-
ਖਰੜ : ਸਵਰਣਕਾਰ ਯੂਨੀਅਨ ਖਰੜ ਕਾਰਜਕਾਰਨੀ ਦੀ ਚੋਣ ਸਮੇਤ ਇਸ ਪੇਸ਼ੇ ਨਾਲ ਜੁੜੇ ਵਪਾਰੀਆਂ ਨੂੰ ਦਰਪੇਸ਼ ਸਮਸਿਆਵਾਂ ਦੇ ਹੱਲ ਸੰਬੰਧੀ ਇਕ ਅਹਿਮ ਬੈਠਕ ਅੱਜ ਹੋਈ, ਜਿਸ ਵਿੱਚ ਸਵਰਣਕਾਰਾਂ ਸਮੇਤ ਕਾਰੀਗਰਾਂ ਨੇ ਇਸ ਵੀ ਵਿੱਚ ਸ਼ਮੂਲੀਅਤ ਕੀਤੀ।ਇਸ ਮੌਕੇ ਮੈਂਬਰਾਂ ਵਲੋਂ ਸਰਬਸੰਮਤੀ ਦੇ ਨਾਲ ਪ੍ਰਧਾਨ ਹਰਗੋਪਾਲ ਵਰਮਾਂ, ਪੈਟਰਨ ਇੰਦਰਜੀਤ ਵਰਮਾ, ਚੇਅਰਮੈਨ ਪਵਨ ਕੁਮਾਰ ਵਰਮਾਂ,
ਸੀਨੀਅਰ ਵਾਇਸ ਪ੍ਰਧਾਨ ਵਰਿੰਦਰ ਭਾਮਾ, ਵਾਇਸ ਪ੍ਰਧਾਨ ਹੇਮਰਾਜ ਵਰਮਾ, ਜਨਰਲ ਸਕੱਤਰ ਸੰਜੀਵ ਕੁਮਾਰ ਵਰਮਾਂ, ਜੁਆਇੰਟ ਸਕੱਤਰ ਸੰਜੀਵ ਵਰਮਾਂ ਅਤੇ ਅਸ਼ਵਨੀ ਵਰਮਾ , ਹੈੱਡ ਕੈਸ਼ੀਅਰ ਵਰਿੰਦਰ ਭਾਮਾ, ਕੈਸ਼ੀਅਰ ਪਵਨ ਕੁਮਾਰ ਪੰਮਾ ਅਤੇ ਰਵਿੰਦਰ ਭਾਮਾ ਵਜੋਂ ਚੋਣ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਸਮੇਤ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੀਆਂ ਨਵੇਂ ਚੁਣੇ ਪ੍ਰਧਾਨ ਹਰਗੋਪਾਲ ਵਰਮਾਂ (ਬਿੱਲੂ) ਨੇ ਕਿਹਾ ਕਿ ਉਨਾਂ ਦੀ ਜ਼ਿੰਮੇਵਾਰੀ ਪਹਿਲ ਦੇ ਅਧਾਰ ਉਤੇ ਸਭ ਦੇ ਸਾਂਝੇ ਸਹਿਯੋਗ ਨਾਲ ਯੂਨੀਅਨ ਮੈਂਬਰਾਂ ਨੂੰ ਕੰਮ ਦੇ ਦੌਰਾਨ ਆਉਣ ਵਾਲੀਆਂ ਦਿੱਕਤਾਂ ਦਾ ਹੱਲ ਕਰਵਾਉਣਾ ਰਹੇਗੀ। ਇਸ ਤੋਂ ਇਲਾਵਾ ਸਰਾਫਾਂ ਦੀ ਸੁੱਰਖਿਆ ਹਰ ਹਾਲ ਦੇ ਅੰਦਰ ਯਕੀਨੀ ਬਣਾਉਣ ਦੇ ਲਈ ਉਹ ਐਸ ਐਚ ਉ ਸਿਟੀ ਨੂੰ ਇਕ ਮੰਗ ਪੱਤਰ ਦੇਣ ਜਾ ਰਹੇ ਹਨ ਤਾਂ ਜ਼ੋ ਸ਼ਾਮ ਨੂੰ ਦੁਕਾਨਾਂ ਬੰਦ ਕਰਨ ਸਮੇਂ ਵਪਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਪਹਿਲਾਂ ਤੋਂ ਪੀਸੀਆਰ ਵਲੋਂ ਸਰਾਫਾ ਬਾਜ਼ਾਰ, ਮੇਨ ਬਾਜ਼ਾਰ ਅਤੇ ਆਰਿਆ ਕਾਲਜ ਰੋੜ ਵੱਲ ਸਥਿੱਤ ਦੁਕਾਨਾਂ ਨੇੜੇ ਜਾਰੀ ਸਪੈਸ਼ਲ ਗਸ਼ਤ ਅੰਦਰ ਹੋਰ ਵਾਧਾ ਕੀਤਾ ਜਾ ਸਕੇ। ਕਿਉਂਕਿ ਸ਼ਹਿਰ ਅੰਦਰ ਪਹਿਲਾਂ ਹੀ ਗਲਤ ਅਨਸਰਾਂ ਵਲੋਂ ਵਪਾਰੀਆਂ ਦੇ ਨਾਲ ਕੁਝ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਇਸ ਲਈ ਵਪਾਰੀਆਂ ਦੀ ਸੁਰੱਖੀਆ ਨੂੰ ਯਕੀਨੀ ਬਣਾਉਣ ਦੇ ਲਈ ਇਹ ਕਦਮ ਫੌਰੀ ਪ੍ਰਸ਼ਾਸਨ ਵਲੋਂ ਚੁਕੇ ਜਾਣ! ਇਸ ਤੋਂ ਪਹਿਲਾਂ ਮੈਂਬਰਾਂ ਵਲੋਂ ਯੂਨੀਅਨ ਦੇ ਸਾਬਕਾ ਪ੍ਰਧਾਨ ਸਵ.ਗਿਆਨ ਚੰਦ ਵਰਮਾਂ ਸਮੇਤ ਬਾਕੀ ਮੈਂਬਰਾਂ ਜ਼ੋ ਹਾਲ ਹੀ ਵਿੱਚ ਸਦੀਵੀਂ ਵਿਛੋੜਾ ਦੇ ਗਏ ਸਨ ਦੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਰੱਖ ਸ਼ਰਧਾਂਜਲੀ ਭੇਂਟ ਕੀਤੀ ਗਈ! ਉਨਾਂ ਤੋਂ ਇਲਾਵਾ ਇਸ ਮੌਕੇ ਜਗਦੀਸ਼ ਵਰਮਾਂ, ਪ੍ਰਿੰਸ ਵਰਮਾਂ , ਪਿ੍ਕਸਿਤ ਵਰਮਾਂ , ਪ੍ਰਦੀਪ ਕੁਮਾਰ ਸਮੇਤ ਹੋਰ ਸਰਾਫ ਅਤੇ ਕਾਰੀਗਰ ਮੌਜੂਦ ਸਨ