ਨਵੀਂ ਦਿੱਲੀ - ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ਦੇ ਵਿਦਿਆਰਥੀਆਂ ਨੇ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਤਹਿਤ ਅੱਜ ਧਰਤੀ ਦਿਵਸ ਮਨਾਇਆ। ਸਵੇਰ ਦੀ ਅਸੈਂਬਲੀ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਸ਼ਬਦ ਗਾਇਣ ਕੀਤਾ। ਦਸਵੀਂ ਜਮਾਤ ਦੀ ਵਿਦਿਆਰਥਣਾਂ ਹਰਸ਼ਿਤਾ ਮਿਹਰਾ ਅਤੇ ਪ੍ਰਭਨੂਰ ਕੌਰ ਨੇ ਸਟੇਜ ਨੂੰ ਸੰਭਾਲਦੇ ਹੋਏ ਪ੍ਰੋਗਰਾਮ ਨੂੰ ਸ਼ੁਰੂ ਕੀਤਾ। ਤੀਸਰੀ ਜਮਾਤ ਦੇ ਵਿਦਿਆਰਥੀ ਸੁਖਮਨ ਸਿੰਘ ਅਤੇ ਸੁਖਤੇਜ ਸਿੰਘ ਨੇ ਧਰਤੀ ਦਿਵਸ ਤੇ ਕਵਿਤਾ ਅਤੇ ਸਪੀਚ ਬੋਲ ਕੇ ਸਾਰਿਆਂ ਦਾ ਮਨ ਮੋਹ ਲਿਆ। ਛੋਟੇ ਬੱਚਿਆਂ ਨੇ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਸਾਨੂੰ ਕੁਦਰਤ ਨਾਲ ਦੋਸਤੀ ਕਰਨੀ ਚਾਹੀਦੀ ਹੈ। ਦਸਵੀਂ ਅਤੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਸਫ਼ਾਈ ਅਭਿਆਨ ਨਾਲ ਸੰਬੰਧਿਤ ਇੱਕ ਨਾਟਕ ਪੇਸ਼ ਕੀਤਾ ਜਿਸ ਵਿੱਚ ਸਭ ਨੂੰ ਇਹ ਸੁਨੇਹਾ ਦਿੱਤਾ ਕਿ ਪ੍ਰਦੂਸ਼ਣ ਤੋਂ ਧਰਤੀ ਦੀ ਰੱਖਿਆ ਕਰਨੀ ਬਹੁਤ ਜਰੂਰੀ ਹੈ। ਸਾਨੂੰ ਆਪਣੇ ਘਰ ਨੂੰ ਸਵੱਛ ਅਤੇ ਪ੍ਰਦੂਸ਼ਣ ਤੋਂ ਰਹਿਤ ਬਣਾਉਣਾ ਹੈ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਜਿਹੜੀਆਂ ਅਧਿਆਪਕਾਵਾਂ ਨੇ ਸਹਿਯੋਗ ਦਿੱਤਾ ਸਕੂਲ ਦੀ ਐਚਓਐਸ ਸਰਦਾਰਨੀ ਮਨਪ੍ਰੀਤ ਕੌਰ ਜੀ ਨੇ ਉਹਨਾਂ ਦੀ ਬਹੁਤ ਸਰਾਹਨਾ ਕੀਤੀ ਅਤੇ ਸਾਰਿਆਂ ਨੇ ਮਿਲ ਕੇ ਇਹ ਪ੍ਰਣ ਕੀਤਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣੀ ਧਰਤੀ ਨੂੰ ਪ੍ਰਦੂਸ਼ਤ ਰਹਿਤ ਬਣਾਉਣਾ ਹੈ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਹਨ। ਬਹੁਤ ਸਾਰੇ ਰੁੱਖ ਲਗਾ ਕੇ ਹੀ ਵਾਤਾਵਰਣ ਨੂੰ ਸ਼ੁੱਧ ਕੀਤਾ ਜਾ ਸਕਦਾ ਹੈ ਤਾਂ ਹੀ "ਧਰਤੀ ਦਾ ਰੱਖੋ ਧਿਆਨ ਸਾਡਾ ਦੇਸ਼ ਬਣੇਗਾ ਮਹਾਨ"।