ਨਵੀਂ ਦਿੱਲੀ -ਨਵੇਂ ਸਾਲ ਦੀ ਆਮਦ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਲਸਾਲ ਵਿਖੇ ਨਵੇਂ ਸਾਲ ਦੀ ਆਮਦ ਤੇ ਗੁਰਮਤਿ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਬੁਲਾਰਿਆਂ ਨੇ ਭਾਗ ਲਿਆ। ਇਸ ਸਮਾਗਮ ਦੀ ਸ਼ੁਰੂਆਤ ਕੀਰਤਨੀ ਸਿੰਘਾਂ ਨੇ ਆਨੰਦਮਈ ਕੀਰਤਨ ਰਾਹੀਂ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਭਾਈ ਪ੍ਰਭ ਸਰਵਣ ਸਿੰਘ ਨੇ ਸਟੇਜ ਤੇ ਬੋਲਦਿਆਂ ਕਿਹਾ ਕਿ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਹਰ ਸਿੱਖ ਨੂੰ ਆਪਣੀ ਸਮਰੱਥਾ ਅਨੁਸਾਰ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ ਜਿਵੇਂ ਇੱਕ ਵਾਰ ਜੰਗਲ ਵਿੱਚ ਅੱਗ ਲੱਗ ਗਈ ਤੇ ਚਿੜੀ ਆਪਣੀ ਚੁੰਝ ਵਿੱਚ ਬਾਰ ਬਾਰ ਪਾਣੀ ਭਰ ਕੇ ਉਸ ਅੱਗ ਨੂੰ ਬੁਝਾਉਣ ਦਾ ਯਤਨ ਕਰ ਰਹੀ ਸੀ ਤਾਂ ਉਸ ਦੇ ਸਾਥੀ ਪੰਛੀਆਂ ਨੇ ਕਿਹਾ ਕਿ ਕੀ ਤੇਰੀ ਇਸ ਚ ਨਾਲ ਭਰੀ ਪਾਣੀ ਨਾਲ ਕੀ ਜੰਗਲ ਦੀ ਅੱਗ ਬੁਝ ਜਾਵੇਗੀ ਤਾਂ ਉਸ ਚਿੜੀ ਨੇ ਜਵਾਬ ਦਿੱਤਾ ਕਿ ਮੈਨੂੰ ਵੀ ਪਤਾ ਹੈ ਕਿ ਮੇਰੇ ਇਸ ਪਾਣੀ ਨਾਲ ਜੰਗਲ ਦੀ ਅੱਜ ਨਹੀਂ ਬੁਝਣੀ ਪਰ ਜਦੋਂ ਇਤਿਹਾਸ ਲਿਖਿਆ ਜਾਵੇਗਾ ਤਾਂ ਮੇਰਾ ਨਾਮ ਅੱਗ ਬੁਝਾਉਣ ਵਾਲਿਆਂ ਵਿੱਚ ਹੋਵੇਗਾ। ਸਿੱਖ ਕੌਮ ਨੂੰ ਦੇਸ਼ ਦੀ ਵੰਡ ਤੋਂ ਬਾਅਦ ਆਪਣੇ ਹੱਕਾਂ ਤੇ ਸਵੈ ਮਾਣ ਦੀ ਰੱਖਿਆ ਲਈ ਸਰਕਾਰਾਂ ਨਾਲ ਕਈ ਕਿਸਮ ਦੀਆਂ ਲੜਾਈਆਂ ਲੜਨੀਆਂ ਪੈ ਰਹੀਆਂ ਹਨ।ਭਾਈ ਸੰਤੋਖ ਸਿੰਘ ਖੇਲਾ ਵਲੋਂ ਖਾਲਸਾ ਰਾਜ ਲਈ ਵੱਖ ਵੱਖ ਦੇਸ਼ਾਂ ਵਿੱਚ ਪੈ ਰਹੀਆਂ ਵੋਟਾਂ ਲਈ ਸਿੱਖ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਨੂੰ ਖਾਲਸਾ ਰਾਜ ਦੀ ਸਥਾਪਤੀ ਲਈ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰਾਂ ਨੂੰ ਨਾਲ ਲੈ ਕੇ 23 ਮਾਰਚ 2025 ਨੂੰ ਅਮਰੀਕਾ ਦੇ ਸ਼ਹਿਰ ਲੋਸ ਐਂਜਲਸ ਵਿਖੇ ਪੈਣ ਵਾਲੀਆਂ ਵੋਟਾਂ ਵਿੱਚ ਵੱਧ ਚੜ ਕੇ ਹਿੱਸਾ ਪਾਈਏ । ਭਾਈ ਹਰਜਿੰਦਰ ਸਿੰਘ ਕੋਹਲੀ ਨੇ ਕਿਹਾ ਕਿ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ । ਭਾਈ ਅਵਤਾਰ ਸਿੰਘ ਨੇ ਸਟੇਜ ਤੇ ਬੋਲਦਿਆਂ ਕਿਹਾ ਸਿੱਖੀ ਨੂੰ ਸ਼ੁਰੂ ਤੋਂ ਹੀ ਕਿਹੋ ਜਿਹੀਆਂ ਮਾਰੂ ਤਾਕਤਾਂ ਦਾ ਸਾਹਮਣਾ ਕਰਨਾ ਪਿਆ ਇੰਨੇ ਯਤਨਾਂ ਦੇ ਬਾਵਜੂਦ ਸਿੱਖੀ ਅਹਿਲ ਤੇ ਅਡੋਲ ਖੜੀ ਹੈ । ਇਸਦਾ ਇੱਕ ਹੀ ਕਾਰਨ ਹੈ ਕਿ ਇਸਦੀ ਬੁਨਿਆਦ ਸੱਚ ਉੱਤੇ ਰੱਖੀ ਗਈ ਹੈ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਆਪਣੇ ਦਸਾਂ ਜਾਮਿਆਂ ਵਿੱਚ ਸੱਚ ਦਾ ਸਿਰਫ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਉਸਨੂੰ ਜੀਵਨ ਦਾ ਆਧਾਰ ਬਣਾ ਕੇ ਉਸ ਨੂੰ ਆਪਣੇ ਅਮਲ ਵਿੱਚ ਸਮੋ ਕੇ ਪਿੱਛੇ ਤੁਰਨ ਵਾਲਿਆਂ ਨੂੰ ਸਦਾ ਜਿੰਦਾ ਰਹਿਣ ਲਈ ਜੀਵਨ ਜਾਂਚ ਸਿਖਾਈ ਹੈ।
ਭਾਈ ਜਸਵਿੰਦਰ ਸਿੰਘ ਜਨਰਲ ਸੈਕਟਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਪਾਰਕ ਐਕਸ ਵੱਲੋਂ ਵੱਡੇ ਪੱਧਰ ਤੇ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਦੁਮਾਲਾ ਦੀਆਂ ਕਲਾਸਾਂ ਲਗਾ ਕੇ ਸਿੱਖੀ ਨਾਲ ਜੋੜਿਆ ਜਾਵੇਗਾ ਕਿਉਂਕਿ ਦਸਤਾਰ ਦਾ ਸਿੱਖੀ ਨਾਲ ਬਹੁਤ ਗੂੜ੍ਹਾ ਸਬੰਧ ਹੈ। ਸਿਰਫ ਸਿੱਖੀ ਹੀ ਅਜਿਹਾ ਧਰਮ ਹੈ ਜਿਸ ਵਿੱਚ ਦਸਤਾਰ ਬੰਨਣੀ ਜਰੂਰੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਦੀ ਸਥਾਪਨਾ ਕਰਨ ਵੇਲੇ ਹਰ ਇੱਕ ਸਿੱਖ ਨੂੰ ਦਸਤਾਰ ਧਾਰਨ ਕਰਨ ਲਈ ਕਿਹਾ ਤਾਂ ਕਿ ਨਿਆਰਾ ਖਾਲਸਾ ਹਜ਼ਾਰਾਂ-ਲੱਖਾਂ ਵਿਚੋਂ ਦੂਰੋਂ ਹੀ ਪਛਾਣਿਆ ਜਾ ਸਕੇ।