ਚੰਡੀਗੜ੍ਹ- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਪੰਕਜ ਅਗਰਵਾਲ ਨੇ ਦਸਿਆ ਕਿ ਹਰਿਆਣਾ ਵਿਧਾਨਸਭਾ ਦੀ ਸਾਰੀ 90 ਸੀਟਾਂ 'ਤੇ 5 ਅਕਤੂਬਰ ਨੂੰ ਹੋਣ ਵਾਲੇ ਆਮ ਚੋਣ ਲਈ ਕੁੱਲ 1031 ਉਮੀਦਵਾਰ ਹਨ ਜਿਨ੍ਹਾਂ ਵਿੱਚੋਂ 930 ਪੁਰਸ਼ ਤੇ 101 ਮਹਿਲਾ ਉਮੀਦਵਾਰ ਚੋਣ ਲੜ੍ਹ ਰਹੇ ਹਨ।
ਉਨ੍ਹਾਂ ਨੇ ਦਸਿਆ ਕਿ ਇੰਨ੍ਹਾਂ ਉੁਮੀਦਵਾਰਾਂ ਵਿੱਚੋਂ 462 ਆਜਾਦ ਉਮੀਦਵਾਰ ਵੀ ਹਨ ਜਿਸ ਵਿੱਚੋਂ 421 ਪੁਰਸ਼ ਤੇ 41 ਮਹਿਲਾ ਉਮੀਦਵਾਰ ਸ਼ਾਮਿਲ ਹਨ।