ਹਰਿਆਣਾ

ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਦੀ ਮਾਤਾਵਾਂ ਦਾ ਆਸ਼ੀਰਵਾਦ ਮਿਲਣਾ ਮੇਰੇ ਲਈ ਸਨਮਾਨ ਦੀ ਲੰਮ੍ਹਾ - ਮੁੱਖ ਮੰਤਰੀ

ਕੌਮੀ ਮਾਰਗ ਬਿਊਰੋ | January 02, 2025 08:39 PM

ਚੰਡੀਗੜ੍ਹ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਗੁਰੂਗ੍ਰਾਮ ਵਿਚ ਕ੍ਰੀੜਾ ਭਾਰਤੀ ਦੀ ਹਰਿਆਣਾ ਪ੍ਰਾਂਤੀਅ ਇਕਾਈ ਵੱਲੋਂ ਪੈਰਾਲੰਪਿਕ ਤੇ ਓਲੰਪਿਕ ਖੇਡਾਂ ਵਿਚ ਮੈਡਲ ਜੇਤੂ ਅਤੇ ਮੁਕਾਬਲੇ ਖਿਡਾਰੀਆਂ ਦੀ ਮਾਤਾਵਾਂ ਦੇ ਸਨਮਾਨ ਵਿਚ ਪ੍ਰਬੰਧਿਤ ਵੀਰ ਮਾਤਾ ਜੀਜਾ ਬਾਈ ਪ੍ਰਾਂਤ ਪੱਧਰੀ ਪੱਧਰੀ ਸਮਾਰੋਹ ਵਿਚ ਸ਼ਿਰਕਤ ਕੀਤੀ। ਪ੍ਰੋਗ੍ਰਾਮ ਦੌਰਾਨ ਮੁੱਖ ਮੰਤਰੀ ਨੇ ਸਾਲ 2024 ਵਿਚ ਪੈਰਿਸ ਓਲੰਪਿਕ ਅਤੇ ਪੈਰਾਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਮਾਤਾਵਾਂ ਨੂੰ ਸਨਮਾਨਿਤ ਕੀਤਾ।

ਇਸ ਮੌਕੇ 'ਤੇ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਦਰੋਣ ਦੀ ਨਗਰੀ ਗੁਰੂਗ੍ਰਾਮ ਵਿਚ ਪ੍ਰਬੰਧਿਤ ਮਾਤਾ ਜੀਜਾ ਬਾਈ ਸਨਮਾਨ ਸਮਾਰੋਹ ਖੇਡ ਦੇ ਖੇਤਰ ਵਿਚ ਮਾਤਾਵਾਂ ਦੀ ਭੂਕਿਮਾ ਦਾ ਉਤਸਵ ਹੈ। ਦੇਸ਼-ਦੁਨੀਆ ਵਿਚ ਪਰਚਮ ਲਹਿਰਾਉਣ ਵਾਲੇ ਖਿਡਾਰੀਆਂ ਦੀ ਮਾਤਾਵਾਂ ਦਾ ਸਨਮਾਨ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਮਾਰੋਹ ਨੇ ਸਿਰਫ ਸਾਡੇ ਖਿਡਾਰੀਆਂ ਦੇ ਪ੍ਰਤੀ ਸਗੋ ਉਨ੍ਹਾਂ ਦੀ ਮਾਤਾਵਾਂ ਦੇ ਪ੍ਰਤੀ ਵੀ ਵਚਨਬੱਧਤਾ ਵਿਅਕਤ ਕਰਨ ਦਾ ਇਕ ਮੌਕਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਕਹਿੰਦੇ ਹਨ ਕਿ ਹਰ ਵੱਡੀ ਸਫਲਤਾ ਦੇ ਪਿੱਛੇ ਮਾਂ ਦਾ ਹੱਥ ਹੁੰਦਾ ਹੈ। ਅਜਿਹੀ ਮਾਤਾਵਾਂ ਦਾ ਸਨਮਾਨ ਕਰਨਾ ਸਮਾਜ ਦੀ ਜਿਮੇਵਾਰੀ ਹੈ। ਇਸ ਨਾਲ ਨਵੀਂ ਪੀੜੀ ਨੂੰ ਪੇ੍ਰਰਿਤ ਕਰਨ ਵਿਚ ਮਦਦ ਮਿਲੇਗੀ। ਮੁੱਖ ਮੰਤਰੀ ਨੇ ਕ੍ਰੀੜਾ ਭਾਰਤੀ ਦੀ ਹਰਿਆਣਾ ਸੂਬੇ ਦੀ ਇਕਾਈ ਨੂੰ ਵੀ ਇਸ ਅਨੋਖੀ ਪਹਿਲ ਲਈ ਵਧਾਈ ਦਿੱਤੀ। ਨਾਲ ਹੀ ਸੰਸਥਾ ਨੂੰ 21 ਲੱਖ ਰੁਪਏ ਦੀ ਸਹਾਇਤਾ ਰਕਮ ਦੇਣ ਦਾ ਐਲਾਨ ਕੀਤਾ।

ਸ੍ਰੀ ਨਾਇਬ ਸਿੰਘ ਸੈਣੀ ਨੇ ਮਾਤਾਵਾਂ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਦਿਵਾਉਂਦੇ ਹੋਏ ਕਿਹਾ ਕਿ ਮਾਤਾ ਜੀਜਾ ਬਾਈ, ਜਿਨ੍ਹਾਂ ਦੇ ਨਾਂਅ ਨਾਲ ਸਮਾਰੋਹ ਦਾ ਪ੍ਰਬੰਧ ਕੀਤਾ ਗਿਆ ਹੈ, ਉਨ੍ਹਾਂ ਨੇ ਆਪਣੇ ਬੇਟੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਇਕ ਸੱਚੇ ਯੋਧਾ ਅਤੇ ਅਗਵਾਈਕਰਤਾ ਵਜੋ ਤਿਆਰ ਕੀਤਾ ਸੀ। ਉਨ੍ਹਾਂ ਦੀ ਦੂਰਦ੍ਰਿਸ਼ਟੀ ਅਤੇ ਸਖਤ ਮਿਹਨਤ ਨਾਲ ਦੇਸ਼ ਨੂੰ ਸ਼ਿਵਾਜੀ ਮਹਾਰਾਜ ਵਜੋ ਅਜਿਾਹਾ ਮਹਾਨ ਯੋਧਾ ਮਿਲਿਆ, ਜਿਸ ਨੇ ਉਸ ਸਮੇਂ ਸਵਰਾਜ ਦੀ ਨੀਂਹ ਰੱਖੀ।

ਖੇਡਾਂ ਵਿਚ ਹਰਿਆਂਣਾ ਦਾ ਪਰਚਮ ਦੂਰਦਰਸ਼ੀ ਖੇਡ ਨੀਤੀਆਂ ਦਾ ਨਤੀਜਾ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਖੇਡ ਖੇਤਰ ਵਿਚ ਪੂਰੇ ਦੇਸ਼ ਦਾ ਮਾਣ ਬਣ ਚੁੱਕਾ ਹੈ। ਇੱਥੇ ਦੇ ਖਿਡਾਰੀ ਓਲੰਪਿਕ, ਪੈਰਾਲੰਪਿਕ, ਏਸ਼ਿਆਈ ਅਤੇ ਕਾਮਨਵੈਲਥ ਪੱਧਰ ਦੇ ਖੇਡਾਂ ਵਿਚ ਹਰ ਥਾਂ ਆਪਣਾ ਪਰਚਮ ਲਹਿਰਾ ਰਹੇ ਹਨ। ਖਿਡਾਰੀ ਰਾਸ਼ਟਰ ਦੀ ਧਰੋਹਰ ਹੁੰਦੇ ਹਨ। ਅਸੀਂ ਇਸੀ ਸੋਚ ਦੇ ਨਾਲ ਹਰਿਆਣਾ ਵਿਚ ਖਿਡਾਰੀਆਂ ਲਈ ਸਪੋਰਟਸ ਪੋਲਿਸੀ ਬਣਾਈ ਹੈ। ਵਧੀਆ ਖਿਡਾਰੀਆਂ ਲਈ ਰੁਜਗਾਰ ਯਕੀਨੀ ਕਰਨ ਲਈ ਹਰਿਆਣਾ ਉਤਕ੍ਰਿਸ਼ਟ ਖਿਡਾਰੀ ਸੇਵਾ ਨਿਯਮ, 2021 ਬਣਾਏ ਗਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿਚ 550 ਨਵੇਂ ਅਹੁਦੇ ਬਣਾਏ ਗਏ। ਇਸ ਤੋਂ ਇਲਾਵਾ, ਮੈਡਲ ਜੇਤੂ 224 ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦਿੱਤੀ ਹੈ। ਖਿਡਾਰੀਆਂ ਨੂੰ ਕਲਾਸ-ਵਨ ਤੋਂ ਕਲਾਸ-ਟੂ ਦੇ ਅਹੁਦਿਆਂ ਦੀ ਸਿੱਧੀ ਭਰਤੀ ਵਿਚ ਰਾਖਵਾਂ ਦਾ ਪ੍ਰਾਵਧਾਨ ਕੀਤਾ ਅਿਗਾ ਹੈ। ਹਰਿਆਣਾ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ, ਜਿੱਥੇ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਸੱਭ ਤੋਂ ਵੱਧ ਨਗਦ ਪੁਰਸਕਾਰ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਵਧੀਆ ਪ੍ਰਦਰਸ਼ਨ ਕਰਨ ਵਾਲੇ 298 ਖਿਡਾਰੀਆਂ ਨੂੰ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਰਾਜ , ਕੌਮੀ ਅਤੇ ਕੌਮਾਂਤਰੀ ਖੇਡ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਜਾ ਰਹੀ ਹੈ। ਸਾਲ 2014 ਵਿਚ ਹੁਣ ਤੱਕ 29 ਹਜਾਰ ਤੋਂ ਵੱਧ ਵਿਦਿਆਰਥੀਆਂ ਨੂੰ 53 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ ਹੈ। ਸਰਕਾਰ ਨੇ ਖਿਡਾਰੀਆਂ ਨੂੰ ਬਚਪਨ ਤੋਂ ਹੀ ਤਰਾਸ਼ਨ ਲਈ ਖੇਡ ਨਰਸਰੀਆਂ ਖੋਲੀਆਂ ਹਨ। ਇਸ ਸਮੇਂ ਸੂਬੇ ਵਿਚ 1, 489 ਖੇਡ ਨਰਸਰੀਆਂ ਹਨ। ਇੰਨ੍ਹਾਂ ਵਿਚ 37, 225 ਖਿਡਾਰੀ ਸਿਖਲਾਈ ਲੈ ਰਹੇ ਹਨ। ਇੰਨ੍ਹਾਂ ਨਰਸਰੀਆਂ ਵਿਚ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਤਅੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ ਪ੍ਰਤੀ ਮਹੀਨਾ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪੈਰਿਸ ਓਲੰਪਿਕ 2024 ਵਿਚ 6 ਵਿੱਚੋਂ 5 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਜਿੱਤੇ ਹਨ। ਪੈਰਾਲੰਪਿਕ ਵਿਚ ਵੀ ਦੇਸ਼ ਨੂੰ ਮਿਲੇ 29 ਮੈਡਲਾਂ ਵਿੱਚੋਂ 6 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ। ਇਸ ਤੋਂ ਪਹਿਲਾਂ ਟੋਕਿਓ ਓਲੰਪਿਕ 2020 ਵਿਚ ਸਾਡੇ ਸੂਬੇ ਦੇ 30 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਭਾਰਤ ਨੇ 7 ਮੈਡਲ ਜਿੱਤੇ ਸਨ, ਜਿਸ ਵਿੱਚੋਂ 4 ਮੈਡਲ ਹਰਿਆਣਾ ਦੇ ਖਿਡਾਰੀਆਂ ਨੇ ਹਾਸਲ ਕੀਤੇ ਸਨ। ਇਸ ਤਰ੍ਹਾ ਕਾਮਨਵੈਲਥ ਖੇਡਾਂ ਵਿਚ ਵੀ ਹਰਿਆਣਾ ਦੇ ਖਿਡਾਰੀਆਂ ਨੇ ਪਰਚਮ ਲਹਿਰਾਇਆ। ਬਰਮਿੰਗਮ ਕਾਮਨਵੈਲਥ ਖੇਡ 2022 ਦੌਰਾਨ ਹਰਿਆਣਾ ਦੇ 43 ਖਿਡਾਰੀਆਂ ਨੇ ਹਿੱਸਾ ਲਿਆ। ਇਸ ਵਿਚ ਹਰਿਆਣਾ ਦੇ ਖਿਡਾਰੀਆਂ ਨੇ 20 ਮੈਡਲ ਜਿੱਤੇ। ਇਹ ਉਪਲਬਧੀਆਂ ਹਰਿਆਣਾ ਦੀ ਦੂਰਦਰਸ਼ੀ ਖੇਡ ਨੀਤੀਆਂ ਦਾ ਹੀ ਨਤੀਜਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਖਿਡਾਰੀ ਨੂੰ ਫਿਜੀਕਲ ਫਿਟਨੈਸ ਅਤੇ ਖੇਡ ਕੌਸ਼ਲ ਦੇ ਨਾਲ ਮਾਨਸਿਕ ਸੰਤੁਲਨ , ਅਨੁਸਾਸ਼ਨ ਅਤੇ ਹਿੰਮਤ ਦੀ ਵੀ ਜਰੂਰਤ ਹੁੰਦੀ ਹੈ। ਇੰਨ੍ਹਾਂ ਗੁਣਾਂ ਨੂੰ ਬੱਚੇ ਵਿਚ ਵਿਕਸਿਤ ਕਰਨ ਦੀ ਸ਼ੁਰੂਆਤ ਉਸ ਦੀ ਮਾਂ ਤੋਂ ਹੀ ਹੁੰਦੀ ਹੈ। ਖਿਡਾਰੀ ਦਾ ਪਹਿਲਾ ਕੋਚ ਉਸ ਦੀ ਮਾਂ ਹੁੰਦੀ ਹੈ ਅਤੇ ਮਾਂ ਤੋਂ ਵੱਡਾ ਕੋਈ ਕੋਚ ਨਹੀਂ ਹੁੰਦਾ ਹੈ। ਜੋ ਮਾਂ ਸਿੱਖਾ ਸਕਦੀ ਹੈ ਉਹ ਦੁਨੀਆ ਵਿਚ ਦੂਜਾ ਅਤੇ ਕੋਈ ਨਹੀਂ ਲਿਚਾ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ ਕੇਂਦਰ ਸਰਕਾਰ ਨੇ ਮੇਜਰ ਧਿਆਨਚੰਦ ਸਨਮਾਨ ਸਮੇਤ ਅਰਜੁਨ ਅਵਾਰਡ ਲਈ ਸੂਬੇ ਦੇ ਕਈ ਖਿਡਾਰੀਆਂ ਦਾ ਨਾਂਅ ਚੋਣ ਕੀਤਾ ਹੈ। ਇਸ ਵਿਚ ਮਨੂ ਭਾਕਰ ਸਮੇਤ ਸਵੀਟੀ ਬੂਰਾ ਤੇ ਹੋਰ ਕਈ ਨਾਂਅ ਸ਼ਾਮਿਲ ਹਨ।

ਮੌਜੂਦਾ ਵਿਚ ਉਦਯੋਗ ਅਤੇ ਵਪਾਰ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਦੀ ਆਬਾਦੀ ਦੇਸ਼ ਵਿਚ ਦੋ ਫੀਸਦੀ ਦੇ ਬਰਾਬਰ ਹੈ, ਬਾਵਜੂਦ ਇਸ ਖੇਡ ਵਿਚ ਮੈਡਲ ਜੇਤੂਆਂ ਨੇ ਇਸ ਨੂੰ ਨੰਬਰ ਵਨ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਦਾ ਮੈਡਲ ਨਾ ਸਿਰਫ ਪਰਿਵਾਰ ਨੂੰ ਮਾਣ ਮਹਿਸੂਸ ਕਰਾਉਣਾ ਹੈ ਸਗੋ ਇਸ ਤੋਂ ਪੂਰੇ ਸਮਾਜ, ਸੂਬੇ ਤੇ ਰਾਸ਼ਟਰ ਦਾ ਮਾਣ ਵੱਧਦਾ ਹੈ।

ਖੇਡ ਰਾਜਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਸੱਭ ਤੋ ਨਿਸਵਾਰਥ ਰਿਸ਼ਤਾ ਮਾਂ ਦਾ ਹੁੰਦਾ ਹੈ। ਦੇਸ਼ ਨੂੰ ਮਾਣ ਮਹਿਸੂਸ ਕਰਨ ਵਾਲੇ ਖਿਡਾਰੀਆਂ ਦੀ ਮਾਤਾਵਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਮਾਣ ਦਾ ਵਿਸ਼ਾ ਹੈ। ਉਨ੍ਹਾਂ ਨੇ ਸਰਕਾਰ ਦੀ ਉਪਲਬਧੀ ਗਿਣਾਉਂਦੇ ਹੋਏ ਕਿਹਾ ਕਿ ਬੀਤੇ ਇਕ ਦਿਹਾਕੇ ਵਿਚ ਖਿਡਾਰੀਆਂ ਲਈ 592 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਹ ਸਰਕਾਰ ਖਿਡਾਰੀਆਂ ਤੇ ਉਨ੍ਹਾਂ ਦੇ ਪਰਿਜਨਾਂ ਦੇ ਹਿੱਤ ਲਈ ਯਤਨਸ਼ੀਲ ਹਨ।

Have something to say? Post your comment

 

ਹਰਿਆਣਾ

ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀ ਵਿਸ਼ਾਲ ਮਹਾਪੰਚਾਇਤ 'ਚ ਸਾਰੀਆਂ ਜੱਥੇਬੰਦੀਆਂ ਨੂੰ ਏਕਤਾ ਦਾ ਸੱਦਾ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤਾ ਨਵੇਂ ਸਾਲ 2025 ਦੇ ਕੈਲੇਂਡਰ ਦੀ ਘੁੰਡ ਚੁਕਾਈ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਬਕਾ ਮੁੱਖ ਮੰਤਰੀ ਸੁਰਗਵਾਸੀ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਦਿੱਤੀ ਸ਼ਰਧਾਂਜਲੀ

ਸੁਸ਼ਾਸਨ ਨਾਲ ਜਨਮਾਨਸ ਦਾ ਜੀਵਨ ਹੋਇਆ ਸਰਲ ਤੇ ਯੋਜਨਾਵਾਂ ਤੱਕ ਪਹੁੰਚ ਹੋਈ ਸਰਲ - ਨਾਂਇਬ ਸਿੰਘ ਸੈਣੀ

ਭਾਜਪਾ ਦੇ ਇਸ਼ਾਰੇ 'ਤੇ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਹੋਈ ਗੜਬੜੀ: ਕਰਨ ਸਿੰਘ ਦਲਾਲ

ਹਰਿਆਣਾ ਕਮੇਟੀ ਵਲੋਂ ਅਨਾਜ ਮੰਡੀ ਕਾਲਾਂਵਾਲੀ ਵਿੱਚ ਸ਼ਫਰ-ਏ-ਸ਼ਹਾਦਤ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

ਹਰਿਆਣਾ ਵਿਚ ਵੀਰ ਬਾਲ ਦਿਵਸ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ-ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਹਰਿਆਣਵੀ ਆਗੂ ਸ੍ਰੀ ਓਮ ਪ੍ਰਕਾਸ ਚੌਟਾਲਾ ਦੇ ਹੋਏ ਅਕਾਲ ਚਲਾਣੇ ਤੇ ਸ. ਮਾਨ ਤੇ ਪਾਰਟੀ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਨੂਹ: ਪੁਲਿਸ ਨੇ 11 ਸਾਈਬਰ ਠੱਗਾਂ ਨੂੰ ਗ੍ਰਿਫਤਾਰ ਕਰਕੇ 12 ਮੋਬਾਈਲ ਅਤੇ ਜਾਅਲੀ ਸਿਮ ਕੀਤੇ ਬਰਾਮਦ

ਸਾਬਕਾ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਚੌਟਾਲਾ ਦੇ ਦੇਹਾਂਤ 'ਤੇ ਸੂਬੇ ਵਿਚ ਸੋਗ ਦੀ ਲਹਿਰ