ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਦਲ ਖ਼ਾਲਸਾ ਦੇ ਬਾਨੀ ਮੈਂਬਰ ਸਵ ਸ੍ਰ ਗਜਿੰਦਰ ਸਿੰਘ ਨੂੰ ਐਲਾਨਿਆ ਜਲਾਵਤਨ ਸਿੱਖ ਯੋਧਾ ਸਨਮਾਨ ਜਲਦ ਹੀ ਉਨਾਂ ਦੀਆਂ ਭਾਵਨਾਵਾਂ ਮੁਤਾਬਿਕ ਦਿੱਤਾ ਜਾਵੇਗਾ।ਸ੍ਰੀ ਅਕਾਲ ਤਖ਼ਤ ਸਾਹਿਬ ਸਕਤਰੇਤ ਵਿਖੇ ਅੱਜ ਸ਼ਹਿਰ ਦੇ ਵਖ ਵਖ ਅਖਬਾਰਾਂ, ਚੈਨਲਾਂ ਤੇ ਵੈਬ ਚੈਨਲਾਂ ਦੇ ਪੱਤਰਕਾਰਾਂ ਨਾਲ ਆਪਣੀ ਪਲੇਠੀ ਮਿਲਣੀ ਦੌਰਾਣ ਬੇਬਾਕੀ ਨਾਲ ਖੁਲੇ ਮਾਹੌਲ ਵਿਚ ਗਲਬਾਤ ਕਰਦਿਆਂ ਗਿਆਨੀ ਗੜਗੱਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਜਿੰਨਾ ਸਖਸ਼ੀਅਤਾਂ ਦਾ ਸਨਮਾਨ ਕਰਨ ਦਾ ਫੈਸਲਾ ਪਿਛਲੇ ਸਮੇ ਵਿਚ ਲਿਆ ਗਿਆ ਸੀ ਉਨਾਂ ਸ਼ਖਸ਼ੀਅਤਾਂ ਦਾ ਜਲਦ ਹੀ ਸਨਮਾਨ ਕੀਤਾ ਜਾਵੇਗਾ।

ਉਨਾ ਕਿਹਾ ਕਿ ਉਨਾਂ ਦੀ ਹਾਰਦਿਕ ਇੱਛਾ ਹੈ ਕਿ ਉਹ ਹਰ ਵੱਡੇ ਸਮਾਗਮ ਮੌਕੇ ਤੇ ਕਿਸੇ ਨਾ ਕਿਸੇ ਖੇਤਰ ਵਿਚ ਯੋਗਦਾਨ ਪਵਾਉਣ ਵਾਲੀ ਕਿਸੇ ਸਿੱਖ ਸ਼ਖਸ਼ੀਅਤ ਦਾ ਸਨਮਾਨ ਕੀਤਾ ਜਾਵੇ। ਇਕ ਸਵਾਲ ਦੇ ਜਵਾਬ ਵਿਚ ਗਿਆਨੀ ਗੜਗੱਜ ਨੇ ਕਿਹਾ ਕਿ ਖ਼ਾਲਸਾ ਸਾਜਨਾ ਪੁਰਬ ਮੌਕੇ ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਜਲਦ ਹੀ ਬੁਲਾਈ ਜਾ ਰਹੀ ਹੈ ਜਿਸ ਵਿਚ ਪੰਥਕ ਮਾਮਲਿਆਂ ਤੇ ਵਿਚਾਰਾਂ ਕੀਤੀਆਂ ਜਾਣਗੀਆ।ਉਨਾਂ ਕਿਹਾ ਕਿ ਖ਼ਾਲਸਾ ਸਾਜਨਾ ਦਿਵਸ ਮੌਕੇ ਤੇ ਸਰਹੱਦੀ ਇਲਾਕਿਆਂ ਵਿਚ ਪਿੰਡ ਪੱਧਰ ਤੇ ਧਰਮ ਪ੍ਰਚਾਰ ਲਹਿਰ ਸ਼ੁਰੂ ਕੀਤੀ ਜਾਵੇਗੀ ਤੇ ਅਸੀ ਸਮਾਜ ਦੇ ਉਸ ਵਰਗ ਜਿਸ ਨੂੰ ਜਾਤ ਅਭਿਮਾਨੀ ਲੋਕਾਂ ਨੇ ਦੂਰ ਕੀਤਾ ਹੋਇਆ ਹੈ ਨੂੰ ਨਾਲ ਲੈ ਕੇ ਚਲਾਂਗੇ।ਉਨਾ ਕਿਹਾ ਕਿ ਸਿੱਖ ਵਿਿਦਅਕ ਬੋਰਡ ਦੀ ਸਥਾਪਨਾ ਸਮੇ ਦੀ ਮੰਗ ਹੈ ਤੇ ਜਲਦ ਹੀ ਇਸ ਬੋਰਡ ਦਾ ਗਠਨ ਕਰ ਦਿੱਤਾ ਜਾਵੇਗਾ।