ਅੰਮ੍ਰਿਤਸਰ- ਕਈ ਕੌਮੀਂ, ਰਾਜ ਅਤੇ ਜ਼ਿਲ੍ਹਾ ਪੱਧਰੀ ਸਨਮਾਨ ਪ੍ਰਾਪਤ ਕਰਨ ਵਾਲੀ ਜ਼ਿਲ੍ਹੇ ਦੀ ਨਾਮਵਰ ਸਮਾਜ ਸੇਵੀ ਸੰਸਥਾਂ "ਮਾਣ ਧੀਆਂ ’ਤੇ ਸਮਾਜ ਭਲਾਈ ਸੁਸਾਇਟੀ (ਰਜਿ) ਅੰਮ੍ਰਿਤਸਰ ਵੱਲੋਂ ਅੱਜ ਪ੍ਰਧਾਨ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਦੀ ਯੋਗ ਅਗਵਾਈ ਹੇਠ ਵਿਰਸਾ ਵਿਹਾਰ (ਗਾਂਧੀ ਗਰਾਊਂਡ) ਦੇ ਕਰਤਾਰ ਸਿੰਘ ਦੁੱਗਲ ਹਾਲ ਵਿਖ਼ੇ ਸਾਲਾਨਾ ਸਨਮਾਨ ਸਮਾਰੋਹ ਅਤੇ 10ਵਾਂ ਸਥਾਪਨਾ ਦਿਵਸ ਮਨਇਆ ਗਿਆ। ਇਸ ਮੌਕੇ ਵਿੱਦਿਆ ਅਤੇ ਹੋਰ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਸਕੂਲ ਮੁੱਖੀਆਂ ਸਮੇਤ 100 ਦੇ ਕਰੀਬ ਮਰਦਾਂ ਅਤੇ ਔਰਤਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਾਪਤੀਆਂ ਕਰਨ ਸਦਕਾ ਸਨਮਾਨਿਤ ਗਿਆ। ਇਸ ਮੌਂਕੇ ਸਨਮਾਨਯੋਗ ਸਖ਼ਸ਼ੀਅਤਾਂ ਨੂੰ ਸਨਮਾਨਿਤ ਕਰਨ ਲਯੀ ਬਤੌਰ ਮੁੱਖ ਮਹਿਮਾਨ ਵੱਜੋਂ ਪੁੰਹਚੇ ਹਲਕਾ ਪੂਰਬੀ ਤੋਂ ਵਿਧਾਇਕ ਜੀਵਨਜੋਤ ਕੌਰ ਅਤੇ ਵਿਸ਼ੇਸ ਮਹਿਮਾਨ ਐੱਚਐੱਸ ਟੀਨਾ, ਡਾਕਟਰ ਰਾਘਵ ਵਾਧਵਾ, ਪ੍ਰਸਿੱਧ ਸਮਾਜ ਸੇਵੀ ਤੇ ਦਵੇਸਰ ਕੰਸਲਟੈਂਟਸ ਦੇ ਐੱਮਡੀ ਹਰਦੇਸ ਸ਼ਰਮਾ ਨੇ ਸਾਂਝੇ ਤੌਰ ’ਤੇ ਕਿਹਾ ਕੇ ਇਹ ਸੰਸਥਾ ਪਿੱਛਲੇ 10 ਵਰ੍ਹਿਆਂ ਤੋਂ ਸਮਾਜ ਸੇਵਾ ਦੇ ਕੰਮਾਂ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਇਸ ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵਧਾਈ ਦੇ ਪਾਤਰ ਹਨ। ਪ੍ਰਧਾਨ ਮੱਟੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੋਹ ਮਮਤਾ ਦੀ ਮੂਰਤ ਆਖੀ ਜਾਣ ਵਾਲੀ ਔਰਤ ਨੂੰ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ, ਅੰਮ੍ਰਿਤਸਰ ਵੱਲੋਂ ਅੱਜ ਸਨਮਾਨ ਦੇ ਕੇ ਉਹਨਾਂ ਦੇ ਅਕਸ ਅਤੇ ਉਚੇ ਰੁਤਬੇ ਨੂੰ ਹੋਰ ਵੀ ਨਿਖਾਰਿਆ ਹੈ ਤੇ ਔਰਤਾਂ ਦੇ ਮਾਣ ਸਤਿਕਾਰ 'ਚ ਵਾਧਾ ਕੀਤਾ ਹੈ । ਔਰਤ ਦਾ ਆਪਣੇ ਪਰਿਵਾਰ ਤੇ ਘਰ ਪ੍ਰਤੀ ਅਸੀਮ ਮੋਹ ਹੁੰਦਾ ਹੈ , ਜਿਸ ਦੀ ਕੋਈ ਸੀਮਾ ਨਹੀਂ। ਇਸੇ ਮੋਹ ਕਰਕੇ ਉਹ ਦਿਨ-ਰਾਤ ਨਿਰਸੁਆਰਥ ਸਾਰੇ ਕੰਮ ਕਰਦੀ ਹੈ ਤੇ ਪਰਿਵਾਰ ਨੂੰ ਆਪਣੇ ਮੋਹ ਦੀ ਡੋਰ ਨਾਲ ਬੰਨ੍ਹ ਕੇ ਰੱਖਦੀ ਹੈ। ਕਦੇ ਨਾ ਅਕਣ-ਥੱਕਣ ਵਾਲੀ ਇਸ ਔਰਤ ਨੂੰ ਦੇਵੀ ਸਮਾਨ ਕਿਹਾ ਜਾਵੇ ਤਾਂ ਇਸ 'ਚ ਕੋਈ ਅਤਿਕਥਨੀ ਨਹੀਂ ਪਰ ਆਧੁਨਿਕ ਯੁੱਗ 'ਚ ਇਸ ਦੇ ਅਰਥ ਕੁਝ ਬਦਲ ਗਏ ਹਨ। ਅੱਜ ਕੱਲ੍ਹ ਔਰਤ ਨੂੰ ਪੂਰਨ ਸਤਿਕਾਰ ਨਹੀਂ ਮਿਲ ਰਿਹਾ ਚਾਹੇ ਉਹ ਘਰ 'ਚ ਹੋਵੇ ਜਾਂ ਬਾਹਰ। ਅੱਜ ਦੇ ਸਨਮਾਨ ਸਮਾਰੋਹ ਵਿਚ ਸਾਧਨਾ ਸ਼ਰਮਾ ਸੋਸ਼ਲ ਵਰਕਰ, ਦਿਬਜੋਤ ਕੌਰ ਬਿਜਨਸ ਵੂਮੈਨ, ਗੁਰਜੀਤ ਕੌਰ ਅਧਿਆਪਕ ਸਟੇਟ ਐਵਾਰਡੀ, ਰਿਟਾ. ਕੈਪਟਨ ਜਸਮੀਤ ਕੌਰ ਚੌਹਾਨ ਮਿਸਜ਼ ਇੰਡੀਆ-2021, ਦੰਦਾਂ ਦੇ ਡਾ.ਰੋਬਿਨ , ਰਿਧੀ ਖੰਨਾ ਡਾਇਟੀਸ਼ੀਅਨ, ਡਾ.ਰਿਪਨ ਕੋਹਲੀ ਪ੍ਰੋ.ਖਾਲਸਾ ਕਾਲਜ ਇੰਜਨੀਅਰਨਿੰਗ, ਉਪਾਸਨਾ ਭਾਰਦਵਾਜ ਅੇਕਟਰ, ਸਿੰਗਰ ਤੇ ਐਂਕਰ, ਅਨਮੋਲ ਕਾਹਲੋ ਅੇਕਟਰ ਤੇ ਮਾਡਲ, ਡਾ. ਜਸਲੀਨ ਵਾਲੀਆ ਦੰਦਾਂ ਦੇ ਡਾਕਟਰ, ਡਾਇਰੈਕਟਰ ਜਗਜੀਤ ਸਿੰਘ ਰੰਧਾਵਾ, ਪ੍ਰਿੰ. ਅਮਨਦੀਪ ਕੌਰ, ਪ੍ਰਿੰ. ਅਨੀਤਾ ਬੱਤਰਾ, ਪ੍ਰਿੰ. ਪ੍ਰੈਟੀ ਜੈਨ, ਪ੍ਰਿੰ. ਅਮਨਦੀਪ ਕੌਰ, ਪ੍ਰਿੰ. ਕੰਚਨ ਮਲਹੋਤਰਾ, ਪ੍ਰਿੰ. ਮਨਮੀਤ ਕੌਰ, ਪ੍ਰਿੰ. ਰਚਨਾ ਪ੍ਰਭਾਕਰ, ਪ੍ਰਿੰ. ਹਰਜਿੰਦਰ ਕੌਰ, ਪ੍ਰਿੰ. ਪੂਜਾ ਪ੍ਰਭਾਕਰ, ਡਾਇਰੈਕਟਰ ਪਰਮਜੀਤ ਕੌਰ, ਪ੍ਰਿੰ. ਰਮਨਦੀਪ ਕੌਰ, ਪ੍ਰਿੰ. ਰਿਤੂ ਪੁਰੀ, ਪ੍ਰਿੰ. ਕਮਲ ਚੰਦ, ਪ੍ਰਿੰ. ਅਮਰਜੀਤ ਕੌਰ, ਪ੍ਰਿੰ. ਸੀਮਾ ਮਹਿਤਾ, ਪ੍ਰਿੰ. ਰਜਨੀ ਡੋਗਰਾ, ਪ੍ਰਿੰ. ਗੁਰਦਿਆਲ ਸਿੰਘ, ਨਿਸ਼ਾ ਚਾਬਾ, ਪ੍ਰਿੰ. ਨਵਜੋਤ ਕੌਰ, ਨਿਸ਼ਾਂਤ ਗਰੋਵਰ ਨੂੰ ਉਚੇਚੇ ਤੌਰ ’ਤੇ ਯਾਦਗਾਰੀ ਚਿੰਨ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਗੁਰਮੀਤ ਸਿੰਘ ਸੰਧੂ ਨੇ ਬਾਖੂਬੀ ਨਿਭਾਈਪ ਇਸ ਮੌਂਕੇ ਐੱਚਐੱਸ ਟੀਨਾ, ਡਾਕਟਰ ਰਾਘਵ ਵਾਧਵਾ, ਹਰਦੇਸ ਸ਼ਰਮਾ, ਬਲਜਿੰਦਰ ਸਿੰਘ ਮੱਟੂ, ਰਾਜਿੰਦਰ ਕੌਰ, ਵੀਨਾ ਮੱਟੂ, ਏਕਤਾ ਪਦਮ, ਹਰਪ੍ਰੀਤ ਸਿੰਘ ਆਹਲੂਵਾਲੀਆ, ਮਨਪ੍ਰੀਤ ਕੌਰ, ਕੁਲਦੀਪ ਕੌਰ, ਦਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਮਨੋਜ ਕੁਮਾਰ, ਬੋਬੀ ਬਾਵਾ, ਕੁੰਵਰਦੀਪ ਸਿੰਘ, ਪਾਲਕਪ੍ਰੀਤ ਕੌਰ, ਰਾਜੇਸ਼ ਪ੍ਰਭਾਕਰ, ਅਮਨਦੀਪ ਸਿੰਘ ਆਦਿ ਹਾਜ਼ਰ ਸੀ।