ਅੰਮ੍ਰਿਤਸਰ-¸ਖਾਲਸਾ ਕਾਲਜ ਦੇ ਕਾਮਰਸ ਵਿਭਾਗ ਵੱਲੋਂ ‘ਐਲੂਮਨੀ ਮੀਟ’ ਕਰਵਾਈ ਗਈ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਅਗਵਾਈ ਹੇਠ ਕਰਵਾਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਐਲੂਮਨੀ ਮੀਟ ਦੇ ਕੋਆਰਡੀਨੇਟਰ ਡਾ. ਸਵਰਾਜ ਕੌਰ ਵੱਲੋਂ ਐਲੂਮਨੀ ਦੇ ਸਵਾਗਤ ਨਾਲ ਕੀਤੀ ਗਈ।
ਇਸ ਮੌਕੇ ਡਾ. ਸਵਰਾਜ ਕੌਰ ਨੇ ਕਿਹਾ ਕਿ ਐਲੂਮਨੀ ਨਾਲ ਸਬੰਧ ਬਣਾਈ ਰੱਖਣਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹ ਮੌਜੂਦਾ ਵਿਰਾਸਤ ਨੂੰ ਬਣਾਉਣ ਅਤੇ ਐਲੂਮਨੀ ਤਾਲਮੇਲ ਰਾਹੀਂ ਵਿਦਿਆਰਥੀਆਂ ਦੀ ਪਲੇਸਮੈਂਟ ਨੂੰ ਬੇਹਤਰ ਬਣਾਉਣ ’ਚ ਮਦਦਗਾਰ ਸਾਬਿਤ ਹੁੰਦੀ ਹੈ।
ਇਸ ਮੌਕੇ ਡਾ. ਕਾਹਲੋਂ ਨੇ ਮੀਟ ਦੇ ਕੋਆਰਡੀਨੇਟਰ ਡਾ. ਸਵਰਾਜ ਕੌਰ ਨਾਲ ਮਿਲ ਕੇ ਵੱਖ-ਵੱਖ ਬੈਚਾਂ ਦੇ ਵਿਭਾਗ ਦੇ ਸਾਬਕਾ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਸਬੰਧੀ ਡਾ. ਕਾਹਲੋਂ ਨੇ ਕਿਹਾ ਕਿ ਉਕਤ ਪ੍ਰੋਗਰਾਮ ਮੌਕੇ ਕੈਨੇਡਾ ਤੋਂ ਆਏ ਐੱਨ. ਆਰ. ਆਈ. ਸ੍ਰੀ ਰਮਨਦੀਪ ਸਿੰਘ, ਸ੍ਰੀਮਤੀ ਰਿਤਿਕਾ ਜੈਨ ਜੋ ਕਿ ਇਕ ਘਰੇਲੂ ਬੇਕਰੀ ਚਲਾਉਣ ਵਾਲੇ, ਸ: ਜਗਜੀਤ ਸਿੰਘ ਜਿਨ੍ਹਾਂ ਨੂੰ ਫਿਊਜ਼ਨ ਅਲਾਇੰਸ ਅਤੇ ਵਲੌਗਰ ਦੇ ਸੀ. ਈ. ਓ. ਵਜੋਂ ਵੀ ਨਿਯੁਕਤ ਕੀਤਾ ਗਿਆ ਹੈ ਤੋਂ ਇਲਾਵਾ ਇਕ ਸੰਸਥਾ ’ਚ ਸਲਾਹਕਾਰ ਸ੍ਰੀ ਨਮਨ, ਸੀ. ਏ. ਜਸਕਰਨ, ਸੀ. ਏ. ਗੁਰਲਾਲ, ਕਾਰੋਬਾਰੀ ਸ: ਰਮਿੰਦਰ ਸਿੰਘ ਨਾਗੀ ਅਤੇ ਡੇਕਾਥਲੋਨ ’ਚ ਓ. ਐੱਸ. ਐੱਲ. ਸ੍ਰੀਮਤੀ ਸਿਮਰਨ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਮੌਕੇ ਉਨ੍ਹਾਂ ਆਪਣੇ ਸੰਸਥਾ ’ਚ ਬਿਤਾਏ ਪਲਾਂ ਨੂੰ ਯਾਦ ਕਰਦਿਆਂ ਜੀਵਨ ਸਬੰਧੀ ਗੱਲਾਂ ਅਤੇ ਸੁਝਾਅ ਸਾਂਝੇ ਕੀਤੇ।
ਇਸ ਮੌਕੇ ਡਾ. ਕਾਹਲੋਂ ਨੇ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪ੍ਰਬੰਧਕੀ ਕਮੇਟੀ ’ਚ ਡਾ. ਸਵਰਾਜ ਕੌਰ ਅਤੇ ਡਾ. ਮਨੀਸ਼ਾ ਬਹਿਲ, ਡਾ. ਸਾਮੀਆ, ਪ੍ਰੋ. ਸ਼ੀਤਲ (ਤਿੰਨੇ ਕੋ-ਕੋਆਰਡੀਨੇਟਰ) ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਪਰੰਤ ਡਾ. ਸਵਰਾਜ ਕੌਰ ਨੇ ਧੰਨਵਾਦ ਮਤਾ ਪੇਸ਼ ਕਰਦਿਆਂ ਕਿਹਾ ਕਿ ਇਹ ਮੁਲਾਕਾਤਾਂ ਨਾ ਸਿਰਫ਼ ਵਿਦਿਆਰਥੀ ਅਤੇ ਅਧਿਆਪਕ ਵਿਚਕਾਰ ਆਪਸੀ ਤਾਲਮੇਲ ਦਾ ਮਾਧਿਅਮ ਹਨ, ਬਲਕਿ ਸਿੱਖਿਆ, ਖੋਜ ਅਤੇ ਵਿਭਾਗ ਦੀਆਂ ਹੋਰ ਗਤੀਵਿਧੀਆਂ ਨੂੰ ਵੀ ਸੁਵਿਧਾਜਨਕ ਬਣਾਉਂਦੀਆਂ ਹਨ। ਇਸ ਮੌਕੇ ਡਾ: ਦੀਪਕ ਦੇਵਗਨ, ਡਾ: ਪੂਨਮ ਸ਼ਰਮਾ, ਪ੍ਰੋ: ਅਨਿੰਦਿਤਾ ਕਾਹਲੋਂ, ਡਾ: ਏ. ਐੱਸ. ਭੱਲਾ ਹੋਰ ਫੈਕਲਟੀ ਮੈਂਬਰਾਂ ਨੇ ਅਲੂਮਨੀ ਮੀਟਿੰਗ ’ਚ ਸ਼ਿਰਕਤ ਕੀਤੀ।