ਨਵੀਂ ਦਿੱਲੀ-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਗੁਰੂ ਨਾਨਕ ਸੁਖਸ਼ਾਲਾ ਬਿਰਧ ਆਸ਼ਰਮ ਰਜਿੰਦਰ ਨਗਰ ਦੇ ਬਜ਼ੁਰਗਾਂ ਨੂੰ ਵਿਸ਼ੇਸ਼ ਉਪਰਾਲੇ ਸਦਕਾ ਸਿੱਖ ਇਤਿਹਾਸ ਨਾਲ ਸੰਬੰਧਿਤ ਅਕਾਲ ਫਿਲਮ ਦਿਖਾਈ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਬਿਰਧ ਆਸ਼ਰਮ ਦੇ ਬਜ਼ੁਰਗਾਂ ਨੂੰ ਦਿੱਲੀ ਕਮੇਟੀ ਵੱਲੋਂ ਚੰਗੀਆਂ ਸਹੂਲਤਾਂਵਾਂ, ਸਿਹਤ ਸਬੰਧੀ ਸੇਵਾਵਾਂ ਅਤੇ ਉਨਾਂ ਦੇ ਖਾਣ ਪੀਣ ਦਾ ਪੂਰਾ ਧਿਆਨ ਬਿਰਧ ਆਸ਼ਰਮ ਦੇ ਕੋ-ਚੇਅਰਪਰਸਨ ਡਾਕਟਰ ਅਮ੍ਰਿਤਾ ਕੌਰ ਸੇਵਾ ਨਿਭਾਉਂਦੇ ਹਨ। ਸਿੱਖ ਇਤਿਹਾਸ ਨਾਲ ਸੰਬੰਧਿਤ ਅਕਾਲ ਫਿਲਮ ਦੇਖਣ ਤੋਂ ਬਾਅਦ ਬਜ਼ੁਰਗਾਂ ਨੂੰ ਲੰਚ ਵੀ ਕਰਵਾਇਆ ਗਿਆ। ਇਸ ਮੌਕੇ ਬਜ਼ੁਰਗਾਂ ਦੇ ਸਿਨੇਮਾ ਹਾਲ ਵਿੱਚ ਜੈਕਾਰਿਆਂ ਦੀ ਗੂੰਜ ਨੇ ਲੋਕਾਂ ਦਾ ਦਿਲ ਮੋਹ ਲਿਆ। ਇਸ ਦੇ ਨਾਲ ਹੀ ਫਿਲਮ ਦੇਖਣ ਅਤੇ ਲੰਚ ਕਰਨ ਤੋਂ ਬਾਅਦ ਬਜ਼ੁਰਗਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਡਾਕਟਰ ਅਮ੍ਰਿਤਾ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਬਜ਼ੁਰਗਾਂ ਨੇ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦੇ ਹੋਏ ਕਿਹਾ ਗਿਆ ਕੀ ਡਾਕਟਰ ਅੰਮ੍ਰਿਤਾ ਕੌਰ ਆਪਣੀ ਸੇਵਾ ਬਿਰਧ ਆਸ਼ਰਮ ਵਿਖੇ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ ਅਤੇ ਉਹ ਆਪਣੇ ਮਾਂ ਪਿਓ ਵਾਂਗ ਸਾਡੀ ਸੇਵਾ ਸੰਭਾਲ ਪਿਛਲੇ ਕਾਫੀ ਸਾਲਾਂ ਤੋਂ ਕਰ ਰਹੇ ਹਨ। ਬਜ਼ੁਰਗਾਂ ਨੇ ਨਮ ਅੱਖਾਂ ਨਾਲ ਇੱਥੋਂ ਤੱਕ ਕਿਹਾ ਕਿ ਸਾਨੂੰ ਦਿੱਲੀ ਕਮੇਟੀ ਅਤੇ ਡਾਕਟਰ ਅੰਮ੍ਰਿਤਾ ਕੌਰ ਨੇ ਆਸ਼ਰਮ ਤੱਕ ਹੀ ਸੀਮਿਤ ਨਹੀਂ ਰੱਖਿਆ ਹੈ ਸਾਨੂੰ ਹਰ ਮਹੀਨੇ ਡਾਕਟਰ ਅਮ੍ਰਿਤਾ ਕੌਰ ਵੱਲੋਂ ਫਿਲਮ ਦਿਖਾਉਣ ਦੇ ਲਈ ਲੰਚ ਕਰਵਾਉਣ ਦੇ ਲਈ ਅਤੇ ਕਦੀ ਕਦੀ 5 ਸਟਾਰ ਹੋਟਲਾਂ ਦਾ ਖਾਣਾ ਖਾਣ ਵੀ ਬਾਹਰ ਲਿਜਾਇਆ ਜਾਂਦਾ ਹੈ। ਇਸ ਮੌਕੇ ਦਿਲ ਦੀਆਂ ਗਹਿਰਾਈਆਂ ਤੋਂ ਜਿੱਥੇ ਸਾਰੇ ਬਜ਼ੁਰਗਾਂ ਨੇ ਗੁਰੂ ਨਾਨਕ ਸੁੱਖ ਸ਼ਾਲਾ ਦੇ ਕੋ - ਚੇਅਰਪਰਸਨ ਡਾਕਟਰ ਅੰਮ੍ਰਿਤਾ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ। ਉੱਥੇ ਉਘੇ ਸਮਾਜ ਸੇਵੀ ਡਾਕਟਰ ਰਜਿੰਦਰ ਸਿੰਘ ਚੱਢਾ (ਰਾਜੂ ਚੱਢਾ) ਅਤੇ ਮੈਡਮ ਸੁਰਭੀ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਸਦਕਾ ਇਹ ਸਾਰਾ ਉਪਰਾਲਾ ਸਪਾਂਸਰ ਕਰਕੇ ਬਜੁਰਗਾਂ ਨਾਲ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਸਨ ।