ਰਛਪਾਲ ਸਹੋਤਾ ਹੁਰਾਂ ਦਾ ਨਾਵਲ 'ਆਪੇ ਦੀ ਭਾਲ਼' ਭਾਰਤੀ ਸਮਾਜ ਦੇ ਕੋਝੇ ਪੱਖ ਨੂੰਪੇਸ਼ ਕਰਨ ਵਾਲਾ ਦਸਤਾਵੇਜ਼ ਹੈ। ਇਹ ਇਕ ਮਨੁੱਖੀ ਕਦਰਾਂ ਕੀਮਤਾਂ ਦੇ ਘਾਣ ਦੀ ਅਤੇਸੱਧਰਾਂ ਦੇ ਦਮਨ ਦੀ ਦਾਸਤਾਨ ਹੈ। ਇਹ ਨਾਵਲ, ਜਾਤ-ਪਾਤ ਦਾ ਸੰਤਾਪ ਹੰਢਾਉਂਦੇ ਹੋਏ ਇਕ
ਕਾਬਲ ਇਨਸਾਨ ਦੀ ਕਹਾਣੀ ਹੈ ਜੋ ਜ਼ਿੰਦਗੀ ਦੇ ਹਰ ਖੇਤਰ ਵਿਚ ਕਾਮਯਾਬ ਹੋਣ ਦੇ ਬਾਵਜੂਦਜਾਤ ਦੀ ਵਜ੍ਹਾ ਨਾਲ ਦੁਰਕਾਰਿਆ ਜਾਂਦਾ ਹੈ, ਨਕਾਰਿਆ ਜਾਂਦਾ ਹੈ। ਜਾਤ-ਵਿਤਕਰੇ ਦੀਆਂਜੜ੍ਹਾਂ, ਭਾਰਤੀ ਸਮਾਜ ਵਿਚ ਬਹੁਤ ਡੂੰਘੀਆਂ ਹਨ। ਵਰਨ ਵੰਡ ਦਾ ਸਬੰਧ ਸਨਾਤਨ ਧਰਮ ਨਾਲ
ਜੋੜਿਆ ਜਾਂਦਾ ਹੈ, ਜਿਸ ਮੁਤਾਬਕ ਸਮਾਜ ਨੂੰ ਚਹੁੰ ਵਰਨਾਂ ਵਿਚ ਵੰਡਿਆ ਗਿਆ ਸੀ।
ਹਰਵਰਨ ਨੂੰ ਆਪਣੇ ਤੋਂ ਉੱਪਰਲੇ ਵਰਨ ਵੱਲੋਂ ਭੇਦ-ਭਾਵ ਝੱਲਣਾ ਪੈਂਦਾ ਰਿਹਾ ਹੈ। ਇਸੇਵਿਤਕਰੇ ਤੋਂ ਬਗ਼ਾਵਤ ਕਰਦਿਆਂ ਹੇਠਲੇ ਤਿੰਨ ਵਰਨਾਂ ਦੇ ਬਹੁਤ ਲੋਕਾਂ ਨੇ ਆਪਣਾ ਧਰਮਬਦਲ ਲਿਆ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਧਰਮ-ਪਰਿਵਰਤਨ ਦੌਰਾਨ ਲੋਕਾਂ ਦੀ ਸੋਚਨਹੀਂ ਬਦਲੀ। ਆਪਣੇ ਤੋਂ ਉੱਚੀ ਜਾਤ ਵਾਲ਼ਿਆਂ ਤੋਂ ਵਿਤਕਰੇ ਦਾ ਸ਼ਿਕਾਰ ਲੋਕ ਜਦੋਂ ਦੂਜੇਧਰਮ ਵਿਚ ਜਾਂਦੇ ਹਨ ਤਾਂ ਉੱਥੇ ਆਪਣੇ ਤੋਂ ਨੀਵੀਂ ਸਮਝੀ ਜਾਣ ਵਾਲ਼ੀ ਜਾਤ ਨਾਲ ਓਵੇਂਹੀ ਵਿਤਕਰਾ ਕਰਦੇ ਹਨ ਜਿੱਦਾਂ ਪਹਿਲਾਂ ਉਨ੍ਹਾਂ ਨਾਲ ਹੁੰਦਾ ਰਿਹਾ ਸੀ। ਇਹ ਵਰਤਾਰਾ, ਸਨਾਤਨ ਧਰਮ ਤੋਂ ਬਦਲ ਕੇ ਇਸਲਾਮ, ਸਿੱਖ , ਬੁੱਧ ਅਤੇ ਜੈਨ ਧਰਮ ਵਿੱਚ ਗਏ ਲੋਕਾਂ ਵਿਚਆਮ ਹੈ ਜਦੋਂ ਕਿ ਇਨ੍ਹਾਂ ਧਰਮਾਂ ਦੇ ਮੁਢਲੇ ਸਿਧਾਂਤਾਂ ਵਿਚ ਜਾਤ-ਪਾਤ ਨੂੰ ਕੋਈ ਥਾਂਨਹੀਂ ਹੈ।
ਹੁਣ ਥੋੜ੍ਹਾ ਨਾਵਲ ਦੀ ਕਹਾਣੀ ਵੱਲ ਝਾਤ ਮਾਰਦੇ ਹਾਂ। ਕਿਉਂ ਕਿਭਾਰਤੀ ਸੰਵਿਧਾਨ ਵਿਚ ਜਾਤੀ-ਸੂਚਕ ਸ਼ਬਦ ਵਰਤਣ ਤੇ ਮਨਾਹੀ ਹੈ ਇਸ ਲਈ ਲੇਖਕ ਨੇ ਆਪਣੇਮੁਖ-ਪਾਤਰਾਂ ਦੀ ਜਾਤ ਲਈ ਖ਼ੁਦ ਇਕ ਜਾਤ ਦਾ ਨਾਂ ਘੜਿਆ ਹੈ ਜਿਸ ਨੂੰ ਕੀਰੇ ਆਖਿਆ ਗਿਆਹੈ। ਕੀਰੇ ਲੋਕ ਸਭ ਤੋਂ ਨੀਵੀਂ ਜਾਤ ਦੇ ਲੋਕ ਹਨ ਅਤੇ ਬਾਕੀ ਦੀਆਂ ਜਾਤਾਂ ਉਨ੍ਹਾਂ ਵੱਲਨਫ਼ਰਤ ਦੀ ਨਿਗਾਹ ਨਾਲ ਦੇਖਦੀਆਂ ਹਨ। ਭਾਰਤੀ ਜਾਤ ਪ੍ਰਣਾਲੀ ਨੂੰ ਸਮਝਣ ਵਾਲ਼ੇ ਲੋਕਆਸਾਨੀ ਨਾਲ ਅੰਦਾਜ਼ਾ ਲਾ ਸਕਦੇ ਹਨ ਕਿ ਕੀਰੇ ਕਿਸ ਬਰਾਦਰੀ ਲਈ ਵਰਤਿਆ ਗਿਆ ਸ਼ਬਦ ਹੋਸਕਦੈ।
ਕਹਾਣੀ, ਕੀਰਿਆਂ ਦੇ ਘਰ ਜੰਮੀ ਇਕ ਕੁੜੀ ਬਿੰਦੋ ਤੋਂ ਸ਼ੁਰੂ ਹੁੰਦੀਹੈ। ਬਿੰਦੋ, ਜੋ ਕਿ ਪੜ੍ਹਾਈ ਲਿਖਾਈ ਦੀ ਮਹੱਤਤਾ ਸਮਝਦੀ ਹੈ ਅਤੇ ਜਿਸ ਦੇ ਸੁਪਨੇ ਬਹੁਤਉੱਚੇ ਹਨ ਪਰ ਗ਼ੁਰਬਤ ਦੀ ਮਾਰ ਝੱਲਦਿਆਂ ਹੋਇਆਂ ਉਸ ਨੂੰ ਆਪਣੇ ਸੁਪਨਿਆਂ ਦਾ ਗਲ਼ਘੁੱਟਣਾ ਪੈਂਦਾ ਹੈ। ਕੀਰਾ ਬਰਾਦਰੀ ਦੇ ਲਿਹਾਜ਼ ਨਾਲ, ਥੋੜ੍ਹੇ ਸਰਦੇ-ਪੁੱਜਦੇ ਘਰਵਿਆਹੀ ਜਾਣ ਪਿੱਛੋਂ ਉਹ ਆਪਣੇ ਸੁਪਨੇ ਆਪਣੇ ਪੁੱਤਰ ਜੱਗੀ ਰਾਹੀਂ ਪੂਰੇ ਕਰਨ ਦੀ ਠਾਣਲੈਂਦੀ ਹੈ।
ਬਾਕੀ ਦਾ ਸਾਰਾ ਨਾਵਲ ਇਸ ਮੁਖ ਪਾਤਰ ਜੱਗੀ ਦੁਆਲ਼ੇ ਹੀ ਘੁੰਮਦਾ ਹੈ।ਜੱਗੀ ਬਹੁਤ ਸੋਹਣਾ ਅਤੇ ਹੋਣਹਾਰ ਬੱਚਾ ਹੈ। ਉਸ ਨੂੰ ਨਿੱਕੇ ਹੁੰਦਿਆਂ ਤੋਂ ਹੀ ਬੋਲਣਲੱਗਿਆਂ ਹਕਲ਼ਾਅ ਪੈਂਦਾ ਹੈ ਅਤੇ ਜ਼ਿਆਦਾ ਘਬਰਾਹਟ ਦੀ ਹਾਲਤ ਵਿਚ ਇਹ ਹਕਲ਼ਾਅ ਹੋਰ ਵੱਧਪੈਂਦਾ ਹੈ। ਥਥਲਾ ਕੇ ਬੋਲਣ ਦੀ ਵਜ੍ਹਾ ਨਾਲ ਸਕੂਲ ਵਿਚ ਉਸ ਦਾ ਮਜ਼ਾਕ ਬਣਦਾ ਹੈ ਅਤੇ ਉਹਬੋਲਣ ਤੋਂ ਝਿਜਕਦਾ, ਕਿਸੇ ਵੀ ਸਵਾਲ ਦਾ ਜਵਾਬ ਦੇਣ ਨਾਲੋਂ ਸਜ਼ਾ ਭੁਗਤਣ ਨੂੰ ਤਰਜੀਹਦਿੰਦਾ ਹੈ। ਪਿੰਡ ਵਿਚ ਸਿਰਫ਼ ਇਕ ਜੱਟਾਂ ਦਾ ਪਰਿਵਾਰ ਹੈ ਜਿਸ ਨਾਲ ਕੀਰਿਆਂ ਦੇ ਇਸ
ਪਰਿਵਾਰ ਦਾ ਬਹੁਤ ਲਿਹਾਜ਼ ਹੈ । ਇਸੇ ਪਰਿਵਾਰ ਦੀ ਇਕ ਕੁੜੀ ਰਾਣੀ, ਜੋ ਕਿ ਜੱਗੀ ਦੀਹਾਨਣ ਵੀ ਹੈ, ਜੱਗੀ ਦਾ ਬਹੁਤ ਖ਼ਿਆਲ ਰੱਖਦੀ ਹੈ, ਉਸ ਨੂੰ ਵੀਰਾ ਆਖਦੀ ਹੈ ਅਤੇ ਇਕਚੰਗੀ ਭੈਣ ਵਾਂਗ ਹਰ ਔਖੇ ਸਮੇਂ ਉਸ ਦੇ ਨਾਲ ਖੜ੍ਹਦੀ ਹੈ।
ਉਮਰ ਬੀਤਣ ਨਾਲ ਅਤੇ ਆਪਣੇ ਆਤਮਵਿਸ਼ਵਾਸ ਨਾਲ ਉਹ ਆਪਣੇ ਇਸ ਹਕਲਾਹਟ ਦੇਕਜ ਤੋਂ ਤਾਂ ਛੁਟਕਾਰਾ ਪਾ ਲੈਂਦਾ ਹੈ ਪਰ ਜਾਤ-ਪਾਤ ਦਾ ਵਿਤਕਰਾ ਤਾ-ਉਮਰ ਉਸ ਦਾ ਪਿੱਛਾਨਹੀਂ ਛੱਡਦਾ। ਇਸੇ ਦੌਰਾਨ ਅਮਰੀਕਾ ਰਹਿੰਦੇ ਮਾਮੇ ਦੀ ਕਾਮਯਾਬੀ ਅਤੇ ਅਮਰੀਕਾ ਦਾ
ਜਾਤ-ਰਹਿਤ ਸਮਾਜ, ਜੱਗੀ ਨੂੰ ਵੀ ਅਮਰੀਕਾ ਜਾਣ ਲਈ ਪ੍ਰੇਰਦੇ ਹਨ। ਉਸ ਦੇ ਅੰਦਰ ਅਮਰੀਕਾਜਾਣ ਦਾ ਸੁਪਨਾ ਅੰਗੜਾਈ ਲੈਣ ਲੱਗ ਪੈਂਦਾ। ਪੜ੍ਹਾਈ ਦੌਰਾਨ ਉਹ ਕ੍ਰਮਵਾਰ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਜਾਂਦਾ ਹੈ ਅਤੇ ਹਰ ਥਾਂ ਉਸ ਨੂੰ ਨਸਲੀ ਵਿਤਕਰਾ ਝੱਲਣਾ ਪੈਂਦਾ
ਹੈ। ਕਾਲਜ ਪੜ੍ਹਦਿਆਂ ਤਾਂ ਹੱਦ ਹੀ ਹੋ ਜਾਂਦੀ ਹੈ ਜਦੋਂ ਸਿੰਮੀ ਨਾਂ ਦੀ ਇਕ ਜੱਟਾਂ ਦੀਕੁੜੀ ਉਸ ਦੀ ਲਿਆਕਤ ਤੇ ਮਰ ਮਿਟਦੀ ਹੈ। ਇਕ ਮਿਲਣੀ ਦੌਰਾਨ ਉਹ ਖ਼ੁਦ ਹੀ ਜੱਗੀ ਨੂੰਚੁੰਮ ਵੀ ਲੈਂਦੀ ਹੈ। ਮਗਰੋਂ ਜਦ ਉਸ ਨੂੰ ਜੱਗੀ ਦੀ ਜਾਤ ਦਾ ਪਤਾ ਲਗਦਾ ਹੈ ਤਾਂ ਉਹਜੱਗੀ ਨੂੰ ਬਹੁਤ ਬੁਰਾ-ਭਲਾ ਆਖਦੀ ਹੈ ਅਤੇ ਆਪਣੇ ਆਪ ਤੇ ਬਹੁਤ ਖਿਝਦੀ ਹੈ ਕਿ ਉਸ ਨੇਕਿਸੇ ਕੀਰੇ ਨੂੰ ਕਿਵੇਂ ਚੁੰਮ ਲਿਆ।
ਅੰਤ ਵਿਚ ਯੂਨੀਵਰਸਿਟੀ ਪੜ੍ਹਦਿਆਂ ਉਸ ਨੂੰ ਨਵੀ ਨਾਂ ਦੀ ਇਕ ਕੁੜੀਨਾਲ ਪਿਆਰ ਹੁੰਦਾ ਅਤੇ ਨਵੀ ਖੱਤਰੀਆਂ ਦੀ ਕੁੜੀ ਹੈ। ਇਹ ਕੁੜੀ ਜੱਗੀ ਦੀ ਜਾਤ ਦੀਪਰਵਾਹ ਨਹੀਂ ਕਰਦੀ ਅਤੇ ਉਸ ਨਾਲ ਤੋੜ ਨਿਭਾਉਣ ਦੀ ਸਿਰਤੋੜ ਕੋਸ਼ਸ਼ ਕਰਦੀ ਹੈ। ਉਹਆਪਣੇ ਬਾਪ ਨਾਲ ਬਗ਼ਾਵਤ ਕਰਦੀ ਹੈ ਅਤੇ ਇਸ ਰਿਸ਼ਤੇ ਨੂੰ ਨਿਭਾਉਣ ਲਈ ਬਜ਼ਿਦ ਹੈ। ਹਾਲੇਵਿਆਹ ਦਾ ਫ਼ੈਸਲਾ ਕਿਸੇ ਪਾਸੇ ਲੱਗਾ ਨਹੀਂ ਸੀ ਕਿ ਨਵੀ ਬਿਮਾਰ ਹੋ ਜਾਂਦੀ ਹੈ ਅਤੇ
ਡਾਕਟਰ ਐਲਾਨ ਕਰ ਦਿੰਦੇ ਹਨ ਕਿ ਉਸ ਦਾ ਬਚਣਾ ਤਾਂ ਹੀ ਸੰਭਵ ਹੋ ਸਕਦੈ ਜੋ ਕੋਈ ਉਸ ਨੂੰਆਪਣਾ ਲਿਵਰ ਦਾਨ ਕਰੇ। ਘਰਦਿਆਂ ਵਿਚੋਂ ਕੋਈ ਵੀ ਲਿਵਰ ਦੇਣ ਲਈ ਅੱਗੇ ਨਹੀਂ ਆਉਂਦਾਜਦੋਂ ਕਿ ਸ਼ਰਤ ਇਹ ਸੀ ਕਿ ਕੋਈ ਪਰਿਵਾਰਕ ਮੈਂਬਰ ਹੀ ਲਿਵਰ ਦੇ ਸਕਦਾ ਹੈ। ਅੰਤ ਨੂੰ
ਜੱਗੀ ਆਪਣਾ ਲਿਵਰ ਦੇਣ ਲਈ ਤਿਆਰ ਹੋ ਜਾਂਦਾ ਹੈ ਪਰ ਪਰਿਵਾਰਕ ਮੈਂਬਰ ਵਾਲ਼ੀ ਸ਼ਰਤ ਪੂਰੀਕਰਨ ਲਈ ਉਸ ਨੂੰ ਪਹਿਲਾਂ ਨਵੀ ਨਾਲ ਵਿਆਹ ਕਰਾਉਣਾ ਪੈਣਾ ਸੀ। ਆਪਣੀ ਧੀ ਦੀ ਜਾਨ ਬਚਾਉਣਲਈ ਨਵੀ ਦਾ ਪਰਿਵਾਰ ਇਸ ਵਿਆਹ ਲਈ ਤਿਆਰ ਹੋ ਜਾਂਦਾ ਅਤੇ ਨਵੀ ਅਤੇ ਜੱਗੀ ਦਾ ਵਿਆਹ ਹੋਜਾਂਦਾ। ਜੱਗੀ ਆਪਣਾ ਅੱਧਾ ਜਿਗਰ ਨਵੀ ਨੂੰ ਦੇ ਦਿੰਦਾ ਅਤੇ ਦੋਵੇਂ ਤੰਦਰੁਸਤ ਹੋ ਜਾਂਦੇਹਨ। ਕੁਦਰਤ ਫੇਰ ਜੱਗੀ ਨਾਲ ਮਜ਼ਾਕ ਕਰਦੀ ਹੈ ਅਤੇ ਨਵੀ ਦੁਬਾਰਾ ਬਿਮਾਰ ਹੋ ਜਾਂਦੀ ਹੈ।ਇਸ ਵਾਰ ਉਸ ਦੀ ਹਾਲਤ ਬਹੁਤ ਤੇਜ਼ੀ ਨਾਲ ਵਿਗੜਦੀ ਹੈ ਅਤੇ ਕੁਝ ਕੁ ਹਫ਼ਤਿਆਂ ਵਿਚ ਹੀ ਉਸਇਸ ਦੁਨੀਆ ਤੋਂ ਰੁਖ਼ਸਤ ਹੋ ਜਾਂਦੀ ਹੈ। ਇਕ ਪ੍ਰੇਮ ਕਹਾਣੀ ਦਾ ਅੰਤ ਹੋ ਜਾਂਦਾ ਹੈ।ਨਵੀ ਦਾ ਪਰਿਵਾਰ ਨਵੀ ਦੀ ਮੌਤ ਪਿੱਛੋਂ ਜੱਗੀ ਨੂੰ ਮੂੰਹ ਨਹੀਂ ਲਾਉਂਦਾ। ਜੱਗੀ ਅੰਦਰੋਂਬਹੁਤ ਟੁੱਟ ਜਾਂਦਾ ਹੈ ਅਤੇ ਉਸ ਦੀ ਭੈਣ ਰਾਣੀ ਉਸ ਨੂੰ ਫੇਰ ਸੰਭਾਲ਼ਦੀ ਹੈ।
ਜੱਗੀ ਨੂੰ ਅਮਰੀਕਾ ਦੀ ਯੂਨੀਵਰਸਿਟੀ ਵੱਲੋਂ ਦਾਖ਼ਲਾ ਦੇਣ ਦੀ ਚਿੱਠੀਆਉਂਦੀ ਹੈ ਪਰ ਉਹ ਨਵੀ ਤੋਂ ਬਿਨਾ ਇਕੱਲਿਆਂ ਅਮਰੀਕਾ ਜਾਣ ਤੋਂ ਪਾਸਾ ਵੱਟ ਲੈਂਦਾ ਹੈਅਤੇ ਧਰਮਸ਼ਾਲਾ ਵਿਖੇ ਇਕ ਅਖ਼ਬਾਰ ਵਿਚ ਸਬ-ਐਡੀਟਰ ਵਜੋਂ ਨੌਕਰੀ ਕਰ ਲੈਂਦਾ ਹੈ। ਇੱਥੇਨੌਕਰੀ ਕਰਦਿਆਂ ਇਕ ਵਾਰ ਫੇਰ ਉਸ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੇ ਨਾਲ ਦਿਆਂ ਕਰਮਚਾਰੀਆਂ ਨੂੰ ਜਦ ਇਹ ਪਤਾ ਲਗਦਾ ਕਿ ਉਹ ਕੀਰਿਆਂ ਦਾ ਮੁੰਡਾ ਹੈ ਤਾਂਉਹ ਇਸ ਗੱਲ ਦਾ ਮੁੱਦਾ ਬਣਾ ਕੇ ਆਪਣਾ ਧਰਮ ਭ੍ਰਿਸ਼ਟ ਹੋਣ ਦੀ ਦੁਹਾਈ ਪਾਉਂਦੇ ਹਨ।
ਇਸ ਦੌਰਾਨ ਨਾਵਲ ਵਿਚ ਇਕ ਬਹੁਤ ਹੀ ਅਣਕਿਆਸਿਆ ਜਿਹਾ ਮੋੜ ਆਉਂਦਾ ਹੈ।ਜੱਗੀ ਦੀ ਮੂੰਹਬੋਲੀ ਭੈਣ ਨੂੰ ਬਾਹਰੋਂ ਕੋਈ ਰਿਸ਼ਤਾ ਆਉਂਦਾ ਹੈ। ਉਹ ਪਹਿਲਾਂ ਤਾਂ ਜੱਗੀਨੂੰ ਈਮੇਲ ਤੇ ਇਸ ਦੀ ਖ਼ਬਰ ਦਿੰਦੀ ਹੈ ਜਦੋਂ ਜੱਗੀ ਵੱਲੋਂ ਕੋਈ ਖ਼ਾਸ ਹੁੰਗਾਰਾ ਨਹੀਂ
ਮਿਲਦਾ ਤਾਂ ਉਹ ਜੱਗੀ ਕੋਲ ਧਰਮਸ਼ਾਲਾ ਪਹੁੰਚ ਜਾਂਦੀ ਹੈ ਅਤੇ ਇਕ ਹੈਰਾਨਕੁਨ ਭੇਦਖੋਲ੍ਹਦੇ ਹੋਏ ਜੱਗੀ ਨੂੰ ਦੱਸਦੀ ਹੈ ਕਿ ਉਹ ਦਿਲੋਂ ਉਸ ਨੂੰ ਭਰਾ ਨਹੀਂ ਮੰਨਦੀ ਸਗੋਂਉਸ ਨੂੰ ਪ੍ਰੇਮੀ ਮੰਨਦੀ ਹੈ। ਬਾਹਰਲਾ ਰਿਸ਼ਤਾ ਲੈਣ ਦੀ ਉਹ ਬਜਾਏ ਜੱਗੀ ਨਾਲ ਵਿਆਹ
ਕਰਾਉਣ ਦੀ ਇੱਛੁਕ ਹੈ। ਜੱਗੀ ਪਹਿਲਾਂ ਤਾਂ ਹੈਰਾਨ ਹੁੰਦਾ ਤੇ ਫਿਰ ਕੁਝ ਸੋਚਣ ਤੋਂਬਾਅਦ ਆਪ ਵੀ ਕਬੂਲ ਕਰ ਲੈਂਦਾ ਹੈ ਕਿ ਉਹ ਵੀ ਸ਼ਾਇਦ ਉਸ ਨੂੰ ਦਿਲੋਂ ਭੈਣ ਨਹੀਂ ਮੰਨਦਾਅਤੇ ਇਸ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ। ਅੰਤ ਵਿਚ ਪਰਿਵਾਰ ਅਤੇ ਸਮਾਜ ਤੋਂ ਲੁਕਦੇਲੁਕਾਉਂਦੇ ਉਹ ਵਿਆਹ ਕਰਵਾ ਲੈਂਦੇ ਹਨ ਅਤੇ ਅਮਰੀਕਾ ਚਲੇ ਜਾਂਦੇ ਹਨ। ਅਮਰੀਕਾ ਵਿਚਰਹਿੰਦਿਆਂ ਉਹ ਨੋਟ ਕਰਦੇ ਹਨ ਕਿ ਉੱਥੇ ਰਹਿਣ ਵਾਲਾ ਭਾਰਤੀ ਸਮਾਜ ਉੱਥੇ ਵੀ ਜਾਤ-ਪਾਤਦੇ ਮੱਕੜ-ਜਾਲ ਵਿਚ ਓਵੇਂ ਹੀ ਫਸਿਆ ਹੈ ਜਿਵੇਂ ਭਾਰਤ ਵਿਚ ਹੈ।
ਇਸ ਤਰ੍ਹਾਂ ਨਾਵਲ ਦੀ ਕਹਾਣੀ ਨਾਟਕੀ ਅੰਦਾਜ਼ ਵਿਚ ਖ਼ਤਮ ਹੋ ਜਾਂਦੀਹੈ। ਨਾਵਲ ਦੀ ਕਹਾਣੀ ਸੋਹਣੀ ਤੁਰਦੀ ਹੈ ਅਤੇ ਉਤਸੁਕਤਾ ਬਣੀ ਰਹਿੰਦੀ ਹੈ। ਲੇਖਕ, ਮੁਖਪਾਤਰ ਨਾਲ ਜੁੜੀਆਂ ਛੋਟੀਆਂ ਤੋਂ ਛੋਟੀਆਂ ਘਟਨਾਵਾਂ ਦਾ ਵੀ ਜ਼ਿਕਰ ਕਰਨੋਂ ਨਹੀਂਖੁੰਝਦਾ। ਕਦੀ-ਕਦੀ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਤੁਸੀਂ ਜੱਗੀ ਨਾਂ ਦੇ ਕਿਸੇ ਬੰਦੇਦੀ ਬਾਇਓ ਗਰਾਫ਼ੀ ਪੜ੍ਹ ਰਹੇ ਹੋਵੋ। ਕਦੇ-ਕਦੇ ਮੈਨੂੰ ਇੰਝ ਵੀ ਮਹਿਸੂਸ ਹੋਇਆ ਕਿ ਨਾਵਲ
ਵਿਚ ਜਾਤ-ਵਿਤਕਰੇ ਦੇ ਜੋ ਹਾਲਾਤ ਦਿਖਾਏ ਗਏ ਹਨ ਉਹ ਸ਼ਾਇਦ ਅੱਜ ਨਾਲੋਂ ਦੋ-ਤਿੰਨ ਦਹਾਕੇਪਹਿਲਾਂ ਦੇ ਨੇ। ਅੱਜ ਹਾਲਾਤ ਕਾਫ਼ੀ ਬਦਲ ਚੁੱਕੇ ਹਨ।
ਨਾਵਲ ਵਿਚਲੇ ਕੁਝ ਪੱਖ ਖ਼ਾਸ ਧਿਆਨ ਖਿੱਚਦੇ ਹਨ। ਪਹਿਲਾ ਇਹ ਹੈ ਕਿਨਸਲੀ ਵਿਤਕਰਾ ਪੜ੍ਹੇ ਲਿਖੇ ਲੋਕਾਂ ਵਿਚ ਵੀ ਮੌਜੂਦ ਹੈ। ਕੀ ਅਜੋਕੀ ਸਿੱਖਿਆ ਇਸਵਿਤਕਰੇ ਨੂੰ ਦੂਰ ਕਰਨ ਤੋਂ ਅਸਮਰਥ ਹੈ? ਇਹ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਅਧਿਆਪਨਕਾਰਜ ਨਾਲ ਜੁੜੇ ਲੋਕ ਵੀ ਇਸ ਵਿਚ ਸ਼ਾਮਲ ਹਨ।
ਇਕ ਹੋਰ ਨੁਕਤਾ ਵੀ ਗ਼ੌਰ ਕਰਨ ਯੋਗ ਹੈ ਕਿ ਨਸਲੀ ਵਿਤਕਰਾ ਅਖੌਤੀ ਉੱਚਜਾਤਾਂ ਵਾਲ਼ੇ ਹੀ ਨਹੀਂ ਕਰਦੇ ਸਗੋਂ ਨੀਵੀਂ ਜਾਤ ਵਾਲਿਆਂ ਦਾ ਜ਼ੋਰ ਭਰੇ ਤਾਂ ਉਹ ਵੀਕਰਦੇ ਹਨ। ਨਾਵਲ ਦਾ ਨਾਇਕ ਜਿਸ ਸਕੂਲ ਵਿਚ ਪੜ੍ਹਦਾ ਹੈ ਉਸ ਵਿਚ ਸੈਣੀਆਂ ਦੇ ਬੱਚਿਆਂਦੀ ਬਹੁਗਿਣਤੀ ਹੈ। ਇਕ ਬੱਚਾ ਜੱਟਾਂ ਦਾ ਹੈ ਅਤੇ ਇਕ ਬੱਚਾ ਕੀਰਿਆਂ ਦਾ ਹੈ। ਇਹ ਦੋਵੇਂਹੀ ਨਸਲੀ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਇਹ ਗੱਲ ਮੇਰੀ ਵੀ ਦੇਖੀ ਪਰਖੀ ਹੈ। ਬਚਪਨਵਿਚ ਸਾਡੇ ਪਿੰਡਾਂ ਵੱਲ ਵੀ ਆਮ ਤੌਰ ਤੇ ਪਿੰਡ ਵਿਚ ਜੱਟਾਂ ਦੀ ਬਹੁਗਿਣਤੀ ਹੁੰਦੀ ਸੀਅਤੇ ਇਕ-ਦੋ ਹਿੰਦੂ ਪਰਿਵਾਰ ਹੁੰਦੇ ਸਨ। ਆਮ ਤੌਰ ਤੇ ਜੱਟਾਂ ਦੇ ਨਿਆਣੇ ਉਨ੍ਹਾਂਪਰਿਵਾਰਾਂ ਦੇ ਨਿਆਣਿਆਂ ਨੂੰ ਓਏ ਬਾਹਮਣਾ ਜਾਂ ਓਏ ਪੰਡਤਾ ਆਖਿਆ ਕਰਦੇ ਸਨ। ਉਨ੍ਹਾਂ ਦੇਲਹਿਜ਼ੇ ਵਿਚਲਾ ਭਾਵ ਇਸੇ ਗੱਲ ਦਾ ਸੰਕੇਤ ਹੁੰਦਾ ਸੀ ਕਿ ਸਾਡੇ ਜੱਟਾਂ ਵਿਚ ਤੇਰੀ ਪੰਡਤਦੀ ਕੋਈ ਔਕਾਤ ਨਹੀਂ ਹੈ।
ਇਸ ਤੋਂ ਇਲਾਵਾ ਕਹਾਣੀ ਬਾਰੇ ਮੇਰੇ ਕੁਝ ਸਵਾਲ ਲੇਖਕ ਤੱਕ ਵੀ ਹਨ।ਜਿਨ੍ਹਾਂ ਵਿਚ ਪਹਿਲਾ ਸਵਾਲ ਇਹ ਬਣਦੈ ਪਈ, ਜੱਗੀ ਦੇ ਮਨ ਵਿਚ ਬਚਪਨਤੋਂ ਹੀ ਇਹ ਸੁਪਨਾ ਬੀਜਿਆ ਗਿਆ ਸੀ ਕਿ ਉਹ ਵੱਡਾ ਹੋ ਕੇ ਅਮਰੀਕਾ ਜਾਏਗਾ। ਵੱਖਰੀ ਗੱਲਹੈ ਕਿ ਯੂਨੀਵਰਸਿਟੀ ਪੜ੍ਹਦਿਆਂ ਉਸ ਨੂੰ ਪ੍ਰੇਮਿਕਾ ਵੀ ਅਜਿਹੀ ਮਿਲ ਜਾਂਦੀ ਹੈ ਜੋਪਹਿਲਾਂ ਹੀ ਅਮਰੀਕਾ ਜਾਣ ਵਾਸਤੇ ਤਿਆਰੀ ਕਰ ਰਹੀ ਹੈ। ਪਰ ਉਸ ਦੀ ਪ੍ਰੇਮਿਕਾ ਦੀ ਮੌਤ
ਤੋਂ ਬਾਅਦ ਜਦੋਂ ਉਸ ਨੂੰ ਅਮਰੀਕਾ ਵਿਚ ਪੜ੍ਹਾਈ ਦੀ ਆਫ਼ਰ ਆਉਂਦੀ ਹੈ ਤਾਂ ਉਹ ਇਹ ਕਹਿਕੇ ਮਨ੍ਹਾ ਕਰ ਦਿੰਦਾ ਕਿ ਨਵੀ ਤੋਂ ਬਿਨਾ ਇਕੱਲਿਆਂ ਜਾਣ ਨੂੰ ਉਸ ਦਾ ਦਿਲ ਨਹੀਂ ਕਰਦਾ।ਜਦ ਕਿ ਇਸ ਹਾਲਤ ਵਿਚ ਆਮ ਬੰਦਾ ਅਜਿਹੀ ਥਾਂ ਛੱਡਣ ਨੂੰ ਤਰਜੀਹ ਦਿੰਦਾ ਜਿਸ ਥਾਂ ਨੇ ਉਸ
ਨੂੰ ਦੁੱਖ ਦਿੱਤੇ ਹੋਣ ਅਤੇ ਜਿਸ ਥਾਂ ਤਾਂ ਉਸ ਨਾਲ ਭੇਦ-ਭਾਵ ਕੀਤਾ ਜਾਂਦਾ ਹੋਵੇ।ਜੱਗੀ ਦਾ ਅਮਰੀਕਾ ਨਾ ਜਾ ਕੇ, ਧਰਮਸ਼ਾਲਾ ਵਿਚ ਨੌਕਰੀ ਕਰਨ ਦਾ ਫ਼ੈਸਲਾ ਥੋੜ੍ਹਾ ਹੈਰਾਨਕਰਨ ਵਾਲ਼ਾ ਸੀ।
ਦੂਜਾ ਸਵਾਲ ਇਹ ਹੈ ਪਈ ਨਾਵਲ ਦੇ ਤਿੰਨ ਸੌ ਨੱਬ੍ਹਿਆਂ ਸਫ਼ਿਆਂ ਤੱਕਜਿਹੜਾ ਰਿਸ਼ਤਾ ਭੈਣ-ਭਰਾ ਦਾ ਨਜ਼ਰ ਆਉਂਦਾ ਹੈ ਉਸ ਨੂੰ ਇਕਦਮ ਬਦਲ ਕੇ ਪ੍ਰੇਮੀ-ਪ੍ਰੇਮਿਕਾਦਾ ਕਰ ਦਿੱਤਾ ਗਿਆ ਹੈ। ਇਹ ਗੱਲ ਯਕੀਨੀ ਤੌਰ ਤੇ ਸਮਾਜ ਵਿਚ ਗ਼ੁੱਸਾ ਭਰਨ ਵਾਲ਼ੀ ਹੈ।
ਮੈਨੂੰ ਲੱਗਾ ਕਿ ਇਹ ਗੱਲ ਪਾਠਕ ਨੂੰ ਵੀ ਥੋੜ੍ਹਾ ਤੰਗ ਕਰੇਗੀ। ਜੇ ਰਿਸ਼ਤੇ ਵਿਚ ਅਜਿਹਾਮੋੜ ਲਿਆਉਣਾ ਸੀ ਤਾਂ ਪਾਠਕ ਨੂੰ ਇਸ ਦੀ ਸੂਹ ਨਾਵਲ ਵਿਚ ਪਹਿਲਾਂ ਹੀ ਕਿਤਿਓਂ ਮਿਲਜਾਂਦੀ ਤਾਂ ਜ਼ਿਆਦਾ ਚੰਗਾ ਹੁੰਦਾ।
ਅੰਤ ਵਿਚ ਮੈਂ ਇਹੀ ਕਹਾਂਗਾ ਕਿ ਰਛਪਾਲ ਸਹੋਤਾ ਹੁਰਾਂ ਨੇ ਬਹੁਤ ਮਿਹਨਤ ਨਾਲਜ਼ਿੰਦਗੀ ਦੇ ਅਨੁਭਵਾਂ ਵਿੱਚੋਂ ਇਸ ਕਹਾਣੀ ਨੂੰ ਸਿਰਜਿਆ ਹੈ। ਉਹ ਬਹੁਤ ਹੀ ਕਲਾਤਮਿਕਤਰੀਕੇ ਨਾਲ ਆਪਣੀ ਗੱਲ ਕਹਿਣ ਵਿਚ ਕਾਮਯਾਬ ਹੋਏ ਹਨ। ਮੇਰੀ ਪੰਜਾਬੀ ਪਾਠਕਾਂ ਨੂੰ
ਪੁਰਜ਼ੋਰ ਅਪੀਲ ਹੈ ਕਿ ਇਸ ਰਚਨਾ ਨੂੰ ਪੜ੍ਹਨ ਅਤੇ ਆਪਣੀਆਂ ਲਾਇਬਰੇਰੀਆਂ ਵਿਚ ਥਾਂ ਦੇਣ।