ਪੰਜਾਬ ਸਰਕਾਰ ਦੇ ਸਾਬਕਾ ਆਈਏਐਸ ਆਫਿਸਰ ਡੀਐਸ ਜਸਪਾਲ ਜੋ ਕਿ ਪਿਛਲੇ ਕਾਫੀ ਵਰਿਆ ਉੱਪਰ ਵਾਤਾਵਰਨ ਉੱਪਰ ਕੰਮ ਕਰ ਰਹੇ ਹਨ । ਉਹਨਾਂ ਦਾ ਇਹ ਕੰਮ ਨਵੇਕਲਾ ਹੈ ।ਉਹਨਾਂ ਨੇ ਜਿਹੜੇ ਗੁਰਦੁਆਰਾ ਸਾਹਿਬਾਨ ਦੇ ਨਾਮ ਦਰਖਤਾਂ ਉੱਪਰ ਰੱਖੇ ਗਏ ਹਨ ਉਹਨਾਂ ਦੇ ਸਬੰਧ ਵਿੱਚ ਉਹਨਾਂ ਨੇ ਇੱਕ ਬੁੱਕਲੈਟ ਤੇ ਡਾਇਰੈਕਟਰੀ ਤਿਆਰ ਕੀਤੀ ਹੈ।
ਇਹ ਸਬੰਧ ਵਿੱਚ ਉਹ ਪਾਕਿਸਤਾਨ ਗਏ । ਪਾਕਿਸਤਾਨ ਪੰਜਾਬ ਅਸੈਂਬਲੀ ਵਿੱਚ ਉਹਨਾਂ ਦਾ ਸਵਾਗਤ ਕੀਤਾ ਗਿਆ । ਉਹਨਾਂ ਬਾਰੇ ਬੋਲਦਿਆਂ ਮਨੋਰਟੀ ਮਨਿਸਟਰੀ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਦੱਸਿਆ ਕਿ ਡੀਐਸ ਜਸਪਾਲ ਮੈਡਮ ਆਇਸ਼ਾ ਦੇ ਨਾਲ ਇੱਥੇ ਆਏ ਹੋਏ ਹਨ । ਉਹ ਵਿਜਟਰ ਗੈਲਰੀ ਵਿੱਚ ਬੈਠੇ ਹਨ ਅਤੇ ਪਿਛਲੇ ਕਈ ਵਰਿਆਂ ਤੋਂ ਵਾਤਾਵਰਨ ਉੱਪਰ ਕੰਮ ਕਰ ਰਹੇ ਹਨ । ਪਾਕਿਸਤਾਨ ਵਿੱਚ ਕਈ ਗੁਰਦੁਆਰੇ ਹਨ ਇਸ ਤੇ ਸਪੀਕਰ ਸਾਹਿਬ ਨੇ ਕਿਹਾ ਕਿ ਸਾਨੂੰ ਬੜਾ ਅਫਸੋਸ ਹੁੰਦਾ ਹੈ ਕਿ ਪਾਕਿਸਤਾਨੀ ਲੋਕਾਂ ਨੇ ਗੁਰਦੁਆਰਿਆਂ ਅਤੇ ਮੰਦਰਾਂ ਉੱਪਰ ਨਜਾਇਜ਼ ਕਬਜ਼ੇ ਕੀਤੇ ਹੋਏ ਹਨ । ਉਹਨਾਂ ਨੇ ਰਮੇਸ਼ ਸਿੰਘ ਅਰੋੜਾ ਨੂੰ ਕਿਹਾ ਕਿ ਤੁਸੀਂ ਇਹਨਾਂ ਜਬਰੀ ਕਬਜ਼ਾ ਤੋਂ ਮੰਦਰਾਂ ਅਤੇ ਗੁਰਦੁਆਰਿਆਂ ਨੂੰ ਖਾਲੀ ਕਰਵਾਓ । ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਸਾਬਕਾ ਆਈਏਐਸ ਆਫਿਸਰ ਨੂੰ ਕਿਹਾ ਕਿ ਜਦੋਂ ਤੁਸੀਂ ਪਾਕਿਸਤਾਨ ਤੋਂ ਵਾਪਸ ਜਾਓ ਤਾਂ ਸਾਡੇ ਮੁਹੱਬਤ ਦਾ ਪੈਗਾਮ ਆਪਣੇ ਦੇਸ਼ ਵਿੱਚ ਜਰੂਰ ਲੈ ਕੇ ਜਾਇਓ