ਸੰਸਾਰ

‘ਵੈਨਕੂਵਰ ਵਿਚਾਰ ਮੰਚ’ ਅਤੇ ‘ਗ਼ਜ਼ਲ ਮੰਚ ਸਰੀ’ ਵੱਲੋਂ ਨਾਵਲਕਾਰ ਪਰਗਟ ਸਤੌਜ ਨਾਲ ਰੂਬਰੂ ਪ੍ਰੋਗਰਾਮ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | June 19, 2024 08:50 PM

ਸਰੀ- ਕੈਨੇਡਾ ਦੇ ਸਰੀ ਸ਼ਹਿਰ ਵਿਚ, 'ਵੈਨਕੂਵਰ ਵਿਚਾਰ ਮੰਚਅਤੇ 'ਗ਼ਜ਼ਲ ਮੰਚ ਸਰੀਦੇ ਸਾਂਝੇ ਉੱਦਮ ਨਾਲ ਪੰਜਾਬੀ ਨਾਵਲਕਾਰ 'ਪਰਗਟ ਸਤੌਜ' ਨਾਲ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਜਰਨੈਲ ਆਰਟ ਗੈਲਰੀ ਦੇ ਹਾਲ ਵਿਚ ਕਰਵਾਏ ਇਸ ਰੂਬਰੂ ਵਿਚ ਲੋਅਰ-ਮੇਨ ਲੈਂਡ ਵਿਚ ਵਸਦੀਆਂ ਬਹੁਤ ਸਾਰੀਆਂ ਸਾਹਿਤਕ ਹਸਤੀਆਂ ਸ਼ਾਮਲ ਹੋਈਆਂ। ਜਿਨ੍ਹਾਂ ਵਿਚ ਸਾਧੂ ਬਿੰਨਿੰਗ,  ਸੁਖਵੰਤ ਹੁੰਦਲ,  ਬਖ਼ਸ਼ਿੰਦਰ,  ਮੋਹਨ ਗਿੱਲ,  ਰਾਜਵੰਤ ਰਾਜ,  ਸੋਹਣ ਸਿੰਘ ਪੂਨੀ,  ਜਰਨੈਲ ਸਿੰਘ ਸੇਖਾ,  ਬਿੰਦੂ ਮਠਾੜੂ,  ਡਾ: ਸੁਖਵਿੰਦਰ ਵਿਰਕ,  ਨਵਰੂਪ ਸਿੰਘ,  ਪ੍ਰਿਥੀਪਾਲ ਸੋਹੀ,  ਜਰਨੈਲ ਸਿੰਘ ਆਰਟਿਸਟ,  ਨਵਜੋਤ ਢਿੱਲੋਂ,  ਰਮਨ ਜੌਹਲ,  ਸੁਰਜੀਤ ਸਿੰਘ,  ਪਰਮਿੰਦਰ ਸਵੈਚ,  ਮੋਹਨ ਬਚਰਾ ਅਤੇ ਅੰਗਰੇਜ਼ ਬਰਾੜ ਸ਼ਾਮਲ ਸਨ। ਇਸ ਮੌਕੇ ਤੇ ਪੰਜਾਬੀ ਸਾਹਿਤ ਖ਼ਾਸ ਕਰਕੇ ਪੰਜਾਬੀ ਨਾਵਲਕਾਰੀ ਉੱਤੇ ਕਾਫ਼ੀ ਵਿਚਾਰ ਵਟਾਂਦਰਾ ਹੋਇਆ।

ਪਰਗਟ ਸਤੌਜ ਨੇ ਆਪਣੀ ਸਾਹਿਤਿਕ ਯਾਤਰਾ ਬਾਰੇ ਬਹੁਤ ਵਿਸਤਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਉਹ ਇਕ ਅਜਿਹੇ ਕਿਰਸਾਨੀ ਪਰਿਵਾਰ ਵਿਚ ਪੈਦਾ ਹੋਏ ਜਿਸ ਦਾ ਪੜ੍ਹਾਈ ਲਿਖਾਈ ਨਾਲ ਦੂਰ-ਦੂਰ ਤੱਕ ਕੋਈ ਵਾਹ-ਵਾਸਤਾ ਨਹੀਂ ਸੀ ਅਤੇ ਸਾਹਿਤਕਾਰੀ ਵੱਲੋਂ ਬਿਲਕੁਲ ਕੋਰੇ ਸਨ। ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿੱਚੋਂ ਹੀ ਪੂਰੀ ਕੀਤੀ। ਉਨ੍ਹਾਂ ਦਾ ਪਿੰਡ,  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪਿੰਡ ਹੈ ਅਤੇ ਭਗਵੰਤ ਮਾਨ ਦੇ ਪਿਤਾ, ਪਰਗਟ ਦੇ ਸਕੂਲ ਵਿਚ ਅਧਿਆਪਕ ਹੁੰਦੇ ਸਨ। ਪਰਗਟ ਸਤੌਜ ਨੇ ਦੱਸਿਆ ਕਿ ਆਪਣਾ ਪਹਿਲਾ ਨਾਵਲ 'ਭਾਗੂਲਿਖਣ ਤੋਂ ਪਹਿਲਾਂ ਤੱਕ ਉਨ੍ਹਾਂ ਨੇ ਪੰਜਾਬੀ ਦਾ ਨਵਾਂ-ਪੁਰਾਣਾ ਸੌ ਨਾਵਲ ਪੜ੍ਹ ਲਿਆ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਨਾਵਲਾਂ ਦੇ ਪਾਤਰ ਉਨ੍ਹਾਂ ਦੇ ਆਲ਼ੇ-ਦੁਆਲੇ ਦੇ ਸਮਾਜ ਦਾ ਹੀ ਹਿੱਸਾ ਹੁੰਦੇ ਹਨ। ਜਿਵੇਂ ਕਿ ਤੀਵੀਆਂ ਨਾਵਲ ਵਿਚਲੀਆਂ ਔਰਤਾਂ ਉਨ੍ਹਾਂ ਦੇ ਪਿੰਡ ਦੀਆਂ ਹੀ ਕੁਝ ਔਰਤਾਂ ਸਨ ਅਤੇ ਨਾਚਫ਼ਰੋਸ਼ ਨਾਵਲ ਦੇ ਪਾਤਰ ਉਨ੍ਹਾਂ ਦੇ ਆਪਣੇ ਦੋਸਤਾਂ ਮਿੱਤਰਾਂ ਵਿੱਚੋਂ ਹੀ ਸਨ।

ਉਨ੍ਹਾਂ ਨੇ ਦੱਸਿਆ ਕਿ ਉਹ ਅਧਿਆਪਨ ਕਾਰਜ ਨਾਲ ਜੁੜੇ ਹੋਏ ਹਨ ਅਤੇ ਸਰੀਰਕ-ਸਿੱਖਿਆ  ਦੇ ਅਧਿਆਪਕ ਹਨ। ਉਹ ਆਪਣੇ ਸਕੂਲ ਦੀ ਲਾਇਬਰੇਰੀ ਦੇ ਵੀ ਇੰਚਾਰਜ ਹਨ ਅਤੇ ਨਵੇਂ ਵਿਦਿਆਰਥੀਆਂ ਵਿੱਚ ਕਿਤਾਬਾਂ ਪੜ੍ਹਨ ਦਾ ਰੁਝਾਨ ਪੈਦਾ ਕਰਨ ਲਈ ਹਰ ਵਕਤ ਕਾਰਜਸ਼ੀਲ ਰਹਿੰਦੇ ਹਨ। ਇਕ ਸਵਾਲ ਦੇ ਜਵਾਬ ਵਿਚ,  ਸਮਕਾਲੀ ਅਧਿਆਪਕਾਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਦੇ ਬਹੁਤੇ ਅਧਿਆਪਕ ਸਿਰਫ਼ ਤਨਖ਼ਾਹਾਂ ਲੈਣ ਲਈ ਹੀ ਨੌਕਰੀ ਕਰਦੇ ਹਨ ਅਤੇ ਆਪਣੇ ਕਿੱਤੇ ਦੀ ਗੰਭੀਰਤਾ ਨੂੰ ਨਹੀਂ ਸਮਝਦੇ।

ਇਸ ਰੂਬਰੂ ਵਿਚ ਉਨ੍ਹਾਂ ਕੋਲੋਂ ਉਨ੍ਹਾਂ ਦੇ ਕੰਮ ਸਬੰਧੀ,  ਪੰਜਾਬ ਸਬੰਧੀ,  ਭਾਸ਼ਾ ਸਬੰਧੀ ਅਤੇ ਉਨ੍ਹਾਂ ਦੇ ਤਜਰਬੇ ਸਬੰਧੀ ਬਹੁਤ ਸਾਰੇ ਸਵਾਲ ਕੀਤੇ ਗਏ ਜਿਨ੍ਹਾਂ ਦੇ ਉੱਤਰ ਪਰਗਟ ਸਤੌਜ ਨੇ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਦਿੱਤੇ।

Have something to say? Post your comment

 

ਸੰਸਾਰ

ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ – ਜਸਟਿਨ ਟਰੂਡੋ

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ 

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬਣੇ ਯੂ.ਕੇ. ਸੰਸਦੀ ਰੱਖਿਆ ਕਮੇਟੀ ਦੇ ਚੇਅਰਮੈਨ

ਕੈਨੇਡਾ ਵਿੱਚ ਮੁੱਕ ਰਿਹਾ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ; ਹੋ ਸਕਦੇ ਨੇ ਡਿਪੋਰਟ 

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ - ਠਾਕੁਰ ਦਲੀਪ ਸਿੰਘ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ

ਸਾਬਕਾ ਆਈਏਐਸ ਆਫੀਸਰ ਡੀਐਸ ਜਸਪਾਲ ਦੀ ਹੋਈ ਤਾਰੀਫ ਪਾਕਿਸਤਾਨ ਪੰਜਾਬ ਅਸੈਂਬਲੀ ਵਿੱਚ

ਸਵਿਟਜਰਲੈਡ ਦੇ ਗੁਰਦੁਆਰਾ ਡੈਨੀਕਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੋਕੇ ਝੂਲਾਏ ਗਏ ਬਸੰਤੀ ਨਿਸ਼ਾਨ ਸਾਹਿਬ

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ