ ਸ੍ਰੀ ਸ਼ਾਹ ਵੱਲੋ ਬੋਲੇ ਅਪਮਾਨਿਤ ਸ਼ਬਦ ਲਈ ਤੁਰੰਤ ਮੁਆਫ਼ੀ ਮੰਗੀ ਜਾਵੇ : ਮਾਨ