ਕਪੂਰਥਲਾ- ਅੱਜ ਅਸੀਂ ਵਿਗਿਆਨ ਤੇ ਤਕਨਾਲੌਜੀ ਦੇ ਯੁੱਗ ਵਿਚ ਰਹਿ ਰਹੇ ਜਿਸ ਵਿਚ ਹਰ ਦੇਸ਼ ਦੀ ਆਰਥਿਕਤਾ ਵਿਗਿਆਨ ਤੇ ਤਕਨਾਲੌਜੀ ਦੀ ਮਜ਼ਬੂਤੀ *ਤੇ ਨਿਰਭਰ ਕਰਦੀ ਹੈ। ਬੀਤੇ ਕੁਝ ਦਹਾਕਿਆਂ ਦੌਰਾਨ ਦੇਸ਼ ਦੇ ਅਰਥਚਾਰੇ ਵਿਚ ਹੋਏ ਵਾਧੇ ਦਾ ਸਾਰਾ ਸਿਹਰਾ ਵਿਗਿਆਨ ਤੇ ਤਕਨਾਲੌਜੀ ਦੇ ਪ੍ਰੋਗਰਾਮਾਂ ਨੂੰ ਸਫ਼ਲਤਾਪੂਰਵਕ ਲਾਗੂ ਕਰਨ ਨੂੰ ਹੀ ਜਾਂਦਾ ਹੈੇ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਮਿਜ਼ੋਰਮ ਦੇ ਮਾਣਯੋਗ ਰਾਜਪਾਲ ਡਾ. ਹਰੀ ਬਾਬੂ ਕੰਬਾਹਪਤੀ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦੇ ਦੌਰੇ ਮੌਕੇ ਕੀਤਾ। ਇਸ ਦੌਰਾਨ ਮਾਣਯੋਗ ਰਾਜਪਾਲ ਮਿਜ਼ੋਰਮ ਡਾ. ਹਰੀ ਬਾਬੂ ਕੰਬਾਹਪਤੀ ਸਾਇੰਸ ਵਿਗਿਆਨ ਸੋਚ ਪੈਦਾ ਕਰਨੀਆਂ ਵਾਲੀਆਂ ਗੈਲਰੀਆ, ਇਨੋਵੇਸ਼ਨ ਹੱਬ, ਪੈਨੋਰਾਮਾ ਲਾਇਫ਼ ਥਰੂ ਦਿ ਏਜਿਜ਼, ਜਲਵਾਯੂ ਪਰਿਵਰਤਨ ਥੀਏਟਰ, ਡਾਇਨਾਸੋਰ ਪਾਰਕ ਅਤੇ ਨਵੀਂ ਬਣੀ ਗਣਿਤ ਗਿਆਨ ਅਤੇ ਮਿਸ਼ਨ ਤੰਦਰੁਸਤ ਪੰਜਾਬ ਗੈਲਰੀ ਦੀਆਂ ਸਾਰੀਆਂ ਪ੍ਰਦਸ਼ਨੀਆਂ ਨੂੰ ਬੜੇ ਧਿਆਨ ਨਾਲ ਵੇਖਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਸਾਇੰਸ ਸਿਟੀ ਦੀਆਂ ਵਿਗਿਆਨ ਗਤੀਆਂ ਤੋਂ ਮਾਣਯੋਗ ਰਾਜਪਾਲ ਨੂੰ ਜਾਣੂ ਕਰਵਾਇਆ। ਮਾਣਯੋਗ ਰਾਜਪਾਲ ਨੇ ਆਮ ਲੋਕਾਂ ਵਿਚ ਵਿਗਿਆਨਕ ਸੋਚ ਪੈਦਾ ਕਰਨ ਦੇ ਆਸ਼ੇ ਇੱਥੇ ਸਥਾਪਿਤ ਵੱਖ—ਵੱਖ ਸਹੂਲਤਾਂ ਸਹਿਲਾਇਆ ਅਤੇ ਕਿਹਾ ਕਿ ਹਰੇਕ ਰਾਜ ਵਿਚ ਅਜਿਹੀਆਂ ਸੰਸਥਾਵਾਂ ਸਥਾਪਿਤ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਿਆਂ ਨੂੰ ਮਨੋਰੰਜਕ ਅਤੇ ਦਿਲਚਸਪ ਤਰੀਕੇ ਰਾਹੀਂ ਬੱਚਿਆਂ ਨੂੰ ਵਿਗਿਆਨ ਦੀ ਪੜਾਈ ਵੱਲ ਉਤਸ਼ਾਹਿਤ ਕੀਤਾ ਜਾ ਸਕੇ।
। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਕਿਹਾ ਉਨ੍ਹਾਂ ਕਿਹਾ ਕਿ ਵਿਗਿਆਨ ਨੂੰ ਲੋਕਪ੍ਰਿਯਾ ਬਣਾਉਣ ਲਈ ਵਿਗਿਆਨਕ ਸੋਚ ਅਤੇ ਵਿਗਿਆਨ ਦੀ ਗੈਰ—ਰਸਮੀ ਸਿੱਖਿਆ ਨੂੰ ਇਕ ਮਿਸ਼ਨ ਮੋਡ ਵਜੋਂ ਅਪਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਅਤੇ ਸੱਭਿਅਕ ਸਮਾਜ ਦੇ ਲੋਕਾਂ ਨੂੰ ਵਿਗਿਆਨ ਦੀ ਵਰਤੋਂ ਕਰਦਿਆਂ ਅਸਲ ਜੀਵਨ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦਾ ਮੌਕਾ ਮਿਲਦਾ ਹੈੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਕਪੂਰਥਲਾ ਸ੍ਰੀਮਤੀ ਅਨੁਪਮ ਕਲੇਰ ਵੀ ਹਾਜ਼ਰ ਸਨ।