ਮੁਹਾਲੀ :
ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ- ਸਾਬਕਾ ਮੇਅਰ ਮੋਹਾਲੀ ਕਾਰਪੋਰੇਸ਼ਨ
ਆਜ਼ਾਦ ਗਰੁੱਪ ਦੇ ਸੈਕਟਰ 79 ਸਥਿਤ ਦਫਤਰ ਵਿਖੇ ਤਿੰਨ ਖੇਤੀ ਬਿੱਲਾਂ ਦੇ ਵਾਪਸ ਲਏ ਜਾਣ ਤੋਂ ਬਾਅਦ ਖੁਸ਼ੀ ਦਾ ਦੇ ਮਾਹੌਲ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਹੈ ਜੋ ਉਹ ਬਹੁਤ ਹੀ ਇਤਿਹਾਸਕ ਦਿਨ ਹੈ ।ਅੱਜ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਅਤੇ ਨਾਲ ਹੀ ਜੋ ਸਰਕਾਰ ਨੇ ਤਿੰਨ ਬਿੱਲ ਪਾਸ ਕੀਤੇ ਸੀ , ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ ਹੈ । ਜਿਹੜੇ ਗੌਰਮਿੰਟ ਨੇ ਸੈਂਟਰ ਸਰਕਾਰ ਨੇ ਖੇਤੀ ਵਾਲੇ ਤਿੰਨ ਬਿਲਾਂ ਨੂੰ ਕਾਲੇ ਕਾਨੂੰਨ ਦਾ ਨਾਂ ਦਿੱਤਾ ਗਿਆ ਸੀ , ਉਨ੍ਹਾਂ ਨੂੰ ਰੱਦ ਕਰਵਾਉਣ ਲਈ ਜਿਹੜਾ ਅੰਦੋਲਨ ਚੱਲ ਰਿਹਾ ਸੀ ।ਉਸ ਦਾ ਵੀ ਅੱਜ ਦੇ ਇਤਿਹਾਸਕ ਦਿਨ ਅੰਤ ਹੋ ਚੁੱਕਾ ਹੈ ।ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਜੀ ਨੇ ਇਹ ਕਾਨੂੰਨ ਰੱਦ ਕਰ ਦਿੱਤੇ ਹਨ ।ਮੈਂ ਇਹ ਸਮਝਦਾ ਹਾਂ ਕਿ ਇਹ ਲੋਕਤੰਤਰ ਦੀ ਲੋਕਾਂ ਦੀ ਤੇ ਕਿਸਾਨ ਮਜ਼ਦੂਰ ਏਕਤਾ ਦੀ ਬਹੁਤ ਵੱਡੀ ਜਿੱਤ ਹੈ ।ਮੈਂ ਇਸ ਦਿਨ ਤੇ ਬਹੁਤ ਮੁਬਾਰਕਬਾਦ ਦਿੰਦਾ ਹਾਂ ਅਤੇ ਮੈਂ ਕਿਸਾਨ ਮਜ਼ਦੂਰ ਸਾਰੇ ਹੀ ਜਿੰਨੇ ਵੀ ਇਸ ਅੰਦੋਲਨ ਵਿੱਚ ਸ਼ਾਮਿਲ ਸਨ ਸੰਯੁਕਤ ਮੋਰਚਾ ਉਨ੍ਹਾਂ ਨੂੰ ਵੀਹ ਮੁਬਾਰਕਬਾਦ ਦਿੰਦਾ ਹਾਂ । ਉਨ੍ਹਾਂ ਨੇ ਜਿਸ ਸੂਝਵਾਨ ਜਨਤਾ ਦੇ ਨਾਲ ਇਸ ਮੋਰਚੇ ਨੂੰ ਚਲਾਇਆ ਇਕ ਸਾਲ ਲਗਪਗ ਹੋ ਚੁੱਕਾ ਹੈ , ਨਾ ਦਿਨ ਦੇਖਿਆ ਨਾ ਰਾਤ ਦੇਖੀ ਨਾ ਗਰਮੀ ਦੇਖੀ ਨਾ ਸਰਦੀ ਦੇਖੀ ਅਤੇ ਕਿਸੇ ਵੀ ਕਿਸਮ ਦੀ ਅਣਹੋਣੀ ਘਟਨਾ ਨਹੀਂ ਵਾਪਰਨ ਦਿੱਤੀ ।ਇਹ ਅੰਦੋਲਨ ਲਗਾਤਾਰ ਸ਼ਾਂਤੀਪੂਰਨ ਇਕ ਸਾਲ ਚੱਲਿਆ ਤੇ ਅੱਜ ਪ੍ਰਧਾਨ ਮੰਤਰੀ ਜੀ ਨੇ ਇਹ ਕਾਨੂੰਨ ਰੱਦ ਕਰਕੇ ਇਸ ਮੋਰਚੇ ਨੂੰ ਕਾਮਯਾਬ ਬਣਾਇਆ ।ਇਸ ਖ਼ੁਸ਼ੀ ਨੂੰ ਸਾਂਝਾ ਕਰਦੇ ਹੋਏ ਆਜ਼ਾਦ ਗਰੁੱਪ ਦੇ ਮੁਖੀ ਕੁਲਵੰਤ ਸਿੰਘ ਨੇ ਆਜ਼ਾਦ ਗਰੁੱਪ ਦੇ ਦਫ਼ਤਰ ਸੈਕਟਰ 79 ਵਿਖੇ ਲੱਡੂ ਵੰਡੇ ।
ਇਸ ਵਿਸ਼ੇਸ਼ ਮੌਕੇ ਤੇ ਗੁਰਮੀਤ ਕੌਰ , ਪਰਮਜੀਤ ਸਿੰਘ ਕਾਹਲੋਂ, ਬਲਰਾਜ ਗਿੱਲ, ਰਾਜੀਵ ਵਿਸ਼ਾਂਤ, ਸੁਰਿੰਦਰ ਸਿੰਘ ਰੋਡਾ, ਆਰ ਪੀ ਸ਼ਰਮਾ, ਜਸਪਾਲ ਮਟੌਰ , ਹਰਪਾਲ ਸਿੰਘ ਚੰਨਾ ਮੁਟਾਰ, ਹਰਸੰਗਤ ਸਿੰਘ, ਫੂਲਰਾਜ, ਹਰਮੇਸ਼ ਕੁੰਭਡ਼ਾ, ਗਿੰਨੀ ਗੋਇਲ, ਹਰਵਿੰਦਰ ਸਿੰਘ, ਅਕਵਿੰਦਰ ਗੋਸਲ, ਕੁਲਦੀਪ ਸਿੰਘ ਧੂੰਮੀ , ਡਾ. ਕੁਲਦੀਪ ਸਿੰਘ ਭਾਰਤ ਅਤੇ ਤਰਨਜੀਤ ਸਿੰਘ ਹਾਜ਼ਰ ਸਨ ।