ਚੰਡੀਗੜ੍ਹ :- ਚੰਡੀਗੜ੍ਹ ਪ੍ਰੈੱਸ ਕਲੱਬ ਦੀ 27 ਮਾਰਚ ਨੂੰ ਹੋਣ ਵਾਲੀ ਚੋਣ ਨੂੰ ਲੈ ਕੇ ਨਲਿਨ ਅਚਾਰੀਆ ਪੈਨਲ ਵੱਲੋਂ ਆਪਣੇ 5 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ । ਜਿਸ ਵਿੱਚ ਪ੍ਰਧਾਨ ਨਲਿਨ ਅਚਾਰੀਆ ਤੋ ਇਲਾਵਾ ਦੀਪਿੰਦਰ ਠਾਕੁਰ( ਪੰਜਾਬ ਕੇਸਰੀ), ਨਵੀਨ ਸੇਠੀ ( ਜਗ ਬਾਣੀ), ਰਵੀ ਅਟਵਾਲ( ਦੈਨਿਕ ਭਾਸਕਰ), ਪੰਕਜ ਸ਼ਰਮਾ ਫੋਟੋ ਜਰਨਲਿਸਟ ਦੇ ਨਾਂ ਸ਼ਾਮਲ ਹਨ । ਨਲਿਨ ਆਚਾਰੀਆ ਪੈਨਲ ਦੇ ਕਨਵੀਨਰ ਸੁਖਬੀਰ ਸਿੰਘ ਬਾਜਵਾ ਅਤੇ ਅਨਿਲ ਭਾਰਦਵਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਕੀ ਉਮੀਦਵਾਰਾਂ ਦਾ 2 ਦਿਨਾਂ ਤਕ ਐਲਾਨ ਕਰ ਦਿੱਤਾ ਜਾਵੇਗਾ ।