ਸੰਸਾਰ

ਵੈਨਕੂਵਰ ਵਿਚਾਰ ਮੰਚ ਵੱਲੋਂ ਗੁਰਦਿਆਲ ਸਿੰਘ ਗਿੱਲ ਨਾਲ ਵਿਸ਼ੇਸ਼ ਮਿਲਣੀ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | June 07, 2024 08:50 PM

ਸਰੀ-ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਬਰੈਂਪਟਨ ਤੋਂ ਆਏ ਵਿਦਵਾਨ ਗੁਰਦਿਆਲ ਸਿੰਘ ਗਿੱਲ (ਡੇਹਲੋਂ) ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਵਿੱਚ ਉਹਨਾਂ ਦਾ ਨਿੱਘਾ ਸਵਾਗਤ ਕਰਦਿਆਂ ਉਹਨਾਂ ਦੇ ਪੇਂਡੂ ਤੇ ਪੰਜਾਬੀ ਸ਼ਾਇਰ ਮੋਹਨ ਗਿੱਲ ਨੇ ਉਹਨਾਂ ਬਾਰੇ ਜਾਣ ਪਛਾਣ ਕਰਵਾਈ।

 ਇਸ ਮੌਕੇ ਗੁਰਦਿਆਲ ਸਿੰਘ ਗਿੱਲ ਨੇ ਆਪਣੇ ਪਿੰਡ ਡੇਹਲੋਂ, ਆਪਣੇ ਸਕੂਲ ਅਤੇ ਕਾਲਜ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆ ਕਿ ਆਪਣੀ ਰਿਟਾਇਰਮੈਂਟ ਤੋਂ ਬਾਅਦ 2007 ਵਿੱਚ ਉਹ ਬਰੈਂਪਟਨ ਕਨੇਡਾ ਆ ਗਏ ਸਨ ਅਤੇ ਉਦੋਂ ਤੋਂ ਉੱਥੇ ਹੀ ਰਹੇ ਹਨ। ਉਹਨਾਂ ਕਿਹਾ ਕਿ ਉਹ ਪਹਿਲੀ ਵਾਰ ਸਰੀ ਵਿੱਚ ਆਏ ਹਨ ਅਤੇ ਇਥੋਂ ਦੀ ਹਰਿਆਲੀ, ਖੂਬਸੂਰਤੀ ਵੇਖ ਕੇ ਮਨ ਬਹੁਤ ਖੁਸ਼ੀ ਹੋਇਆ ਹੈ ਅਤੇ ਇੱਥੋਂ ਦੇ ਭਾਈਚਾਰੇ ਨੇ ਵੀ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ। ਇਸ ਮੌਕੇ ਪੁਰਾਣੇ ਪੇਂਡੂ ਸੱਭਿਆਚਾਰ ਦੀਆਂ ਕਾਫੀ ਗੱਲਾਂ ਇਕ ਦੂਜੇ ਨਾਲ ਸਾਂਝੀਆਂ ਕੀਤੀਆਂ।

ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਹਨਾਂ ਨੂੰ ਆਪਣੀ ਸਵੈ-ਜੀਵਨੀ ‘ਕੰਡਿਆਰੇ ਪੰਧ’ ਦੀ ਇੱਕ ਕਾਪੀ ਭੇਟ ਕੀਤੀ। ਮੋਹਨ ਗਿੱਲ ਨੇ ਵੀ ਆਪਣੀ ਨਵ-ਪ੍ਰਕਾਸ਼ਿਤ ਪੁਸਤਕ ‘ਰੂਹ ਦਾ ਸਾਲਣੁ’ ਗੁਰਦਿਆਲ ਸਿੰਘ ਨੂੰ ਦਿੱਤੀ। ਇਸ ਸਮੇਂ ਪ੍ਰਸਿੱਧ ਆਰਟਿਸਟ ਜਰਨੈਲ ਸਿੰਘ, ਗੁਰਦੀਪ ਭੁੱਲਰ, ਅੰਗਰੇਜ਼ ਬਰਾੜ ਅਤੇ ਹਰਦਮ ਸਿੰਘ ਮਾਨ ਵੀ ਮੌਜੂਦ ਸਨ।

Have something to say? Post your comment

 

ਸੰਸਾਰ

ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ – ਜਸਟਿਨ ਟਰੂਡੋ

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ 

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬਣੇ ਯੂ.ਕੇ. ਸੰਸਦੀ ਰੱਖਿਆ ਕਮੇਟੀ ਦੇ ਚੇਅਰਮੈਨ

ਕੈਨੇਡਾ ਵਿੱਚ ਮੁੱਕ ਰਿਹਾ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ; ਹੋ ਸਕਦੇ ਨੇ ਡਿਪੋਰਟ 

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ - ਠਾਕੁਰ ਦਲੀਪ ਸਿੰਘ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ

ਸਾਬਕਾ ਆਈਏਐਸ ਆਫੀਸਰ ਡੀਐਸ ਜਸਪਾਲ ਦੀ ਹੋਈ ਤਾਰੀਫ ਪਾਕਿਸਤਾਨ ਪੰਜਾਬ ਅਸੈਂਬਲੀ ਵਿੱਚ

ਸਵਿਟਜਰਲੈਡ ਦੇ ਗੁਰਦੁਆਰਾ ਡੈਨੀਕਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੋਕੇ ਝੂਲਾਏ ਗਏ ਬਸੰਤੀ ਨਿਸ਼ਾਨ ਸਾਹਿਬ

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ