ਸ੍ਰੀ ਫਤਿਹਗੜ੍ਹ ਸਾਹਿਬ- ਇਸਾਈਆਂ ਦੇ ਧਰਮ ਗੁਰੂ ਰੋਮਨ ਕੈਥਲਿਕ ਚਰਚ ਦੈ ਪੋਪ ਫਰਾਂਸਿਸ ਜੋਰਜ ਮਾਰੀਓ ਬਰਗੋਗਲੀਓ ਦੇ ਦੇਹਾਂਤ ਹੋ ਜਾਣ ਤੇ ਨਿਹੰਗ ਸਿੰਘਾਂ ਦੀ ਮੁੱਖ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਅਫਸੋਸ ਜਾਹਰ ਕੀਤਾ ਹੈ ਉਨ੍ਹਾਂ ਕਿਹਾ ਈਸਾਈ ਧਰਮ ਗੁਰੂ ਦੀ ਆਪਣੀ ਨਿਮਰਤਾ ਤੇ ਅੰਤਰ ਰਾਸ਼ਟਰੀ ਦ੍ਰਿਸਟੀ ਦੇ ਨਾਲ ਉਨ੍ਹਾਂ ਦਾ ਮੰਨਣਾ ਸੀ ਕਿ ਗਰੀਬ ਵੀ ਇਸ ਦੁਨੀਆਂ ਦਾ ਹਿੱਸਾ ਹਨ ਉਨ੍ਹਾਂ ਨੂੰ ਵੀ ਜਿਉਣ ਦਾ ਪੂਰਾ ਅਧਿਕਾਰ ਹੈ। ਸਾਰੀ ਦੁਨੀਆਂ ਵਿੱਚ ਅਜਿਹਾ ਹੋਕਾ ਦੇਣ ਵਾਲੇ ਇਸ ਧਾਰਮਿਕ ਪੁਰਸ਼ ਦਾ ਦੇਹਾਂਤ ਸਮੁੱਚੇ ਸੰਸਾਰ ਵਾਸੀਆਂ ਲਈ ਦੁਖਦ ਹੈ।
ਉਨ੍ਹਾਂ ਕਿਹਾ ਪੋਪ ਫਰਾਂਸਿਸ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ, ਪਰ ਉਨ੍ਹਾਂ ਦੇ ਉਪਦੇਸ਼ਾਂ ਨੇ ਪੂਰੀ ਦੁਨੀਆਂ ਵਿੱਚ ਸ਼ਾਂਤੀ ਤੇ ਬਰਾਬਰੀ ਦਾ ਹੋਕਾ ਦਿਤਾ। ਉਹ ਸੰਘਰਸਸ਼ੀਲ ਤੇ ਬਿਨ੍ਹਾਂ ਭਿੰਨਭੇਦ ਵਾਲੇ ਪੁਰਸ਼ ਹਨ, ਉਨ੍ਹਾਂ ਨੂੰ ਚਰਚ ਦੀ ਦੁਨੀਆਂ ਵਿੱਚ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।