ਨੈਸ਼ਨਲ

ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਪੰਜਾਬ ਨੂੰ ਜਾਰੀ ਕੀਤੇ ਫੰਡਾਂ ਵਿੱਚ 92.5 ਫੀਸਦੀ ਦੀ ਗਿਰਾਵਟ- ਸਾਹਨੀ

ਮਨਪ੍ਰੀਤ ਸਿੰਘ ਖਾਲਸਾ/ਕੌਮੀ ਮਾਰਗ ਬਿਊਰੋ | December 14, 2022 08:29 PM

ਨਵੀਂ ਦਿੱਲੀ- ਰਾਜ ਸਭਾ ਵਿੱਚ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਹੁਨਰ ਸਿਖਲਾਈ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਫੰਡਾਂ ਦੀ ਵੰਡ ਦਾ ਮੁੱਦਾ ਉਠਾਇਆ। ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸਿਰਫ਼ ਪੰਜਾਬ ਲਈ ਹੀ ਫੰਡਾਂ ਵਿੱਚ ਅਚਾਨਕ ਗਿਰਾਵਟ ਕਿਉਂ ਆਈ ਹੈ, ਜਿਸ ਤਹਿਤ ਵਿੱਤੀ ਸਾਲ 2018-19 ਦੇ ਬਜਟ ਵਿੱਚ 62.37 ਕਰੋੜ ਰੁਪਏ, 2019-20 ਵਿੱਚ 57.69 ਕਰੋੜ ਰੁਪਏ, 2020-21 ਵਿੱਚ 67.55 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜਦੋਂ ਕਿ 2021-22 ਵਿੱਚ ਸਿਰਫ 5.05 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਸ ਸਵਾਲ ਦੇ ਜਵਾਬ ਵਿੱਚ ਹੁਨਰ ਵਿਕਾਸ ਅਤੇ ਉੱਦਮਤਾ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਕਾਰਨ ਬਜਟ ਦੀ ਵੰਡ ਵਿੱਚ ਭਾਰੀ ਕਮੀ ਆਈ ਹੈ, ਜਿਸ ਦੌਰਾਨ ਹੁਨਰ ਵਿਕਾਸ ਕੇਂਦਰ ਨਹੀਂ ਚੱਲ ਰਹੇ ਸਨ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਬਹੁਤ ਘੱਟ ਸੀ। ਹਾਲਾਂਕਿ, ਮੰਤਰੀ ਨੇ ਮੌਜੂਦਾ ਵਿੱਤੀ ਸਾਲ ਵਿੱਚ ਫੰਡਾਂ ਦੀ ਵੰਡ ਅਤੇ ਹੁਨਰ ਸਿਖਲਾਈ ਲਈ ਪੀਐਮਕੇਵੀਵਾਈ 4 ਯੋਜਨਾ ਦੀ ਸ਼ੁਰੂਆਤ ਬਾਰੇ ਕੁਝ ਨਹੀਂ ਕਿਹਾ।
ਵਿਕਰਮਜੀਤ ਸਿੰਘ ਨੇ ਦੁਹਰਾਇਆ ਕਿ ਪੰਜਾਬ ਦੇ ਬਹੁਤੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਸਹੀ ਢੰਗ ਨਾਲ ਸੰਚਾਲਨ ਲਈ ਜਿਆਦਾ ਟੀਚੇ ਨਾ ਦਿਤੇ ਜਾਣ ਕਾਰਨ ਬਹੁਤ ਘੱਟ ਉਪਯੋਗ ਵਿਚ ਆਉਂਦੇ ਹਨ। ਅਸਲ ਵਿੱਚ ਇਨ੍ਹਾਂ ਹੁਨਰ ਕੇਂਦਰਾਂ ਵਿੱਚ ਹਾਜ਼ਰੀ ਬਹੁਤ ਘੱਟ ਹੈ।

Have something to say? Post your comment

 

ਨੈਸ਼ਨਲ

ਭਾਈ ਦੁੱਲਾ ਸਿੰਘ ਖੇੜੀ ਦੀ ਅੰਤਮ ਅਰਦਾਸ ਵਿਚ ਉੱਘੀਆਂ ਪੰਥਕ ਸਖ਼ਸੀਅਤਾਂ ਨੇ ਭੇਂਟ ਕੀਤੇ ਸ਼ਰਧਾ ਦੇ ਫੁੱਲ

ਰੁਜ਼ਗਾਰ ਅਤੇ ਰੋਜ਼ੀ-ਰੋਟੀ ਲਈ ਵੱਖਰਾ ਮੰਤਰਾਲਾ ਬਣਾਇਆ ਜਾਏ: ਵਿਕਰਮਜੀਤ ਸਿੰਘ ਸਾਹਨੀ

200 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਪਹਿਲਾ ਅਮਰੀਕੀ ਜਹਾਜ਼ ਟੈਕਸਾਸ ਤੋਂ ਰਵਾਨਾ

ਪ੍ਰਧਾਨ ਮੰਤਰੀ ਮੋਦੀ ਨੇ ਲੋਕ ਸਭਾ ਵਿੱਚ ਆਰ ਕੇ ਲਕਸ਼ਮਣ ਦੇ ਕਾਰਟੂਨ ਦਾ ਹਵਾਲਾ ਦੇ ਕੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ ਕੱਸਿਆ ਤਨਜ਼

ਸਰਕਾਰ ਮਹਾਂਕੁੰਭ ਭਗਦੜ ਵਿੱਚ ਹੋਈਆਂ ਮੌਤਾਂ ਦੀ ਗਿਣਤੀ ਲੁਕਾ ਰਹੀ ਹੈ- ਸਰਬ ਪਾਰਟੀ ਮੀਟਿੰਗ ਬੁਲਾਈ ਜਾਣੀ ਚਾਹੀਦੀ ਹੈ-ਅਖਿਲੇਸ਼ ਯਾਦਵ

ਭਾਸ਼ਣਾਂ ਜਾਂ ਡੁਬਕੀ ਲਾਉਣ ਨਾਲ ਪੇਟ ਨਹੀਂ ਭਰਦਾ-ਮੱਲਿਕਾਰਜੁਨ ਖੜਗੇ

ਮਹਾਕੁੰਭ ਹਾਦਸੇ ਵਿੱਚ ਸਾਜ਼ਿਸ਼ ਦੀ ਬਦਬੂ ਆ ਰਹੀ ਹੈ- ਰਵੀ ਸ਼ੰਕਰ ਪ੍ਰਸਾਦ

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਵਿਖੇ 1986 ਵਿਚ ਵਾਪਰਿਆ "ਸਾਕਾ ਨਕੋਦਰ ਦੇ ਸ਼ਹੀਦਾਂ" ਦਾ 38ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ

ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਪੈਨਲ ਲਈ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਹੋਏ ਨਾਮਜ਼ਦ

ਸਿੱਖ ਪੰਥ ਦੇ ਗੰਭੀਰ ਮੁੱਦਿਆਂ ਬਾਰੇ ਗੋਸ਼ਟੀ ਵਿਚ ਪੰਥ ਛੱਡ ਕੇ ਸਰਕਾਰੀ ਹੋਏ ਮਨਜਿੰਦਰ ਸਿਰਸਾ ਨੂੰ ਵੋਟਾਂ ਨਹੀਂ ਪਾਉਣ ਦਾ ਹੋਇਆ ਫੈਸਲਾ