ਲਾਈਫ ਸਟਾਈਲ

ਮਾਸਟਰ-ਸ਼ੈਫ਼ ਨਾਰਵੇ ਵਿਚ ਚੁਣੀ ਜਾਣ ਵਾਲੀ ਅੱਜ ਤੱਕ ਦੀ ਭਾਰਤੀ ਮੂਲ ਦੀ ਪਹਿਲੀ ਮਾਸਟਰ-ਸ਼ੈਫ਼ ਹੈ ਡਾ. ਸਕੀਰਤ ਵੜੈਚ

ਕੌਮੀ ਮਾਰਗ ਬਿਊਰੋ | August 08, 2020 12:53 PM

ਡਾ. ਸਕੀਰਤ ਵੜੈਚ ਟੀ.ਵੀ. ਸ਼ੋਅ ਮਾਸਟਰ-ਸ਼ੈਫ਼ ਨੌਰਵੇ 2020 ਲਈ ਚੁਣੇ ਗਏ 16 ਪ੍ਰਤੀਯੋਗੀਆਂ ਵਿਚੋਂ ਇੱਕ ਹਨ. ਉਹ ਮਾਸਟਰ-ਸ਼ੈਫ਼ ਨਾਰਵੇ ਵਿਚ ਚੁਣੀ ਜਾਣ ਵਾਲੀ ਅੱਜ ਤੱਕ ਦੀ ਭਾਰਤੀ ਮੂਲ ਦੀ ਪਹਿਲੀ ਭਾਰਤੀ ਹੁੰਦਿਆਂ ਹੋਇਆਂ ਭਾਰਤ ਨੂੰ ਮਾਣ ਦਿਵਾ ਰਹੀ ਹਨ।
ਉਹ ਭਾਰਤ ਦੇ ਸ਼ਹਿਰ ਦੇਹਰਾਦੂਨ ਦੇ ਰਹਿਣ ਵਾਲੇ ਹਨ। ਉਹਨਾਂ ਨੇ ਆਪਣੀ ਮੁਢਲੀ ਪੜ੍ਹਾਈ ਐਨ ਮੈਰੀ ਸਕੂਲ ਅਤੇ ਏਸ਼ੀਅਨ ਸਕੂਲ ਦੇਹਰਾਦੂਨ ਤੋਂ ਕੀਤੀ ਹੈ ਅਤੇ ਆਪਣੀ ਗ੍ਰੈਜੂਏਸ਼ਨ ਦਿਵਿਆ ਜੋਤੀ ਕਾਲਜ ਆਫ਼ ਡੈਂਟਲ ਸਾਇੰਸਜ਼, ਮੋਦੀਨਗਰ ਤੋਂ ਕੀਤੀ ਹੈ। ਉਹਨਾਂ ਨੇ ਕਿੰਗਜ਼ ਕਾਲਜ ਲੰਡਨ ਤੋਂ ਦੰਤ ਵਿਗਿਆਨ ਵਿੱਚ ਪੋਸਟ ਗ੍ਰੈਜੂਏਸ਼ਨ ਪੂਰੀ ਕੀਤੀ.

ਪੇਸ਼ੇਵਰ ਤੌਰ ਤੇ ਉਹ ਨਾਰਵੇ ਵਿੱਚ ਆਪਣੇ ਇਮਤਿਹਾਨਾਂ ਅਤੇ ਕੋਰਸਾਂ ਨੂੰ ਨੋਰਵੇਈਂ ਭਾਸ਼ਾ ਵਿੱਚ ਪੂਰਾ ਕਰਨ ਤੋਂ ਬਾਅਦ, ਨਾਰਵੇ ਵਿੱਚ 2014 ਤੋਂ ਦੰਦਾਂ ਦੇ ਡਾਕਟਰ ਵਜੋਂ ਆਪਣਾ ਕਲੀਨਿਕ ਚਲਾ ਰਹੇ ਹਨ ਉਨ੍ਹਾਂ ਦੇ ਕਲੀਨਿਕ ਨੂੰ ਮੀਟ ਸਮਾਈਲ ਲੇਜ਼ਰ ਟੈਨਕਲੀਨਿਕ ਕਹਿੰਦੇ ਹਨ (ਜਿਸਦਾ ਅੰਗਰੇਜੀ ਵਿਚ ਅਰਥ ਹੈ ਮੇਰੀ ਮੁਸਕਰਾਹਟ ਲੇਜ਼ਰ ਦੰਦਾਂ ਦਾ ਕਲੀਨਿਕ)

ਉਹ ਆਪਣੇ ਪਤੀ ਡਾ: ਮੋਹਪਾਲ ਸਿੰਘ ਕਾਹਲੋਂ, ਜੋ ਨਾਰਵੇ ਵਿੱਚ ਇੱਕ ਸੀਨੀਅਰ ਕਾਰਡੀਓਲੋਜਿਸਟ ਹਨ, ਨਾਲ ਵਿਆਹ ਕਰਾਉਣ ਤੋਂ ਬਾਅਦ 2012 ਦੇ ਅਖੀਰ ਵਿੱਚ ਨਾਰਵੇ ਗਏ ਸਨ।ਉਨ੍ਹਾਂ ਦੀ ਇਕ ਬੇਟੀ ਹੈ ਜੋ ਦੋ ਸਾਲਾਂ ਦੀ ਹੈ ਅਤੇ ਉਸਦਾ ਨਾਮ ਅਮਾਇਨਾ ਕੌਰ ਕਾਹਲੋਂ ਹੈ। ਉਹਨਾਂ ਦੀ ਸੱਸ ਸ੍ਰੀਮਤੀ ਸੁਰਿੰਦਰ ਕੌਰ ਕਾਹਲੋਂ ਅਤੇ ਸਹੁਰਾ ਸਾਹਬ, ਸ: ਰਸ਼ਪਾਲ ਸਿੰਘ ਕਾਹਲੋਂ ਪਿਛਲੇ 40 ਸਾਲਾਂ ਤੋਂ ਨਾਰਵੇ ਵਿੱਚ ਰਹਿ ਰਹੇ ਹਨ ਅਤੇ ਇੱਕ ਸਫਲ ਕਾਰੋਬਾਰੀ ਹਨ।

ਉਹਨਾਂ ਦੇ ਮਾਪੇ ਦੇਹਰਾਦੂਨ, ਭਾਰਤ ਵਿਚ ਰਹਿੰਦੇ ਹਨ ਅਤੇ ਉਹਨਾਂ ਦੇ ਪਿਤਾ ਸ: ਜਗਦੇਵ ਸਿੰਘ ਵੜੈਚ ਪੇਸ਼ੇ ਅਨੁਸਾਰ ਇਕ ਇੰਜੀਨੀਅਰ ਹਨ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ।ਉਹ ਹੁਣ ਦੇਹਰਾਦੂਨ ਵਿੱਚ ਓ.ਐਨ.ਜੀ.ਸੀ ਵਿੱਚ ਜਨਰਲ ਮਨੇਜਰ ਵਜੋਂ ਕੰਮ ਕਰਦੇ ਹਨ।
ਉਹਨਾਂ ਦੀ ਮਾਤਾ ਜੀ - ਸ੍ਰੀਮਤੀ ਪ੍ਰਭਪਾਲ ਕੌਰ ਵੜੈਚ ਗੁਜਰਾਤ ਵਿਦਿਆਪੀਠ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਭਾਸ਼ਾ ਦੀ ਮੁਖੀ ਸੀ ਪਰ ਹੁਣ ਘਰ ਦੀ ਦੇਖਰੇਖ ਅਤੇ ਵਿਅਕਤੀਗਤ ਜੀਵਨ ਦਾ ਆਨੰਦ ਮਾਣ ਰਹੇ ਹਨ। ਸ੍ਰੀਮਤੀ ਵੜੈਚ ਨੂੰ ਹਮੇਸ਼ਾਂ ਤੋਂ ਅੱਛਾ ਭੋਜਨ ਪਕਾਉਣ ਦੇ ਪ੍ਰਤੀ ਰੁਚੀ ਰਹੀ ਹੈ ਅਤੇ ਡਾ. ਸਕੀਰਤ ਅਨੁਸਾਰ ਇਹੀ ਗੱਲ ਨੇ ਉਸਦੇ ਵੱਡੇ ਹੁੰਦੇ ਹੋਏ ਉਹਨਾਂ ਵਿੱਚ ਭੋਜਨ ਬਣਾਉਣ ਦੇ ਹੁਨਰ ਪ੍ਰਤੀ ਉਤਸੁਕਤਾ ਪੈਦਾ ਕੀਤੀ।

ਉਹਨਾਂ ਦੀ ਮਾਸਟਰ-ਸ਼ੈਫ਼ ਯਾਤਰਾ ਕਾਫ਼ੀ ਦਿਲਚਸਪ ਰਹੀ, ਕਿਉਂਕਿ ਉਹ ਆਸਟ੍ਰੇਲੀਅਨ, ਕੈਨੇਡੀਅਨ ਅਤੇ ਇੰਗਲਿਸ਼ ਸੰਸਕਰਣਾਂ ਦੇ ਨਾਲ ਮਾਸਟਰ-ਸ਼ੈਫ਼ ਇੰਡੀਆ ਦੀ ਵੀ ਬਹੁਤ ਵੱਡੀ ਪ੍ਰਸ਼ੰਸਕ ਹਨ, ਉਹ ਕਦੇ ਵੀ ਕਿਸੇ ਵੀ ਐਪਿਸੋਡ ਨੂੰ ਦੇਖਣਾ ਨਹੀਂ ਛੱਡਦੇ।ਉਹਨਾਂ ਨੂੰ ਯਾਦ ਹੈ ਕਿ ਕਿਸ ਤਰਾਂ ਮਾਸਟਰ-ਸ਼ੈਫ਼ ਇੰਡੀਆ ਦਾ ਫਾਈਨਲ ਵੇਖਦੇ ਹੋਏ ਅਤੇ ਮਾਸਟਰ-ਸ਼ੈਫ਼ ਨਾਰਵੇ ਬਾਰੇ ਖੋਜ ਕਰਦੇ ਹੋਏ ਉਹਨਾਂ ਨੂੰ ਪਤਾ ਲੱਗਿਆ ਕਿ ਮਾਸਟਰ-ਸ਼ੈਫ਼ ਨਾਰਵੇ 2020 ਵਿਚ ਇਸ ਨਵੇਂ ਸੀਜ਼ਨ ਲਈ ਅਰਜ਼ੀਆਂ ਲਈਆਂ ਜਾ ਰਹੀਆਂ ਸਨ। ਮਾਸਟਰ-ਸ਼ੈਫ਼ਲਈ ਪਿਛਲੇ ਸੀਜ਼ਨ ਦੀ ਸ਼ੂਟਿੰਗ ਨਾਰਵੇ 2015 ਵਿਚ ਹੋਈ ਸੀ, ਇਸ ਲਈ ਇਹ ਧਮਾਕੇ ਨਾਲ ਵਾਪਸ ਆ ਰਿਹਾ ਸੀ।ਉਤਸੁਕਤਾ ਵੱਸ ਉਹਨਾਂ ਨੇ ਬਹੁਤਾ ਸੋਚੇ ਬਿਨਾਂ ਅਰਜ਼ੀ ਫਾਰਮ ਨੂੰ ਭਰਨਾ ਸ਼ੁਰੂ ਕਰ ਦਿੱਤਾ। ਉਸ ਅਰਜ਼ੀ ਫਾਰਮ ਤੋਂ ਲੈ ਕੇ ਆਡੀਸ਼ਨ ਅਤੇ ਇੰਟਰਵਿਊ ਲਈ ਚੋਟੀ ਦੇ 16 ਵਿਚ ਆਉਣਾ, ਓਹਨਾ ਲਈ ਇਕ ਸੁਪਨਾ ਸੱਚ ਹੋਣ ਜਿਹਾ ਸੀ।

ਸਕੀਰਤ ਖਾਣੇ ਦੀ ਬਹੁਤ ਸ਼ੌਕੀਨ ਹਨ, ਅਤੇ ਸਫ਼ਰ ਕਰਦੇ ਹੋਏ ਜਾਂ ਆਪਣੇ ਆਲੇ ਦੁਆਲੇ ਉਪਲਬਧ ਖਾਣੇ ਦੇ ਤਜ਼ੁਰਬੇ ਦਾ ਹਿੱਸਾ ਬਣਨ ਦਾ ਕੋਈ ਮੌਕਾ ਨਹੀਂ ਛੱਡਦੀ। ਓਹਨਾ ਦੀ ਮਾਤਾਜੀ ਉਹਨਾਂ ਦੇ ਇਸ ਭੋਜਨ ਪਿਆਰ ਲਈ ਉਸਦੀ ਪ੍ਰੇਰਣਾ ਰਹੀ ਹੈ। ਉਹ ਮਾਸਟਰ-ਸ਼ੈਫ਼ ਜੱਜਾਂ ਤੋਂ ਵੀ ਆਪਣੀ ਪ੍ਰੇਰਣਾ ਦਾ ਕਾਫੀ ਵੱਡਾ ਹਿੱਸਾ ਪ੍ਰਾਪਤ ਕਰਦੇ ਹਨ। ਜਿਵੇਂ ਮਾਈਕਲਿਨ ਸਟਾਰ ਸ਼ੈੱਫ ਵਿਕਾਸ ਖੰਨਾ, ਜੋ ਸਾਰੇ ਸੰਘਰਸ਼ਾਂ ਤੋਂ ਬਾਅਦ ਸ਼ੈੱਫਜ਼ ਦੇ ਸੁਪਨੇ ਦੀ ਜਿਉਂਦੀ ਜਾਗਦੀ ਮਿਸਾਲ ਹਨ। ਜਦੋਂ ਉਹ ਇਹਨਾਂ ਵਰਗੇ ਲੋਕਾਂ ਨੂੰ ਦੇਖਦੇ ਹਨ ਤਾਂ ਉਹਨਾਂ ਨੂੰ ਕੁਝ ਵੀ ਅਸੰਭਵ ਨਹੀਂ ਲਗਦਾ। ਸਕਿਰਤ ਨੂੰ ਸਬ ਤੋਂ ਵੱਧ ਦਿਲਚਸਪੀ “ਮੌਲੀਕੂਲਰ ਗੇਸਟਰੋਨੋਮੀ" ਜੋ ਕਿ ਅਜੋਕੀ ਖਾਣਾ ਪਕਾਉਣ ਦੇ ਵਿਗਿਆਨ ਦਾ ਇਕ ਹਿੱਸਾ ਹੈ, ਵਿਚ ਹੈ ਅਤੇ ਉਥੇ ਉਹਨਾਂ ਨੇ ਆਪਣੇ ਅੰਤਰਮਨ, ਤਜੁਰਬੇਕਾਰ ਸ਼ੈੱਫ ਅਤੇ ਦੰਦਾਂ ਦੇ ਡਾਕਟਰ ਬਣਨ ਦੇ ਵਿਚਕਾਰ ਦਾ ਸੰਬੰਧ ਸਪਸ਼ਟ ਤੌਰ ਤੇ ਮਹਿਸੂਸ ਕੀਤਾ। ਉਹ, ਸਹੀ ਤੱਤਾਂ ਦੇ ਨਾਲ ਖਾਣਾ ਬਣਾਉਣ ਵਿਚ ਦ੍ਰਿੜਤਾ ਨਾਲ ਵਿਸ਼ਵਾਸ ਕਰਦੇ ਹਨ। ਪੋਸ਼ਣ ਅਤੇ ਸਵਾਦ ਸੰਤੁਲਨ ਇਕ ਵਿਗਿਆਨ ਪ੍ਰੋਜੈਕਟ ਤੋਂ ਘੱਟ ਨਹੀਂ ਹੈ। ਸ਼ੋਅ ਵਿਚ ਓਹਨਾ ਦਾ ਧਿਆਨ ਆਧੁਨਿਕ ਖਾਣਾ ਬਣਾਉਣ ਦੀਆਂ ਤਕਨੀਕਾਂ ਦੀ ਵਰਤੋਂ ਕਰਦਿਆਂ ਹੋਇਆਂ ਹੋਰ ਪਕਵਾਨਾਂ ਦੇ ਮਿਸ਼ਰਣ ਅਤੇ ਪ੍ਰੇਰਣਾ ਨਾਲ ਆਧੁਨਿਕ ਭਾਰਤੀ ਪਕਵਾਨ ਬਣਾਉਣਾ ਰਿਹਾ ਹੈ।

ਡਾ. ਸਕੀਰਤ ਮਾਸਟਰ-ਸ਼ੈਫ਼ ਨਾਰਵੇ ਵਿਚ ਆਪਣੀ ਰੋਮਾਂਚਕ ਨਵੀਂ ਯਾਤਰਾ ਦੀ ਉਮੀਦ ਕਰ ਰਹੀ ਹੈ ਕਿਉਂਕਿ ਉਹ ਭਾਗ ਲੈਣ ਵਾਲੀ ਪਹਿਲੀ ਭਾਰਤੀ ਮਹਿਲਾ ਹੈ। ਉਸਨੇ ਭਾਰਤ ਅਤੇ ਵਿਦੇਸ਼ ਵਿਚ ਆਪਣੇ ਪ੍ਰਸ਼ੰਸਕਾਂ ਤੋਂ ਪਿਆਰ ਅਤੇ ਸਮਰਥਨ ਦੀ ਉਮੀਦ ਕੀਤੀ ਹੈ. ਪ੍ਰੋਮੋ ਨਾਰਵੇ ਦੇ ਚੈਨਲ 'ਤੇ ਹੈ ਅਤੇ ਸ਼ੋਅ ਸਤੰਬਰ ਵਿੱਚ ਪ੍ਰਸਾਰਿਤ ਹੋਣ ਜਾ ਰਿਹਾ ਹੈ।

 

Have something to say? Post your comment

 

ਲਾਈਫ ਸਟਾਈਲ

ਸੀਪੀ67 ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿੱਚ ਪ੍ਰੇਰਣਾਦਾਇਕ ਪੋਜ਼

2 ਦਿਨਾਂ ਬਾਅਦ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ ਉੱਤਰੀ ਰਾਜਾਂ ਨੂੰ 

ਲੂ ਤੋਂ ਬੱਚਣ ਲਈ ਨਾਗਰਿਕ ਵਰਤਣ ਵਿਸ਼ੇਸ਼ ਸਾਵਧਾਨੀ

ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੀਟ ਵੇਵ ਤੋਂ ਬਚਾਅ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ: ਸਿਵਲ ਸਰਜਨ ਡਾ. ਕਿਰਪਾਲ ਸਿੰਘ 

ਲੂ ਤੋਂ ਬਚਾਅ ਲਈ ਦੁਪਹਿਰ ਦੇ ਸਮੇਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਜ਼ਿਲ੍ਹਾ ਵਾਸੀ: ਡਿਪਟੀ ਕਮਿਸ਼ਨਰ

ਵਧ ਰਹੀ ਗਰਮੀ ਅਤੇ ਲੂ ਤੋਂ ਬਚਾਅ ਲਈ ਵਧੇਰੇ ਸੁਚੇਤ ਹੋਣ ਦੀ ਲੋੜ: ਡਾ. ਨਵਜੋਤਪਾਲ ਸਿੰਘ ਭੁੱਲਰ  

ਹੋਲੀ ਦੇ ਖੁਸ਼ੀਆਂ ਭਰੇ ਜਸ਼ਨਾਂ ਦੇ ਦੌਰਾਨ ਸਿਹਤ ਸੁਰੱਖਿਆ ਨੂੰ ਤਰਜੀਹ ਦੇਣਾ ਮਹੱਤਵਪੂਰਨ

ਬਾ-ਮਕਸਦ ਖਾਮੋਸ਼ੀ ਅਤੇ ਬਾ-ਮਕਸਦ ਬੋਲ

ਕੋਵਿਡ ਤੋਂ ਬਾਅਦ ਟ੍ਰਾਈਸਿਟੀ ਵਿੱਚ ਸ਼ੁਰੂ ਹੋਈ ਸਿਹਤ ਵਾਲੀ ਦੀਵਾਲੀ ਲੈਣ ਦੇਣ ਵਾਲੇ ਗਿਫਟਾਂ ਦੀ ਤਰਜੀਹ ਵੀ ਬਦਲੀ-ਹਰਪ੍ਰੀਤ ਕੌਰ

ਸਿੱਖ ਮਿਨੀਏਚਰ ਪੇਂਟਿੰਗਜ਼ - ਇਕ ਖੋਜ ਦੀ ਯਾਤਰਾ