ਸਰੀ-ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਵੱਲੋਂ ਇੰਗਲੈਂਡ ਸਥਿਤਰਾਮਗੜ੍ਹੀਆ ਸਭਾ (ਸਿੱਖ ਟੈਂਪਲ) ਡਰਬੀ ਦੇ ਪ੍ਰਧਾਨ ਤਰਲੋਚਨ ਸਿੰਘ ਸੌਂਧ ਦੇ ਗੁਰਦੁਆਰਾਸਾਹਿਬ ਬਰੁੱਕਸਾਈਡ ਸਰੀ ਵਿਚ ਪਹੁੰਚਣ ‘ਤੇ ਨਿੱਘਾ ਸੁਆਗਤ ਕੀਤਾ ਗਿਆ। ਸੁਸਾਇਟੀ ਦੇਪਬਲਿਕ ਰਿਲੇਸ਼ਨ ਸਕੱਤਰ ਸੁਰਿੰਦਰ ਸਿੰਘ ਜੱਬਲ ਨੇ ਦੱਸਿਆ ਹੈ ਕਿ ਰਾਮਗੜ੍ਹੀਆ ਕੌਂਸਲਯੂ.ਕੇ. ਅਤੇ ਰਾਮਗੜ੍ਹੀਆ ਸਭਾਵਾਂ ਨੇ ਮਿਲ ਕੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ
ਤੀਜੀ ਜਨਮ ਸ਼ਤਾਬਦੀ ਦੇ ਸੰਬੰਧ ਵਿਚ ਉਨ੍ਹਾਂ ਦਾ ਵੱਡ-ਆਕਾਰੀ ਬੁੱਤ ਡਰਬੀ ਗੁਰਦੁਆਰਾਸਾਹਿਬ ਦੇ ਗੇਟ ਕੋਲ ਲਾਉਣ ਦਾ ਫੈਸਲਾ 2021 ਵਿਚ ਕੀਤਾ ਸੀ। ਢਾਈ ਸਾਲ ਦੀ ਮਿਹਨਤ ਅਤੇ145, 000 ਪੌਂਡ ਦੀ ਲਾਗਤ ਨਾਲ ਤਿਆਰ ਹੋਇਆ ਇਹ ਬੁੱਤ ਘੋੜ ਅਸਵਾਰੀ ਸਮੇਤ 3 ਮੀਟਰ ਉੱਚਾ
ਹੈ। ਇਸ ਬੁੱਤ ਨੂੰ ਇੰਗਲੈਂਡ ਦੀ ਸਮੁੱਚੀ ਸੰਗਤ ਵੱਲੋਂ 6 ਮਈ 2024 ਨੂੰ ਬੜੀ ਸਜ ਧਜਨਾਲ ਸੁਸ਼ੋਭਿਤ ਕੀਤਾ ਗਿਆ। ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਡਰਬੀ ਦਾ ਨਵਾਂ ਗੇਟ ਵੀਉਸਾਰਿਆ ਗਿਆ।
ਇਸ ਸਾਲ ਜੂਨ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 301ਵਾਂ ਜਨਮ ਦਿਨ ਸਰੀਵਿਚ ਮਨਾਇਆ ਗਿਆ ਸੀ ਤਾਂ ਉਸ ਸਮੇਂ ਤਰਲੋਚਨ ਸਿੰਘ ਸੌਂਧ ਇੰਗਲੈਂਡ ਤੋਂ ਆਏ ਡੈਲੀਗੇਟਾਂਨਾਲ ਇਥੇ ਨਹੀਂ ਪਹੁੰਚ ਸਕੇ ਸਨ ਅਤੇ ਹੁਣ ਉਹ ਕੈਨੇਡਾ ਪਹੁੰਚੇ ਤਾਂ ਪ੍ਰਬੰਧਕਾਂ ਨੇ
ਰਾਮਗੜ੍ਹੀਆ ਸਭਾ ਡਰਬੀ ਵੱਲੋਂ ਰਾਮਗੜ੍ਹੀਆ ਵਿਰਾਸਤ ਵਿਚ ਪਾਏ ਯੋਗਦਾਨ ਲਈ ਤਰਲੋਚਨ ਸਿੰਘ ਸੌਂਧ ਨੂੰ ਸਿਰੋਪਾ ਭੇਟ ਕਰ ਕੇ ਉਨ੍ਹਾਂ ਦਾ ਸਨਮਾਨ ਕੀਤਾ।