ਸੰਸਾਰ

ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲ ਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਦਾ ਰਿਲੀਜ਼ ਸਮਾਗਮ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | August 22, 2024 07:11 PM
 
 
ਸਰੀ- ਗ਼ਜ਼ਲ ਮੰਚ ਸਰੀ ਵੱਲੋਂ ਗੁਰਮੀਤ ਸਿੱਧੂ ਦੇ ਪਲੇਠੇ ਗ਼ਜ਼ਲਸੰਗ੍ਰਹਿ ‘ਪਿੰਡ ਤੋਂ ਬ੍ਰਹਿਮੰਡ’ ਰਿਲੀਜ਼ ਕਰਨ ਅਤੇ ਇਸ ਉੱਪਰ ਵਿਚਾਰ ਚਰਚਾ ਕਰਨ ਲਈਗਰੈਂਡ ਤਾਜ ਬੈਂਕੁਇਟ ਹਾਲ ਸਰੀ ਵਿਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਅਜੈਬਸਿੰਘ ਸਿੱਧੂ ਦੇ ਸਵਾਗਤੀ ਸ਼ਬਦਾਂ ਨਾਲ ਹੋਈ। ਉਪਰੰਤ ਗੋਗੀ ਬੈਂਸ ਅਤੇ ਡਾ. ਰਣਦੀਪ ਮਲਹੋਤਰਾ ਨੇ ਪੁਸਤਕ ਵਿਚਲੀਆਂ ਦੋ ਗ਼ਜ਼ਲਾਂ ਨੂੰ ਆਪਣੇ ਸੁਰੀਲੇ ਸੁਰਾਂ ਰਾਹੀਂ ਪੇਸ਼ਕੀਤਾ।
 
ਸਟੇਜ ਦਾ ਸੰਚਾਲਨ ਸੰਭਾਲਦਿਆਂ ਗ਼ਜ਼ਲ ਮੰਚ ਦੇ ਜਨਰਲ ਸਕੱਤਰ ਦਵਿੰਦਰ ਗੌਤਮ ਨੇ ਗੁਰਮੀਤਸਿੰਘ ਸਿੱਧੂ ਦੇ ਜੀਵਨ ਅਤੇ ਰਚਨਾ ਬਾਰੇ ਸੰਖੇਪ ਜਾਣਕਾਰੀ ਦਿੱਤੀ। ਪੁਸਤਕ ‘ਪਿੰਡ ਤੋਂਬ੍ਰਹਿਮੰਡ’ ਉੱਪਰ ਸ਼ਾਇਰ ਇੰਦਰਜੀਤ ਧਾਮੀ ਅਤੇ ਸ਼ਾਇਰ ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ
ਪੜ੍ਹੇ। ਇੰਦਰਜੀਤ ਧਾਮੀ ਨੇ ਆਪਣੀ ਖੂਬਸੂਰਤ ਕਾਵਿਕ ਸ਼ੈਲੀ ਵਿਚ ਪਰਚਾ ਪੜ੍ਹਦਿਆਂ ਕਿਹਾਕਿ ਗੁਰਮੀਤ ਸਿੱਧੂ ਸੁੱਤੀ ਸੁੰਦਰੀ ਦੇ ਲਟਕ ਦੇ ਕੇਸਾਂ ਵਿੱਚ ਸਿਤਾਰੇ ਗੁੰਦਣ ਵਾਲਾਕਲਮਕਾਰ ਹੈ ਅਤੇ ਇਸ ਦੀਆਂ ਗ਼ਜ਼ਲਾਂ ਹੀਰਿਆਂ ਦੇ ਫਰਸ਼ ਤੇ ਬਹਿ ਕੇ ਮੋਹ ਭਿੱਜੇ ਸ਼ਬਦਾਂ
ਦਾ ਮਹਿਮਾ ਗਾਣ ਹੈ। ਪੁਸਤਕ ਵਿੱਚ ਸ਼ਾਇਰ ਦੀ ਸਰੀਰਕ ਤੇ ਆਤਮਿਕ ਸੂਖ਼ਮਤਾ ਨਜ਼ਰ ਆਉਂਦੀਹੈ। ਇਹ ਸ਼ਾਇਰੀ ਚਿੰਤਨ ਅਵਸਥਾ ਵਿੱਚ ਉਜਾਲੇ ਵੱਲ ਨੂੰ ਇਸ਼ਾਰੇ ਕਰਦੀ ਸ਼ਾਇਰੀ ਹੈ।ਕਿਤਾਬ ਵਿਚਲੇ ਸ਼ਬਦਾਂ ਵਿੱਚ ਵਗਦੇ ਪਾਣੀਆਂ ਵਰਗੀ ਅਮੀਰੀ ਹੈ।
 
ਪ੍ਰੀਤ ਮਨਪ੍ਰੀਤ ਨੇ ਆਪਣੇ ਪਰਚੇ ਰਾਹੀਂ ਕਿਹਾ ਕਿ ਗੁਰਮੀਤ ਸਿੱਧੂ ਗਜ਼ਲ ਮੰਚ ਸਰੀ ਦਾਮਾਣਮੱਤਾ, ਸੰਵੇਦਨਸ਼ੀਲ ਤੇ ਊਰਜਾ ਭਰਪੂਰ ਸ਼ਾਇਰ ਹੈ। ਉਹ ਪਿਛਲੇ ਲੰਬੇ ਸਮੇਂ ਤੋਂਪੰਜਾਬੀ ਸਾਹਿਤ ਦੇ ਪੈੜ ਵਿੱਚ ਸ਼ਬਦ ਸਾਧਨਾਂ ਨਾਲ ਜੁੜਿਆ ਹੋਇਆ ਹੈ। ਇਹ ਕਿਤਾਬਪੜ੍ਹਦਿਆਂ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਗੁਰਮੀਤ ਸਿੱਧੂ ਨੇ ਅਧਿਆਤਮ ਤੇ ਖਾਸ ਕਰਕੇਗੁਰਬਾਣੀ ਦਾ ਗਹਿਰਾ ਅਧਿਐਨ ਕੀਤਾ ਹੈ। ਉਸ ਦੀਆਂ ਗ਼ਜ਼ਲਾਂ ਵਿਚਲੇ ਬਹੁਯਾਮੀ ਵਿਸ਼ੇ, ਭਾਸ਼ਾ ਅਤੇ ਖ਼ਿਆਲਾਂ ਦੀ ਪਰਪੱਕਤਾ ਇਸ ਪੁਸਤਕ ਦੇ ਨਾਂ ‘ਪਿੰਡ ਤੋਂ ਬ੍ਰਹਿਮੰਡ’ ਨੂੰਸਾਰਥਿਕ ਤੇ ਢੁਕਵਾਂ ਸਿੱਧ ਕਰਦੇ ਹਨ। ਇਨ੍ਹਾਂ ਗ਼ਜ਼ਲਾਂ ਦਾ ਕਾਵਿ ਮੁਹਾਂਦਰਾ ਪੇਂਡੂਸੱਭਿਆਚਾਰ ਦੇ ਬਹੁਤ ਨੇੜੇ ਹੈ। ਠੇਠ ਪੰਜਾਬੀ ਸ਼ਬਦਾਂ ਦੀ ਵਰਤੋਂ ਗ਼ਜ਼ਲ ਦੇ ਸ਼ਿਅਰਾਂ
ਵਿੱਚ ਹੁਸਨ ਪੈਦਾ ਕਰਦੀ ਹੈ। ਇਹ ਗ਼ਜ਼ਲਾਂ ਪਾਠਕਾਂ ਦੇ ਅੰਤਰਮਨ ਨਾਲ ਸਾਂਝ ਪਾ ਕੇ ਆਪਣੇਨਾਲ ਤੋਰਨ ਦੀ ਸਮਰੱਥਾ ਰੱਖਦੀਆਂ ਹਨ। ਇਹ ਸ਼ਿਅਰਾਂ ਵਿੱਚ ਥਾਂ ਪੁਰ ਥਾਂ ਸਦਾਚਾਰਕਜੀਵਨ, ਉੱਚੀ ਸੋਚ ਤੇ ਰੂਹਾਨੀਅਤ ਦੀਆਂ ਰਮਜ਼ਾਂ ਸਾਫ ਦਿਖਾਈ ਦਿੰਦੀਆਂ ਹਨ।
 
ਪਰਿਚਆਂ ਤੋਂ ਬਾਅਦ ਗ਼ਜ਼ਲ ਮੰਚ ਦੇ ਮੈਂਬਰਾਂ. ਮਹਿਮਾਨ ਲੇਖਕਾਂ ਅਤੇ ਪਰਿਵਾਰਕ ਮੈਂਬਰਾਂਵੱਲੋਂ ‘ਪਿੰਡ ਤੋਂ ਬ੍ਰਹਿਮੰਡ’ ਪੁਸਤਕ ਰਿਲੀਜ਼ ਕੀਤੀ ਗਈ। ਇਸ ਰਸਮ ਵਿਚ ਇਕ ਸਦੀ ਜੀਵਨਬਤੀਤ ਕਰਨ ਵਾਲੇ ਗੁਰਮੀਤ ਸਿੱਧੂ ਦੇ ਪਿਤਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਉਪਰੰਤ
ਰਾਜਵੰਤ ਰਾਜ ਨੇ ਪੁਸਤਕ ਵਿਚਲੇ ਦਰਸ਼ਨ ਦੀ ਗੱਲ ਕੀਤੀ। ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘਸੇਖਾ, ਡਾ. ਪ੍ਰਥੀਪਾਲ ਸਿੰਘ ਸੋਹੀ, ਮੋਹਨ ਗਿੱਲ, ਮੇਜਰ ਸਿੰਘ ਰੰਧਾਵਾ, ਬਲਦੇਵ ਸਿੰਘਬਾਠ, ਬਖਸ਼ਿੰਦਰ, ਭੁਪਿੰਦਰ ਸਿੰਘ ਮੱਲ੍ਹੀ, ਅਸ਼ੋਕ ਭਾਰਗਵ, ਕ੍ਰਿਸ਼ਨ ਬੈਕਟਰ, ਹਰਦਮ ਸਿੰਘ
ਮਾਨ, ਕ੍ਰਿਸ਼ਨ ਭਨੋਟ, ਕਵਿੰਦਰ ਚਾਂਦ, ਅਮਰੀਕ ਪਲਾਹੀ, ਪਰਮਿੰਦਰ ਸਵੈਚ ਅਤੇ ਅੰਮ੍ਰਿਤਦੀਵਾਨਾ ਨੇ ਵੀ ਪੁਸਤਕ ਉਪਰ ਆਪਣੇ ਵਿਚਾਰ ਪੇਸ਼ ਕੀਤੇ ਅਤੇ ਗੁਰਮੀਤ ਸਿੱਧੂ ਨੂੰਖੂਬਸੂਰਤ ਗ਼ਜ਼ਲ ਸੰਗ੍ਰਹਿ ਦੀਆਂ ਮੁਬਾਰਕਾਂ ਦਿੱਤੀਆਂ।
 
ਅੰਤ ਵਿਚ ਗੁਰਮੀਤ ਸਿੰਘ ਸਿੱਧੂ ਨੇ ਭਾਵਕ ਹੁੰਦਿਆਂ ਆਪਣੇ ਪਰਿਵਾਰ ਵੱਲੋਂ ਮਿਲੇਸਹਿਯੋਗ ਦੀ ਪ੍ਰਸੰਸਾ ਕੀਤੀ। ਪੁਸਤਕ ਵਿੱਚੋਂ ਕੁਝ ਗ਼ਜ਼ਲਾਂ ਦੇ ਚੋਣਵੇਂ ਸ਼ਿਅਰ ਸਰੋਤਿਆਂਦੀ ਨਜ਼ਰ ਕੀਤੇ ਅਤੇ ਸਮਾਗਮ ਵਿਚ ਹਾਜਰ ਸਭਨਾਂ ਮਹਿਮਾਨਾਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ, ਸਾਹਿਤਕਾਰਾਂ, ਸਹਿਯੋਗੀਆਂ ਅਤੇ ਪ੍ਰਸੰਸਕਾਂ ਦਾ ਧੰਨਵਾਦ ਕੀਤਾ।

Have something to say? Post your comment

 

ਸੰਸਾਰ

ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ – ਜਸਟਿਨ ਟਰੂਡੋ

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਸਜਾਇਆ ਗਿਆ ਨਗਰ ਕੀਰਤਨ 

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਬਣੇ ਯੂ.ਕੇ. ਸੰਸਦੀ ਰੱਖਿਆ ਕਮੇਟੀ ਦੇ ਚੇਅਰਮੈਨ

ਕੈਨੇਡਾ ਵਿੱਚ ਮੁੱਕ ਰਿਹਾ ਲੱਖਾਂ ਵਿਦਿਆਰਥੀਆਂ ਦਾ ਵਰਕ ਪਰਮਿਟ; ਹੋ ਸਕਦੇ ਨੇ ਡਿਪੋਰਟ 

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ - ਠਾਕੁਰ ਦਲੀਪ ਸਿੰਘ

ਪਿਕਸ ਸੋਸਾਇਟੀ ਵੱਲੋਂ ਉਸਾਰੇ ਜਾ ਰਹੇ ‘ਗੁਰੂ ਨਾਨਕ ਡਾਇਵਰਸਿਟੀ ਵਿਲੇਜ’ ਦਾ ਨੀਂਹ ਪੱਥਰ ਰੱਖਿਆ ਗਿਆ

ਸਾਬਕਾ ਆਈਏਐਸ ਆਫੀਸਰ ਡੀਐਸ ਜਸਪਾਲ ਦੀ ਹੋਈ ਤਾਰੀਫ ਪਾਕਿਸਤਾਨ ਪੰਜਾਬ ਅਸੈਂਬਲੀ ਵਿੱਚ

ਸਵਿਟਜਰਲੈਡ ਦੇ ਗੁਰਦੁਆਰਾ ਡੈਨੀਕਨ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਮੋਕੇ ਝੂਲਾਏ ਗਏ ਬਸੰਤੀ ਨਿਸ਼ਾਨ ਸਾਹਿਬ

ਗ਼ਜ਼ਲ ਮੰਚ ਸਰੀ ਵੱਲੋਂ ਖੂਬਸੂਰਤ ਸ਼ਾਇਰੀ ਨਾਲ ਸਜੀ ‘ਸ਼ਾਇਰਾਨਾ ਸ਼ਾਮ’ 14 ਸਤੰਬਰ ਨੂੰ

ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ