ਖਰੜ :- ਭਾਰਤ ਵਿਕਾਸ ਪਰਿਸ਼ਦ ਮਹਿਲਾ ਵਿੰਗ ਖਰੜ ਵਲੋਂ ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਡਾ ਪ੍ਰਤਿਭਾ ਮਿਸ਼ਰਾ ਪ੍ਰਮੁੱਖ ਮਹਿਲਾ ਵਿੰਗ ਭਾਰਤ ਵਿਕਾਸ ਪਰਿਸ਼ਰ ਮਹਿਲਾ ਵਿੰਗ ਖਰੜ ਦੀ ਅਗੁਵਾਈ ਵਿਚ ਮਨਾਇਆ ਗਿਆ ।
ਡਾ ਮਿਸ਼ਰਾ ਨੇ ਇਕ ਪ੍ਰੈਸ ਨੋਟ ਜਾਰੀ ਕਰਦੇ ਜਾਣਕਾਰੀ ਦਿਤੀ ਕਿ ਭਾਰਤ ਵਿਕਾਸ ਪਰਿਸ਼ਦ ਮਹਿਲਾ ਵਿੰਗ ਖਰੜ ਵਲੋਂ ਰਾਸ਼ਟਰੀਏ ਮਹਿਲਾ ਦਿਵਸ ਨੂੰ ਸਮਰਪਿਤ ਰਾਸ਼ਟਰੀਏ ਮਹਿਲਾ ਮਹੀਨਾ 7 ਫਰਵਰੀ ਤੋਂ 7 ਮਾਰਚ ਤਕ ਮਨਾਇਆ ਗਿਆ। ਜਿਸ ਵਿਚ ਪਰਿਸ਼ਦ ਦੇ ਮਹਿਲਾ ਤੇ ਬਾਲ ਵਿਕਾਸ ਸੈੱਲ ਦੇ ਅੰਤਗਤ ਮਹਿਲਾਵਾਂ ਤੇ ਬਚਿਆ ਦੀ ਭਲਾਈ ਲਈ ਕਈ ਤਰਾਂ ਦੇ ਕੰਮ ਕੀਤੇ ਗਏ ਇਸੀ ਲੜੀ ਦੇ ਤਹਿਤ ਸਾਰੀਆਂ ਮਹਿਲਾਵਾਂ ਦੀ ਖੂਨ ਜਾਂਚ ਕੀਤੀ ਗਈ ਤੇ ਜਿਸ ਵਿਚ ਖੂਨ ਦੀ ਕਮੀ ਪਾਈ ਗਈ ਉਹਨਾਂ ਮਹਿਲਾਵਾਂ ਨੂੰ ਖੂਨ ਬਧੌਂਣ ਵਾਲੇ ਆਯੁਰਵੈਦਿਕ ਟੌਨਿਕ ਦਿਤੇ ਗਏ। ਡਾ ਮਿਸ਼ਰਾ ਨੇ ਦੱਸਿਆ ਕਿ ਮਹਿਲਾਵਾਂ ਜਾਗਰੂਕ ਹੋ ਗਈਆਂ ਹਨ ਮਹਿਲਾਂਵਾ ਆਪਣੇ ਦੇਸ਼ ਸਮਾਜ ਹਰ ਖੇਤਰ ਵਿਚ ਨਾਮ ਰੋਸ਼ਨ ਕਰ ਰਹੀਆਂ ਹਨ । ਇਕ ਸਮੇ ਸੀ ਜਦ ਮਹਿਲਾਵਾਂ ਨੂੰ ਉਹਨਾਂ ਦੇ ਪਤੀ ਦੇ ਮਰਨ ਤੋਂ ਬਾਦ ਜਿਨ ਦਾ ਹੱਕ ਤਕ ਸਮਾਜ ਨਹੀਂ ਦਿੰਦਾ ਸੀ ਤੇ ਉਹਨਾਂ ਨੂੰ ਉਹਨਾਂ ਦੇ ਪਤੀ ਦੇ ਨਾਲ ਜਿੰਦਾ ਜਲਾ ਦਿੱਤਾ ਜਾਂਦਾ ਸੀ। ਸਮਾਂ ਬਦਲ ਗਿਆ ਹੈ ਅੱਜ ਦੇਸ਼ ਦੀ ਦਿਸ਼ਾ ਮਹਿਲਾਵਾਂ ਤਹਿ ਕਰਦਿਆਂ ਹਨ।
ਇਸ ਤੋਂ ਇਲਾਵਾ ਇਸ ਮੌਕੇ ਪੂਨਮ ਸਿੰਗਲਾ ਪ੍ਰਦੇਸ਼ ਕੋ -ਕਨਵੀਨਰ ਮਹਿਲਾ ਵਿੰਗ ਭਾਰਤ ਵਿਕਾਸ ਪਰਿਸ਼ਦ ਪੰਜਾਬ , ਸੁਨੀਤਾ ਮਿੱਤਲ , ਨਿਰਮਲ ਗੋਇਲ , ਰਾਜ ਸ਼ਰਮਾ , ਸੀਮਾ ਸ਼ਰਮਾ , ਮਨਜੀਤ ਕੌਰ , ਰਾਣੀ ਚਾਵਲਾ , ਅਲਕਾ ਭਾਟੀਆ , ਅੰਜੀਲੀ , ਮੋਨਿਕਾ , ਭਜਨ ਕੌਰ , ਅਨੀਤਾ ਸ਼ਰਮਾ , ਅਰੁਣਾ ਤੇ ਸ਼ਿਵਾਨੀ ਮੌਜੂਦ ਸੀ।