ਨੈਸ਼ਨਲ

ਸਦਰ ਬਜ਼ਾਰ ਦੀਆਂ ਵੱਧ ਰਹੀਆਂ ਸਮੱਸਿਆਵਾਂ ਨੂੰ ਲੈ ਕੇ ਵਪਾਰੀਆਂ ਵਿੱਚ ਵੱਡਾ ਰੋਸ - ਫੇਸਟਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | March 21, 2025 08:52 PM

ਨਵੀਂ ਦਿੱਲੀ -ਸਦਰ ਬਾਜ਼ਾਰ ਦੀਆਂ ਵੱਖ-ਵੱਖ ਸਮੱਸਿਆਵਾਂ ਨੂੰ ਲੈ ਕੇ ਫੈਡਰੇਸ਼ਨ ਆਫ ਸਦਰ ਬਜ਼ਾਰ ਵਪਾਰ ਮੰਡਲ ਦੇ ਚੇਅਰਮੈਨ ਪਰਮਜੀਤ ਸਿੰਘ ਪੰਮਾ ਅਤੇ ਪ੍ਰਧਾਨ ਰਾਕੇਸ਼ ਯਾਦਵ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ਼ਾਕਿਰ ਭਾਈ, ਭਰਤ ਗੋਗੀਆ, ਜਨਰਲ ਸਕੱਤਰ ਰਾਜਿੰਦਰ ਸ਼ਰਮਾ, ਸਤਪਾਲ ਸਿੰਘ ਮੰਗਾ, ਕਮਲ ਕੁਮਾਰ, ਕਨ੍ਹਈਆ ਲਾਲ ਦੇ ਨਾਲ ਵੱਖ-ਵੱਖ ਜਥੇਬੰਦੀਆਂ ਦੇ ਖਜ਼ਾਨਚੀ ਅਤੇ ਮੀਤ ਸਕੱਤਰ ਹਾਜ਼ਰ ਸਨ। ਇਸ ਮੌਕੇ ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਕਿਹਾ ਕਿ ਸਦਰ ਬਜ਼ਾਰ ਵਿੱਚ ਦਿਨ-ਬ-ਦਿਨ ਸਮੱਸਿਆ ਵਧਦੀ ਜਾ ਰਹੀ ਹੈ, ਨਾਕਾਬੰਦੀ, ਟਰੈਫਿਕ ਜਾਮ, ਪਾਰਕਿੰਗ, ਟਾਊਟਾਂ ਸਮੇਤ ਅਪਰਾਧਿਕ ਘਟਨਾਵਾਂ ਆਮ ਹੋ ਗਈਆਂ ਹਨ ਜਿਸ ਕਾਰਨ ਵਪਾਰੀਆਂ ਵਿੱਚ ਭਾਰੀ ਰੋਸ ਹੈ। ਪਰਮਜੀਤ ਸਿੰਘ ਪੰਮਾ ਅਤੇ ਰਾਕੇਸ਼ ਯਾਦਵ ਨੇ ਦੱਸਿਆ ਕਿ ਸਦਰ ਬਜ਼ਾਰ ਵਿੱਚ 83 ਦੇ ਕਰੀਬ ਮੰਡੀਆਂ ਹਨ ਜਿਸ ਵਿੱਚ ਫੈਡਰੇਸ਼ਨ ਦੇ ਮੈਂਬਰ ਫੇਸਟਾ ਰਾਹੀਂ ਸਦਰ ਬਜ਼ਾਰ ਦੀਆਂ ਸਮੱਸਿਆਵਾਂ ਸਬੰਧੀ ਵੱਖ-ਵੱਖ ਐਸੋਸੀਏਸ਼ਨਾਂ ਤੋਂ ਮੰਗ ਪੱਤਰ ਲੈ ਕੇ ਇੱਕ ਵੱਡੀ ਲਹਿਰ ਚਲਾਉਣਗੇ ਅਤੇ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਸਾਰੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਣਗੇ। ਕਿਉਂਕਿ ਸਦਰ ਬਾਜ਼ਾਰ ਦਾ ਕਾਰੋਬਾਰੀ ਕੰਮ ਲਗਾਤਾਰ ਘਟਦਾ ਜਾ ਰਿਹਾ ਹੈ ਅਤੇ ਮੁਸ਼ਕਲਾਂ ਨੂੰ ਦੇਖਦਿਆਂ ਨਵੀਂ ਪੀੜ੍ਹੀ ਸਦਰ ਬਾਜ਼ਾਰ ਵਿੱਚ ਆਪਣੀ ਦੁਕਾਨ ’ਤੇ ਵੀ ਕੰਮ ਕਰਨ ਲਈ ਤਿਆਰ ਨਹੀਂ ਹੈ। ਇਕ ਪਾਸੇ ਆਨਲਾਈਨ ਕਾਰੋਬਾਰ ਵਧ ਰਿਹਾ ਹੈ, ਦੂਜੇ ਪਾਸੇ ਸਦਰ ਬਾਜ਼ਾਰ ਦੀ ਖਸਤਾ ਹਾਲਤ ਕਾਰਨ ਬਾਹਰਲੇ ਖਰੀਦਦਾਰ ਇੱਥੇ ਆਉਣ ਤੋਂ ਡਰਦੇ ਹਨ।
ਇਸ ਮੌਕੇ ਰਜਿੰਦਰ ਸ਼ਰਮਾ ਅਤੇ ਸਤਪਾਲ ਸਿੰਘ ਮੰਗਾ ਨੇ ਕਿਹਾ ਕਿ ਸਦਰ ਬਜ਼ਾਰ ਸਮੱਸਿਆਵਾਂ ਦਾ ਭੰਡਾਰ ਬਣ ਗਿਆ ਹੈ, ਜਿਸ ਨੂੰ ਜੇਕਰ ਸਮੇਂ ਸਿਰ ਠੀਕ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇੱਥੇ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੋ ਜਾਵੇਗਾ।

Have something to say? Post your comment

 

ਨੈਸ਼ਨਲ

ਤਖਤ ਪਟਨਾ ਸਾਹਿਬ ਕਮੇਟੀ ਦੁਆਰਾ ਬੱਚਿਆਂ ਨੂੰ ਤਬਲਾ ਸਿਖਲਾਈ ਲਈ ਕਲਾਸ ਸ਼ੁਰੂ

ਦਿੱਲੀ ਕਮੇਟੀ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ, ਸਾਢੇ ਤਿੰਨ ਲੱਖ ਸਹਿਜ ਪਾਠਾਂ ਦੀ ਲੜੀ ਦੀ ਸ਼ੁਰੂਆਤ

ਸਿੱਖ ਫੈਡਰੇਸ਼ਨ ਵੱਲੋਂ ਮਹਿਲ ਸਿੰਘ ਬੱਬਰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਨਾਨਕ ਪਿਆਉ ਨੇ ਨੌਕਰੀ ਮੇਲਾ ਲਗਾਇਆ

ਸ਼ਾਹਨੂਰ ਪ੍ਰੌਡਕਸ਼ਨ ਵੱਲੋਂ ਦੇਸ਼ ਵਿਦੇਸ਼ ਦੇ ਬੱਚਿਆਂ ਤੇ ਹੋਰਨਾ ਨੂੰ ਗੁਰਬਾਣੀ ਨਾਲ ਜੋੜਨ ਲਈ  ਵਿਸ਼ੇਸ਼ ਧਾਰਮਿਕ ਪ੍ਰਾਜੈਕਟ ਸ਼ੁਰੂ

ਰਾਹੁਲ ਗਾਂਧੀ ਨੇ ਦੋਸ਼ ਨਹੀਂ ਲਗਾਏ -ਸੱਚ ਬੋਲਿਆ ਹੈ - ਸ਼ਿਵ ਸੈਨਾ 

ਮਹਾਰਾਸ਼ਟਰ ਸਰਕਾਰ ਵੱਲੋਂ ਪਹਿਲੀ ਵਾਰ ਕਰਵਾਇਆ ਜਾ ਰਿਹਾ ਇਤਿਹਾਸਕ ਪੰਜਾਬੀ ਸਭਿਆਚਾਰ ਮੇਲਾ

ਜਦੋਂ ਵੀ ਮੈਂ ਸਦਨ ਵਿੱਚ ਖੜ੍ਹਾ ਹੁੰਦਾ ਹਾਂ, ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ- ਰਾਹੁਲ ਗਾਂਧੀ

ਸ਼ਹਾਦਤਾਂ ਨੂੰ ਯਾਦ ਰੱਖਣ ਦਾ ਫ਼ਰਜ ਅਸੀਂ ਭੁੱਲ ਰਹੇ ਹਾਂ-ਬਾਬਾ ਹਰਦੀਪ ਸਿੰਘ ਮਹਿਰਾਜ

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੰਤ ਭਿੰਡਰਾਂਵਾਲਿਆ ਸੰਬੰਧੀ ਸ੍ਰੀ ਸ਼ਾਹ ਵੱਲੋ ਬੋਲੇ ਅਪਮਾਨਿਤ ਸ਼ਬਦ ਲਈ ਤੁਰੰਤ ਮੁਆਫ਼ੀ ਮੰਗੀ ਜਾਵੇ : ਮਾਨ