ਸੰਸਾਰ

ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਨੇ ਲਾਇਆ ਪਾਰਕਸਵਿਲੇ ਦਾ ਟੂਰ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | August 20, 2024 06:58 PM
ਸਰੀ-ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂਬੀਤੇ ਦਿਨ ਵੈਨਕੂਵਰ ਟਾਪੂ ਉੱਤੇ ਵਸੇ ਸ਼ਹਿਰ ਪਾਰਕਸਵਿਲੇ ਦਾ ਟੂਰ ਲਾਇਆ ਗਿਆ। ਟੂਰ ਦੇਸਾਰੇ ਪ੍ਰੋਗਰਾਮ ਦਾ ਪ੍ਰਬੰਧ ਇਸ ਸੰਸਥਾ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਅਤੇ ਖਜ਼ਾਨਚੀ ਅਵਤਾਰ ਸਿੰਘ ਢਿੱਲੋਂ ਨੇ ਕੀਤਾ।
 
ਇੰਡੋ-ਕੈਨੇਡੀਅਨ ਸੀਨੀਅਰ ਸੈਂਟਰ ਸਰੀ ਤੋਂ 55 ਸੀਨੀਅਰ ਸ਼ਹਿਰੀਆਂ ਦਾ ਇਹ ਜਥਾ ਸਵੇਰੇ 9ਵਜੇ ਇਕ ਬੱਸ ਰਾਹੀਂ ਡੈਲਟਾ ਪੋਰਟ (ਟਵਾਸਨ) ਵੱਲ ਰਵਾਨਾ ਹੋਇਆ ਅਤੇ ਫੈਰੀ ਵਿਚ ਜਾਸਵਾਰ ਹੋਇਆ। ਫੈਰੀ ਵਿਚ ਸਮੁੰਦਰੀ ਦ੍ਰਿਸ਼ ਅਤੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਦੇ
ਹੋਏ ਅਤੇ ਇੱਕ ਦੂਜੇ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋਏ ਇਹ ਸ਼ਹਿਰੀਪਾਕਰਸਵਿਲੇ ਬੇਅ ਬੀਚ ‘ਤੇ ਪਹੁੰਚੇ ਅਤੇ ਤਿੰਨ ਘੰਟੇ ਵਿਸ਼ਾਲ ਬੀਚ ਦੇ ਨਜ਼ਾਰੇ ਮਾਣਦੇਰਹੇ। ਵੱਖ ਵੱਖ ਟੋਲੀਆਂ ਬਣਾ ਕੇ ਇਨ੍ਹਾਂ ਸ਼ਹਿਰੀਆਂ ਨੇ ਆਪਸ ਵਿਚ ਖੂਬ ਹਾਸਾ-ਠੱਠਾਕੀਤਾ। ਗੀਤ ਸੰਗੀਤ ਨਾਲ ਲਗਾਓ ਰੱਖਣ ਮਨਜੀਤ ਮੱਲ੍ਹਾ, ਗੁਰਮੇਲ ਧਾਲੀਵਾਲ ਅਤੇ ਕੁਝ ਹੋਰ ਸਾਥੀਆਂ ਨੇ ਕਵਿਤਾਵਾਂ, ਗੀਤਾਂ ਰਾਹੀਂ ਛਹਿਬਰ ਲਾ ਕੇ ਸਾਰਿਆਂ ਦਾ ਖੂਬ ਮਨੋਰੰਜਨ ਕੀਤਾ।
 
ਬਾਅਦ ਵਿਚ ਇੱਥੇ ਖਾਣਾ ਖਾ ਕੇ ਇਹ ਸ਼ਹਿਰੀ ਵਿਚ ਫਿਰ ਬੱਸ ਵਿਚ ਸਵਾਰ ਹੋਏ ਅਤੇ ਫੈਰੀਰਾਹੀਂ ਸਮੁੰਦਰੀ ਕਾਇਨਾਤ ਦਾ ਨਜ਼ਾਰਾ ਮਾਣਦੇ ਹੋਏ ਸੀਨੀਅਰ ਸੈਂਟਰ ਸਰੀ ਵਿਖੇ ਵਾਪਸਪਹੁੰਚੇ। ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਸੀਨੀਅਰਜ਼ ਵੱਲੋਂ ਦਿੱਤੇਸਹਿਯੋਗ ਲਈ ਸਭ ਦਾ ਧੰਨਵਾਦ ਕੀਤਾ। ਜ਼ਿਕਰਯੋਗ ਹੈ ਕਿ ਇਹ ਸੰਸਥਾ ਹਰ ਸਾਲ ਸੀਨੀਅਰ ਦੇਮਨੋਰੰਜਨ ਲਈ ਇਸ ਤਰ੍ਹਾਂ ਦੇ ਤਿੰਨ ਚਾਰ ਟੂਰ ਪ੍ਰੋਗਰਾਮਾਂ ਦਾ ਪ੍ਰਬੰਧ ਕਰਦੀ ਹੈ।ਪ੍ਰਬੰਧਕਾਂ ਅਨੁਸਾਰ ਇਸ ਤਰ੍ਹਾਂ ਦੇ ਟੂਰ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਸੀਨੀਅਰਜ਼ ਦੀਮਾਨਸਿਕਤਾ ਸਿਹਤ ਨੂੰ ਤੰਦਰੁਸਤ ਰੱਖਣ ਲਈ ਉਹਨਾਂ ਦਾ ਮਨੋਰੰਜਨ ਅਤੇ ਵੱਖ ਵੱਖ ਸੈਰਗਾਹ ਸਥਾਨਾਂ ਦੀ ਸੈਰ ਕਰਵਾਉਣਾ ਹੈ।

Have something to say? Post your comment

 

ਸੰਸਾਰ

ਸਿੱਖ ਧਰਮ ਆਪਣੇ ਆਪ ਵਿਚ ਧਰਮ ਹੈ ਤੇ ਇਹ ਕੋਈ ਵਾਦ ਨਹੀਂ – ਹਰਿੰਦਰ ਸਿੰਘ

ਐਬਸਫੋਰਡ ਦੀ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ ਜਨੇਵਾ ਵਿਖੇ ਯੂ.ਐਨ.ਓ. ਦੀ ਵਿਸ਼ੇਸ਼ ਬੈਠਕ ਵਿਚ ਸ਼ਮੂਲੀਅਤ ਕੀਤੀ

ਸਿੱਖ ਫੈਡਰੇਸ਼ਨ ਯੂ.ਕੇ. ਵਲੋਂ 40ਵੀਂ ਸਿੱਖ ਕਨਵੈਨਸ਼ਨ ਮੌਕੇ ਪੰਚ ਪ੍ਰਧਾਨੀ ਨੀਤੀ ਤਹਿਤ ਨੌਜਵਾਨਾਂ ਨੂੰ ਸੌਂਪਿਆ ਪ੍ਰਬੰਧ

ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ – ਜਸਟਿਨ ਟਰੂਡੋ

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ 

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬਣੇ ਯੂ.ਕੇ. ਸੰਸਦੀ ਰੱਖਿਆ ਕਮੇਟੀ ਦੇ ਚੇਅਰਮੈਨ

ਕੈਨੇਡਾ ਵਿੱਚ ਮੁੱਕ ਰਿਹਾ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ; ਹੋ ਸਕਦੇ ਨੇ ਡਿਪੋਰਟ 

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ - ਠਾਕੁਰ ਦਲੀਪ ਸਿੰਘ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ

ਸਾਬਕਾ ਆਈਏਐਸ ਆਫੀਸਰ ਡੀਐਸ ਜਸਪਾਲ ਦੀ ਹੋਈ ਤਾਰੀਫ ਪਾਕਿਸਤਾਨ ਪੰਜਾਬ ਅਸੈਂਬਲੀ ਵਿੱਚ