ਨਵੀਂ ਦਿੱਲੀ- ਅੱਜ ਅੰਮ੍ਰਿਤਸਰ ਦੀਆਂ ਆਟੋ ਯੂਨੀਅਨਾਂ ਨੇ ਅੰਮ੍ਰਿਤਸਰ ਦੇ ਕਾਰਜਕਾਰੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਭਾਈ ਭੁਪਿੰਦਰ ਸਿੰਘ ਗੱਦਲੀ ਦੀ ਅਗਵਾਈ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਚੱਲਣ ਦਾ ਇਤਹਾਸਿਕ ਫੈਸਲਾ ਲਿਆ। ਇਹ ਫੈਸਲਾ ਆਟੋ ਯੂਨੀਅਨਾਂ ਦੇ ਵੱਡੀ ਗਿਣਤੀ ਚ' ਇਕੱਤਰ ਹੋਏ ਮੈਂਬਰਾਂ ਵੱਲੋਂ ਲਿਆ ਗਿਆ, ਜੋ ਕਿ ਪੰਜਾਬ ਵਿੱਚ ਸਰਕਾਰੀ ਜ਼ੁਲਮ, ਅਣਗਹਿਲੀ ਅਤੇ ਆਟੋ ਚਾਲਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਗੰਭੀਰ ਚਿੰਤਾ ਜਤਾਉਂਦੇ ਆਏ ਹਨ। ਆਟੋ ਯੂਨੀਅਨਾਂ ਦੇ ਪ੍ਰਧਾਨਾਂ ਤੇ ਮੈਂਬਰਾਂ ਵੱਲੋਂ ਬੁਲਾਏ ਜਾਣ ਤੇ ਬੱਸ ਸਟੈਂਡ ਤੇ ਪਹੁੰਚੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਅੰਮ੍ਰਿਤਸਰ ਕਾਰਜਕਾਰਨੀ ਦੇ ਮੈਂਬਰ ਭਾਈ ਭੁਪਿੰਦਰ ਸਿੰਘ ਗੱਦਲੀ ਅਤੇ ਭਾਈ ਸ਼ਮਸ਼ੇਰ ਸਿੰਘ ਪੱਧਰੀ ਤੋਂ ਇਲਾਵਾ ਉਹਨਾਂ ਦੇ ਭਾਈ ਦਯਾ ਸਿੰਘ, ਭਾਈ ਸਵਰਨ ਸਿੰਘ ਗੋਲਡਨ, ਭਾਈ ਸੁਖਬੀਰ ਸਿੰਘ ਚੀਮਾਂ, ਭਾਈ ਬਲਜੀਤ ਸਿੰਘ ਚਾਟੀਵਿੰਡ (ਸਾਬਕਾ ਸਰਪੰਚ) ਤੇ ਉਹਨਾਂ ਦੇ ਸਾਥੀ, ਭਾਈ ਮਹਿੰਦਰਪਾਲ ਸਿੰਘ ਤੁੰਗ ਅਤੇ ਡਾਕਟਰ ਅਤੁੱਲ ਕੁਮਾਰ ਜੀ ਵੀ ਹਾਜਰ ਸਨ। ਇਸ ਵਕਤ ਆਟੋ ਯੂਨੀਅਨ ਦੇ ਪ੍ਰਧਾਨ ਸ੍ਰੀ ਪ੍ਰਸ਼ੋਤਮ ਕਾਲੀਆ, ਭਾਈ ਤੀਰਥ ਸਿੰਘ, ਭਾਈ ਅਜੈ ਸਿੰਘ, ਭਾਈ ਲਖਵਿੰਦਰ ਸਿੰਘ, ਸ੍ਰ ਨਿਹਾਲ ਸਿੰਘ, ਸ੍ਰ ਰਾਵਲ ਸਿੰਘ, ਸ੍ਰ ਖੜਕ ਸਿੰਘ, ਸ੍ਰ ਮਨਪ੍ਰੀਤ ਸਿੰਘ, ਸ੍ਰ ਬਲਜਿੰਦਰ ਸਿੰਘ, ਸ੍ਰੀ ਵਿਸ਼ਨੂੰ ਸਿੰਘ, ਸ੍ਰ ਰਿੰਕੂ ਸਿੰਘ, ਸ੍ਰ ਹਰਜਿੰਦਰ ਸਿੰਘ, ਸ੍ਰ ਜੁਗਰਾਜ ਸਿੰਘ, ਸ੍ਰ ਜਰਨੈਲ ਸਿੰਘ ਤੋੰ ਇਲਾਵਾ ਲੱਗਭੱਗ 60 ਤੋਂ 70 ਆਟੋ ਚਾਲਕ ਕਿਰਤੀ ਹਾਜ਼ਰ ਸਨ। ਅੰਮ੍ਰਿਤਸਰ ਬੱਸ ਸਟੈਂਡ ਵਿਖੇ ਇਕੱਤਰ ਹੋਏ ਆਟੋ ਯੂਨੀਅਨਾਂ ਦੇ ਆਟੋ ਚਾਲਕਾਂ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਮੈਂਬਰਸ਼ਿਪ ਲਈ ਅਤੇ ਪਾਰਟੀ ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਫੋਟੋ ਵਾਲੇ ਸਟਿੱਕਰ ਆਪਣੇ ਆਟੋਆਂ 'ਤੇ ਲਗਾ ਕੇ ਸਮਰਥਨ ਪ੍ਰਗਟਾਵਾ ਕੀਤਾ। ਇਹ ਘਟਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਪੰਜਾਬ ਦਾ ਮਜ਼ਦੂਰ ਅਤੇ ਮੱਧਵਰਗੀ ਵਰਗ ਹੁਣ ਆਪਣੀ ਹੱਕਾਂ ਦੀ ਲੜਾਈ ਲਈ ਅਕਾਲੀ ਦਲ (ਵਾਰਿਸ ਪੰਜਾਬ ਦੇ) ਨਾਲ ਖੜ੍ਹਾ ਹੋ ਰਿਹਾ ਹੈ। ਭਾਈ ਸ਼ਮਸ਼ੇਰ ਸਿੰਘ ਪੱਧਰੀ ਅਤੇ ਭਾਈ ਭੁਪਿੰਦਰ ਸਿੰਘ ਗੱਦਲੀ ਨੇ ਇਸ ਸਮੇਂ ਆਪਣੇ ਸਾਂਝੇ ਸੰਬੋਧਨ ਵਿੱਚ ਕਿਹਾ ਕਿ ਆਟੋ ਚਾਲਕਾਂ ਨੂੰ ਬੇਵਜ੍ਹਾ ਤੰਗ ਪਰੇਸ਼ਾਨ ਪਾਇਆ ਜਾਂਦਾ ਹੈ, ਨਜਾਇਜ਼ ਚਲਾਨਾਂ ਅਤੇ ਪੁਲਿਸ ਦੀ ਵੱਧ ਰਹੀ ਜ਼ਬਰਦਸਤੀ ਕਾਰਨ ਉਹਨਾਂ ਦੀ ਰੋਜ਼ੀ-ਰੋਟੀ ਪ੍ਰਭਾਵਤ ਹੋ ਰਹੀ ਹੈ। ਇਹ ਉਹ ਸਮਾਂ ਹੈ, ਜਦੋਂ ਪੰਜਾਬ ਦੇ ਹਰ ਵਰਗ ਨੂੰ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹਿਮਾਇਤ ਕਰਨੀ ਚਾਹੀਦੀ ਹੈ, ਤਾਂਕਿ ਸੱਚੀ ਪੰਥਕ ਅਤੇ ਰਾਜਨੀਤਿਕ ਆਜ਼ਾਦੀ ਹਾਸਲ ਹੋ ਸਕੇ। ਉਹਨਾਂ ਕਿਹਾ ਕਿ ਧਰਮ ਜਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਹਰੇਕ ਵਰਕਰ ਨੂੰ ਪਾਰਟੀ ਚ' ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ ਅਤੇ ਪਾਰਟੀ ਹਰ ਵਰਕਰ ਦੇ ਨਾਲ ਹਰ ਔਖੇ ਸਮੇਂ ਤੇ ਚੱਟਾਨ ਵਾਂਗ ਖੜੀ ਹੋਵੇਗੀ। ਇਸ ਸਮੇਂ ਭਾਈ ਪੱਧਰੀ ਅਤੇ ਭਾਈ ਗੱਦਲੀ ਵੱਲੋਂ ਇਹ ਐਲਾਨ ਵੀ ਕੀਤਾ ਗਿਆ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਪਾਰਟੀ ਆਟੋ ਚਾਲਕਾਂ ਦੀਆਂ ਮੁਸ਼ਕਲਾਂ ਨੂੰ ਹਰ ਪੱਧਰ 'ਤੇ ਉਠਾਵੇਗੀ ਅਤੇ ਉਹਨਾਂ ਦੇ ਹੱਕਾਂ ਦੀ ਲੜਾਈ ਲੜੇਗੀ। ਜਿਸ ਨਾਲ ਪੰਜਾਬ ਦੇ ਹਿੱਤਾਂ ਦੀ ਰਾਖੀ ਅਤੇ ਸੰਘਰਸ਼ ਦੀ ਲਹਿਰ ਹੋਰ ਤੇਜ ਹੋਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਜ਼ਮੀਨੀ ਪੱਧਰ 'ਤੇ ਲੋਕਾਂ ਨੂੰ ਪਾਰਟੀ ਨਾਲ ਜੁੜਨ ਲਈ ਸੱਦਾ ਦਿੰਦੀ ਹੈ, ਤਾਂਕਿ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਯਕੀਨੀ ਬਣਾਈ ਜਾ ਸਕੇ।