ਸਰੀ- ਪਿਕਸ ਸੋਸਾਇਟੀ ਵੱਲੋਂ ਦੱਖਣ-ਏਸ਼ੀਅਨ ਭਾਈਚਾਰੇ ਦੇਬਜ਼ੁਰਗਾਂ ਲਈ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਬੀਤੇਦਿਨੀਂ ਰੱਖਿਆ ਗਿਆ। ਸਰੀ ਸ਼ਹਿਰ ਲਈ ਇਸ ਮਹੱਤਵਪੂਰਨ ਮੌਕੇ ‘ਤੇ ਪਿਕਸ ਸੋਸਾਇਟੀ ਦੇ
ਮੈਂਬਰਾਂ ਅਤੇ ਬੀ.ਸੀ. ਦੀਆਂ ਸਮਾਜਿਕ ਅਤੇ ਰਾਜਨੀਤਕ ਸ਼ਖ਼ਸੀਅਤਾਂ ਇਤਿਹਾਸਕ ਨੀਂਹ ਪੱਥਰਸਮਾਗਮ ਵਿੱਚ ਮਾਣ ਨਾਲ ਹਿੱਸਾ ਲਿਆ। ਇਹ ਪ੍ਰੋਜੈਕਟ ਕੈਨੇਡਾ ਦੇ ਸਭ ਤੋਂ ਵੱਡੇਭਾਈਚਾਰਕ ਵਿਕਾਸ ਕਾਰਜਾਂ ਵਿੱਚੋਂ ਇਕ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਰੱਖੇਗਏ ਸਭ ਤੋਂ ਵੱਡੇ ਗਲੋਬਲ ਪ੍ਰੋਜੈਕਟਾਂ ਵਿੱਚੋਂ ਇਕ ਹੈ। ਗੁਰੂ ਨਾਨਕ ਡਾਇਵਰਸਿਟੀਵਿਲੇਜ ਵਿਚ ਤਿੰਨ ਮੰਜ਼ਿਲਾ, 125 ਬਿਸਤਰਿਆਂ ਵਾਲਾ, ਰਿਹਾਇਸ਼ੀ ਦੇਖਭਾਲ ਘਰ ਬਣੇਗਾ ਜੋਬਜ਼ੁਰਗਾਂ ਨੂੰ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਦੇਖਭਾਲ ਪ੍ਰਦਾਨ ਕਰੇਗਾ। ਪਿਕਸਸੋਸਾਇਟੀ ਨੇ ਲੰਬੇ ਸਮੇਂ ਦੀ ਦੇਖਭਾਲ ਸਹੂਲਤ ਲਈ ਲੋੜੀਂਦੇ 118 ਮਿਲੀਅਨ ਡਾਲਰ ਦੀਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਫਰੇਜ਼ਰ ਹੈਲਥ, ਬੀਸੀ ਹਾਊਸਿੰਗ, ਸਿਹਤ ਮੰਤਰਾਲੇ ਅਤੇਸੂਬਾਈ ਸਰਕਾਰ ਦਾ ਧੰਨਵਾਦ ਕੀਤਾ ਹੈ।
ਪਿਕਸ ਦੇ ਪ੍ਰਧਾਨ ਅਤੇ ਸੀਈਓ ਸਤਬੀਰ ਸਿੰਘ ਚੀਮਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿਸਾਡੇ ਬਜ਼ੁਰਗਾਂ ਲਈ ਵਿਭਿੰਨਤਾ ਵਿਲੇਜ ਬਣਾਉਣ ਲਈ ਪਿਕਸ ਦੇ ਸੰਸਥਾਪਕ ਸੀਈਓ, ਮਰਹੂਮਚਰਨਪਾਲ ਗਿੱਲ ਦਾ ਦ੍ਰਿਸ਼ਟੀਕੋਣ ਅਤੇ ਸੁਪਨਾ ਸੀ ਅਤੇ ਅੱਜ ਅਸੀਂ ਇਸ ਨੂੰ ਬਣਾਉਣ ਅਤੇ
ਪੂਰਾ ਕਰਨ ਲਈ ਆਪਣੀ ਯਾਤਰਾ ਸ਼ੁਰੂ ਕਰ ਰਹੇ ਹਾਂ।
ਨੀਂਹ ਪੱਥਰ ਦੇ ਇਸ ਮਹੱਤਵਪੂਰਨ ਸਮਾਗਮ ਵਿਚ ਇਤਿਹਾਸਕ ਵਿਕਾਸ ਦਾ ਜਸ਼ਨ ਮਨਾਉਣ ਲਈਵੱਖ-ਵੱਖ ਖੇਤਰਾਂ ਦੀਆਂ ਪ੍ਰਮੁੱਖ ਹਸਤੀਆਂ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਬੀ.ਸੀ. ਦੇਸਿਹਤ ਮੰਤਰੀ ਐਡਰੀਅਨ ਡਿਕਸ, ਮਕਾਨ ਉਸਾਰੀ ਮੰਤਰੀ ਰਵੀ ਕਾਹਲੋਂ, ਸਿੱਖਿਆ ਮੰਤਰੀ ਰਚਨਾ
ਸਿੰਘ, ਟਰੇਡ ਮੰਤਰੀ ਜਗਰੂਪ ਬਰਾੜ, ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ, ਸਰੀ ਦੀਮੇਅਰ ਬਰੈਂਡਾ ਲੌਕ, ਵਿਧਾਇਕ ਮਾਈਕ ਸਟਾਰਚੁਕ, ਗੈਰੀ ਬੇਗ, ਜਿੰਨੀ ਸਿਮਸ, ਨੈਟਲੀਮੈਕਕਾਰਥੀ, ਡਾ: ਗੁਲਜ਼ਾਰ ਚੀਮਾ, ਰਣਬੀਰ ਮੰਜ, ਪਿਕਸ ਬੋਰਡ ਦੇ ਚੇਅਰ, ਜੈਕ ਗਿੱਲ
ਪੁੱਤਰ ਚਰਨਪਾਲ ਗਿੱਲ, ਅਨੀਤਾ ਹਿਊਬਰਮੈਨ, ਇੰਦਰਾ ਭਾਨ, ਅੰਤਰਿਮ ਸੀਈਓ ਸਰੀ ਬੋਰਡ ਆਫਟਰੇਡ, ਸਟਾਫ਼ ਮੈਂਬਰ, ਵਲੰਟੀਅਰ, ਪਿਕਸ ਦੇ ਸੰਸਥਾਪਕ ਮੈਂਬਰ, ਲਾਈਫ ਟਾਈਮ ਅਤੇਰੈਗੂਲਰ ਮੈਂਬਰ, ਦਾਨੀ ਸੱਜਣ, ਹਿੱਸੇਦਾਰ, ਸਥਾਨਕ ਮੰਦਰ ਦੇ ਮੈਂਬਰ, ਕਮਿਊਨਿਟੀ ਮੈਂਬਰ
ਅਤੇ ਸਲਾਹਕਾਰ ਸ਼ਾਮਲ ਸਨ।
ਸਮਾਰੋਹ ਦੀ ਸ਼ੁਰੂਆਤ ਕੈਟਜ਼ੀ ਫਸਟ ਨੇਸ਼ਨ ਤੋਂ ਡੇਵਿਡ ਕੇਨਵਰਥੀ ਦੁਆਰਾ ਇੱਕਪਰੰਪਰਾਗਤ ਸਵਦੇਸ਼ੀ ਸੁਆਗਤ ਨਾਲ ਹੋਈ। ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਰੀ ਦੇਹੈੱਡ ਗ੍ਰੰਥੀ ਗਿਆਨੀ ਜਗਦੀਸ਼ ਸਿੰਘ ਦੀ ਅਗਵਾਈ ਵਿੱਚ ਅਰਦਾਸ ਕੀਤੀ ਗਈ। ਉਪਰੰਤ ਨੀਂਹ
ਪੱਥਰ ਰੱਖਣ ਦੀ ਰਸਮ ਅਦਾ ਕੀਤੀ ਗਈ,