ਨਵੀਂ ਦਿੱਲੀ - ਖਾਲਸਾ ਸਿਰਜਣਾ ਦਿਵਸ ਅਤੇ ਵਿਸਾਖੀ ਮੌਕੇ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਕੀਰਤਨ ਦਰਬਾਰ ਅਤੇ ਲੰਗਰ ਲਗਾਏ ਜਾ ਰਹੇ ਹਨ। ਉਥੇ ਹੀ ਦਿੱਲੀ ਦੇ ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ, ਗੁਰੂ ਨਾਨਕ ਦੇਵ ਮਾਰਗ, ਕ੍ਰਿਸ਼ਨਾ ਨਗਰ ਦਿੱਲੀ-51 ਵਿਖੇ ਵਿਸਾਖੀ ਮੌਕੇ ਕੀਰਤਨ ਦਰਬਾਰ ਅਤੇ ਅਰਦਾਸ ਉਪਰੰਤ ਸਿੱਖ ਇਤਿਹਾਸ ਨਾਲ ਜੁੜਨ ਲਈ ਗੁਰੂ ਕੇ ਮੀਤ ਬਜ਼ੁਰਗਾਂ ਲਈ ਹਾਲ ਦਾ ਉਦਘਾਟਨ ਕੀਤਾ ਗਿਆ। ਇਸ ਆਧੁਨਿਕ ਹਾਲ ਦੇ ਉਦਘਾਟਨ ਮੌਕੇ ਪੰਥ ਪ੍ਰਸਿੱਧ ਰਾਗੀ ਸਾਹਿਬਾਨ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲਿਆਂ ਨੇ ਅਰਦਾਸ ਕੀਤੀ ਅਤੇ ਗੁਰੂਦੁਆਰਾ ਗੁਰੂ ਸਿੰਘ ਸਭਾ ਕ੍ਰਿਸ਼ਨਾ ਨਗਰ ਦਿੱਲੀ -51 ਪ੍ਰਬੰਧਕ ਕਮੇਟੀ ਨਾਲ ਮਿਲ ਕੇ ਰਸਮੀ ਤੌਰ ਤੇ ਉਦਘਾਟਨ ਕੀਤਾ। ਇਹ ਹਾਲ ਇੱਕ ਵਿਲੱਖਣ ਸੋਚ ਦਾ ਪ੍ਰਤੀਕ ਬਣਨ ਕਰਕੇ ਗੁਰੂਦੁਆਰਾ ਸਾਹਿਬ ਕ੍ਰਿਸ਼ਨਾ ਨਗਰ ਦੀ ਸੰਗਤ, ਬੱਚੇ ਅਤੇ ਬਜ਼ੁਰਗ ਇਸ ਉਪਰਾਲੇ ਨਾਲ ਬੇਹੱਦ ਖੁਸ਼ ਦਿਖਾਈ ਦਿੱਤੇ। ਇਹ ਹਾਲ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਹੋਣ ਨਾਲ ਬਜੁਰਗਾਂ ਅਤੇ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਸੰਬੰਧਿਤ ਲਿਟਰੇਚਰ, ਇਤਿਹਾਸਿਕ ਕਿਤਾਬਾਂ, ਸਿੱਖ ਵਿਦਵਾਨਾਂ ਅਤੇ ਜਰਨੈਲਾਂ ਦੀਆਂ ਪੁਸਤਕਾਂ ਰੋਜ਼ਾਨਾ ਪੜਨ ਲਈ ਮੁਹਈਆ ਕਰਵਾਈ ਜਾਣਗੀਆਂ। ਇਸ ਹਾਲ ਵਿੱਚ ਵਿਸ਼ੇਸ਼ ਤੌਰ ਤੇ ਵੱਡਾ ਸਮਾਰਟ ਟੀਵੀ ਪ੍ਰੋਜੈਕਟਰ ਵੀ ਲਗਾਇਆ ਗਿਆ ਹੈ, ਜਿਸ ਦੁਆਰਾ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਮੇਂ ਸਮੇਂ ਤੇ ਸਿੱਖ ਇਤਿਹਾਸ ਸਬੰਧਿਤ ਐਨੀਮੇਟਡ ਫਿਲਮ ਅਤੇ ਸ਼ੋਰਟ ਵੀਡਿਉ ਦਿਖਾਈਆਂ ਜਾਣਗੀਆਂ । ਇਸ ਮੌਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਸੈਕਟਰੀ ਜਸਮੈਨ ਸਿੰਘ ਨੋਨੀ, ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰਗੋਬਿੰਦ ਇਨਕਲੇਵ ਦੇ ਸੀਨੀਅਰ ਵਾਈਸ ਚੇਅਰਮੈਨ ਸਰਦਾਰ ਹਰਪ੍ਰੀਤ ਸਿੰਘ, ਗੁਰੁਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਨਗਰ ਦੇ ਕਨਵੀਨਰ ਬੀ ਐੱਸ ਵੋਹਰਾ, ਚੇਅਰਮੈਨ ਕੁਲਬੀਰ ਸਿੰਘ, ਪ੍ਰਧਾਨ ਹਰਭਜਨ ਸਿੰਘ ਮਥਾਰੂ, ਜਨਰਲ ਸਕੱਤਰ ਚਰਨਜੀਤ ਸਿੰਘ, ਗੁਰੁਦੁਆਰਾ ਸਾਹਿਬ ਦੇ ਖਜਾਨਚੀ ਗੁਰਦੀਪ ਸਿੰਘ ਅਤੇ ਹੋਰ ਪਤਵੰਤੇ ਸੱਜਣਾ ਦੇ ਨਾਲ ਵਡੀ ਗਿਣਤੀ ਅੰਦਰ ਇਲਾਕੇ ਦੀ ਸੰਗਤ ਮੌਜੂਦ ਸਨ।