ਮਨੋਰੰਜਨ

ਚਿੜੀਆਘਰ ਨਾਟਕ ਨੇ ਦਰਸ਼ਕ ਹੱਸਣ ਲਾਏ

ਕੌਮੀ ਮਾਰਗ ਬਿਊਰੋ | June 23, 2024 06:22 PM

ਚੰਡੀਗੜ੍ਹ -ਇਥੋਂ ਦੇ ਸਥਾਨਕ ਟੈਗੋਰ ਥੀਏਟਰ ਵਿੱਚ ਨੱਚਦਾ ਪੰਜਾਬ ਅਤੇ ਨਰੋਤਮ ਸਿੰਘ ਨੇ ਆਪਣਾ ਨਵੀਨਤਮ ਨਾਟਕ ਚਿੜੀਆਘਰ ਪੇਸ਼ ਕੀਤਾ। ਮਲਕੀਅਤ ਸਿੰਘ ਮਲੰਗਾ ਦੁਆਰਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਗਿਆ, ਚਿੜੀਆਘਰ ਇੱਕ ਪੰਜਾਬੀ ਨਾਟਕ ਹੈ, ਜੋ ਕਿ ਸਾਡੇ ਰੋਜ਼ਾਨਾ ਜੀਵਨ ਵਿੱਚ ਹੋ ਰਹੇ ਸਮਾਜਿਕ ਮੁੱਦਿਆਂ 'ਤੇ ਵਿਅੰਗ ਕੱਸਦੀ ਹੋਈ ਹਾਸੋਹੀਣੀ ਰਚਨਾ ਹੈ, ਜਿਨ੍ਹਾਂ ਮੁੱਦਿਆਂ ਨੂੰ ਅਕਸਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹਾਂ। ਸਭ ਤੋਂ ਪਹਿਲਾਂ 6 ਗੱਭਰੂਆਂ ਤੇ 7 ਮੁਟਿਆਰਾਂ ਨੇ ਸਰਬੰਸ ਪ੍ਰਤੀਕ ਸਿੰਘ ਤੇ ਸੁਖਪ੍ਰੀਤ ਸਿੰਘ ਦੀ ਅਗਵਾਈ ਵਿੱਚ ਧਾਰਮਿਕ ਗੀਤ, " ਮੇਰੇ ਨੈਣ ਤਰਸਦੇ ਰਹਿੰਦੇ ਨੇ, ਨਨਕਾਣਾ ਵੇਖਣ ਨੂੰ ਗਾਇਆ।8 ਬੱਚਿਆਂ ਨੇ ਲੋਕ ਨਾਚ, " ਲੁੱਡੀ" ਦਿਲਕਸ਼ ਅੰਦਾਜ਼ ਵਿਚ ਨੱਚ ਦਰਸ਼ਕਾਂ ਦੀ ਤਾੜੀਆ ਖੱਟੀਆਂ। ਨਾਟਕ ਦੀਕਹਾਣੀ ਮਲੰਗਾ ਅਤੇ ਪ੍ਰੀਤੋ ਦੇ ਲਿਵਿੰਗ ਰੂਮ ਵਿੱਚ ਸਥਾਪਤ ਕੀਤੀ ਗਈ ਹੈ, ਜਿਸ ਵਿੱਚ ਜ਼ਿਆਦਾਤਰ ਉਨ੍ਹਾਂ ਦੇ ਅਣਚਾਹੇ ਗੁਆਂਢੀਆਂ ਪਤੰਗਾ ਅਤੇ ਜੀਤੋ ਦਾ ਕਬਜ਼ਾ ਹੈ, ਜਿੱਥੇ ਹੋਰ ਅਣਚਾਹੇ ਪਾਤਰ ਆਉਂਦੇ-ਜਾਂਦੇ ਰਹਿੰਦੇ ਹਨ, ਜਿਵੇਂ ਕਿ ਇਹ ਕੋਈ ਘਰ ਨਹੀਂ ਬਲਕਿ ਚਿੜੀਆਘਰ ਹੈ। ਚਿੜੀਆਘਰ ਵਿੱਚ ਹਰ ਕੋਈ ਇੱਕ ਜਾਨਵਰ ਦੀ ਤਰ੍ਹਾਂ ਹੈ - ਬੇਕਾਬੂ, ਅਰਾਜਕ, ਅਤੇ ਉਨ੍ਹਾਂ ਪਰਦਿਆਂ ਤੋਂ ਦੂਰ ਜੋ ਇਨਸਾਨ ਨੂੰ ਇਕ ਸਮਾਜਿਕ ਜਾਨਵਰ ਬਣਾਉਂਦੇ ਨੇ। ਭਾਵੇਂ ਇਹ ਇੱਕ ਮੁਫ਼ਤਖ਼ੋਰ ਗੁਆਂਢੀ ਹੋਵੇ, ਇੱਕ ਅਵਾਰਾ ਕਾਲਜੀਏਟ ਪੁੱਤਰ, ਇੱਕ ਚਾਲਬਾਜ਼ ਧਰਮੀ, ਇੱਕ ਵਿਨਾਬੀ ਫਿਲਮ ਨਿਰਦੇਸ਼ਕ, ਇੱਕ ਝੂਠ ਬੋਲਣ ਵਾਲਾ ਰਾਜਨੇਤਾ ਜਾਂ ਇੱਕ ਲੁਟੇਰਾ, ਹਰ ਕੋਈ ਮਲੰਗਾ ਦੇ ਚਿੜੀਆਘਰ ਵਿੱਚ ਆਪਣੇ-ਆਪਣੇ ਮਨਸ਼ਾ ਨਾਲ ਦਾਖਲ ਹੁੰਦਾ ਹੈ, ਨਾਟਕ ਵਿਚਲੇ ਬੋਲ, " ਵੇ ਮਲੰਗਿਆ ਕਰ ਛੱਡਿਆ ਹੈ ਮਲੰਗਣੀ", "ਡੇਰਿਆਂ ਵਿੱਚ ਕਿਵੇਂ ਸਾਧ ਲਾਣਾ ਮੌਜਾਂ ਕਰਦਾ ਆ", " ਪੰਜਾਬੀ ਮੁੰਡੇ ਵਾਲੇ ਤੇ ਮਦਰਾਸੀ ਕੁੜੀ ਦੇ ਪਿਆਰ ਵਿਚ ਦਾਜ ਦਹੇਜ ਦਾ ਅੜਿੱਕਾ "ਪੰਜਾਬੀ ਤੇ ਪੇਂਡੂ ਸਭਿਆਚਾਰ ਨੂੰ ਬਚਾਉਣ ਅਤੇ ਪੁਆਂਦੀ ਬੋਲੀ ਦੀ ਹੋਂਦ" "ਤੋਤਲਾ ਡਾਕੂ ਦਾ ਪ੍ਰਭਾਵ ਬੋਲਦਾ ਸੀ ਜੋ ਐਂ, ਉਂ, ਐਂਅ", ਆਦਿ ਨਾਲ ਨਾਟਕ ਦਾ ਸੁਆਦ ਵਧਦਾ ਗਿਆ। ਇੱਕ ਹਾਸਿਆਂ ਨਾਲ ਭਰਪੂਰ ਨਾਟਕ ਹੋਣ ਤੋਂ ਇਲਾਵਾ, ਇਸ ਨਾਟਕ ਵਿੱਚ ਦੋ ਲੋਕ ਨਾਚ ਵੀ ਹਨ – “ਜੱਲ੍ਹੀ” ਜੋ ਕਿ ਇਕ ਪੰਜਾਬੀ ਲੁਪਤ ਹੁੰਦਾ ਜਾ ਰਿਹਾ ਲੋਕਨਾਚ ਹੈ ਤੇ ਇਸਦੀ ਕੋਰੀਓਗ੍ਰਾਫ਼ੀ ਡਾ: ਨਰਿੰਦਰ ਨਿੰਦੀ ਦੁਆਰਾ ਕੀਤੀ ਗਈ ਹੈ। ਇਹ ਲੋਕਨਾਚ ਪੰਜਾਬ ਵਿੱਚ ਪਹਿਲੀ ਵਾਰ ਨੱਚਦਾ ਪੰਜਾਬ ਯੂਥ ਕਲੱਬ ਦੁਆਰਾ ਪੇਸ਼ ਕੀਤਾ । ਇਸ ਤੋ ਇਲਾਵਾ ਦੂਜਾ ਲੋਕਨਾਚ ਜੋ ਕਿ ਹਰਸ਼ਿਤ ਠਾਕੁਰ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਸੀ। ਨਾਟਕ ਦੇ ਕਲਾਕਾਰਾਂ ਵਿੱਚ ਮਲਕੀਅਤ ਸਿੰਘ (ਮਲੰਗਾ), ਕਮਲਜੀਤ ਸਿੰਘ (ਪਤੰਗਾ), ਸਤਵਿੰਦਰ ਕੌਰ (ਪ੍ਰੀਤੋ), ਕੋਮਲਪ੍ਰੀਤ ਗਿੱਲ (ਜੀਤੋ), ਸਰਬੰਸ ਪਰਤੀਕ ਸਿੰਘ (ਵੱਖ-ਵੱਖ ਪਾਤਰ), ਓਮਕਾਰ ਮੋਹਨ ਸਿੰਘ (ਵੱਖ-ਵੱਖ ਪਾਤਰ), ਸੁਖਪ੍ਰੀਤ ਸਿੰਘ (ਵੱਖ-ਵੱਖ ਪਾਤਰ), ਤੇਜਿੰਦਰਪਾਲ ਸਿੰਘ (ਵੱਖ-ਵੱਖ ਪਾਤਰ), ਹਰਸ਼ਿਤ ਠਾਕੁਰ (ਪੁੱਤਰ), ਕਾਜਲ (ਵੱਖ-ਵੱਖ ਪਾਤਰ), ਕਮਲਪ੍ਰੀਤ ਕੌਰ (ਵੱਖ-ਵੱਖ ਪਾਤਰ), ਸੰਭਵ (ਧੀ) ਅਤੇ ਸਮਯਕ (ਵੱਖ-ਵੱਖ ਪਾਤਰ) ਸ਼ਾਮਿਲ ਹਨ। ਨਾਟਕ ਵਿਚ ਸੰਗੀਤਕ ਧੁੰਨਾਂ ਸੁਨੀਲ, ਕਰਮਵੀਰ ਸਿੰਘ, ਸਮਯਕ ਅਤੇ ਅਮਨ ਕੁਮਾਰ ਨੇ ਪ੍ਰਦਾਨ ਕੀਤੀਆਂ। ਸਰਬੰਸ ਪਰਤੀਕ ਸਿੰਘ ਅਤੇ ਸੁਖਪ੍ਰੀਤ ਸਿੰਘ ਨੇ ਨਾਟਕ ਦੇ ਗੀਤ ਗਾਏ। ਰੋਸ਼ਨੀ ਅਤੇ ਸਟੇਜ ਦਾ ਸੰਚਾਲਨ ਈਮੈਨੁਅਲ ਸਿੰਘ ਅਤੇ ਮਧੁਰ ਭਾਟੀਆ ਨੇ ਕੀਤਾ। ਸੈੱਟ ਦੀ ਪਿੱਠਭੂਮੀ ਸ਼੍ਰੀਮਤੀ ਹਰਪ੍ਰੀਤ ਕੌਰ, ਇਮੈਨੁਅਲ ਸਿੰਘ, ਕਮਲਪ੍ਰੀਤ ਕੌਰ, ਸਚਦੀਪ ਕੌਰ, ਹਰਪ੍ਰੀਤ ਕੌਰ ਅਤੇ ਗੁਰਪ੍ਰੀਤ ਸਿੰਘ ਨੇ ਮਿਲ ਕੇ ਤਿਆਰ ਕੀਤੀ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਫ਼ਿਲਮੀ ਕਲਾਕਾਰ ਬਲਕਾਰ ਸਿੱਧੂ ਨੇ ਕੀਤਾ। ਇਸ ਵਿਚ ਮੁੱਖ ਮਹਿਮਾਨ ਵਜੋਂ ਚੰਡੀਗੜ੍ਹ ਦੇ ਮੇਅਰ ਸ੍ਰੀ ਕੁਲਦੀਪ ਕੁਮਾਰ ਸ਼ਾਮਲ ਹੋਏ।ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਵਿਕਾਸ ਸ਼ਰਮਾ, ਸ: ਹਰਮੀਤ ਸਿੰਘ ਅਤੇ ਸਿੰਜੇ ਸੰਜੇ ਸ਼ਰਮਾ , ਫ਼ਿਲਮੀ ਕਲਾਕਾਰ ਗੁਰਚੇਤ ਚਿੱਤਰਕਾਰ, ਸ੍ਰੀ ਰਣਜੀਤ ਰਾਣਾ, ਚੰਡੀਗੜ੍ਹ ਯੂਨੀਵਰਸਿਟੀ ਦੇ ਡਾਇਰੈਕਟਰ ਡਾ ਜਸਵੀਰ ਸਿੰਘ ਮਿਨਹਾਸ , ਐਮ ਸੀ ਸ: ਹਰਦੀਪ ਸਿੰਘ ਬੁਟਰੇਲਾ, ਸ: ਦਮਨਪ੍ਰੀਤ ਸਿੰਘ ਐਮ ਸੀ ਸਾ਼ਮਲ ਹੋਏ। ਭੰਗੜੇ ਦੇ ਬਾਦਸ਼ਾਹ ਸ: ਪ੍ਰਿਤਪਾਲ ਸਿੰਘ (ਪੀਟਰ ਸੋਢੀ) ਅਤੇ ਸ :ਸਵਰਨ ਸਿੰਘ ਚੰਨੀ ਨੇ ਨਾਟਕ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ। ਨੱਚਦਾ ਪੰਜਾਬ ਯੂਥ ਕਲੱਬ ਦੇ ਪ੍ਰਧਾਨ ਸ੍ਰੀ ਨਰੋਤਮ ਸਿੰਘ ਦਾ ਵੀ ਇਸ ਸ਼ੋਅ ਨੂੰ ਸਫਲ ਬਣਾਉਣ ਵਿੱਚ ਲਗਾਤਾਰ ਸਹਿਯੋਗ ਅਤੇ ਹੌਸਲਾ ਅਫਜਾਈ ਕਰਨ ਲਈ ਧੰਨਵਾਦ ਕੀਤਾ ਗਿਆ।
8 - 10 ਸਾਲ ਦੇ ਬੱਚਿਆਂ ਦੇ ਸਮੂਹ ਦੁਆਰਾ ਉਦਘਾਟਨੀ ਲੁੱਡੀ ਪੇਸ਼ਕਾਰੀ ਤੋਂ ਬਾਅਦ, ਪਿਛਲੇ ਸਾਲ ਯੂਨਾਈਟਿਡ ਕਿੰਗਡਮ ਵਿੱਚ ਪ੍ਰਦਰਸ਼ਨ ਕਰਨ ਗਏ ਨੌਜਵਾਨ ਕਲਾਕਾਰਾਂ ਅਤੇ ਜੋ 2024 ਵਿੱਚ ਵਿਦੇਸ਼ ਵਿੱਚ ਪ੍ਰਦਰਸ਼ਨ ਕਰਨ ਜਾ ਰਹੇ ਹਨ, ਨੂੰ ਸਨਮਾਨਿਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਇੱਕ ਇਨਾਮ ਵੰਡ ਸਮਾਰੋਹ ਹੋਇਆ। .
ਹਾਸੇ ਅਤੇ ਤਾਰੀਫਾਂ ਨਾਲ ਭਰੇ ਆਡੀਟੋਰੀਅਮ ਤੋਂ ਸਪੱਸ਼ਟ ਤੌਰ 'ਤੇ ਇਸ ਨਾਟਕ ਨੂੰ ਦਰਸ਼ਕਾਂ ਦੁਆਰਾ ਭਰਵਾਂ ਹੁੰਗਾਰਾ ਮਿਲਿਆ।ਸ੍ਰੀ ਮਲਕੀਅਤ ਸਿੰਘ ਨੇ ਭਵਿੱਖ ਵਿੱਚ ਚੰਡੀਗੜ੍ਹ ਅਤੇ ਹੋਰ ਥਾਵਾਂ 'ਤੇ ਵੀ ਸ਼ੋਅ ਦੀਆਂ ਹੋਰ ਦੌੜਾਂ ਪੇਸ਼ ਕਰਨ ਦੀ ਯੋਜਨਾ ਬਣਾਈ ।ਇਸ ਨਾਟਕ ਨੇ ਸਮਾਜਿਕ, ਰਾਜਨੀਤਿਕ ਅਤੇ ਅਧਿਆਤਮਕ ਪੱਖਾਂ ਵੱਖ਼ਰੇ ਹੀ ਢੰਗ ਨਾਲ ਛੋਹ ਜਿਥੇ ਦਰਸ਼ਕਾਂ ਨੂੰ ਆਪਣੇ ਹਾਸੇ ਠੱਠੇ ਸੰਵਾਦਾਂ ਨਾਲ ਬੰਨੀਂ ਰੱਖਿਆ ਉਥੇ ਕਈ ਨੁਕਤਿਆਂ ਉਤੇ ਸੋਚ ਵਿਚਾਰ ਲਈ ਦਰਸ਼ਕਾਂ ਉਤੇ ਛੱਡ ਦਿੱਤਾ

Have something to say? Post your comment

 

ਮਨੋਰੰਜਨ

ਅਭਿਨੇਤਰੀ ਕੈਟਰੀਨਾ ਕੈਫ ਜੀਉਮੀ ਇੰਡੀਆ ਦੀ ਬ੍ਰਾਂਡ ਅੰਬੈਸਡਰ ਬਣੀ

ਫਿਲਮ ਅਰਦਾਸ ਸਰਬਤ ਦੇ ਭਲੇ ਦੀ ਵਿਚ ਗੁਰਬਾਣੀ ਤੁਕਾਂ ਨਾਲ ਛੇੜਛਾੜ, ਸ੍ਰੀ ਅਕਾਲ ਤਖਤ ਸਾਹਿਬ ਨੌਟਿਸ ਲਵੇ: ਪਰਮਜੀਤ ਸਿੰਘ ਵੀਰ ਜੀ

ਤੁਮਬਾਡ ਫਿਲਮ ਦਾ ਟ੍ਰੇਲਰ ਰੀਲੀਜ਼ ਹੋਇਆ

ਕੈਮਰੇ ਦਾ ਸਾਹਮਣਾ ਕਰਨ ਲਈ ਬਹੁਤ ਉਤਸ਼ਾਹਿਤ ਹਾਂ: ਸੋਨਮ ਕਪੂਰ

ਰਹੱਸ ਅਤੇ ਸਸਪੈਂਸ ਨਾਲ ਭਰਪੂਰ ਕਰੀਨਾ ਕਪੂਰ ਖਾਨ ਦੀ ਫਿਲਮ 'ਦ ਬਕਿੰਘਮ ਮਰਡਰਸ' ਦਾ ਟ੍ਰੇਲਰ 3 ਸਤੰਬਰ ਨੂੰ ਹੋਵੇਗਾ ਰਿਲੀਜ਼

ਪੁਲਕਿਤ ਦੁਆਰਾ ਨਿਰਦੇਸ਼ਿਤ ਰਾਜਕੁਮਾਰ ਰਾਓ ਦੀ ਨਵੀਂ ਫਿਲਮ "ਮਾਲਿਕ"

ਪੰਜਾਬੀ ਵਿਰਸੇ ਅਤੇ ਸੱਭਿਆਚਾਰ ਨੂੰ ਸਮਰਪਿਤ ਅੰਤਰਰਾਸ਼ਟਰੀ ਐਵਾਰਡ ਸਮਾਰੋਹ 'ਵਿਰਸੇ ਦੇ ਵਾਰਿਸ' ਦਾ ਐਲਾਨ

ਫਿਲਮ ''ਯੁਧਰਾ'' ਦਾ ਟ੍ਰੇਲਰ ਰਿਲੀਜ਼

ਫਿਲਮ ਦੇਵਰਾ: ਭਾਗ 1ਦੀ ਰਿਲੀਜ਼ ਦੀ ਕਾਊਂਟਡਾਊਨ ਸ਼ੁਰੂ

ਨਿਡਰਤਾ ਨਾਲ ਸਮਾਜਿਕ ਅਤੇ ਮਾਨਸਿਕ ਮੁੱਦਿਆਂ ਉੱਪਰ ਗੱਲ ਕਰਦੀ ਹੈ- ਉਰਵਸ਼ੀ ਰੌਤੇਲਾ