ਅੰਮ੍ਰਿਤਸਰ- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਚਿੰਗ ਫੈਕਲਟੀ ਵਿੱਚ ਮਜਬੀ ਸਿੱਖਾਂ ਅਤੇ ਬਾਲਮੀਕ ਜਾਤੀਆਂ ਲਈ ਪੰਜਾਬ ਵਿਚ 1975 ਤੋਂ ( 50 ਸਾਲ ਬਾਅਦ ) ਟੀਚਿੰਗ ਫੈਕਲਟੀ ਵਿੱਚ ਪਹਿਲੀ ਵਾਰ ਰਾਖਵਾਂਕਰਨ ਲਾਗੂ ਕਰਨ ਤੇ ਵੀ ਸੀ ਸਾਹਿਬ ਅਤੇ ਹੋਰ ਉੱਚ ਅਧਿਕਾਰੀਆਂ ਦਾ ਮਜਬੀ ਸਿੱਖ ਅਤੇ ਵਾਲਮੀਕ 12.5% ਰਾਖਵਾਂਕਰਨ ਬਚਾਓ ਮੋਰਚੇ ਵੱਲੋਂ ਉਹਨਾਂ ਦੇ ਦਫਤਰ ਵਿਖੇ ਪਹੁੰਚ ਕੇ ਵਫਦ ਵੱਲੋਂ ਗੁਰੂ ਮਹਾਰਾਜ ਦੀ ਬਖਸ਼ਿਸ਼ ਸਰੋਪਾਓ ਦੇ ਕੇ ਧੰਨਵਾਦ ਕੀਤਾ ਗਿਆ ! ਇਸ ਸਮੇਂ ਵਫਦ ਦੀ ਅਗਵਾਈ ਡਾਕਟਰ ਕਸ਼ਮੀਰ ਸਿੰਘ ਖੁੰਡਾ, ਪ੍ਰਧਾਨ ਐਮ ਐਂਡ ਬੀ 12.5% ਰਾਖਵਾਂਕਰਨ ਬਚਾਓ ਮੋਰਚਾ ਰਜਿਸਟਰਡ ਵੱਲੋਂ ਕੀਤੀ ਗਈ! ਵਫਦ ਵਿੱਚ ਸਰਵ ਸਰਦਾਰ ਬਲਵੰਤ ਸਿੰਘ, ਸੁਰਿੰਦਰ ਸਿੰਘ ਸੋਢੀ, ਜਗੀਰ ਸਿੰਘ, ਇੰਜੀਨੀਅਰ ਪਦਮਜੀਤ, ਪ੍ਰੋ ਗੁਰਪ੍ਰੀਤ ਸਿੰਘ, ਸ਼ਮਸ਼ੇਰ ਸਿੰਘ, ਮਨਵੀਰ ਸਿੰਘ, ਬੰਟੀ, ਗੁਰਪ੍ਰੀਤ ਸਿੰਘ, ਐਡਵੋਕੇਟ ਵਰਿੰਦਰ ਸਿੰਘ ਸੈਂਸਰਾ, ਸੁਖਰਾਜ ਸਿੰਘ, ਗੁਰਪ੍ਰਤਾਪ ਸਿੰਘ ਆਦਿ ਹਾਜ਼ਰ ਸਨ।