ਹਰਿਆਣਾ

ਵਿਧਾਨਸਭਾ ਆਮ ਚੋਣ ਲਈ ਜਿਲ੍ਹਿਆਂ ਵਿਚ ਬਣਾਏ ਜਾਣ ਚੋਣ ਆਈਕਨ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

Kaumimarg Bureau | September 12, 2024 10:36 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ 5 ਅਕਤੂਬਰ ਨੂੰ ਸੂਬੇ ਵਿਚ ਹੋਣ ਵਾਲੇ ਵਿਧਾਨਸਭਾ ਚੋਣ ਲਈ ਮੁੱਖ ਚੋਣ ਅਧਿਕਾਰੀ ਦਫਤਰ ਨੇ 'ਚੁਨਾਵ ਕਾ ਪਰਵ-ਪ੍ਰਦੇਸ਼ ਕਾ ਗਰਵ' ਹਰਿਆਣਾ ਵਿਧਾਨਸਭਾ ਚੋਣ 2024 ਲਈ ਸਲੋਗਨ ਦਿੱਤਾ ਹੈ। ਇਸ ਪਰਵ ਵਿਚ ਵੱਧ ਤੋਂ ਵੱਧ ਚੋਣ ਹੋਵੇ, ਇਸ ਲਈ ਜਿਲ੍ਹਾ ਚੋਣ ਅਧਿਕਾਰੀਆਂ ਤੇ ਵਧੀਕ ਡਿਪਟੀ ਕਮਿਸ਼ਨਰਾਂ ਨੂੰ ਸਵੀਪ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟ ਪਾਉਣ ਦੇ ਪ੍ਰਤੀ ਜਾਗਰੁਕ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ।

ਮੁੱਖ ਚੋਣ ਅਧਿਕਾਰੀ ਅੱਜ ਭਾਰਤ ਚੋਣ ਕਮਿਸ਼ਨ ਵੱਲੋਂ ਆਏ ਵਧੀਕ ਨਿਦੇਸ਼ਕ ਅਪੂਰਵ ਕੁਮਾਰ ਸਿੰਘ ਵੱਲੋਂ ਵਿਧਾਨਸਭਾ ਚੋਣ 2024 ਦੀ ਸਵੀਪ ਗਤੀਵਿਧੀਆਂ ਤੇ ਸੋਸ਼ਲ ਮੀਡੀਆ 'ਤੇ ਦਿੱਤੀ ਗਈ ਪੇਸ਼ਗੀ ਬਾਅਦ ਅਧਿਕਾਰੀਆਂ ਨੂੰ ਸੰਬੋਧਿਤ ਕਰ ਰਹੇ ਸਨ।

ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਸੂਬੇ ਵਿਚ ਚੋਣ ਫੀਸਦੀ ਪਿਛਲੇ ਚੋਣ ਦੀ ਤੁਲਣਾ ਵਿਚ ਵੱਫ ਹੋਵੇ, ਇਸ ਦੇ ਲਈ ਵੋਟਰਾਂ ਨੂੰ ਪ੍ਰੇਰਿਤ ਕਰਨਾ ਹੋਵੇਗਾ। ਜਿਲ੍ਹਾ ਚੋਣ ਅਧਿਕਾਰੀ ਨੂੰ ਵੀ ਕਿਸੇ ਮੰਨੇ-ਪ੍ਰਮੰਨੇ ਵਿਅਕਤੀ ਜਿਵੇਂ ਕਿ ਖਿਡਾਰੀ, ਅਭਿਨੇਤਾ, ਹੋਰ ਸਮਾਜਸੇਵੀ ਨੂੰ ਚੋਣ ਆਈਕੋਨ ਬਨਾਉਣਾ ਚਾਹੀਦਾ ਹੈ, ਬਸ਼ਰਤੇ ਕੀ ਉਹ ਕਿਸੇ ਰਾਜਨੀਤਕ ਪਾਰਟੀ ਨਾਲ ਜੁੜਿਆ ਨਾ ਹੋਵੇ।

ਲੋਕਤੰਤਰ ਦਾ ਇਹ ਪਰਵ 5 ਸਾਲਾਂ ਵਿਚ ਆਉਂਦਾ ਹੈ ਇਕ ਵਾਰ

ਉਨ੍ਹਾਂ ਨੇ ਕਿਹਾ ਕਿ ਚੋਣ ਕਰਨ ਦੇ ਪ੍ਰਤੀ ਵੋਟਰਾਂ ਨੂੰ, ਖਾਸਕਰ ਨੌਜੁਆਨ ਵੋਟ ਤੇ ਜੋ ਪਹਿਲੀ ਵਾਰ ਚੋਣ ਕਰਣਗੇ, ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵੱਧ ਤੋਂ ਵੱਧ ਜਾਗਰੁਕ ਕਰਨ, ਤਾਂ ਜੋ ਉਨ੍ਹਾਂ ਨੂੰ ਆਪਣੇ ਵੋਟ ਦੀ ਅਹਿਮੀਅਤ ਦਾ ਪਤਾ ਚੱਲ ਸਕੇ। ਕਿਉਂਕਿ ਕਈ ਵਾਰ ਚੋਣ ਵਿਚ ਇਕ ਵੋਟ ਨਾਲ ਵੀ ਹਾਰ-ਜਿੱਤ ਦਾ ਫੈਸਲਾ ਹੋ ਜਾਂਦਾ ਹੈ। ਨੌਜੁਆਨ ਇਸ ਮੌਕੇ ਨੂੰ ਗੁਆਉਣ ਨਾ, ਕਿਉਂਕਿ ਜਦੋਂ ਤਕ ਉਹ ਚੋਣ ਪ੍ਰਕ੍ਰਿਆ ਦੇ ਨਾਲ ਨਹੀਂ ਜੁੜਨਗੇ, ਉਦੋਂ ਤਕ ਉਹ ਲੋਕਤੰਤਰ ਦੀ ਸ਼ਕਤੀ ਅਤੇ ਆਪਣੇ ਵੋਟ ਦਾ ਮਹਤੱਵ ਨਹੀਂ ਜਾਣ ਪਾਉਣਗੇ। ਉਨ੍ਹਾਂ ਨੇ ਕਿਹਾ ਕਿ ਨੌਜੁਆਨ ਇਸ ਮੌਕੇ 'ਤੇ ਵੋਟਿੰਗ ਜਰੂਰ ਕਰਨ, ਕਿਉਂਕਿ ਲੋਕਤੰਤਰ ਦਾ ਇਹ ਪਰਵ 5 ਸਾਲਾਂ ਵਿਚ ਇਕ ਵਾਰ ਆਉਂਦਾ ਹੈ।

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਚੋਣ ਪ੍ਰਕ੍ਰਿਆ ਵਿਚ ਵੋਟਿੰਗ ਤੋਂ ਪਹਿਲਾਂ ਦਾ ਇਕ ਦਿਨ ਤੇ ਵੋਟਿੰਗ ਦਾ ਦਿਨ ਬਹੁਤ ਮਹਤੱਵਪੂਰਨ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਆਪਣਾ ਨਾਂਅ ਵੋਟਰ ਲਿਸਟ ਵਿਚ ਸ਼ਾਮਿਲ ਹੈ ਜਾਂ ਨਹੀਂ, ਇਸ ਦਾ ਪਤਾ ਪਹਿਲਾਂ ਜਰੂਰ ਕਰਨਾ ਚਾਹੀਦਾ ਹੈ। ਕਿਉਂਕਿ ਵੋਟਰ ਲਿਸਟ ਵਿਚ ਨਾਂਅ ਸ਼ਾਮਿਲ ਹੋਏ ਬਿਨ੍ਹਾਂ ਕੋਈ ਵੀ ਵੋਟ ਨਹੀਂ ਪਾ ਸਕਦਾ। ਵੋਟਰ ਸੂਚੀ ਵਿਚ ਨਾਂਅ ਸ਼ਾਮਿਲ ਹੈ ਤਾਂ ਵੋਟਰ ਪਹਿਚਾਣ ਪੱਤਰ ਦੇ ਬਿਨ੍ਹਾਂ ਵੀ 12 ਹੋਰ ਵੈਕਲਪਿਕ ਫੋਟੋਯੁਕਤ ਦਸਤਾਵੇਜ ਦਿਖਾ ਕੇ ਵੋਟ ਕਰ ਸਕਦਾ ਹੈ।

5 ਅਕਤੂਬਰ ਵੋਟਿੰਗ ਡੇ -ਨੋਟ ਏ ਹੋਲੀਡੇ

ਸ੍ਰੀ ਪੰਕਜ ਅਗਰਵਾਲ ਨੇ ਕਿਹਾ ਕਿ ਵੋਟਰਾਂ ਨੂੰ ਜਾਗਰੁਕ ਕਰਨ ਲਈ 5 ਅਕਤੂਬਰ ਵੋਟਿੰਗ ਡੇ-ਨੋਟ ਏ ਹੋਲੀਡੇ, ਇਹ ਸੰਦੇਸ਼ ਵੀ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਾਰੇ ਜਿਲ੍ਹਾ ਚੋਣ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਵੀਪ ਗਤੀਵਿਧੀਆਂ ਦੇ ਨਾਲ ਸਕੂਲ-ਕਾਲਜਾਂ ਦੇ ਨੌਜੁਆਨਾਂ ਨੂੰ ਜੋੜਿਆ ਜਾਵੇ। ਇੰਨ੍ਹਾਂ ਨੋਜੁਆਨਾਂ ਵੱਲੋਂ ਆਪਣੇ-ਆਪਣੇ ਕਾਲਜਾਂ ਅਤੇ ਸਕੂਲਾਂ ਦੇ ਸਟੇਜ 'ਤੇ ਨੁੱਕੜ ਨਾਟਕ ਅਤੇ ਹੋਰ ਗਤੀਵਿਧੀਆਂ ਵੱਲੋਂ ਵੋਟਰਾਂ ਨੂੰ 5 ਅਕਤੂਬਰ ਦੇ ਦਿਨ ਵੋਟ ਪਾਉਣ ਦੇ ਪ੍ਰਤੀ ਜਾਗਰੁਕ ਕੀਤਾ ਜਾਵੇ। ਸਾਰੇ ਵੋਟਰਾਂ ਨੂੰ ਜਾਗਰੁਕ ਕਰਨ ਦੇ ਉਦੇਸ਼ ਨਾਲ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਸਰੋਤਾਂ ਦੀ ਵਰਤੋ ਕੀਤੀ ਜਾਣੀ ਚਾਹੀਦੀ ਹੈ।

'ਮਾਰਾ ਵੋਟ ਮਾਰੀ ਸ਼ਾਨ-ਹਾਰਿਆਣਾ ਕਰੇਗਾ ਮਤਦਾਨ'

ਉਨ੍ਹਾਂ ਨੇ ਕਿਹਾ ਕਿ ਹੁਣ 5 ਅਕਤੂਬਰ ਦੇ ਦਿਨ ਆਪਣੇ ਵੋਟ ਅਧਿਕਾਰ ਦੀ ਵਰਤੋ ਕਰਨ ਦਾ ਸੰਦੇਸ਼ ਲੋਕਾਂ ਤਕ ਪਹੁੰਚੇਗਾ ਅਤੇ ਹਰਿਆਣਾ ਮੁੱਖ ਚੋਣ ਦਫਤਰ ਦਾ ਟੀਚਾ 'ਮਾਰਾ ਵੋਟ ਮਾਰੀ ਸ਼ਾਨ- ਹਰਿਆਣਾ ਕਰੇਗਾ ਮਤਦਾਨ' ਸਫਲ ਹੋ ਸਕੇਗਾ। ਸਵੀਪ ਗਤੀਵਿਧੀਆਂ ਸੋਸ਼ਲ ਮੀਡੀਆ ਤੇ ਮੀਡੀਆ ਤੋਂ ਇਲਾਵਾ ਦੂਰਦਰਸ਼ਨ, ਆਕਾਸ਼ਵਾਣੀ, ਸੂਚਨਾ, ਜਨਸੰਪਰਕ ਅਤੇ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਵੀ ਵਧਾਈ ਜਾ ਸਕਦੀ ਹੈ।

ਮਹਿਲਾਵਾਂ ਦਾ ਵੋਟ ਪੁਰਸ਼ਾਂ ਦੇ ਵੋਟ ਤੋਂ ਘੱਟ ਨਹੀਂ, ਵੱਧਚੜ੍ਹ ਕੇ ਕਰਨ ਵੋਟ

ਮੁੱਖ ਚੋਣ ਅਧਿਕਾਰੀ ਨੇ ਦਸਿਆ ਕਿ ਸਵੀਪ ਗਤੀਵਿਧੀਆਂ ਤਹਿਤ ਮਹਿਲਾਵਾਂ ਨੂੰ ਦੱਸੇਣ ਕਿ ਉਨ੍ਹਾਂ ਨੂੰ ਵੀ ਲੋਕਤੰਤਰ ਦੇ ਸੱਭ ਤੋਂ ਵੱਡੇ ਪਰਵ ਵਿਚ ਵੱਧਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਆਪਣੇ ਵੋਟ ਦਾ ਬਿਨ੍ਹਾਂ ਕਿਸੇ ਡਰ ਦੇ ਵਰਤੋ ਕਰਦੇ ਹੋਏ ਸਹੀ ਉਮੀਦਵਾਰ ਨੂੰ ਚੋਣ ਕਰਨਾ ਚਾਹੀਦਾ ਹੈ।

Have something to say? Post your comment

 

ਹਰਿਆਣਾ

ਗੁਰਦੁਆਰਾ ਸਾਹਿਬ ਪਿੰਡ ਸ਼ਾਮਗੜ ਕਰਨਾਲ ਵਿਖੇ ਹੋਏ ਜਗਰਾਤੇ ਸਬੰਧੀ ਦੋਸ਼ੀਆਂ ਤੇ ਕਾਰਵਾਈ ਕਰੇ ਪ੍ਰਸ਼ਾਸਨ - ਜਥੇਦਾਰ ਦਾਦੂਵਾਲ

ਵਿਧਾਨਸਭਾ ਚੋਣ ਵਿਚ ਕੁੱਲ 1031 ਉਮੀਦਵਾਰ, 930 ਪੁਰਸ਼ ਤੇ 101 ਮਹਿਲਾਵਾਂ - ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ

ਕਾਂਗਰਸ ਰਾਖਵੇਂਕਰਨ ਨੂੰ ਖਤਮ ਕਰਨ ਦੀ ਸਾਜਿਸ਼ ਰਚ ਰਹੀ ਹੈ: ਅਰਜੁਨ ਰਾਮ ਮੇਘਵਾਲ

ਭਾਈ-ਭਤੀਜਾਵਾਦ ਤੇ ਦਲਿਤ ਵਿਰੋਧੀ ਹੈ ਕਾਂਗਰਸ  ਕੁਮਾਰੀ ਸ਼ੈਲਜਾ ਦੀ ਅਣਦੇਖੀ ਤੋਂ ਸਮਰਥਕ ਨਾਖੁਸ਼- ਭਾਜਪਾ

ਨਿਰਪੱਖ ਅਤੇ ਪਾਰਦਰਸ਼ੀ ਚੋਣ ਕਰਵਾਉਣਾ ਹੀ ਚੋਣ ਕਮਿਸ਼ਨ ਦਾ ਟੀਚਾ - ਪੰਕਜ ਅਗਰਵਾਲ

ਬੀਜੇਪੀ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਹਰਿਆਣਾ ਨੂੰ ਬਦਲਿਆ ਅਤੇ ਸੁਧਾਰਿਆ: ਨਾਇਬ ਸੈਣੀ

ਧਾਰਾ 370 ਨੂੰ ਮੁੜ ਲਾਗੂ ਕਰਨ ਦੀ ਗੱਲ ਕਰਨਾ ਕਾਂਗਰਸ ਦੀ ਸੌੜੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦੀ ਹੈ: ਮੋਦੀ

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਹਾਜ਼ਰੀ ਵਿਚ ਅਸੰਧ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਦੀਪ ਜੁੰਡਲਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ

ਵੀਰਵਾਰ ਨੂੰ ਭਾਜਪਾ ਦੇ 26 ਉਮੀਦਵਾਰ ਦਾਖਲ ਕਰਨਗੇ ਨਾਮਜ਼ਦਗੀ ਪੱਤਰ

ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਕੈਬਨਿਟ ਦੀ ਮੀਟਿੰਗ ਹਰਿਆਣਾ ਦੀ 14ਵੀਂ ਵਿਧਾਨਸਭਾ ਨੂੰ ਭੰਗ ਕਰਨ ਦੇ ਪ੍ਰਸਤਾਵ ਨੂੰ ਮਿਲੀ ਮੰਜੂਰੀ