ਨੈਸ਼ਨਲ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਦਿੱਲੀ ਗੁਰਦੁਆਰਾ ਕਮੇਟੀ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਮਨਪ੍ਰੀਤ ਸਿੰਘ ਖਾਲਸਾ/ ਕੌਮੀ ਮਾਰਗ ਬਿਊਰੋ | April 19, 2025 05:27 PM

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ’ਤੇ ਕਮੇਟੀ ਦੇ ਅਧੀਨ ਵੱਖ-ਵੱਖ ਗੁਰੂ ਘਰਾਂ ਵਿਚ ਕੀਰਤਨ ਦੀਵਾਨ ਸਜਾਏ ਗਏ ਤੇ ਮੁੱਖ ਸਮਾਗਮ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਚ ’ਵਿਸ਼ੇਸ਼ ਕੀਰਤਨ ਸਮਾਗਮ ’ ਦੇ ਰੂਪ ਵਿਚ ਆਯੋਜਿਤ ਕੀਤਾ ਗਿਆ। ਸਮਾਗਮ ਵਿਚ ਭਾਈ ਮਨਪ੍ਰੀਤ ਸਿੰਘ ਕਾਨਪੁਰ, ਭਾਈ ਚਮਨਜੀਤ ਲਾਲ ਜੀ ਸਮੇਤ ਹੋਰ ਰਾਗੀ ਸਿੰਘਾਂ ਦੇ ਜੱਥੇ ਨੇ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਵਾਇਆ । ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਇਸ ਸਾਲ 25 ਨਵੰਬਰ ਨੂੰ ਆ ਰਿਹਾ ਹੈ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਤੇ ਪੰਥ ਦੀਆਂ ਹੋਰ ਸੰਸਥਾਵਾਂ ਵੱਲੋਂ ਇਸ ਬਾਬਤ ਪ੍ਰੋਗਰਾਮ ਉਲੀਕੇ ਜਾ ਰਹੇ ਹਨ । ਉਹਨਾਂ ਕਿਹਾ ਕਿ ਕਮੇਟੀ ਨੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸਹਿਜ ਪਾਠ ਦੀ ਲੜੀ ਦੀ ਆਰੰਭਤਾ ਇਸ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੀ ਗਈ ਹੈ ਇਸ ਵਿਚ ਸੰਗਤਾਂ ਨੇ ਸਹਿਜ ਪਾਠਾਂ ਦੀ ਲੜੀ ਪ੍ਰਤੀ ਬਹੁਤ ਵੱਡਾ ਉਤਸ਼ਾਹ ਵਿਖਾਇਆ ਹੈ, ਇੰਨ੍ਹਾ ਸਹਿਜ ਪਾਠਾਂ ਦੇ ਭੋਗ 25 ਨਵੰਬਰ ਨੂੰ ਪੈਣਗੇ । ਉਹਨਾਂ ਕਿਹਾ ਕਿ ਗੁਰੂ ਸਾਹਿਬ ਜੀ ਦੇ ਨਾਲ-ਨਾਲ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦਾ ਵੀ ਸ਼ਹੀਦੀ ਦਿਹਾੜਾ ਕੌਮ ਨੇ ਮਨਾਉਣਾ ਹੈ। ਉਹਨਾਂ ਕਿਹਾ ਕਿ ਇਹ ਗੁਰੂ ਸਾਹਿਬ ਨੇ ਕ੍ਰਿਪਾ ਸਿੱਖ ਕੌਮ ਦੀ ਝੋਲੀ ਹੀ ਪਾਈ ਹੈ ਕਿ ਜਿਸ ਲਾਲ ਕਿਲ੍ਹੇ ਤੋਂ ਮਨੁੱਖਤਾ ਦੇ ਖਾਸ ਤੌਰ ’ਤੇ ਸਿੱਖਾਂ ਦੇ ਖਿਲਾਫ ਹੁਕਮ ਜਾਰੀ ਹੁੰਦੇ ਰਹੇ, ਉਸ ਲਾਲ ਕਿਲ੍ਹੇ ’ਤੇ 1783 ਨੂੰ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਫਤਿਹ ਦੇ ਝੰਡੇ ਝੁਲਾਏ ਸਨ ਅਸੀਂ ਓਸੇ ਲਾਲ ਕਿੱਲੇ ਤੇ 19 ਅਤੇ 20 ਅਪ੍ਰੈਲ ਨੂੰ ਦਿੱਲੀ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ ਜਿਸਦੇ ਪਹਿਲੇ ਦਿਨ ਗੁਰਬਾਣੀ ਕੀਰਤਨ ਸਮਾਗਮ ਹੋਣਗੇ ਤੇ ਦੂਜੇ ਦਿਨ ਜਰਨੈਲੀ ਫਤਿਹ ਮਾਰਚ ਹੋਵੇਗਾ। ਉਹਨਾਂ ਕਿਹਾ ਕਿ ਅੱਜ ਵੀ ਦਿੱਲੀ ਵਿਚ ਮੋਰੀ ਗੇਟ, ਤੀਸ ਹਜ਼ਾਰੀ ਵਾਲੀ ਥਾਂ ਇਹ ਸਭ ਸਾਡੇ ਸਿੱਖ ਇਤਿਹਾਸ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਸਿੱਖ ਕੌਮ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਪਰਿਵਾਰ, ਆਪਣੇ ਬੱਚਿਆਂ ਤੇ ਆਪਣੀ ਪੀੜੀ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਈਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਵੱਖ ਵੱਖ ਗੁਰਦੁਆਰਾ ਸਾਹਿਬਾਨ ਵਿਚ ਬਹੁਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ।05:25 PM
 
 

Have something to say? Post your comment

 

ਨੈਸ਼ਨਲ

ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਗੁਰੂ ਤੇਗ ਬਹਾਦਰ ਦੇ ਨਾਮ 'ਤੇ ਰੱਖਣ ਲਈ ਰਾਜਾ ਵੜਿੰਗ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੂੰ ਪੱਤਰ ਲਿਖਿਆ

ਸਦਰ ਬਾਜ਼ਾਰ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ

ਬ੍ਰਿਟਿਸ਼ ਪ੍ਰਧਾਨ ਮੰਤਰੀ ਨੂੰ ਜਲ੍ਹਿਆਂਵਾਲਾ ਬਾਗ ਕਤਲੇਆਮ 'ਤੇ ਵਚਨਬੱਧਤਾ ਦਾ ਸਨਮਾਨ ਕਰਨ ਦੀ ਅਪੀਲ: ਕੁਲਦੀਪ ਸਿੰਘ ਦਿਓਲ

ਹਰਮੀਤ ਸਿੰਘ ਕਾਲਕਾ ਨੇ ਲਾਲ ਕਿਲ੍ਹੇ ’ਤੇ ਹੋਣ ਵਾਲੇ ਦੋ ਰੋਜ਼ਾ ਦਿੱਲੀ ਫਤਿਹ ਦਿਵਸ ਸਮਾਗਮਾਂ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

ਅਮਿਤ ਸ਼ਾਹ ਦੀ ਨੀਤੀ ਮੁਲਕ ਵਿਚ ਤੋੜਭੰਨ ਕਰਨ ਵਾਲੀ ਨਾ ਕਿ ਅਮਨ ਚੈਨ ਵਾਲੀ : ਮਾਨ

ਰਾਹੁਲ ਗਾਂਧੀ ਕਾਨੂੰਨੀ ਕਾਰਵਾਈ ਤੋਂ ਨਹੀਂ ਬਚ ਸਕਦੇ: ਮਨਜਿੰਦਰ ਸਿੰਘ ਸਿਰਸਾ

ਸ਼੍ਰੋਮਣੀ ਅਕਾਲੀ ਦਲ ਸਿਰਫ਼ ਇਕ ਰਾਜਨੀਤਿਕ ਧਾਰਾ ਨਹੀਂ, ਸਿੱਖ ਕੌਮ ਦੀ ਲਹੂ ਨਾਲ ਲਿਖੀ ਇਤਿਹਾਸਕ ਵਿਰਾਸਤ ਹੈ: ਜਸਜੀਤ ਸਿੰਘ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਨਿਊ ਮੋਤੀ ਨਗਰ ਵਿਖ਼ੇ ਸੰਗਤਾਂ ਦੀ ਸਹੁਲੀਅਤ ਲਈ ਬਣੇਗੀ ਡਿਸਪੈਂਸਰੀ: ਗੁਰਮੀਤ ਸਿੰਘ ਸ਼ੰਟੀ

ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਨੂੰ ਸਹਿਜ ਪਾਠ ਨਾਲ ਜੋੜਨਾ ਸ਼ਲਾਘਾਯੋਗ - ਕੁਲਵਿੰਦਰ ਸਿੰਘ

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੋਰਾਵਰ ਸਿੰਘ ਫਤਹਿ ਨਗਰ ਵਿਖ਼ੇ ਵਿਸਾਖੀ ਪੁਰਬ ਮਨਾਇਆ ਗਿਆ