ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਚੰਡੀਗੜ੍ਹ ਦੇ ਅਬਜਰਵਰ ਡਾ. ਦਲਜੀਤ ਸਿੰਘ ਚੀਮਾ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸ. ਹਰਦੀਪ ਸਿੰਘ ਬੁਟੇਰਲਾ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਨਗਰ ਨਿਗਮ ਚੰਡੀਗੜ ਦੀ ਹੋਣ ਜਾ ਰਹੀ ਚੋਣ ਲਈ ਪਾਰਟੀ ਦੇ 4 ਹੋਰ ਉਮੀਦਵਾਰਾਂ ਦੀ ਦੂਜੀ ਸੁੂਚੀ ਜਾਰੀ ਕਰ ਦਿੱਤੀ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਸੂੁੁਚੀ ਜਾਰੀ ਕਰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਵਾਰਡ ਨੰ 8 ਤੋਂ ਸ. ਹਰਦੀਪ ਸਿੰਘ ਸੱਜਣ, ਵਾਰਡ ਨੰ 22 ਤੋਂ ਸ਼੍ਰੀਮਤੀ ਰੀਮਾ ਮਹਾਜਨ, ਵਾਰਡ ਨੰ 24 ਤੋਂ ਸ.ਜਗਤਾਰ ਸਿੰਘ ਪੱਪੀ ਅਤੇ ਵਾਰਡ ਨੰ 33 ਤੋਂ ਸ਼੍ਰੀ ਅਤੁਲ ਸ਼ਰਮਾ ਪਾਰਟੀ ਦੇ ਉਮੀਦਵਾਰ ਹੋਣਗੇ। ਅੱਜ ਐਲਾਨੇ 4 ਉਮੀਦਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਨੇ ਹੁਣ ਤੱਕ 13 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਡਾ. ਚੀਮਾ ਨੇ ਦੱਸਿਆ ਕਿ ਬਾਕੀ ਰਹਿੰਦੇ ਉਮੀਦਵਾਰਾਂ ਦੀ ਸੂਚੀ ਵੀ ਇੱਕ ਦੋ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ।