ਪੰਜਾਬ

ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਕੀਤਾ ਜਾਵੇਗਾ ਸੂਬੇ ਦਾ ਦੌਰਾ

ਕੌਮੀ ਮਾਰਗ ਬਿਊਰੋ | April 05, 2025 07:25 PM

ਚੰਡੀਗੜ੍ਹ- ਪੰਜਾਬ ਰਾਜ ਦੇ ਅਨੂਸੁਚਿਤ ਜਾਤੀਆਂ ਦੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਲਈ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਸੂਬੇ ਦਾ ਦੌਰਾ ਕੀਤਾ ਜਾਵੇਗਾ।

ਇਹ ਜਾਣਕਾਰੀ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਬੁਲਾਰੇ ਨੇ ਅੱਜ ਇਥੇ ਇਕ ਪ੍ਰੈਸ ਨੋਟ ਰਾਹੀਂ ਦਿੱਤੀ।

ਬੁਲਾਰੇ ਨੇ ਦੱਸਿਆ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਮੌਕੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦਾ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵਲੋਂ ਦੌਰਾ ਕੀਤਾ ਜਾਵੇਗਾ।
ਬੁਲਾਰੇ ਨੇ ਦੱਸਿਆ ਕਿ 6 ਅਪ੍ਰੈਲ 2025 ਨੂੰ ਬੀ.ਆਰ ਅੰਬੇਡਕਰ ਸਟੱਡੀ ਸਰਕਲ ਸੈਂਟਰ ਪਿੰਡ ਸਲੇਮਪੁਰ, ਨੇੜੇ ਸਿੱਧਵਾਂ ਬੇਟ ਜਿਲ੍ਹਾਂ ਲੁਧਿਆਣਾ, 13 ਅਪ੍ਰੈਲ 2025 ਨੂੰ ਬਹੁਜਨ ਕਰਮਚਾਰੀ ਅਤੇ ਸੇਵਾ ਮੁਕਤ ਕਰਮਚਾਰੀ ਸੰਘ ਵਲੋਂ ਅਜ਼ਮੇਰ ਪੈਲੇਸ, ਮਲੋਟ ਰੋਡ, ਮੁਕਤਸਰ ਸਾਹਿਬ ਵਿਖੇ, 14ਅਪ੍ਰੈਲ 2025 ਨੂੰ ਨਵਾਂਸ਼ਹਿਰ, 19ਅਪ੍ਰੈਲ 2025 ਨੂੰ ਐਸ.ਸੀ./ਬੀ.ਸੀ. ਕਰਮਚਾਰੀ ਫੈਡਰੇਸ਼ਨ ਪੀ.ਐਸ.ਪੀ.ਸੀ.ਐਲ/ਪੀ.ਐਸ.ਟੀ.ਸੀ.ਐਲ ਵਲੋਂ ਥਰਮਲ ਪਲਾਂਟ ਨੂਹੋ ਕਾਲੋਨੀ, ਰੋਪੜ ਵਿਖੇ ਅਤੇ 20ਅਪ੍ਰੈਲ 2025 ਨੂੰ ਸੰਗਰੂਰ ਦੇ ਪਾਰੁਲ ਪੈਲੇਸ ਵਿਖੇ ਬੀ.ਆਰ. ਅੰਬੇਡਕਰ ਵੈੱਲਫੇਅਰ ਅਤੇ ਚੈਰੀਟੇਬਲ ਮੰਚ ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ। 13ਅਪ੍ਰੈਲ 2025 ਨੂੰ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਾਮ ਦੇ ਸਮਾਗਮਾਂ ਵਿੱਚ ਹਾਜ਼ਰੀ ਭਰਕੇ ਜਾਗਰੂਕਤਾ ਅਭਿਆਨ ਜਾਰੀ ਰੱਖਣਗੇ।

ਇਨ੍ਹਾਂ ਸਮਾਗਮਾਂ ਵਿੱਚ ਲੋਕਾਂ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣੂ ਕਰਵਾਉਣ ਤੋਂ ਇਲਾਵਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਕੰਮਕਾਜ, ਭਾਰਤੀ ਸੰਵਿਧਾਨ ਅਤੇ ਦੇਸ਼ ਦੇ ਕਨੂੰਨ ਵਿੱਚ ਗਰੀਬਾਂ, ਮਜਲੂਮਾਂ, ਅਨੁਸੂਚਿਤ ਜਾਤੀਆਂ ਤੇ ਪਿਛੜੀਆਂ ਸ਼੍ਰੇਣੀਆਂ ਦੇ ਹੱਕਾਂ, ਅਧਿਕਾਰਾਂ, ਸਮਾਜਿਕ ਸੁਰੱਖਿਆ ਸਬੰਧੀ ਵੀ ਜਾਣਕਾਰੀ ਦਿੱਤੀ ਜਾਵੇਗੀ।

 

Have something to say? Post your comment

 

ਪੰਜਾਬ

ਰਾਣਾ ਗੁਰਜੀਤ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੀਸ ਝੁਕਾਇਆ,ਕੀਤੀ ਸਭ ਲਈ ਖੁਸ਼ਹਾਲੀ ਦੀ ਅਰਦਾਸ 

'ਆਪ' ਦੀ ਤਿੱਖੀ ਪ੍ਰਤੀਕਿਰਿਆ- ਪ੍ਰਤਾਪ ਬਾਜਵਾ ਪੰਜਾਬ ਪੁਲਿਸ ਖਿਲਾਫ ਕੀਤੀ ਸ਼ਰਮਨਾਕ ਟਿੱਪਣੀ ਲਈ ਬਿਨਾਂ ਦੇਰੀ ਮੰਗਣ ਮੁਆਫੀ

ਪਛੜੀਆਂ ਸ੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਹੇਠ 102.69 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ – ਡਾ. ਬਲਜੀਤ ਕੌਰ

ਪੰਜਾਬ ਦੇ ਪੇਂਡੂ ਖੇਤਰਾਂ ‘ਚ ਆਧੁਨਿਕ ਸਹੂਲਤਾਂ ਨਾਲ ਲੈਸ 196 ਲਾਇਬ੍ਰੇਰੀਆਂ ਕਾਰਜਸ਼ੀਲ: ਤਰੁਨਪ੍ਰੀਤ ਸਿੰਘ ਸੌਂਦ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪਿੰਡ ਜਨਸੂਹਾ ਮਾਮਲੇ ਦਾ ਖੁਦ ਨੋਟਿਸ ਲਿਆ; ਐਸ.ਐਸ.ਪੀ. ਤੋਂ ਮੰਗੀ ਰਿਪੋਰਟ

ਪੰਜਾਬ ਦੀਆਂ ਮੰਡੀਆਂ ਕਿਸਾਨਾਂ ਦੇ ਸਵਾਗਤ ਲਈ ਤੱਤਪਰ - ਲਾਲ ਚੰਦ ਕਟਾਰੂਚੱਕ

ਜਲਾਵਤਨ ਸਿੱਖ ਯੋਧਾ ਸਵ ਭਾਈ ਗਜਿੰਦਰ ਸਿੰਘ ਦਾ ਜਲਦੀ ਹੀ ਕੀਤਾ ਜਾਵੇਗਾ ਸਨਮਾਨ ਸ੍ਰੀ ਅਕਾਲ ਤਖਤ ਸਾਹਿਬ ਤੇ-ਜਥੇਦਾਰ ਗੜਗੱਜ

ਸਮੇਂ ਸਿਰ ਕਣਕ ਦੀ ਫ਼ਸਲ ਖ਼ਰੀਦ ਕੇ 24 ਘੰਟੇ ਦੇ ਅੰਦਰ-ਅੰਦਰ ਹੋਵੇਗੀ ਅਦਾਇਗੀ

ਗੁਰਪਤਵੰਤ ਪੰਨੂ 'ਤੇ ਗਿਆਸਪੁਰਾ ਦਾ ਤਿੱਖਾ ਹਮਲਾ - "ਨਫਰਤ ਫੈਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ

ਅਮਨ ਅਰੋੜਾ ਵੱਲੋਂ ਇਸ ਮਹੀਨੇ ਦੇ ਅੰਤ ਤੱਕ ਸਾਰੇ ਸਰਪੰਚਾਂ, ਨੰਬਰਦਾਰਾਂ ਤੇ ਨਗਰ ਕੌਂਸਲਰਾਂ ਦੀਆਂ ਆਨਲਾਈਨ ਲਾਗਇਨ ਆਈ.ਡੀਜ਼. ਬਣਾਉਣ ਦੇ ਹੁਕਮ