ਲਹਿਰਾਗਾਗਾ- ਸੀਬੀਐਸਈ ਵੱਲੋਂ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ ਦੌਰਾਨ ਸੀਬਾ ਇੰਟਰਨੈਸ਼ਨਲ ਪਬਲਿਕ ਸਕੂਲ, ਲਹਿਰਾਗਾਗਾ ਦਾ ਨਤੀਜਾ 100 ਫੀਸਦੀ ਰਿਹਾ। ਰੋਹਿਤ ਰਾਜ ਸਪੁੱਤਰ ਕਮਲੇਸ਼ ਪ੍ਰਸਾਦ ਨੇ 96.20 ਪ੍ਰਤੀਸ਼ਤ ਅੰਕਾਂ ਨਾਲ ਪਹਿਲਾ ਸਥਾਨ ਹਾਸਿਲ ਕੀਤਾ। ਰਿਮਝਿਮ ਸਪੁੱਤਰੀ ਗੋਪਾਲ ਕ੍ਰਿਸ਼ਨ ਜਿੰਦਲ, ਏਕਮਵੀਰ ਕੌਰ ਸਪੁੱਤਰੀ ਅਵਤਾਰ ਸਿੰਘ ਅਤੇ ਅਮੀਸ਼ਾ ਭਾਰਤੀ ਸਪੁੱਤਰੀ ਕਿਸ਼ੋਰੀ ਪ੍ਰਸਾਦ ਨੇ 93.60 ਫੀਸਦੀ ਅੰਕਾਂ ਨਾਲ ਸਾਂਝੇ ਤੌਰ 'ਤੇ ਦੂਜਾ ਸਥਾਨ ਹਾਸਿਲ ਕੀਤਾ। ਜਦੋਂਕਿ ਦ੍ਰਿਸ਼ਟੀ ਸਪੁੱਤਰੀ ਸੰਦੀਪ ਕੁਮਾਰ ਨੇ 91.60 ਫੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਰਵਨੀਤ ਕੌਰ ਨੇ 90.40, ਸਿਮਰਨਜੋਤ ਕੌਰ ਨੇ 90.20 ਫੀਸਦੀ ਅੰਕ ਹਾਸਿਲ ਕਰਦਿਆਂ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ। ਇਹਨਾਂ ਤੋੰ ਇਲਾਵਾ ਚੰਨਪ੍ਰੀਤ ਸਿੰਘ ਨੇ 89.40, ਮਨੀਤ ਕੌਰ ਨੇ 88.40, ਲਵਪ੍ਰੀਤ ਸਿੰਘ ਨੇ 88.20, ਮੁਸਕਾਨ ਨੇ 87.20, ਸਤਿਅਮ ਰਾਠੌਰ ਨੇ 87, ਜਸਪ੍ਰੀਤ ਕੌਰ ਨੇ 86, ਪਰਵੰਸ਼ ਸਿੰਗਲਾ ਨੇ 85.80, ਸਹਿਜਦੀਪ ਸਿੰਘ ਨੇ 85.40, ਮਹਿਕਪ੍ਰੀਤ ਕੌਰ ਨੇ 85 ਫੀਸਦੀ ਅੰਕ ਹਾਸਲ ਕੀਤੇ। ਵਿਸ਼ਿਆਂ ਮੁਤਾਬਿਕ ਨਤੀਜੇ ਦੌਰਾਨ ਮਾਤ-ਭਾਸ਼ਾ ਪੰਜਾਬੀ ਵਿੱਚ ਏਕਨੂਰ ਕੌਰ, ਰੋਹਿਤ ਰਾਜ ਅਤੇ ਰਵਨੀਤ ਕੌਰ ਨੇ 100 ਵਿੱਚੋਂ 100 ਅੰਕ ਲੈਂਦਿਆਂ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ। ਰੋਹਿਤ ਰਾਜ ਨੇ ਗਣਿਤ ਵਿੱਚੋਂ 99, ਸਾਇੰਸ ਵਿੱਚੋਂ 95, ਹਿੰਦੀ ਵਿੱਚੋਂ 95 ਅੰਕਾਂ ਨਾਲ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ।
ਰਿਮਝਿਮ ਨੇ ਸਮਾਜਿਕ ਸਿੱਖਿਆ ਵਿੱਚੋਂ 94, ਅੰਗਰੇਜ਼ੀ ਵਿੱਚੋਂ ਮਨੀਤ ਕੌਰ ਨੇ 93 ਅਤੇ ਇਨਫਰਮੇਸ਼ਨ ਟੈਕਨਾਲੋਜੀ ਵਿੱਚੋਂ ਮੁਸਕਾਨ ਨੇ 95 ਅੰਕ ਪ੍ਰਾਪਤ ਕੀਤੇ।
30 ਤੋਂ ਵੱਧ ਬੱਚਿਆਂ ਨੇ 80 ਫੀਸਦੀ ਤੋਂ ਵੱਧ ਅੰਕ ਹਾਸਲ ਕੀਤੇ ਹਨ। ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ, ਮੈਡਮ ਅਮਨ ਢੀਂਡਸਾ, ਪ੍ਰਿੰਸੀਪਲ ਮੈਡਮ ਸੁਨੀਤਾ ਨੰਦਾ ਅਤੇ ਕੋਆਰਡੀਨੇਟਰ ਨਰੇਸ਼ ਚੌਧਰੀ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ 100 ਫੀਸਦੀ ਨਤੀਜੇ ਲਈ ਵਧਾਈ ਦਿੱਤੀ। ਇਸ ਮੌਕੇ ਗੁਰਦੀਪ ਕੌਰ, ਮਹਿੰਦਰ ਕੁਮਾਰ, ਨਿਸ਼ਾ ਸ਼ਰਮਾ ਅਤੇ ਸਰਬਜੀਤ ਕੌਰ ਸਿੱਧੂ ਹਾਜ਼ਰ ਸਨ।
ਕੈਪਸ਼ਨ : ਸੀਬੀਐਸਈ ਵੱਲੋਂ ਐਲਾਨੇ 10ਵੀਂ ਕਲਾਸ ਦੇ ਨਤੀਜੇ ਵਿੱਚੋਂ ਸੀਬਾ ਸਕੂਲ, ਲਹਿਰਾਗਾਗਾ ਦੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀ।