ਸਿੱਖ ਪੰਥ ਦੇ ਰੂਹੇ ਰਵਾਂ, ਸਿੰਘ ਸਭਾ ਲਹਿਰ ਤੇ ਮੋਢੀ, ਪੰਥ ਰਤਨ ਗਿਆਨੀ ਦਿੱਤ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ ਦੀ ਯਾਦ ਵਿੱਚ ਉਨਾਂ ਦੇ ਪਿੰਡ ਨੰਦਪੁਰ ਕਲੌੜ ਫਤਿਹਗੜ ਸਾਹਿਬ ਵਿਖੇ 123ਵਾਂ ਬਰਸੀ ਸਮਾਗਮ ਮਨਾਇਆ ਗਿਆ ਭਾਈ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਅਤੇ ਸਮੂੰਹ ਨਗਰ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਜਿਸ ਦੇ ਤਹਿਤ ਆਸੇ ਪਾਸੇ ਨਗਰਾਂ ਵਿੱਚ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ 16 ਸਮਾਗਮ ਕੀਤੇ ਗਏ ਸਮਾਪਤੀ ਸਮਾਗਮ ਵਿੱਚ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਅਤੇ ਲੀਗਲ ਵਿੰਗ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ ਨੇ ਰਸਭਿੰਨਾ ਕੀਰਤਨ ਕੀਤਾ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਭੂਰਾ ਕੋਹਨਾ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਕਥਾ ਵਿਆਖਿਆ ਕੀਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਜਥਿਆਂ ਢਾਡੀ ਜਸਵੰਤ ਸਿੰਘ ਬਡਾਣਾ, ਪ੍ਰਚਾਰਕ ਭਾਈ ਗੁਰਜੋਤ ਸਿੰਘ ਨਲਵੀ, ਢਾਡੀ ਜੱਥਾ ਲਖਵਿੰਦਰ ਸਿੰਘ ਪਾਰਸ, ਗਿਆਨੀ ਜਗਜੀਤ ਸਿੰਘ ਮੁੱਖ ਗ੍ਰੰਥੀ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ, ਸਰਦਾਰ ਸਿਕੰਦਰ ਸਿੰਘ ਵਰਾਣਾ ਇੰਚਾਰਜ ਸਭ ਦਫਤਰ ਧਰਮ ਪ੍ਰਚਾਰ ਨਾਢਾ ਸਾਹਿਬ, ਇੰਚਾਰਜ ਗੁਰਭੇਜ ਸਿੰਘ ਮੁੱਖ ਦਫਤਰ ਧਰਮ ਪ੍ਰਚਾਰ ਕੁਰੂਕਸ਼ੇਤਰ ਨੇ ਹਾਜਰੀ ਭਰੀ ਸਾਰੇ ਪ੍ਰੋਗਰਾਮ ਦੀ ਧਰਮ ਪ੍ਰਚਾਰ ਦੇ ਸਕੱਤਰ ਭਾਈ ਸਰਬਜੀਤ ਸਿੰਘ ਜੰਮੂ ਨੇ ਸੁਚੱਜੀ ਦੇਖਰੇਖ ਕੀਤੀ ਸਟੇਜ ਸਕੱਤਰ ਦੀ ਸੇਵਾ ਸਿਖ ਚਿੰਤਕ ਗਿਆਨੀ ਭੁਪਿੰਦਰ ਸਿੰਘ ਮਹਿਮਦਪੁਰ ਵਲੋਂ ਨਿਭਾਈ ਗਈ ਗਿਆਨੀ ਦਿੱਤ ਸਿੰਘ ਜੀ ਦੀ ਬਣ ਰਹੀ ਯਾਦਗਾਰ ਵਿੱਚ ਹਰਿਆਣਾ ਕਮੇਟੀ ਵੱਲੋਂ 2 ਲੱਖ ਰੁਪਏ ਦਾ ਯੋਗਦਾਨ ਵੀ ਪਾਇਆ ਗਿਆ ਮਾਸਟਰ ਰਣਜੀਤ ਸਿੰਘ ਭਾਈ ਦਿੱਤ ਸਿੰਘ ਵੈਲਫੇਅਰ ਸੁਸਾਇਟੀ ਅਤੇ ਨਗਰ ਨਿਵਾਸੀਆਂ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ ਹਜ਼ਾਰਾਂ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਖਾਨਦਾਨ ਅਤੇ ਦਸਤਾਰ ਸਿਖਲਾਈ ਕੈਂਪ ਵੀ ਲਗਾਇਆ ਗਿਆ ਪ੍ਰੋਫੈਸਰ ਗੁਰਮੁਖ ਸਿੰਘ ਜੀ ਅਤੇ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਇਹ ਸਲਾਨਾ ਸਮਾਗਮ ਯਾਦਗਾਰੀ ਹੋ ਨਿਬੜਿਆ