ਕੋਆਪਰੇਟਿਵ ਸਪਤਾਹ ਮਨਾਉਣ ਦੀ ਲੜੀ ਦੇ ਹਿੱਸੇ ਵੱਜੋ ਅੱਜ ਮਾਰਕਫੈਡ ਦੇ ਮਾਨਯੋਗ ਵਾਇਸ ਚੇਅਰਮੈਨ ਜੀ ਦੀ ਪ੍ਰਧਾਨਗੀ ਹੇਠ ਮਾਰਕਫੈਡ ਬੋਰਡ ਆਫ ਡਾਇਰੈਕਟਰਜ ਵੱਲੋ ਮਾਰਕਫੈਡ ਕੈਨਰੀਜ ਚੂਹੜਵਾਲੀ, ਜਲੰਧਰ ਵਿਖੇ 68ਵੇ ਸਪਤਾਹ ਵਿੱਚ “ਸਹਿਕਾਰੀ ਮੰਡੀਕਰਨ ਤਹਿਤ ਉਤਪਾਦਾਂ ਨੂੰ ਪ੍ਰੋਸੈਸਿੰਗ ਰਾਹੀ ਖਪਤਕਾਰਾਂ ਲਈ ਲਾਭਦਾਇਕ ਬਣਾਉਣ ” ਦੇ ਮੰਤਵ ਨੂੰ ਮੁੱਖ ਰੱਖ ਕੇ ਸਹਿਕਾਰਤਾ ਸਪਤਾਹ ਮਨਾਇਆਂ ਗਿਆ। ਇਸ ਸਮਾਰੋਹ ਵਿੱਚ ਮਾਰਫੈਡ ਦੇ ਵਾਇਸ ਚੇਰਮੈਨ ਸ. ਜਸਦੀਪ ਸਿੰਘ ਰੰਧਾਵਾ ਜੀ ਨੇ ਸਮੂਹ ਮਾਰਕਫੈਡ ਦੇ ਬੋਰਡ ਆਫ ਡਾਇਰੈਕਟਰਜ ਦੀ ਹਾਜਰੀ ਵਿੱਚ ਪ੍ਰਧਾਨਗੀ ਕੀਤੀ। ਇਸ ਸਮਾਰੋਹ ਵਿੱਚ ਮੁੱਖ ਮੰਡੀਕਰਨ ਅਫਸਰ ਮਾਰਕਫੈਡ ਸ. ਐਚ.ਐਸ. ਬੈਂਸ ਜੀ ਨੇ ਮਾਰਕਫੈਡ ਕੈਨਰੀਜ ਦੀਆਂ
ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਜਾਨਕਾਰੀ ਦਿੱਤੀ। ਇਸ ਤੋ ਬਾਅਦ ਸਬਜੀਆਂ ਦੀ ਸਪਲਾਈ ਕਰਨ ਵਾਲੇ ਕਿਸਾਨਾਂ ਅਤੇ ਮਧੂਮੱਖੀ ਪਾਲਕਾਂ ਨਾਲ ਵਿਚਾਰਵਟਾਂਦਰਾ ਕੀਤਾ ਗਿਆ । ਬੋਰਡ ਆਫ ਡਾਇਰੈਕਟਰਜ ਨੇ ਮਾਰਕਫੈਡ ਕੈਨਰੀਜ ਅਤੇ ਮਾਰਕਫੈਡ ਹਨੀ ਪ੍ਰੋਸੈਸਿੰਗ ਪਲਾਂਟ ਦਾ ਦੌਰਾ ਵੀ ਕੀਤਾ । ਸਮਾਰੋਹ ਦੇ ਅੰਤ ਵਿੱਚ ਮਾਰਕਫੈਡ ਕੈਨਰੀਜ ਦੇ ਸੀਨਿਅਸ ਮੈਨੇਜਰ ਸ੍ਰੀ ਰਮਨਦੀਪ ਸਿੰਘ ਜੀ ਨੇ ਬੋਰਡ
ਆਫ ਡਾਇਰੈਕਟਰਜ ਅਤੇ ਆਏ ਹੋਏ ਸਮੂਹ ਕਿਸਾਨਾਂ ਦਾ ਧੰਨਵਾਦ ਕੀਤਾ।