ਸੰਸਾਰ

ਕੈਨੇਡਾ ਦੇ ਮੌਂਟਰੀਆਲ ਵਿੱਚ ਨੌਜੁਆਨਾਂ ਦੇ ਉਪਰਾਲੇ ਨਾਲ ਪਹਿਲੀ ਵਾਰ ਕਰਵਾਇਆ ਜਾ ਰਿਹਾ ਵਿਸਾਖੀ ਮੇਲਾ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 11, 2025 09:14 PM

ਨਵੀਂ ਦਿੱਲੀ - ਕੈਨੇਡੀਅਨ ਜੱਥੇਬੰਦੀ ਰਿਵਰ ਫਾਈਵ ਈਵੈਂਟ ਵੱਲੋਂ 13 ਅਪ੍ਰੈਲ ਐਤਵਾਰ ਨੂੰ ਵਿਸਾਖੀ ਦੇ ਪੁਰਬ ਤੇ ਇਕ ਵਿਸ਼ੇਸ਼ ਰੰਗਾਂਰੰਗ ਪ੍ਰੋਗਰਾਮ ਓਲੀਮਿਆ ਹਾਲ 3855 B ਬੋਲ ਸੈਂਟ ਜੀਨ ਡਾਲਰਡ ਦਾਸ ਓਰਮੇਔਜ਼ ਵਿਖੇ ਵੱਡੇ ਪੈਮਾਨੇ ਤੇ ਮਨਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਮਰਿੰਦਰ ਸਿੰਘ ਔਜਲਾ , ਬਲਕਾਰ ਸਿੰਘ, ਸ਼ਰਨਪ੍ਰੀਤ ਸਿੰਘ, ਹਰਮਨਜੋਤ ਸਿੰਘ ਨੇ ਦੱਸਿਆ ਕਿ ਅਸੀਂ ਮੌਂਟਰੀਆਲ ਵਿਚ ਪਹਿਲੀ ਵਾਰ ਵਿਸਾਖੀ ਮੇਲਾ ਕਰਵਾਉਣ ਜਾ ਰਹੇ ਹਾਂ । ਇਸ ਲਈ ਸਾਡਾ ਮਕਸਦ ਇਹ ਹੈ ਕਿ ਵਿਦੇਸ਼ ਰਹਿੰਦਾ ਪੰਜਾਬੀ ਸਿੱਖ ਭਾਈਚਾਰਾ ਪੰਜਾਬੀ ਕਲਚਰ ਨਾਲ ਜੁੜੇ ਰਹਿਣ । ਉਨ੍ਹਾਂ ਦਸਿਆ ਕਿ ਪੰਜਾਬ ਵਿੱਚ ਤਾਂ ਬਹੁਤ ਮੇਲੇ ਹੁੰਦੇ ਹਨ ਪਰ ਕੈਨੇਡਾ ਵਿੱਚ ਸਭ ਲੋਕ ਆਪਣੇ ਕੰਮਾਂ ਕਾਰਾਂ ਵਿੱਚ ਮਸ਼ਰੂਫ ਰਹਿੰਦੇ ਹਨ। ਸਾਡਾ ਇਕ ਮਕਸਦ ਬੱਚਿਆਂ ਨੂੰ ਵੀ ਆਪਣੇ ਕਲਚਰ ਨਾਲ ਜੋੜਨਾ ਅਤੇ ਵਿਸਾਖੀ ਦੇ ਤਿਉਹਾਰ ਦਾ ਕੀ ਮਹੱਤਵ ਹੈ ਇਸ ਬਾਰੇ ਜਾਣਕਾਰੀ ਇਸ ਮੇਲੇ ਰਾਹੀਂ ਉਨ੍ਹਾਂ ਨੂੰ ਦਿੱਤੀ ਜਾਵੇਗੀ । ਇਸ ਮੇਲੇ ਵਿੱਚ ਸੋਲੋ ਗਰੁੱਪ ਡਾਂਸ ਪਰਫੋਰਮਸ, ਸੋਲੋ ਸਿੰਗਿੰਗ ਪ੍ਰਫੋਰਮਸ, ਵਿਸਾਖੀ ਸਪੈਸ਼ਲ ਪਲੇ ਗਰੁੱਪ ਭੰਗੜਾ, ਗਿੱਦਾ ਅਤੇ ਇਤਿਹਾਸਿਕ ਪੰਜਾਬੀ ਕਲਚਰ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਈਵੈਂਟ ਦੇ ਸੰਚਾਲਕਾਂ ਨੇ ਦੱਸਿਆ ਕਿ ਮੇਲੇ ਵਿੱਚ ਪੁੱਜਣ ਲਈ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ।

Have something to say? Post your comment

 

ਸੰਸਾਰ

ਕੈਨੇਡਾ ਵਿੱਚ ਭਾਰਤੀ ਵਿਦਿਆਰਥਣ ਦੀ ਮੌਤ, ਪਰਿਵਾਰ ਨੇ ਲਾਸ਼ ਦੇਸ਼ ਵਾਪਸ ਲਿਆਉਣ ਦੀ ਕੀਤੀ ਮੰਗ

ਅਮਰੀਕਾ ਸਥਿਤ ਗੁਰਦੁਆਰਾ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸਰਧਾ ਨਾਲ ਮਨਾਇਆ

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਮੇਹੁਲ ਚੋਕਸੀ ਦੇ ਵਕੀਲ ਨੇ ਕਿਹਾ: ਮੇਰੇ ਮੁਵੱਕਿਲ ਨੂੰ ਭਾਰਤ ਲਿਆਉਣਾ ਆਸਾਨ ਨਹੀਂ

ਨਿਊਯਾਰਕ: ਹਵਾਈ ਹਾਦਸੇ ਵਿੱਚ ਪੰਜਾਬ ਮੂਲ ਦੀ ਸਰਜਨ, ਉਸਦੇ ਪਤੀ ਅਤੇ ਦੋ ਬੱਚਿਆਂ ਸਮੇਤ ਛੇ ਲੋਕਾਂ ਦੀ ਮੌਤ

ਖਾਲਸੇ ਦੀ ਸਾਜਨਾ ਦਿਵਸ ਨੂੰ ਮਨਾਉਣ ਲਈ ਪਾਕਿਸਤਾਨ ਪੰਜਾਬ ਵਿੱਚ ਵੀ ਫੁੱਲ ਤਿਆਰੀਆਂ

ਵਿਸਾਖੀ ਪੁਰਬ ਨੂੰ ਸਮਰਪਿਤ 30ਵੀਂ ਸਲਾਨਾ ਖਾਲਸਾ ਡੇਅ ਪਰੇਡ ਆਕਲੈਂਡ ਦੇ ਓਤਾਹੂਹੂ ਵਿੱਚ ਕੀਤੀ ਗਈ ਆਯੋਜਿਤ

ਬੱਬੂ ਮਾਨ ਦੇ ਪ੍ਰਸੰਸਕਾਂ ਨੇ ਵੈਨਕੂਵਰ ਲਾਈਵ ਸ਼ੋਅ ਸੰਬੰਧੀ ਡੈਲਟਾ ਵਿਖੇ ਦਫਤਰ ਖੋਲ੍ਹਿਆ

ਟਰੰਪ ਦੀ ਚੇਤਾਵਨੀ - ਫਾਰਮਾ ਉਦਯੋਗ ਲਈ ਟੈਰਿਫ ਛੋਟ ਜਲਦੀ ਹੋ ਜਾਵੇਗੀ ਖਤਮ 

ਕੈਨੇਡਾ ਦੇ ਗੁਰੂ ਨਾਨਕ ਸਿੱਖ ਗੁਰਦਵਾਰਾ ਸਰੀ ਵਿਖੇ ਭਾਈ ਮਹਿਲ ਸਿੰਘ ਬੱਬਰ ਨੂੰ ਸਮਰਪਿਤ ਸ਼ਰਧਾਜਲੀ ਸਮਾਗਮ