ਮੁਹਾਲੀ- ਉਦੋਂ ਪੰਜਾਬ ਮਿਉਂਸਪਲ ਕਾਰਪੋਰੇਸ਼ਨ ਵਿਚ ਤਰਥੱਲੀ ਪੈ ਗਈ ਜਦੋਂ ਮੁਹਾਲੀ ਦੇ ਸਾਬਕਾ ਡਿਪਟੀ ਮੇਅਰ ਅਤੇ ਮੌਜੂਦਾ ਕੌਂਸਲਰ ਮਨਜੀਤ ਸਿੰਘ ਸੇਠੀ ਨੇ ਹਾਊਸ ਦੀ ਚੱਲ ਰਹੀ ਮੀਟਿੰਗ ਵਿਚ ਇਹ ਸਿੱਧਾ ਸਿੱਧਾ ਇਲਜ਼ਾਮ ਲਾ ਦਿੱਤਾ ਕਿ ਲੋਕ ਹਿਤੂ ਕੰਮ ਤਾਂ ਨਹੀਂ ਹੋ ਰਹੇ ਕਿ ਅਫ਼ਸਰ ਇਨ੍ਹਾਂ ਕੰਮਾਂ ਵਿੱਚੋਂ ਵੱਡੀ ਕਮਿਸ਼ਨ ਖਾਂਦੇ ਹਨ ।ਆਪਣੀ ਗੱਲ ਉਪਰ ਦ੍ਰਿੜ੍ਹ ਰਹਿੰਦਿਆਂ ਸਰਦਾਰ ਸੇਠੀ ਨੇ ਲਈ ਜਾਣ ਵਾਲੀ ਕਮਿਸ਼ਨ ਦੀ ਪੂਰੀ ਡਿਟੇਲ ਹਾਊਸ ਵਿਚ ਸਾਰੇ ਕੌਂਸਲਰਾਂ, ਮੇਅਰ , ਡਿਪਟੀ ਮੇਅਰ , ਸੀਨੀਅਰ ਡਿਪਟੀ ਮੇਅਰ, ਕਮਿਸ਼ਨਰ, ਜੁਆਇੰਟ ਕਮਿਸ਼ਨਰ ਸੁਪਰਟੈਂਡਿੰਗ ਇੰਜਨੀਅਰ ਅਤੇ ਮੌਜੂਦ ਅਫ਼ਸਰਾਂ ਦੇ ਸਾਹਮਣੇ ਰੱਖ ਦਿੱਤੀ ।ਸਰਦਾਰ ਸੇਠੀ ਨੇ ਹਾਊਸ ਨੂੰ ਦੱਸਿਆ ਕਿ ਉਨ੍ਹਾਂ ਇਕ ਠੇਕੇਦਾਰ ਨੂੰ ਉਨ੍ਹਾਂ ਪੁੱਛਿਆ ਕਿ ਜਿਹੜੇ ਕੰਮ ਤੈਨੂੰ ਅਲਾਟ ਹੋਏ ਹਨ ਤੂੰ ਕੰਮ ਕੰਪਲੀਟ ਕਿਉਂ ਨਹੀਂ ਕਰ ਰਿਹਾ , ਤੈਨੂੰ ਬਲੈਕ ਲਿਸਟ ਕੀਤਾ ਜਾ ਸਕਦਾ ਹੈ । ਠੇਕੇਦਾਰ ਨੇ ਜੁਆਬ ਦਿੰਦਿਆਂ ਕਿਹਾ ਕਿ ਰੇਤਾ ਬਜਰੀ ਦੇ ਰੇਟ ਇੰਨੇ ਵੱਧ ਗਏ ਹਨ ਕੀ ਕੰਮ ਵਾਰਾ ਹੀ ਨਹੀਂ ਖਾਂਦੇ । ਜਦੋਂ ਇਹ ਕਿਹਾ ਕਿ ਤੇਰੀ ਫਰਮ ਬਲੈਕ ਲਿਸਟ ਹੋ ਜਾਵੇਗੀ , ਏਸ ਦੇ ਓਸ ਠੇਕੇਦਾਰ ਨੇ ਕਿਹਾ ਕਿ ਉਹ ਕੰਮ ਕਰਨ ਲਈ ਰਾਜ਼ੀ ਹੈ ਪ੍ਰੰਤੂ ਜੋ 12.25% ਕਮਿਸ਼ਨ ਹਰ ਕੰਮ ਉੱਪਰ ਅਫ਼ਸਰਾਂ ਵਿੱਚ ਵੰਡੀ ਜਾਂਦੀ ਹੈ ਜੇ ਉਹ ਮੈਨੂੰ ਮੁਆਫ਼ ਕਰ ਦਿਉ ਤਾਂ ਮੈਂ ਕੰਮ ਕਰ ਸਕਦਾ ਹਾਂ । ਏਸ ਇਲਜ਼ਾਮ ਉੱਪਰ ਹਾਊਸ ਵਿੱਚ ਹੋ ਹੱਲਾ ਹੋ ਗਿਆ , ਕਈਆਂ ਨੂੰ ਇਹ ਗੱਲ ਨਾ ਪੁੱਗੀ ਏਸ ਦੇ ਸਰਦਾਰ ਸੇਠੀ ਨੇ ਕਿਹਾ ਕਿ ਉਹ ਗੁਰਦੁਆਰੇ ਚੜ੍ਹਨ ਲਈ ਤਿਆਰ ਹਨ ਜੇ ਤੁਸੀਂ ਸੱਚੇ ਹੋ ਤਾਂ ਚਲੋ ਗੁਰਦੁਆਰਾ ਸਾਹਿਬ ਚੱਲ ਕੇ ਸਹੁੰ ਚੁੱਕਦੇ ਹਾਂ, ਕੀ ਕੰਮ ਬਿਨਾਂ ਕਮਿਸ਼ਨ ਤੋਂ ਹੋ ਰਹੇ ਹਨ । ਸਾਬਕਾ ਡਿਪਟੀ ਮੇਅਰ ਨੇ ਅੱਗੇ ਦੱਸਿਆ ਐਕਸੀਅਨ, ਐੱਸ ਡੀ ਓ ਅਤੇ ਜੇ ਈ 1.5% ਕਮਿਸ਼ਨ ਲੈਂਦੇ ਹਨ 1%ਪਰਸੈਂਟ ਆਡਿਟ ਵਾਲੇ 1% ਅਕਾਉਂਟ ਵਾਲੇ ਅਤੇ 5.75% ਹਾਈ ਆਫਿਸ਼ਲ ਦੇ ਖਾਤੇ ਵਿੱਚ ਕਮਿਸ਼ਨ ਜਾਂਦੀ ਹੈ ।