ਖਰੜ:- ਭਾਰਤੀ ਜਨਤਾ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਸੀਨੀਅਰ ਭਾਜਪਾ ਆਗੂ ਸੁਖਵਿੰਦਰ ਸਿੰਘ ਗੋਲਡੀ ਨੇ ਆਮ ਆਦਮੀ ਪਾਰਟੀ ਨੂੰ ਖਰੜ ਵਾਸੀਆਂ ਦੇ ਦੋਸ਼ੀ ਕਰਾਰ ਕਰਦਿਆਂ ਕਿਹਾ ਕਿ ਜਨਤਾ ਦੀ ਅਦਾਲਤ ਵਿਚ ਜਾਣ ਤੋਂ ਪਹਿਲਾਂ ਆਪ ਨੇਤਾ ਇਥੋਂ ਦੇ ਲੋਕਾਂ ਤੋਂ ਮੁਆਫੀ ਮੰਗਣ। ਗੋਲਡੀ ਅੱਜ ਇਥੇ ਐਡਵੋਕੇਟ ਅਰੁਣ ਵਤਸ ਵਲੋਂ ਆਯੋਜਿਤ ਸਮਾਗਮ ਦੌਰਾਨ ਵੱਖ ਵੱਖ ਰਾਜਨੀਤਿਕ ਪਾਰਟੀਆਂ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਆਗੂਆਂ ਦਾ ਸਵਾਗਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸੰਬੋਧਨ ਕਰ ਰਹੇ ਸਨ।
ਗੋਲਡੀ ਨੇ ਕਿਹਾ ਕਿ ਖਰੜ ਦੇ ਲੋਕ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਦੀ ਜਿੰਮੇਵਾਰੀ ਦੇ ਕੇ ਅੱਜ ਤੱਕ ਪਛਤਾ ਰਹੇ ਹਨ। ਆਪ ਦੇ ਵਿਧਾਇਕ ਨੇ ਕਦੇ ਵੀ ਵਿਧਾਨ ਸਭਾ ਵਿਚ ਇਸ ਖੇਤਰ ਦੀ ਆਵਾਜ਼ ਨਹੀਂ ਉਠਾਈ। ਭਾਜਪਾ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੇਤਾ ਪੰਜਾਬ ਵਿਚ ਆ ਕੇ ਗਰੰਟੀਆਂ ਦੇ ਰਹੇ ਹਨ ਜਦਕਿ ਪਿਛਲੇ ਪੰਜ ਸਾਲਾਂ ਦੌਰਾਲ ਚੋਣ ਜਿੱਤ ਵਾਲੇ ਜ਼ਿਆਦਾਤਰ ਵਿਧਾਇਕ ਪਾਰਟੀ ਤੋਂ ਬਾਗੀ ਹੋਏ ਹਨ ਅਤੇ ਆਪਣੇ ਆਪਣੇ ਵਿਧਾਨ ਸਭਾ ਹਲਕਿਆਂ ਦੀ ਆਵਾਜ਼ ਉਠਾਉਣ ਵਿਚ ਫੇਲ ਹੋਏ ਹਨ।
ਗੋਲਡੀ ਨੇ ਆਸ਼ੂ ਪੁਰੀ, ਯੋਗੇਸ਼ ਪੁਰੀ, ਸੁਭਮ ਸ਼ਰਮਾ, ਅਨੁਭਵ ਸ਼ਰਮਾ, ਵਿਸ਼ਾਲ ਕਾਹਲੋਂ, ਪ੍ਰਦੀਪ ਸ਼ਰਮਾ, ਸਪਨਾ ਸ਼ਰਮਾ, ਪੁਲਕਿਤ ਸ਼ਰਮਾ ਸਮੇਤ ਕਈ ਹੋਰ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਵਾਗਤ ਕਰਦੇ ਹੋਏ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਇਕ ਅਜਿਹੀ ਪਾਰਟੀ ਹੈ ਜੋ ਪੰਜਾਬ ਵਾਸੀਆਂ ਨੂੰ ਸਥਿਰ ਸਰਕਾਰ ਦੇ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਿਚ ਸ਼ਾਮਲ ਹੋਣ ਵਾਲੇ ਸਾਰੇ ਆਗੂਆਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਂਕੇ ਪਾਰਟੀ ਆਗੂ ਨਰਿੰਦਰ ਰਾਣਾ, ਰਾਜਿੰਦਰ ਸ਼ਰਮਾ, ਪ੍ਰਵੇਸ਼ ਭਾਰਤੀ, ਡਾ. ਸੁਸ਼ੀਲ ਅਤੇ ਕੁਸ਼ ਰਾਣਾ ਸਮੇਤ ਕਈ ਹੋਰ ਹਾਜ਼ਰ ਸਨ।