ਕਾਰੋਬਾਰ

ਮਿਲਕਫੈਡ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਵਿਸ਼ੇਸ਼ ਸੀਮਨ ਨਾਲ ਪੈਦਾ ਹੋਣਗੇ ਸਿਰਫ ਮਾਦਾ ਪਸ਼ੂ: ਸੁਖਜਿੰਦਰ ਸਿੰਘ ਰੰਧਾਵਾ

ਕੌਮੀ ਮਾਰਗ ਬਿਊਰੋ | October 06, 2021 07:36 PM

ਚੰਡੀਗੜ

ਡੇਅਰੀ ਧੰਦੇ ਨੂੰ ਹੋਰ ਲਾਹੇਵੰਦ ਬਣਾਉਣ, ਦੁਧਾਰੂ ਪਸ਼ੂਆਂ ਦੀ ਗਿਣਤੀ ਵਧਾਉਣ ਅਤੇ ਅਵਾਰਾ ਸਾਨਾਂ ਅਤੇ ਢੱਠਿਆਂ ਤੋਂ ਨਿਜਾਤ ਪਾਉਣ ਲਈ ਮਿਲਕਫੈਡ ਵੱਲੋਂ ਨਿਵੇਕਲਾ ਉਪਰਾਲਾ ਕਰਦੇ ਹੋਏ ਦੁੱਧ ਉਤਪਾਦਕਾਂ ਲਈ ਉੱਚ ਕੋਟੀ ਦੇ ਸਾਨਾਂ ਅਤੇ ਝੋਟਿਆਂ ਦਾ ਅਜਿਹਾ ਸੀਮਨ ਉਪਲੱਬਧ ਕਰਵਾਇਆ ਜਾਵੇਗਾ ਜਿਸ ਨਾਲ ਸਿਰਫ ਮਾਦਾ ਪਸ਼ੂ ਹੀ ਪੈਦਾ ਹੋਣਗੇ। ਇਸ ਤਰਾਂ ਨਰ ਪਸ਼ੂਆਂ ਦੀ ਪੈਦਾਇਸ਼ ਰੋਕ ਕੇ ਮਾਦਾ ਪਸ਼ੂਆਂ ਦੀ ਪੈਦਾਇਸ਼ ਵਧਾਈ ਜਾ ਸਕੇਗੀ।

ਇਹ ਖੁਲਾਸਾ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਮਿਲਕਫੈਡ ਦਫਤਰ ਵਿਖੇ ਵੇਰਕਾ ਵੱਲੋਂ ਦੁੱਧ ਉਤਪਾਦਕ ਕਿਸਾਨਾਂ ਲਈ ਤਿਆਰ ਕੀਤੇ ਜਾਣਕਾਰੀ ਭਰਪੂਰ ਕਿਤਾਬਚੇ ਨੂੰ ਜਾਰੀ ਕਰਦਿਆਂ ਆਖੇ ਗਏ। ਇਸ ਮੌਕੇ ਉਨਾਂ ਦੇ ਨਾਲ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸ੍ਰੀ ਸੁਰਜੀਤ ਧੀਮਾਨ, ਸ੍ਰੀ ਨੱਥੂ ਰਾਮ ਤੇ ਸ੍ਰੀ ਅਵਤਾਰ ਸਿੰਘ ਬਾਵਾ ਹੈਨਰੀ ਅਤੇ ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਤੇ ਐਕਸਟੈਂਸਨ ਮਾਹਿਰ ਸ੍ਰੀ ਇੰਦਰਜੀਤ ਸਿੰਘ ਵੀ ਹਾਜ਼ਰ ਸਨ।

ਸ. ਰੰਧਾਵਾ ਆਖਿਆ ਕਿ ਇੱਕ ਗਾਂ ਤੋਂ ਪੂਰੀ ਉਮਰ ਦੌਰਾਨ ਵੱਧ ਦੁੱਧ ਦੇਣ ਵਾਲੀਆਂ ਵੱਧ ਵੱਛੀਆਂ ਪੈਦਾ ਕਰਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਹੀ ਵਧੇਗੀ ਬਲਕਿ ਨਰ ਪਸ਼ੂ ਪਾਲਣ ਤੇ ਕੀਤਾ ਜਾ ਰਿਹਾ ਅਜਾਈਂ ਖਰਚਾ ਵੀ ਬਚ ਸਕੇਗਾ ਅਤੇ ਪਸ਼ੂ ਪਾਲਕ ਦੀ ਆਰਥਿਕ ਹਾਲਤ ਬਿਹਤਰ ਹੋਵੇਗੀ। ਅਵਾਰਾ ਨਰ ਪਸ਼ੂਆਂ ਤੋਂ ਹੋਣ ਵਾਲੇ ਫਸਲਾਂ ਦੇ ਉਜਾੜੇ ਅਤੇ ਸੜਕੀ ਦੁਰਘਟਨਾਵਾਂ ਨੂੰ ਘਟਾਇਆ ਜਾ ਸਕੇਗਾ।

ਮਿਲਕਫੈਡ ਦੇ ਐਮ.ਡੀ. ਸ੍ਰੀ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਵੇਰਕਾ ਵਲੋਂ ਵਿਦੇਸ਼ੀ ਨਸਲ ਦੀਆਂ ਹੋਲਸਟੀਨ ਫਰੀਜ਼ੀਨ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 15, 000 ਲਿਟਰ ਤੋਂ ਵੱਧ ਦੁੱਧ ਦਿੱਤਾ ਹੋਵੇ ਅਤੇ ਜਰਸੀ ਗਾਵਾਂ ਜਿਨਾਂ ਨੇ ਪੂਰੇ ਸੂਏ ਦੌਰਾਨ 8300 ਤੋਂ ਵੱਧ ਲਿਟਰ ਦੁੱਧ ਦਿੱਤਾ ਹੋਵੇ ਤੋਂ ਪੈਦਾ ਕੀਤੇ ਗਏ ਸਾਨਾਂ ਦਾ ਸੈਕਸ ਸੋਰਟਿਡ ਸੀਮਨ ਸਾਰੀਆਂ ਬਣਾਉਟੀ ਗਰਭਦਾਨ ਦੀ ਸਹੂਲਤ ਦੇਣ ਵਾਲੀਆਂ ਸਭਾਵਾਂ ’ਤੇ ਉਪਲੱਬਧ ਕਰਵਾਇਆ ਜਾ ਰਿਹਾ ਹੈ।

ਸ੍ਰੀ ਸੰਘਾ ਨੇ ਦੱਸਿਆ ਕਿ ਵਲੈਤੀ ਗਾਂਵਾਂ ਲਈ ਇਹ ਸੀਮਨ ਅਮਰੀਕਾ, ਕੈਨੇਡਾ, ਜਰਮਨੀ ਅਤੇ ਡੈਨਮਾਰਕ ਦੇ ਉੱਚ ਕੋਟੀ ਦੇ ਸਾਨਾਂ ਤੋਂ ਹਾਸਲ ਕੀਤਾ ਗਿਆ ਹੈ। ਇਥੋਂ ਤੱਕ ਕਿ ਮੁੱਰਾ ਨਸਲ ਦੀ ਮੱਝ ਅਤੇ ਦੇਸੀ ਨਸਲ ਦੀ ਸਾਹੀਵਾਲ ਗਾਂ ਦੇ ਵਿਆਪਕ ਨਸਲ ਸੁਧਾਰ ਲਈ ਵੀ ਸਰਵੋਤਮ ਸੀਮਨ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨਾਂ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਦੁੱਧ ਸਭਾ ਦੇ ਬਣਾਉਟੀ ਗਰਭਦਾਨ ਕਰਨ ਵਾਲੇ ਕਾਮੇ ਜਾਂ ਮਿਲਕਫੈਡ ਦੇ ਫੀਲਡ ਸਟਾਫ ਨਾਲ ਸੰਪਰਕ ਕਰਕੇ ਆਪਣੇ ਦੁਧਾਰੂ ਪਸ਼ੂਆਂ ਨੂੰ ਸਿਰਫ ਨਿਰੋਲ ਮਾਦਾ ਪਸ਼ੂ ਪੈਦਾ ਕਰਨ ਵਾਲੇ ਸੀਮਨ ਨਾਲ ਹੀ ਬਣਾਉਟੀ ਗਰਭਦਾਨ ਕਰਵਾਉਣ ਤਾਂ ਜੋ ਕਿ ਉਹਨਾਂ ਦਾ ਮੁਨਾਫਾ ਵੱਧ ਸਕੇ।

 

Have something to say? Post your comment

 

ਕਾਰੋਬਾਰ

ਗਿਲਕੋ ਗਰੁੱਪ ਨੇ ਮਨਾਇਆ ਫਾਊਂਡਰਜ਼ ਡੇ, 24ਵੇਂ ਸਾਲ ਵਿੱਚ ਲਗਜ਼ਰੀ ਪ੍ਰੋਜੈਕਟਸ ਦੀ ਵੱਡੀ ਯੋਜਨਾ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ