ਸੰਸਾਰ

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ - ਠਾਕੁਰ ਦਲੀਪ ਸਿੰਘ

ਹਰਦਮ ਮਾਨ/ ਕੌਮੀ ਮਾਰਗ ਬਿਊਰੋ | September 10, 2024 11:05 AM


ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਬਹੁਤ ਯੋਗ ਹੈ: ਅਯੋਗ ਨਹੀਂ। ਕਬੀਰ ਜੀ ਦੇ ਗੁਰੂ ਸੁਆਮੀ ਰਾਮਾਨੰਦ ਜੀ, ਪ੍ਰਹਿਲਾਦ ਜੀ ਦੇ ਗੁਰੂ ਨਾਰਦ ਜੀ ਅਤੇ ਨਾਮਦੇਵ ਜੀ ਦੇ ਗੁਰੂ ਵਿਸੋਬਾ ਖੇਚਰ ਜੀ ਨੂੰ ਤੀਸਰੀ ਪਾਤਸ਼ਾਹੀ ਸਤਿਗੁਰੂ ਅਮਰਦਾਸ ਜੀ ਨੇ ਸਿਰੀ ਰਾਗ ਵਿਚ "ਪੂਰਾ ਗੁਰੂ ਅਤੇ ਸਤਿਗੁਰੂ" ਲਿਖਿਆ ਹੈ: "ਨਾਮਾ ਛੀਬਾ ਕਬੀਰੁ ਜੁਲਾਹਾ, ਪੂਰੇ ਗੁਰ ਤੇ ਗਤਿ ਪਾਈ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ, ਹਉਮੈ ਜਾਤਿ ਗਵਾਈ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ, ਕੋਇ ਨ ਮੇਟੈ ਭਾਈ॥ ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ, ਦੂਜਾ ਭਾਉ ਨ ਜਾਣੈ॥ ਸਤਿਗੁਰ ਭੇਟਿਐ ਨਿਰਮਲੁ ਹੋਆ, ਅਨਦਿਨੁ ਨਾਮੁ ਵਖਾਣੈ" (ਪੰਨਾ 67)।
ਇਸ ਤੋਂ ਸਪੱਸ਼ਟ ਹੈ ਕਿ ਕਿਸੇ ਵੀ ਹਿਤ ਉਪਦੇਸ਼ਕ, ਭਗਤੀ ਕਰਨ ਅਤੇ ਕਰਵਾਉਣ ਵਾਲੇ ਮਹਾਂਪੁਰਸ਼ਾਂ ਨੂੰ “ਗੁਰੂ ਜਾਂ ਸਤਿਗੁਰੂ” ਕਹਿ ਦੇਣਾ: ਗੁਰਬਾਣੀ ਅਨੁਸਾਰ ਕੋਈ ਗ਼ਲਤ ਗੱਲ ਨਹੀਂ, ਇਹ ਯੋਗ ਹੈ। ਇਸ ਕਰਕੇ ਜੋ ਸੱਜਣ, ਭਗਤ ਰਵਿਦਾਸ ਜੀ ਨੂੰ ਆਪਣਾ “ਗੁਰੂ” ਮੰਨਦੇ ਹਨ, ਉਹਨਾਂ ਵਾਸਤੇ, ਉਹਨਾਂ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ, : ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਵੀ ਠੀਕ ਹੈ।
ਇਸੇ ਤਰ੍ਹਾਂ ਹੀ ਰਵਿਦਾਸੀਏ ਵੀਰਾਂ ਦੇ ਧਰਮ ਅਸਥਾਨਾਂ ਵਿੱਚ ਗੁਰੂ ਰਵਿਦਾਸ ਜੀ ਦੀ ਬਾਣੀ ਦਾ ਪ੍ਰਕਾਸ਼ ਹੋਣਾ ਵੀ ਠੀਕ ਹੈ, ਗਲਤ ਨਹੀਂ। ਗੁਰੂ ਰਵਿਦਾਸ ਜੀ ਨੂੰ ਮੀਰਾਂ ਬਾਈ ਨੇ “ਗੁਰੂ” ਲਿਖਿਆ ਹੈ਼ "ਗੁਰੂ ਮਿਲਿਆ ਰਵਿਦਾਸ ਜੀ, ਦੀਨੀ ਗਿਆਨ ਕੀ ਗੁਟਕੀ। ਚੋਟ ਲਗੀ ਹਰੀ ਨਾਮ ਕੀ, ਮਾਰੇ ਹੀਅਰੇ ਖਟਕੀ"। ਕਾਂਸ਼ੀ ਦੇ ਰਾਜੇ ਨੇ ਵੀ ਰਵਿਦਾਸ ਜੀ ਦੀਆਂ ਕਰਾਮਾਤਾਂ ਵੇਖ ਕੇ ਉਹਨਾਂ ਨੂੰ ਗੁਰੂ ਧਾਰਨ ਕੀਤਾ ਸੀ। ਜਿਸ ਬਾਰੇ ਮਾਤਾ ਗੰਗਾ ਨੂੰ ਕੰਗਣ ਭੇਟ ਕਰਨ ਵਾਲੀ ਬਹੁਤ ਪ੍ਰਸਿੱਧ ਕਥਾ ਹੈ, ਜੋ ਸਾਰੇ ਸਿੱਖ ਪ੍ਰਚਾਰਕ ਸੁਣਾਉਂਦੇ ਹਨ। ਇਸ ਕਰਕੇ ਉਹਨਾਂ ਨੂੰ ਗੁਰੂ ਜਾਂ ਸਤਿਗੁਰੂ ਕਹਿਣਾ ਹਰ ਇਕ ਤਰ੍ਹਾਂ ਹੀ ਠੀਕ ਹੈ। ਜੋ ਸੱਜਣ ਭਗਤ ਰਵਿਦਾਸ ਜੀ ਨੂੰ “ਸਤਿਗੁਰੂ ਰਵਿਦਾਸ ਜੀ” ਕਹਿਣ ਉੱਪਰ ਇਤਰਾਜ਼ ਕਰਦੇ ਹਨ,
ਉਹ ਅਗਿਆਨੀ ਹਨ। ਉਹਨਾਂ ਨੂੰ ਇਤਰਾਜ਼ ਨਹੀਂ ਕਰਨਾ ਚਾਹੀਦਾ। 

Have something to say? Post your comment

 

ਸੰਸਾਰ

ਕੈਨੇਡਾ ਨੇ ਸਟੂਡੈਂਟ ਡਾਇਰੈਕਟ ਸਟ੍ਰੀਮ ਵੀਜ਼ਾ ਪ੍ਰੋਗਰਾਮ ਬੰਦ ਕੀਤਾ: ਭਾਰਤੀ ਵਿਦਿਆਰਥੀਆਂ ਲਈ ਇਸਦਾ ਕੀ ਅਰਥ

ਡੋਨਾਲਡ ਟਰੰਪ ਅਮਰੀਕਾ ਦੇ ਮੁੜ ਰਾਸ਼ਟਰਪਤੀ ਚੁਣੇ ਗਏ

ਫਿਰਕੂ ਝਗੜਿਆਂ ਖ਼ਿਲਾਫ਼ ਭਾਈਚਾਰਕ ਸਦਭਾਵਨਾ ਤੇ ਏਕਤਾ ਬਣਾਈ ਰੱਖਣ ਦੀ ਲੋੜ : ਮਾਇਸੋ

ਵੈਨਕੂਵਰ ਵਿਚਾਰ ਮੰਚ ਨੇ ਦਰਸ਼ਨ ਦੋਸਾਂਝ ਦੀਆਂ ਦੋ ਪੁਸਤਕਾਂ ਰਿਲੀਜ਼ ਕੀਤੀਆਂ

ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂਆਂ ਨੇ ਸਰੀ ਦੇ ਗੁਰਦੁਆਰਿਆਂ ਵਿਚ ਨਤਮਸਤਕ ਹੋ ਕੇ ਦੀਵਾਲੀ ਮਨਾਈ

ਤਰਕਸ਼ੀਲ ਸੁਸਾਇਟੀ ਕੈਨੇਡਾ ਨੇ ਸਰੀ ਅਤੇ ਐਬਸਫੋਰਡ ਵਿੱਚ ਕਰਵਾਇਆ ਤਰਕਸ਼ੀਲ ਮੇਲਾ

ਬੀਸੀ ਅਸੈਂਬਲੀ ਚੋਣਾਂ 2024- ਲੱਗਭੱਗ 65,000 ਬੈਲਟ ਪੇਪਰ ਗਿਣਤੀ ਦੇ ਅੰਤਿਮ ਗੇੜ ਵਿਚ ਗਿਣੇ ਜਾਣਗੇ

ਡਾ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸ਼ਹੀਦ ਕਰਮ ਸਿੰਘ ਬਬਰ ਅਕਾਲੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ

ਗਲੋਬਲ ਸਿੱਖ ਕੌਂਸਲ ਵੱਲੋਂ ਲਾਰਡ ਇੰਦਰਜੀਤ ਸਿੰਘ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ

ਬੀਸੀ ਅਸੈਂਬਲੀ ਚੋਣਾਂ ਵਿਚ ਕੋਈ ਵੀ ਪਾਰਟੀ ਸਪੱਸ਼ਟ ਬਹੁਤ ਹਾਸਲ ਨਾ ਕਰ ਸਕੀ