ਹੁਣ ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਾਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਅਭਿਨੇਤਰੀ ਅਤੇ ਭਾਜਪਾ ਸੰਸਦ ਕੰਗਨਾ ਰਨੌਤ ਦੀ ਫਿਲਮ ਐਮਰਜੰਸੀ ਦੇ ਰਿਲੀਜ਼ ਹੋਣ ਤੇ ਤੁਰੰਤ ਰੋਕ ਲਾ ਦਿੱਤੀ ਜਾਵੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਦਾ ਦੋਸ਼ ਹੈ ਕਿ ਐਮਰਜੰਸੀ ਫਿਲਮ ਦੇ ਟਰੇਲਰ ਵਿੱਚ ਸਿੱਖਾਂ ਨੂੰ ਨਿਰਦਈ ਜਾਲਮ ਬਣਾ ਕੇ ਦਿਖਾਇਆ ਗਿਆ ਹੈ।ਇਹਦੇ ਨਾਲ ਸਮਾਜ ਵਿੱਚ ਸਿੱਖਾਂ ਵਿਰੁੱਧ ਨਫਰਤ ਫੈਲਣ ਦਾ ਅੰਦੇਸ਼ਾ ਹੈ ਜੋ ਕਿ ਜਾਣ ਬੁਝ ਕੇ ਕੀਤਾ ਗਿਆ ਹੈ ਸਿੱਖਾਂ ਦੀ ਦੇਸ਼ ਪ੍ਰਤੀ ਕੁਰਬਾਨੀ ਨੂੰ ਅਣਦੇਖਿਆ ਕੀਤਾ ਗਿਆ ਹੈ ਇਹ ਮੰਗ ਪੱਤਰ ਕਮੇਟੀ ਨੇ ਡੀਐਮ ਰਾਹੀਂ ਪ੍ਰਧਾਨ ਮੰਤਰੀ ਲਈ ਦਿੱਤਾ ।
ਐਮਰਜੰਸੀ ਫਿਲਮ ਛੇ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਆਪਣਾ ਮੰਗ ਪੱਤਰ ਜੋ ਉਹਨਾਂ ਨੇ ਦਿੱਤਾ ਵਿੱਚ ਅਭਿਨੇਤਰੀ ਕੰਗਨਾ ਰਨੌਤ ਦੇ ਖਿਲਾਫ ਐਮਰਜੰਸੀ ਵਿੱਚ ਸਿੱਖਾਂ ਦੇ ਧਾਰਮਿਕ ਭਾਵਨਾਵਾਂ ਭੜਕਾਣ ਦਾ ਮਾਮਲਾ ਕਰਨ ਦੀ ਵੀ ਮੰਗ ਕੀਤੀ । ਗੁਰਦੁਆਰਾ ਪ੍ਰਬੰਧਕ ਕਮੇਟੀ ਗਾਜ਼ੀਆਬਾਦ ਨੇ ਲਿਖਿਆ ਐਮਰਜੰਸੀ ਫਿਲਮ ਦਾ ਟਰੇਲਰ ਜਾਰੀ ਕੀਤਾ ਗਿਆ ਹੈ ਜੋ ਕਿ ਬੇਹਦ ਹੀ ਵਿਵਾਦਪੂਰਨ ਹੈ ਇਸ ਵਿੱਚ ਸਿੱਖਾਂ ਨੂੰ ਨਫਰਤ ਦਾ ਪਾਤਰ ਬਣਾਇਆ ਗਿਆ ਹੈ ਸਿੱਖਾਂ ਦੇ ਨਿਰਦਈ ਅਤੇ ਜਾਲਮ ਹੋਣ ਸਬੰਧੀ ਦ੍ਰਿਸ਼ ਫ਼ਿਲਮਾਏ ਗਏ ਹਨ ਉਹਨਾਂ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ ਵਿੱਚ ਅਭਿਨੇਤਰੀ ਕੰਗਨਾ ਰਨੌਤ ਦੇ ਖਿਲਾਫ ਫਿਲਮ ਐਮਰਜੰਸੀ ਵਿੱਚ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਕਰਨ ਦੀ ਵੀ ਮੰਗ ਕੀਤੀ । ਉਹਨਾਂ ਇਹ ਵੀ ਲਿਖਿਆ ਕਿ ਐਮਰਜੰਸੀ ਦੇ ਵਿੱਚ ਜਾਰੀ ਅੰਸ਼ਾ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੰਗਣਾ ਜਾਣ ਬੁਝ ਕੇ ਸਿੱਖਾਂ ਦੇ ਚਰਿੱਤਰ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਜੋ ਕਿ ਇੱਕ ਡੂੰਘੀ ਸਾਜਿਸ਼ ਹੋ ਸਕਦੀ ਹੈ। ਉਹਨਾਂ ਇਹ ਵੀ ਲਿਖਿਆ ਕਿ ਕੰਗਨਾ ਰਨੌਤ ਸਿੱਖਾਂ ਅਤੇ ਸਿੱਖ ਸੰਸਥਾਵਾਂ ਖਿਲਾਫ ਅਕਸਰ ਉਲਟ ਪੁਲਟ ਬਿਆਨਬਾਜੀ ਕਰਦੀ ਰਹਿੰਦੀ ਹੈ ।
ਆਪਣੀ ਚਿੱਠੀ ਵਿੱਚ ਉਹਨਾਂ ਲਿਖਿਆ ਪੰਜਾਬ ਤੋਂ ਜਿੰਨੇ ਵੀ ਸੰਸਦ ਚੁਣ ਕੇ ਆਏ ਹਨ ਉਹਨਾਂ ਨੇ ਇਸ ਫਿਲਮ ਦਾ ਵਿਰੋਧ ਕੀਤਾ ਹੈ ਅਤੇ ਇਸ ਫਿਲਮ ਉੱਪਰ ਰੋਕ ਲਾਉਣ ਦੀ ਮੰਗ ਕੀਤੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਚਿੱਠੀ ਵਿੱਚ ਇਹ ਵੀ ਲਿਖਿਆ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਤਾਂ ਨਹੀਂ ਦਿਖਾਇਆ ਗਿਆ ਲੇਕਿਨ ਉਹਨਾਂ ਵਿਰੁੱਧ ਇੱਕ ਮਾਹੌਲ ਸਿਰਜ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਵਾਲੇ ਪਾਸੇ ਕੰਗਨਾ ਰਨੌਤ ਨੇ ਕੰਮ ਕੀਤਾ ਇਹ ਮੰਗ ਪੱਤਰ ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਦੀ ਅਗਵਾਈ ਵਿੱਚ ਦਿੱਤਾ ਗਿਆ ਜਿਸ ਉੱਪਰ ਤੇਜਪਾਲ ਸਿੰਘ ਬਂਟੂ ਭੁਪਿੰਦਰ ਸਿੰਘ ਖਾਲੜਾ ਜੋਗਿੰਦਰ ਸਿੰਘ ਰਵਿੰਦਰ ਸਿੰਘ ਜਾਲੀ ਹਰਦੀਪ ਸਿੰਘ ਕੋਲੀ ਜਗਤਾਰ ਸਿੰਘ ਭੱਟੀ ਰਵਿੰਦਰਜੀਤ ਸਿੰਘ ਚਰਨਜੀਤ ਸਿੰਘ ਦਲਜੀਤ ਸਿੰਘ ਟਿੰਮੀ ਸੁਰਜੀਤ ਸਿੰਘ ਟੀਟੂ ਜਸਬੀਰ ਸਿੰਘ ਬਤਰਾ ਕਮਲਜੀਤ ਸਿੰਘ ਗੁਰਚਰਨ ਸਿੰਘ ਹਰਪਾਲ ਸਿੰਘ ਹਰਿੰਦਰ ਸਿੰਘ ਮਹਿੰਦਰ ਸਿੰਘ ਕੋਹਲੀ ਮਨਜੀਤ ਸਿੰਘ ਸੇਠੀ ਜਸਬੀਰ ਸਿੰਘ ਸਲੂਜਾ ਕੁਲਵੰਤ ਸਿੰਘ ਪੁਰਸ਼ੋਤਮ ਸਿੰਘ ਜੋਗਿੰਦਰ ਸਿੰਘ ਬੱਗੂ ਹਰਦੀਪ ਸਿੰਘ ਗਿਆਨੀ ਨਿਰਮਲ ਸਿੰਘ ਅਮਰਜੀਤ ਸਿੰਘ ਭੁਪਿੰਦਰ ਸਿੰਘ ਦਵਿੰਦਰ ਸਿੰਘ ਜੈਨਕਪੁਰੀ ਧਮਿੰਦਰ ਸਿੰਘ ਸੋਹਲ ਅਸ਼ੋਕ ਮਰਵਾਹਾ ਰੁਪਿੰਦਰ ਸਿੰਘ ਸਵੀਟੀ ਅਵਤਾਰ ਸਿੰਘ ਅਨੰਦ ਮੋਹਨ ਪਾਲ ਸਿੰਘ ਸਰਦਾਰ ਜਗਮੀਤ ਸਿੰਘ ਦੇ ਵੀ ਸਿਗਨੇਚਰ ਸਨ।