ਨੈਸ਼ਨਲ

ਅਮਿਤ ਸ਼ਾਹ ਦੀ ਨੀਤੀ ਮੁਲਕ ਵਿਚ ਤੋੜਭੰਨ ਕਰਨ ਵਾਲੀ ਨਾ ਕਿ ਅਮਨ ਚੈਨ ਵਾਲੀ : ਮਾਨ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 17, 2025 08:34 PM

ਕਿਸੇ ਵੀ ਮੁਲਕ ਦਾ ਗ੍ਰਹਿ ਵਜੀਰ ਅਜਿਹਾ ਹੋਣਾ ਚਾਹੀਦਾ ਹੈ ਜੋ ਉਥੇ ਵੱਸਣ ਵਾਲੀਆ ਸਭ ਕੌਮਾਂ, ਧਰਮਾਂ, ਫਿਰਕਿਆ, ਕਬੀਲਿਆ ਆਦਿ ਨੂੰ ਮਨੁੱਖਤਾ ਪੱਖੀ ਨੀਤੀਆ ਤੇ ਅਮਲ ਕਰਕੇ ਸਭ ਨੂੰ ਆਪਸੀ ਪਿਆਰ ਮੁਹੱਬਤ ਨਾਲ ਜੋੜਕੇ ਰੱਖ ਸਕੇ ਨਾ ਕਿ ਉਸਦੀਆਂ ਨੀਤੀਆ ਬਹੁਗਿਣਤੀ ਤੇ ਘੱਟ ਗਿਣਤੀ ਕੌਮਾਂ ਵਿਚ ਨਫਰਤ ਪੈਦਾ ਕਰਕੇ ਉਸ ਮੁਲਕ ਦੇ ਅਮਨ ਨੂੰ ਸੱਟ ਮਾਰਨ ਵਾਲੀਆ ਹੋਣੀਆ ਚਾਹੀਦੀਆ ਹਨ । ਜੋ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਅਮਿਤ ਸ਼ਾਹ ਹਨ, ਇਨ੍ਹਾਂ ਦੇ ਹੁਣ ਤੱਕ ਦੇ ਅਮਲ ਅਜਿਹੇ ਰਹੇ ਹਨ ਜਿਸ ਨਾਲ ਮੁਲਕ ਵਿਚ ਵੱਖ-ਵੱਖ ਕੌਮਾਂ, ਧਰਮਾਂ ਵਿਚ ਨਫਰਤ ਪੈਦਾ ਹੋਵੇ ਅਤੇ ਦੰਗੇ ਫਸਾਦ ਹੋਣ । ਗ੍ਰਹਿ ਵਜੀਰ ਦੀ ਜਿੰਮੇਵਾਰੀ ਸਮੁੱਚੇ ਵਰਗਾਂ ਨੂੰ ਜੋੜਕੇ ਰੱਖਣ ਦੀ ਹੁੰਦੀ ਹੈ ਨਾ ਕਿ ਤੋੜਕੇ ਰੱਖਣ ਦੀ । ਲੇਕਿਨ ਸ੍ਰੀ ਅਮਿਤ ਸ਼ਾਹ ਵੱਲੋ ਆਪਣੀਆ ਏਜੰਸੀਆ ਰਾਹੀ ਕੈਨੇਡਾ, ਅਮਰੀਕਾ, ਬਰਤਾਨੀਆ, ਪਾਕਿਸਤਾਨ ਤੇ ਇੰਡੀਆ ਵਿਚ ਸਿਰਕੱਢ ਸਿੱਖਾਂ ਨੂੰ ਸਾਜਸੀ ਢੰਗਾਂ ਨਾਲ ਮਰਵਾਇਆ ਗਿਆ ਹੈ । ਜਿਸ ਨੂੰ ਅਮਰੀਕਾ ਸਮੇਤ ਆਈ ਫਾਈਵ ਮੁਲਕਾਂ ਨੇ ਵੀ ਗੰਭੀਰ ਨੋਟਿਸ ਲਿਆ ਹੈ । ਇਨ੍ਹਾਂ ਦੇ ਕੋਈ ਵੀ ਅਮਲ ਇਥੇ ਜਮਹੂਰੀਅਤ ਢੰਗ ਨੂੰ ਵਧਾਉਣ ਜਾਂ ਅਮਨ ਚੈਨ ਕਾਇਮ ਕਰਨ ਵਾਲੇ ਨਹੀ ਹਨ । ਜੇਕਰ ਸ੍ਰੀ ਮੋਦੀ ਅਤੇ ਸ਼ਾਹ ਨੇ ਇੰਡੀਆ ਵਿਚ ਆਪਣੇ ਅਜਿਹੇ ਮਨੁੱਖਤਾ ਵਿਰੋਧੀ ਅਮਲਾਂ ਤੋ ਤੋਬਾ ਨਾ ਕੀਤੀ, ਤਾਂ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਦੇ ਹੋਣ ਵਾਲੇ ਨੁਕਸਾਨ ਤੋ ਨਹੀ ਬਚ ਸਕਣਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਵੈਸਟ ਬੰਗਾਲ ਵਿਚ ਜਿਥੇ ਦ੍ਰਿੜ ਅਤੇ ਬੇਡਰ ਵਿਚਾਰਾਂ ਵਾਲੀ ਬੀਬੀ ਮਮਤਾ ਬੈਨਰਜੀ ਮੁੱਖ ਮੰਤਰੀ ਹਨ, ਦੇ ਸੂਬੇ ਵਿਚ ਗ੍ਰਹਿ ਵਜੀਰ ਅਮਿਤ ਸ਼ਾਹ, ਮੋਦੀ ਤੇ ਬੀਜੇਪੀ-ਆਰ.ਐਸ.ਐਸ ਹਕੂਮਤ ਵੱਲੋ ਸਾਜਸੀ ਢੰਗਾਂ ਰਾਹੀ ਨਫਰਤ ਪੈਦਾ ਕਰਕੇ ਦੰਗੇ ਫਸਾਦ ਕਰਵਾਉਣ ਅਤੇ ਉਸ ਵਿਰੋਧੀ ਪਾਰਟੀ ਦੀ ਸਰਕਾਰ ਨੂੰ ਅਸਥਿਰ ਕਰਨ ਦੇ ਮਨੁੱਖਤਾ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਅਜਿਹੀਆ ਕਾਰਵਾਈਆ ਨੂੰ ਅਤਿ ਸਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ੍ਰੀ ਅਮਿਤ ਸ਼ਾਹ ਵੱਲੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਵਿਰੁੱਧ 22 ਮਾਰਚ 2025 ਨੂੰ ਪਾਰਲੀਮੈਟ ਵਿਚ ਬੋਲਦੇ ਹੋਏ ਸਿੱਖ ਮਨ-ਆਤਮਾਵਾ ਨੂੰ ਡੂੰਘੀ ਪਹੁੰਚਾਉਣ ਤੋ ਵੀ ਗੁਰੇਜ ਨਹੀ ਕੀਤਾ ਗਿਆ । ਇਥੋ ਤੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਿਤ ਕਰਦੇ ਹੋਏ ਬਿਆਨਬਾਜੀ ਕੀਤੀ ਗਈ । ਮੁਸਲਿਮ ਕੌਮ ਦੀਆਂ ਦਾਨ ਕੀਤੀਆ ਜਾਇਦਾਦਾਂ ਦਾ ਪ੍ਰਬੰਧ ਬੰਦ ਕਰਨ ਵਾਲੇ ਅਤੇ ਮੁਸਲਿਮ ਕੌਮ ਦੀਆਂ ਵਿਧਵਾਵਾਂ, ਯਤੀਮ ਬੱਚਿਆਂ, ਬੇਸਹਾਰਿਆ ਦੀ ਦੇਖਭਾਲ ਕਰਨ ਵਾਲੇ ਮੁਸਲਿਮ ਟਰੱਸਟਾਂ ਦੀਆਂ ਜਾਇਦਾਦਾਂ ਉਤੇ ਮੰਦਭਾਵਨਾ ਅਧੀਨ ਕਬਜੇ ਕਰਨ ਹਿੱਤ ਹੀ ਵਕਫ ਬੋਰਡ ਸੰਬੰਧੀ ਨਵਾਂ ਬਿਲ ਲਿਆਂਦਾ ਗਿਆ ਅਤੇ ਸਮੁੱਚੇ ਮੁਲਕ ਵਿਚ ਮੁਸਲਿਮ ਕੌਮ ਦੇ ਮਨ-ਆਤਮਾ ਬੇਚੈਨ ਕਰ ਦਿੱਤੇ ਗਏ । ਇਹ ਹੁਕਮਰਾਨ ਇਹ ਗਲਤ ਸਮਝਦੇ ਹਨ ਕਿ ਡੰਡੇ ਸੋਟੇ ਦੀ ਨੀਤੀ ਨਾਲ ਹੀ ਰਾਜ ਕਰਾਂਗੇ, ਜਦੋਕਿ ਗੋਲੀ-ਬੰਦੂਕ ਦੀ ਨੀਤੀ ਤਾਂ ਕਿਸੇ ਮੁਲਕ ਦੇ ਪ੍ਰਬੰਧ ਨੂੰ ਤਹਿਸ-ਨਹਿਸ ਕਰ ਦਿੰਦੀ ਹੈ । ਕੇਵਲ ਉਸ ਮੁਲਕ ਵਿਚ ਵੱਸਣ ਵਾਲੇ ਵੱਖ-ਵੱਖ ਕੌਮਾਂ, ਵਰਗਾਂ ਵਿਚ ਪਿਆਰ ਮੁਹੱਬਤ ਨੂੰ ਵਧਾਕੇ ਅਤੇ ਉਨ੍ਹਾਂ ਨੂੰ ਇਨਸਾਫ ਦੇ ਕੇ ਹੀ ਇਕ ਵਧੀਆ ਰਾਜ ਭਾਗ ਚਲਾਇਆ ਜਾ ਸਕਦਾ ਹੈ ।

ਸਾਨੂੰ ਇਸ ਗੱਲ ਦਾ ਗਹਿਰਾ ਦੁੱਖ ਹੈ ਕਿ ਜਦੋ ਇਥੇ ਮੁਗਲ ਹਕੂਮਤਾਂ ਹਿੰਦੂਆ ਤੇ ਜ਼ਬਰ ਢਾਹ ਰਹੀਆ ਸਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜਰਨੈਲਾਂ ਨੇ ਸਰਹਿੰਦ ਅਤੇ ਸਮਾਣੇ ਦੀ ਇੱਟ ਨਾਲ ਇੱਟ ਖੜਕਾ ਕੇ ਉਸ ਜਾਬਰ ਰਾਜ ਦਾ ਕੇਵਲ ਖਾਤਮਾ ਹੀ ਨਹੀ ਕੀਤਾ ਬਲਕਿ ਇਥੋ ਦੇ ਨਿਵਾਸੀਆ ਨੂੰ ਬਿਨ੍ਹਾਂ ਕਿਸੇ ਭੇਦਭਾਵ ਤੋ ਬਰਾਬਰਤਾ ਦੇ ਆਧਾਰ ਤੇ ਅੱਛਾ ਰਾਜ ਪ੍ਰਬੰਧ ਦਿੱਤਾ । ਜਿਨ੍ਹਾਂ ਦੇ ਨਾਮ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਹੁਕਮਰਾਨਾਂ ਨੂੰ ਚਾਹੀਦਾ ਸੀ ਕਿ ਮੋਹਾਲੀ ਹਵਾਈ ਅੱਡੇ ਦਾ ਨਾਮ ਉਸ ਮਨੁੱਖਤਾ ਪੱਖੀ ਮਹਾਨ ਸਖਸੀਅਤ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਿਆ ਜਾਂਦਾ ਪਰ ਹੁਕਮਰਾਨਾਂ ਨੇ ਸੌੜੀ ਤੇ ਫਿਰਕੂ ਸੋਚ ਅਧੀਨ ਭਗਤ ਸਿੰਘ ਦੇ ਨਾਮ ਤੇ ਰੱਖਕੇ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਕੌਮ ਦੀ ਮਨੁੱਖਤਾ ਨੂੰ ਦਿੱਤੀ ਗਈ ਵੱਡੀ ਦੇਣ ਨੂੰ ਬੋਨਾ ਕਰਨ ਦੀ ਅਸਫਲ ਕੋਸਿਸ ਕੀਤੀ ਹੈ। ਜਦੋਕਿ ਅਜਿਹੀਆ ਮਹਾਨ ਸਖਸੀਅਤਾਂ ਦੇ ਸਤਿਕਾਰ ਮਾਣ ਰਹਿੰਦੀ ਦੁਨੀਆ ਤੱਕ ਰਹਿਣਗੇ । ਇਹ ਹੁਕਮਰਾਨ ਉਸਾਰੂ ਕੰਮ ਨਾ ਕਰਕੇ, ਨਾਸਵਾਨ ਅਮਲ ਕਰਕੇ ਆਪਣੀ ਰਾਕਸਸ ਬਿਰਤੀ ਨੂੰ ਹੀ ਉਜਾਗਰ ਕਰ ਰਹੇ ਹਨ । ਜਦੋਕਿ ਸਾਡੇ ਗੰ੍ਰਥਾਂ, ਧਰਮਾਂ ਵਿਚ ਸਵਰਗ-ਨਰਕ ਦੀ ਗੱਲ ਆਉਦੀ ਹੈ । ਇਹ ਹੁਕਮਰਾਨ ਤਾਂ ਇਥੇ ਅਰਾਜਕਤਾ ਫੈਲਾਕੇ ਨਰਕ ਦੇ ਵਾਸੀ ਹੋਣ ਦਾ ਹੀ ਸਬੂਤ ਦੇ ਰਹੇ ਹਨ । ਨਾ ਕਿ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਕੇ ਸਭਨਾਂ ਦੇ ਸਾਂਝੇ ਰਾਜ ਭਾਗ ਵਾਲੇ ਸਵਰਗ ਬਣਾਉਣ ਦੀ ਕੋਈ ਜਿੰਮੇਵਾਰੀ ਨਿਭਾਅ ਰਹੇ ਹਨ । ਅਸੀ ਅੱਜ ਵਾਹਗਾ ਸਰਹੱਦ ਉਤੇ ਪੰਜਾਬੀਆਂ ਤੇ ਸਿੱਖ ਕੌਮ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਹਿੱਤ ਇਨ੍ਹਾਂ ਸਰਹੱਦਾਂ ਨੂੰ ਵਪਾਰੀ ਅਤੇ ਜਿੰਮੀਦਾਰਾਂ ਵਸਤਾਂ ਦੇ ਵਪਾਰ ਨੂੰ ਖੋਲਣ ਦੇ ਮਕਸਦ ਨੂੰ ਲੈਕੇ ਵੱਡੀ ਰੈਲੀ ਕੀਤੀ ਹੈ । ਕਿਉਂਕਿ ਅੱਜ ਇਥੇ ਕਣਕ ਦਾ ਭਾਅ 2400 ਰੁਪਏ ਹੈ ਜਦੋਕਿ ਪਾਕਿਸਤਾਨ ਵਿਚ 3400 ਰੁਪਏ ਹੈ । ਜੇਕਰ ਵਰਲਡ ਟਰੇਡ ਆਰਗੇਨਾਈਜੇਸਨ ਦੀ ਰਾਏ ਤੇ ਹੁਕਮਾਂ ਅਨੁਸਾਰ ਇੰਡੀਆ ਆਪਣੇ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਵਪਾਰ ਲਈ ਖੋਲ੍ਹ ਦੇਵੇ ਤਾਂ ਸਾਡੇ ਵਪਾਰੀਆ ਵੱਲੋ ਤਿਆਰ ਵਸਤਾਂ ਅਤੇ ਜਿੰਮੀਦਾਰਾਂ ਦੀਆਂ ਵਸਤਾਂ ਮੱਧ ਏਸੀਆ, ਅਰਬ ਮੁਲਕਾਂ ਤੱਕ ਪਹੁੰਚਕੇ ਉਨ੍ਹਾਂ ਦੀ ਚੰਗੀ ਕੀਮਤ ਮਿਲ ਸਕਦੀ ਹੈ ਜਿਸ ਨਾਲ ਪੰਜਾਬੀਆ ਦੀ ਆਰਥਿਕਤਾ ਨੂੰ ਹੀ ਕੇਵਲ ਹੁਲਾਰਾ ਨਹੀ ਮਿਲੇਗਾ, ਬਲਕਿ ਬੇਰੁਜਗਾਰੀ ਦੇ ਮਸਲੇ ਨੂੰ ਵੀ ਕਾਫੀ ਹੱਦ ਤੱਕ ਹੱਲ ਕਰਨ ਵਿਚ ਮਦਦ ਮਿਲੇਗੀ । ਟਰਾਸਪੋਰਟ ਤੇ ਮਜਦੂਰ ਨੂੰ ਕੰਮ ਮਿਲੇਗਾ ਅਤੇ ਉਨ੍ਹਾਂ ਦੀ ਪਰਿਵਾਰਿਕ ਆਰਥਿਕਤਾ ਪ੍ਰਫੁੱਲਿਤ ਹੋਵੇਗੀ । ਇਸ ਨਾਲ ਅਮਨ ਚੈਨ ਤੇ ਜਮਹੂਰੀਅਤ ਨੂੰ ਵੀ ਮਜਬੂਤੀ ਮਿਲੇਗੀ ।

Have something to say? Post your comment

 

ਨੈਸ਼ਨਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਮ 'ਤੇ ਰੱਖਣ ਲਈ ਰਾਜਾ ਵੜਿੰਗ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ

ਸਦਰ ਬਾਜ਼ਾਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਵਚਨਬੱਧਤਾ ਦਾ ਸਨਮਾਨ ਕਰਨ ਦੀ ਅਪੀਲ: ਕੁਲਦੀਪ ਸਿੰਘ ਦਿਓਲ

ਹਰਮੀਤ ਸਿੰਘ ਕਾਲਕਾ ਨੇ ਲਾਲ ਕਿਲ੍ਹੇ ’ਤੇ ਹੋਣ ਵਾਲੇ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਰਾਹੁਲ ਗਾਂਧੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ: ਮਨਜਿੰਦਰ ਸਿੰਘ ਸਿਰਸਾ

ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਰਾਜਨੀਤਿਕ ਧਾਰਾ ਨਹੀਂ, ਸਿੱਖ ਕੌਮ ਦੀ ਲਹੂ ਨਾਲ ਲਿਖੀ ਇਤਿਹਾਸਕ ਵਿਰਾਸਤ ਹੈ: ਜਸਜੀਤ ਸਿੰਘ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਸੰਗਤਾਂ ਦੀ ਸਹੁਲੀਅਤ ਲਈ ਬਣੇਗੀ ਡਿਸਪੈਂਸਰੀ: ਗੁਰਮੀਤ ਸਿੰਘ ਸ਼ੰਟੀ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਨਾ ਸ਼ਲਾਘਾਯੋਗ - ਕੁਲਵਿੰਦਰ ਸਿੰਘ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਫਤਹਿ ਨਗਰ ਵਿਖ਼ੇ ਵਿਸਾਖੀ ਪੁਰਬ ਮਨਾਇਆ ਗਿਆ