ਨਵੀਂ ਦਿੱਲੀ- “ਮੁਲਕ ਵਿਚ ਜਦੋ ਵੀ ਕੋਈ ਅਣਮਨੁੱਖੀ ਗੈਰ ਇਨਸਾਨੀਅਤ ਦੁਖਾਂਤ ਵਾਪਰ ਜਾਂਦਾ ਹੈ, ਤਾਂ ਹੁਕਮਰਾਨ, ਇਨ੍ਹਾਂ ਦੇ ਪ੍ਰਚਾਰ ਤੇ ਪ੍ਰਸਾਰ ਸਾਧਨ ਬਿਨ੍ਹਾਂ ਕਿਸੇ ਤੱਥਾਂ ਅਤੇ ਜਾਂਚ ਤੋ ਇਹ ਰੌਲਾ ਪਾਉਣਾ ਸੁਰੂ ਕਰ ਦਿੰਦੇ ਹਨ ਕਿ ਇਹ ਕਾਰਵਾਈ ਪਾਕਿਸਤਾਨ-ਕਸਮੀਰੀ ਮੁਸਲਮਾਨਾਂ ਦੀ ਹੈ । ਸਾਨੂੰ ਇਸ ਗੱਲ ਦੀ ਸਮਝ ਨਹੀ ਆਉਦੀ ਕਿ ਜਦੋ ਇਨ੍ਹਾਂ ਕੋਲ ਖੂਫੀਆ ਏਜੰਸੀਆ ਰਾਅ, ਆਈ.ਬੀ, ਮਿਲਟਰੀ ਇੰਨਟੈਲੀਜੈਸ, ਐਨ.ਆਈ.ਏ, ਸੀ.ਆਈ.ਡੀ ਪੰਜਾਬ ਤੇ ਜੰਮੂ-ਕਸਮੀਰ ਸਭ ਖੂਫੀਆ ਵਿੰਗ ਹਨ, ਉਹ ਅਜਿਹਾ ਦੁਖਾਂਤ ਵਾਪਰਣ ਤੋ ਪਹਿਲੇ ਸਰਕਾਰ ਨੂੰ ਸੁਚੇਤ ਕਿਉਂ ਨਹੀ ਕਰਦੀਆ ਅਤੇ ਦੁਖਾਂਤ ਵਾਪਰਣ ਉਪਰੰਤ ਇਨ੍ਹਾਂ ਕੋਲ ਕਿਹੜਾ ਪੈਰਾਮੀਟਰ ਹੈ ਜੋ ਝੱਟ ਪਾਕਿਸਤਾਨ-ਕਸਮੀਰੀਆਂ ਜਾਂ ਹੋਰ ਘੱਟ ਗਿਣਤੀਆ ਨੂੰ ਦੋਸ਼ੀ ਗਰਦਾਨਕੇ ਸਮੁੱਚੇ ਮੁਲਕ ਵਿਚ ਬਹੁਗਿਣਤੀ ਵੱਲੋ ਦੰਗੇ ਫਸਾਦ ਕਰਨ ਲਈ ਮਾਹੌਲ ਪੈਦਾ ਕਰ ਦਿੰਦੀਆ ਹਨ ?” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਪਹਿਲਗਾਮ ਜੰਮੂ-ਕਸਮੀਰ ਵਿਚ ਵਾਪਰੇ ਦੁਖਾਂਤ ਉਪਰੰਤ ਹੁਕਮਰਾਨ ਤੇ ਖੂਫੀਆ ਏਜੰਸੀਆ ਵੱਲੋ ਪਾਕਿਸਤਾਨ ਜਾਂ ਸਮੁੱਚੀ ਮੁਸਲਿਮ ਕੌਮ ਨੂੰ ਦੋਸ਼ੀ ਠਹਿਰਾਉਣ ਲਈ ਲਗਾਏ ਗਏ ਦੋਸ਼ਾਂ ਅਤੇ ਪ੍ਰਚਾਰ ਉਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਸ ਦੁਖਾਂਤ ਨੂੰ ਲੈਕੇ ਜੋ ਹੁਕਮਰਾਨਾਂ ਨੇ ਸਾਡੀਆ ਪਾਕਿਸਤਾਨ ਦੇ ਗੁਰਧਾਮਾਂ ਦੀ ਜਾਣ ਵਾਲੀ ਯਾਤਰਾ ਨੂੰ ਬੰਦ ਕਰ ਦਿੱਤਾ ਹੈ ਅਤੇ ਪਾਕਿਸਤਾਨ ਤੋ ਯਾਤਰਾ ਲਈ ਇੰਡੀਆ ਆਏ ਪਾਕਿਸਤਾਨੀਆ ਨੂੰ 24 ਘੰਟੇ ਵਿਚ ਵਾਪਸ ਆਪਣੇ ਮੁਲਕ ਜਾਣ ਲਈ ਹੁਕਮ ਕਰ ਦਿੱਤੇ ਹਨ, ਇਹ ਤਾਂ ਤਾਨਾਸਾਹੀ ਗੈਰ ਇਨਸਾਨੀ ਅਮਲ ਇਸ ਲਈ ਹਨ, ਕਿ ਜਦੋ ਪਾਕਿਸਤਾਨ ਤੋ ਆਏ ਯਾਤਰੀਆ ਦੀ ਹਿਫਾਜਤ ਲਈ ਕੋਈ ਹਕੂਮਤੀ ਪ੍ਰਬੰਧ ਨਹੀ ਕੀਤਾ ਗਿਆ, ਉਨ੍ਹਾਂ ਉਤੇ ਫਿਰਕੂ ਸੋਚ ਅਧੀਨ ਹੋਣ ਵਾਲੇ ਹਮਲਿਆ ਨੂੰ ਰੋਕਣ ਲਈ ਕੋਈ ਯੋਜਨਾ ਨਹੀ ਬਣਾਈ ਗਈ ਅਤੇ ਉਨ੍ਹਾਂ ਦੇ ਜਾਨ ਦੇ ਸਹੀ ਪ੍ਰਬੰਧ ਨਹੀ ਕੀਤੇ ਗਏ, ਤਾਂ ਅਜਿਹਾ ਹੁਕਮ ਕਰਨਾ ਤਾਂ ਗੁਆਢੀ ਮੁਲਕਾਂ ਵਿਚੋ ਆਏ ਨਾਗਰਿਕਾਂ ਉਤੇ ਮਾਨਸਿਕ ਜ਼ਬਰ ਢਾਹੁਣ ਵਾਲੀ ਗੱਲ ਹੈ । ਫਿਰ ਇੰਡੀਆ ਦਾ ਜੋ ਇਸਲਾਮਾਬਾਦ ਵਿਚ ਸਫਾਰਤਖਾਨਾ ਸਥਿਤ ਹੈ, ਜਿਥੇ ਇੰਡੀਆ ਦੇ ਸਫੀਰ ਅਤੇ ਹੋਰ ਅਧਿਕਾਰੀ ਹਨ, ਜੇਕਰ ਇਹ ਹਮਲਾ ਪਾਕਿਸਤਾਨ ਨੇ ਕੀਤਾ ਹੈ, ਤਾਂ ਇੰਡੀਅਨ ਸਫਾਰਤਖਾਨੇ ਦੇ ਅਧਿਕਾਰੀਆ ਨੇ ਇੰਡੀਆ ਦੇ ਹੁਕਮਰਾਨਾਂ ਨੂੰ ਇਸ ਬਾਰੇ ਪਹਿਲਾ ਸੂਚਿਤ ਕਿਉ ਨਹੀ ਕੀਤਾ ? ਇਹ ਅਹਿਮ ਸਵਾਲ ਹਨ । ਦੂਸਰਾ ਜਦੋ ਸਿੱਖਾਂ ਦੇ ਵੱਡੀ ਗਿਣਤੀ ਵਿਚ ਪਾਕਿਸਤਾਨ ਵਿਚ ਗੁਰਧਾਮ ਹਨ, ਜਿਨ੍ਹਾਂ ਦੇ ਉਹ ਅਕਸਰ ਹੀ ਦਰਸਨ ਕਰਨ ਲਈ ਜਾਂਦੇ ਰਹਿੰਦੇ ਹਨ, ਉਨ੍ਹਾਂ ਉਤੇ ਇਹ ਯਾਤਰਾ ਤੇ ਪਾਬੰਦੀਆ ਲਗਾ ਦੇਣੀਆ ਤਾਨਾਸਾਹੀ ਅਤੇ ਗੈਰ ਧਾਰਮਿਕ ਕਾਰਵਾਈਆ ਨਹੀ ਹਨ ਤਾਂ ਹੋਰ ਕੀ ਹੈ ?