ਸੀਨੀਅਰ ਪੱਤਰਕਾਰ ਸ੍ਰੀ ਰਾਜੇਸ਼ ਕੌਸ਼ਿਕ ਨੂੰ ਉਦੋਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਮਾਤਾ ਜੀ ਸ੍ਰੀਮਤੀ ਮਾਇਆ ਦੇਵੀ ਦਾ ਸੁਰਗਵਾਸ ਹੋ ਗਿਆ ।72 ਵਰ੍ਹਿਆਂ ਦੇ ਸ੍ਰੀਮਤੀ ਮਾਇਆ ਦੇਵੀ ਜੀ ਬਲੱਡ ਪ੍ਰੈਸ਼ਰ ਦੀ ਬੀਮਾਰੀ ਤੋਂ ਪੀਡ਼ਤ ਸਨ ਜਿਸ ਕਾਰਨ ਉਨ੍ਹਾਂ ਨੂੰ ਹਾਰਟ ਅਟੈਕ ਹੋਇਆ ਉਨ੍ਹਾਂ ਦਾ ਇਲਾਜ ਪੀਜੀਆਈ ਚੰਡੀਗੜ੍ਹ ਵਿਖੇ ਚੱਲ ਰਿਹਾ ਸੀ ।ਸ੍ਰੀਮਤੀ ਮਾਇਆ ਦੇਵੀ ਜੀ ਜਿਥੇ ਧਾਰਮਕ ਵਿਚਾਰਾਂ ਦੇ ਸਨ ਉੱਥੇ ਖੁਸ਼ ਮਿਜ਼ਾਜ ਵੀ ਸਨ ਆਪਣੇ ਪਿੱਛੇ ਪੋਤੇ ਪੋਤੀਆਂ ਨਾਲ ਭਰਿਆ ਭਰਿਆ ਪਰਿਵਾਰ ਛੱਡ ਕੇ ਗਏ ਹਨ ।ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਖਰੜ ਸ਼ਮਸ਼ਾਨਘਾਟ ਰਾਮਬਾਗ ਵਿਖੇ ਕਰ ਦਿੱਤਾ ਗਿਆ ਜਿੱਥੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਰਾਜਨੀਤਕ, ਸਿਆਸੀ ਲੋਕ ਅਤੇ ਉਨ੍ਹਾਂ ਨਾਲ ਸਨੇਹ ਕਰਨ ਵਾਲੇ ਤੇ ਚਾਹੁਣ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਅੰਤਮ ਵਿਦਾਈ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ