ਕਾਰੋਬਾਰ

ਮਾਰਕਫ਼ੈੱਡ ਖੰਨ੍ਹਾਂ ਵਿੱਖੇ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦੇ ਪਲਾਂਟ ਦਾ ਉਦਘਾਟਨ ਗੁਰਕਿਰਤ ਸਿੰਘ ਕੋਟਲੀ ਵੱਲੋਂ ਕੀਤਾ ਗਿਆ

ਕੌਮੀ ਮਾਰਗ ਬਿਊਰੋ | December 15, 2021 06:56 PM


ਖੰਨ੍ਹਾਂ-ਸ. ਸੁਖਿਜੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ, ਪੰਜਾਬ ਜੀ ਦੀ ਰਹਿਨੁਮਾਈ ਹੇਠ ਕੈਬਨਿਟ ਮੰਤਰੀ, ਸ. ਗੁਰਕਿਰਤ ਸਿੰਘ ਕੋਟਲੀ ਵੱਲੋਂ ਤਕਰੀਬਨ 23 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਮਾਰਕਫ਼ੈੱਡ ਦਾ ਅਤਿ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਤੇਲਾਂ ਦੇ ਪਲਾਂਟ ਦਾ ਉਦਘਾਟਨ ਖੰਨ੍ਹਾਂ ਵਿੱਖੇ ਕੀਤਾ ਗਿਆ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸ. ਗੁਰਕਿਰਤ ਸਿੰਘ ਕੋਟਲੀ ਵੱਲੋਂ ਕਿਹਾ ਗਿਆ ਕਿ ਮਾਰਕਫ਼ੈੱਡ ਦੇ ਇਸ ਆਧੁਨਿਕ ਪਲਾਂਟ ਲੱਗਣ ਨਾਲ ਜਿੱਥੇ ਘਿਉ ਦੀ ਵਧੀਆ ਕਵਾਲਟੀ ਬਣੇਗੀ ਉਸ ਦੇ ਨਾਲ ਨਾਲ ਲਾਗਤ ਵਿੱਚ ਕਮੀ ਅਤੇ ਉਤਪਾਦਨ ਵਿੱਚ ਵਾਧਾ ਹੋਵੇਗਾ। ਇਸ ਪਲਾਂਟ ਦੇ ਲੱਗਣ ਨਾਲ ਲੋਕਾਂ ਨੂੰ ਰੁਜਗਾਰ ਦਾ ਮੌਕਾ ਵੀ ਮਿਲੇਗਾ। ਸ. ਗੁਰਕਿਰਤ ਸਿੰਘ ਕੋਟਲੀ ਜੀ ਨੇ ਕਿਹਾ ਕਿ ਵਨਸਪਤੀ ਅਤੇ ਰਿਫਾਇੰਡ ਤੇਲ ਪੈਦਾ ਕਰਨ ਵਾਲਾ ਮਾਰਕਫੈੱਡ ਦਾ ਖੰਨ੍ਹਾਂ ਪਲਾਂਟ 5 ਦਹਾਕਿਆਂ ਤੋਂ ਵੀ ਵੱਧ ਪੁਰਾਣਾ ਹੈ ਅਤੇ ਇਸ ਨੂੰ ਤਕਨੀਕੀ ਅਪਗ੍ਰੇਡ ਕਰਨ ਦੀ ਵੀ ਲੋੜ ਹੈ। ਮਜ਼ਬੂਤ ਬ੍ਰਾਂਡ ਨਾਮ ਅਤੇ ਖਪਤਕਾਰਾਂ ਦੀ ਵਨਸਪਤੀ ਤੋਂ ਰਿਫਾਇੰਡ ਆਇਲ ਵਿੱਚ ਤਬਦੀਲੀ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਰਕਫ਼ੈੱਡ ਨੇ 100 ਮੀਟ੍ਰਿਕ ਟਨ ਵਨਸਪਤੀ ਅਤੇ 110 ਮੀਟ੍ਰਿਕ ਟਨ ਫਿਜ਼ੀਕਲ ਰਿਫਾਇਨਰੀ ਦੀ ਸਮਰੱਥਾ ਵਾਲੇ ਆਧੁਨਿਕ ਵਨਾਸਪਤੀ ਅਤੇ ਰਿਫਾਇੰਡ ਆਇਲ ਯੂਨਿਟ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ। ਖੰਨਾ ਪਲਾਂਟ ਵਿਖੇ ਵਨਸਪਤੀ ਅਤੇ ਰਿਫਾਇੰਡ ਤੇਲ ਦਾ ਉਤਪਾਦਨ ਹੋਵੇਗਾ ਅਤੇ ਇਹ ਪਲਾਂਟ 15 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਤਪਾਦਨ ਦੀ ਉੱਚ ਸਮਰੱਥਾ ਦੇ ਨਾਲ ਹੋਰ ਰਾਜ ਸਰਕਾਰਾਂ ਨਾਲ ਗੱਠਜੋੜ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਪੰਜਾਬ ਦੇ ਕੁਦਰਤੀ ਤੇਲ (ਸਰ੍ਹੋਂ ਦਾ ਤੇਲ, ਕਪਾਹ ਦਾ ਤੇਲ, ਰਾਈਸ ਬ੍ਰੈਨ ਆਇਲ) ਦੀ ਪ੍ਰੋਸੈਸਿੰਗ ਕਰਕੇ ਪੰਜਾਬ ਦੇ ਕਿਸਾਨ ਆਪਣੇ ਤੇਲ ਬੀਜਾਂ ਦੇ ਪੱਕੇ ਭਾਅ ਪ੍ਰਾਪਤ ਕਰਨ ਦੇ ਯੋਗ ਹੋਣਗੇ ਅਤੇ ਮਾਰਕਫੈੱਡ ਵੱਲੋਂ ਇਸ ਦੀ ਪ੍ਰੋਸੈਸਿੰਗ ਲਈ ਤੇਲ ਬੀਜਾਂ ਦੀ ਖਰੀਦ ਕੀਤੀ ਜਾਵੇਗੀ ਜਿਸ ਨਾਲ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਤੋਂ ਰਾਹਤ ਮਿਲੇਗੀ।
ਇਸ ਮੌਕੇ ਸ. ਲਖਬੀਰ ਸਿੰਘ ਲੱਖਾ ਐਮ.ਐਲ.ਏ ਪਾਇਲ, ਸ਼੍ਰੀ ਅਨੁਰਾਗ ਅਗਰਵਾਲ ਏ.ਸੀ.ਐਸ, ਸ਼੍ਰੀ ਵਰੂਣ ਰੂਜਮ ਪ੍ਰਬੰਧਕ ਨਿਰਦੇਸ਼ਕ ਮਾਰਕਫ਼ੈੱਡ, ਮਾਰਕਫ਼ੈੱਡ ਦੇ ਸਮੂਹ ਡਾਇਰੈਕਟਰਸ ਸਾਹਿਬਾਨ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ।
ਇਸ ਮੌਕੇ ਸ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ, ਸ. ਕੁਸ਼ਲਦੀਪ ਸਿੰਘ ਢਿੱਲੋਂ ਚੇਅਰਮੈਨ ਮਾਰਕਫ਼ੈੱਡ, ਸ. ਲਖਬੀਰ ਸਿੰਘ ਲੱਖਾ ਐਮ.ਐਲ.ਏ ਪਾਇਲ, ਸ. ਅਮਰੀਕ ਸਿੰਘ ਢਿੱਲੋਂ ਐਮ.ਐਲ.ਏ ਸਮਰਾਲਾ, ਸ. ਗੁਰਪ੍ਰੀਤ ਸਿੰਘ ਜੀ.ਪੀ. ਐਮ.ਐਲ.ਏ ਬਸੀ ਪਠਾਣਾ, ਸ਼੍ਰੀ ਅਰੂਣ ਸੇਖੜੀ ਆਰ.ਸੀ.ਐਸ ਨੇ ਮਾਰਕਫ਼ੈੱਡ ਦੀ ਉਪਲੱਬਧੀ ਤੇ ਵਧਾਈ ਦਿੱਤੀ।

Have something to say? Post your comment

 

ਕਾਰੋਬਾਰ

ਗਿਲਕੋ ਗਰੁੱਪ ਨੇ ਮਨਾਇਆ ਫਾਊਂਡਰਜ਼ ਡੇ, 24ਵੇਂ ਸਾਲ ਵਿੱਚ ਲਗਜ਼ਰੀ ਪ੍ਰੋਜੈਕਟਸ ਦੀ ਵੱਡੀ ਯੋਜਨਾ

ਬੁਲਗਾਰੀ ਨੇ ਟਾਟਾ ਕਲਿੱਕ ਲਗਜ਼ਰੀ ਦੇ ਨਾਲ ਵਿਸ਼ੇਸ਼ ਸਾਂਝੇਦਾਰੀ ਵਿੱਚ ਭਾਰਤ ਵਿੱਚ ਆਪਣਾ ਪਹਿਲਾ ਅਤੇ ਖਾਸ ਡਿਜੀਟਲ ਬੁਟੀਕ ਲਾਂਚ ਕੀਤਾ

ਬੈਂਕਰਸਕਲੱਬ ਨੇ ਚੰਡੀਗੜ੍ਹ, ਪੰਜਾਬ, ਹਰਿਆਣਾ,ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਬਾਜ਼ਾਰਾਂ ਵਿੱਚ ਕੀਤਾ ਵਿਸਤਾਰ  ਸਹਿ-ਭਾਗੀਦਾਰੀ ਦੀ ਕੀਤੀ ਸ਼ੁਰੂਆਤ

ਸੀ.ਪੀ 67 ਮਾਲ ਨੌਜਵਾਨਾਂ ਵਿੱਚ ਉੱਦਮੀ ਭਾਵਨਾ ਜਗਾਉਣ ਲਈ ਤਿਆਰ ਹੈ

ਟਾਈ ਨੇ ਸਰਕਾਰੀ ਸਹਾਇਤਾ ਦੇ ਮੌਕੇ ਖੋਲ੍ਹਣ ਦੇ ਉਦੇਸ਼ ਨਾਲ ਇੱਕ ਸਫਲਤਾਪੂਰਵਕ ਸਮਾਗਮ ਦਾ ਕੀਤਾ ਆਯੋਜਨ

ਗੋਦਰੇਜ ਐਂਡ ਬੌਇਸ ਨੇ ਦੇਸੀ ਬੈਟਰੀ ਨਾਲ ਭਾਰਤ ਦਾ ਪਹਿਲਾ ਲਿਥੀਅਮ-ਆਇਨ ਪਾਵਰਡ ਫੋਰਕਲਿਫਟ ਟਰੱਕ ਲਾਂਚ ਕੀਤਾ

ਸਰਸਵਤੀ ਸਾੜੀ ਡਿਪੂ ਲਿਮਿਟੇਡ ਦਾ ਆਈਪੀਓ 12 ਅਗਸਤ, 2024 ਨੂੰ ਖੁੱਲ੍ਹੇਗਾ

ਅੰਮ੍ਰਿਤਸਰ ਵਿਖੇ ਵੀ ਹੋਇਆ ਲੈਕਮੇ ਸੈਲੂਨ ਸ਼ੁਰੂ

ਪੁਲਵਾਮਾ ਦੇ ਸ਼ਹੀਦਾਂ ਦੀ ਯਾਦ ਵਿੱਚ ਲਗਾਏ ਗਏ ਮੁਫਤ ਆਯੁਰਵੈਦਿਕ ਸਿਹਤ ਜਾਂਚ ਕੈਂਪ ਦਾ ਉਦਘਾਟਨ ਕੀਤਾ ਸੁਰਿੰਦਰ ਕੌਰ ਯੋਗੀ ਨੇ

ਕੇਂਦਰੀ ਸਿਹਤ ਮੰਤਰੀ ਨੇ ਡਾਕਟਰ ਬੀਰੇਂਦਰ ਸਿੰਘ ਯੋਗੀ ਨੂੰ ਸੁਸ਼ਰੂਤ ਪੁਰਸਕਾਰ ਨਾਲ ਕੀਤਾ ਸੰਮਾਨਿਤ